ਇੰਗਲੈੰਡ ਦਾ ਰਾਜਾ ਏਡਵਰ੍ਡ (ਛੇਵਾਂ)

ਏਡਵਰਡ (ਛੇਵਾਂ) (12 ਅਕਤੂਬਰ 1537 - 6 ਜੁਲਾਈ 1553) ਇੰਗਲੈਂਡ ਅਤੇ ਆਇਰਲੈਂਡ ਦਾ ਰਾਜਾ ਸੀ I 28 ਜਨਵਰੀ 1547 ਤੋਂ ਲੈਕੇ ਆਪਣੀ ਮੌਤ ਤੱਕ ਏਡਵਰਡ ਰਾਜੇੇ ਦੀ ਪਦਵੀ ਤੇੇ ਰਿਹਾ I 20 ਫਰਵਰੀ 1547 ਨੂੰ ਨੌਂ ਸਾਲ ਦੀ ਉਮਰ ਵਿੱਚ ਉਸਦੀ ਤਾਜਪੋਸ਼ੀ ਕੀਤੀ ਗਈ ਸੀ I ਐਡਵਰਡ ਹੈਨਰੀ ਅੱਠਵੇਂ ਅਤੇ ਜੇਨ ਸੀਮੌਰ ਦਾ ਪੁੱਤਰ ਸੀ ਅਤੇ ਇੰਗਲੈਂਡ ਦਾ ਪ੍ਰੋਟੈਸਟਂਟ ਵਜੋਂ ਵੱਡਾ ਹੋਇਆ ਪਹਿਲਾ ਰਾਜਾ ਸੀ। [1] ਅਰਥਾਤ ਉਸਦੀ ਧਾਰਮਿਕ ਵਿਚਾਰ ਧਾਰਾ ਪ੍ਰੋਟੈਸਟਂਟ ਸੀ। ਉਸਦਾ ਸ਼ਾਸਨਕਾਲ ਜਿਆਦਾ ਲੰਮਾ ਨਹੀਂ ਸੀ। ਉਸਦੇ ਰਾਜ ਦੀ ਕਾਉਂਸਿਲ ਨੂੰ ਉਸਦੇ ਚਾਚੇ ਏਡਵਰਡ ਸੀਮੋਰ ਨੇੇ 1547 ਤੋੋਂ 1549 ਤੱਕ ਲੀਡ ਕੀਤਾ। ਅਤੇ ਜਾਨ ਡੁਡਲੇ ਨੇ 1550 ਤੋਂ 1553 ਤੱਕ ਲੀਡ ਕੀਤਾ।[2][3]

ਇੰਗਲੈੰਡ ਦਾ ਰਾਜਾ ਏਡਵਰ੍ਡ (ਛੇਵਾਂ )

ਪ੍ਰਭਾਵ ਸੋਧੋ

ਏਡਵਰਡ ਦੇ ਸ਼ਾਸਨ ਦੀ ਸ਼ੁਰੁਆਤ ਦੇ ਦੋਰਾਨ ਹੀ ਇੰਗਲੈੰਡ ਦੀ ਸਮਾਜਿਕ ਤੇ ਆਰਥਿਕ ਹਾਲਤ ਚੰਗੀ ਨਹੀਂ ਸੀ I 1549 ਦੇ ਦੰਗੇ ਅਤੇ ਬਗਾਵਤ ਨੇ ਵੀ ਇਸਦੇ ਸ਼ਾਸਨ ਤੇ ਅਸਰ ਪਾਇਆ I ਸਕਾਟਲੈੰਡ ਨਾਲ ਵੀ ਇੱਕ ਜੰਗ ਹੋਈ I ਆਰਥਿਕ ਨੁਕਸਾਨ ਵੀ ਹੋਇਆ ਅਤੇ ਅਮਨ ਦੀ ਬਹਾਲੀ ਵਾਸਤੇ ਫੋਜ ਨੂੰ ਵਾਪਸ ਵੀ ਬਲਾਉਣਾ ਪਿਆ I ਭਾਵੇਂ ਏਡਵਰਡ ਦਾ ਸ਼ਾਸਨ ਸਿਰਫ ਛੇ ਕੁ ਸਾਲਾਂ ਦਾ ਰਿਹਾ ਹੋਵੇ, ਇਸਦਾ ਇੰਗਲੈਂਡ ਦੇ ਸੁਧਾਰਾਂ (Reformation) ਅਤੇ ਇੰਗਲੈਂਡ ਦੀ ਚਰਚ (Church of England) ਉਪਰ ਪ੍ਰਭਾਵ ਬਹੁਤਾ ਜਿਆਦਾ ਹੋਇਆ। ਉਸਨੇ 1550 ਵਿੱਚ ਇੰਗਲੈਂਡ ਦੀਆਂ ਸਾਰੀਆਂਂ ਚਰਚਾਂ ਵਾਸਤੇੇ ਸਾਂਝੀ ਪ੍ਰਾਰਥਨਾ ਦੀ ਕਿਤਾਬ (Book of Common Prayer) ਲਾਜਮੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਏਡਵਰ੍ਡ ਦੇ ਕੀਤੇ ਹੋਏ ਧਾਰਮਿਕ ਸੁਧਾਰ ਸੀ ਜਿਸਨੇ ਏਲਿਜ਼ਾਬੇਥ (ਪਹਿਲੀ) ਦੀ ਧਾਰਮਿਕ ਨੀਤੀਆਂਬੁਨਿਆਦ ਰੱਖੀ I

ਮੋਤ ਅਤੇ ਉਤਰਾਧਿਕਾਰੀ ਸੋਧੋ

ਬਚਪਨ ਤੋਂ ਹੀ ਏਡਵਰਡ ਸਿਹਤ ਵਿੱਚ ਬੜਾ ਕਮਜੋਰ ਸੀ। ਫਰਵਰੀ 1553 ਵਿੱਚ ਉਹ ਜਿਆਦਾ ਬੀਮਾਰ ਹੋ ਗਿਆ ਅਤੇ ਇਸਨੂੰ ਮਹਸੂਸ ਹੋਣ ਲੱਗ ਪਿਆ ਕਿ ਹੁਣ ਓਹ ਜਿਆਦਾ ਚਿਰ ਜਿਓੰਦਾ ਨਹੀਂ ਰਹੇਗਾ I ਉਹ ਆਪਣੇ ਉਤਰਾਧਿਕਾਰੀ ਦੇ ਬਾਰੇ ਵਿਚਾਰ ਕਰਨ ਲੱਗ ਪਿਆ I ਉਸਦਾ ਵਿਆਹ ਹਾਲੇ ਹੋਈਆਂ ਨਹੀਂ ਸੀ ਤਾਂ ਉਸਨੂੰ ਆਪਣੇ ਰਿਸ਼ਤੇਦਾਰਾਂ ਵਿਚੋਂ ਹੀ ਕਿਸੇ ਦਾ ਚੋਣ ਕਰਨਾ ਸੀ I ਉਹ ਥੋੜਾ ਬਹੁਤ ਠੀਕ ਵੀ ਹੋਇਆ ਪਰ ਜੂੂੂਨ 1553 ਵਿੱਚ ਉਸਦੀ ਹਾਲਤ ਖਰਾਬ ਹੋ ਗਈ। ਉਸਨੇ ਮੈਰੀ (ਪਹਿਲੀ) ਨੂੰ ਆਪਣਾ ਉਤਰਾਧਿਕਾਰੀ ਬਨਾਉਣ ਤੋਂ ਨਾਂਹ ਕਰ ਦਿੱਤੀ। ਮੈਰੀ, ਹੈਨਰੀ (ਅਠਵਾਂ) ਅਤੇ ਕੈਥਰੀਨ (ਕਵੀਨ ਆਫ ਅਰਾਗੋਨ) ਦੀ ਧੀ ਸੀ ਜਿਸਨੂੰ ਹੈਨਰੀ ਨੇ ਉਤਰਾਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ।[4] ਪਰ ਏਡਵਰਡ ਨੇ ਮੈਰੀ ਦਾ ਵਿਰੋਧ ਇਸ ਕਰਕੇ ਕੀਤਾ ਕਿਉਂਕਿ ਓਹ ਕੈਥੋਲਿਕ ਚਰਚ ਨੂੰ ਮੰਨਦੀ ਸੀ ਅਤੇ ਪ੍ਰੋਟੈਸਟਂਟ ਲੋਕਾਂ ਨੂੰ ਨਫਰਤ ਕਰਦੀ ਸੀ। ਏਡਵਰਡ ਨੇ ਆਪਣੀ ਚਚੇਰੀ ਭੈਣ ਲੇਡੀ ਜੇਨ ਗ੍ਰੇ ਆਪਣਾ ਉਤਰਾਧਿਕਾਰੀ ਬਨਾਇਆ।[5] ਕਿਉਂਕਿ ਉਹ ਵੀ ਪ੍ਰੋਟੈਸਟਂਟ ਚਰਚ ਨੂੰ ਮੰਨਦੀ ਸੀ[6] ਪਰ ਉਹ ਵੀ ਜਿਆਦਾ ਦਿਨ ਰਾਜ ਨਹੀਂ ਕਰ ਸਕੀ I 6 ਜੁਲਾਈ 1553 ਨੂੰ ਏਡਵਰ੍ਡ ਦੀ ਮੋਤ ਹੋ ਗਈ ਤੇ 10 ਜੁਲਾਈ 1553 ਇਸਦੀ ਤਾਜਪੋਸ਼ੀ ਹੋਈ I 19 ਜੁਲਾਈ 1553 ਨੂੰ ਮੈਰੀ (ਪਹਿਲੀ) ਨੇ ਜੇਨ ਨੂੰ ਹਟਾ ਕੇ ਰਾਜਗੱਦੀ ਤੇ ਕਬਜਾ ਕਰ ਲਿਆ I

ਹਵਾਲੇ ਸੋਧੋ

  1. "5 Fascinating Facts about King Henry VIII's son, King Edward VI".
  2. Ciara.Berry (2016-01-14). "Edward VI (r.1547-1553)". The Royal Family (in ਅੰਗਰੇਜ਼ੀ). Retrieved 2020-01-10.
  3. "Edward VI | Biography & Facts". Encyclopedia Britannica (in ਅੰਗਰੇਜ਼ੀ). Retrieved 2020-01-10.
  4. "Wayback Machine" (PDF). web.archive.org. 2010-12-03. Archived from the original (PDF) on 2010-12-03. Retrieved 2020-01-10. {{cite web}}: Unknown parameter |dead-url= ignored (help)
  5. "Lady Jane Grey, the Nine Day Queen". Historic UK (in ਅੰਗਰੇਜ਼ੀ (ਬਰਤਾਨਵੀ)). Retrieved 2020-01-10.
  6. pixeltocode.uk, PixelToCode. "Edward VI". Westminster Abbey (in ਅੰਗਰੇਜ਼ੀ). Retrieved 2020-01-10.