ਇੰਟਰਨੈਸ਼ਨਲ ਪਾਰਟਨਰਸ਼ਿਪ ਔਨ ਰਿਲਿਜਨ ਐਂਡ ਸਸਟੇਨੇਬਲ ਡਿਵਲਪਮੈਂਟ ( PaRD)
ਧਰਮ ਅਤੇ ਟਿਕਾਊ ਵਿਕਾਸ 'ਤੇ ਕੌਮਾਂਤਰੀ ਭਾਈਵਾਲੀ {{ਅੰਗਰੇਜ਼ੀ:International Partnership on Religion and Development |PaRD}} ਇੰਟਰਨੈਸ਼ਨਲ ਪਾਰਟਨਰਸ਼ਿਪ ਔਨ ਰਿਲਿਜਨ ਐਂਡ ਸਸਟੇਨੇਬਲ ਡਿਵਲਪਮੈਂਟ ( PaRD) ਨਾਂ ਦੀ ਇਹ ਸੰਸਥਾ ਫਰਵਰੀ 2016 [1]ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਧਰਮਾਂ ਦੇ ਮੁੱਲਾਂ ਨੂੰ ਟਿਕਾਊ ਵਿਕਾਸ ਟੀਚਿਆਂ ਵਿੱਚ ਬਦਲਣ ਲਈ ਸ਼ੁਰੂ ਕੀਤੀ ਗਈ ਸੀ। ਇਹ ਟਿਕਾਊ ਵਿਕਾਸ ਟੀਚੇ ਪੂਰੀ ਤਰਾਂ ਸੰਯੁਕਤ ਰਾਸ਼ਟਰ ਦੁਆਰਾ 2030 ਤੱਕ ਪ੍ਰਾਪਤ ਕਰ ਲੈਣ ਲਈ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਵੱਖ ਵੱਖ ਧਾਰਮਕ ਸੰਸਥਾਨਾਂ ਦੇ ਯੋਗਦਾਨ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੁਆਰਾ ਇਸ ਲਈ ਕਈ ਅਹਿਮ ਗੋਸ਼ਟੀਆਂ ਤੇ ਵਿਸ਼ੇਸ਼ ਸੰਮੇਲਨ ਕਰਵਾਏ ਜਾ ਰਹੇ ਹਨ , ਕਈ ਕਿਤਾਬਚੇ ਜਾਰੀ ਕੀਤੇ ਗਏ ਹਨ। [2], ਅੰਤਰ-ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਧਰਮ ਅਧਾਰਤ ਅਤੇ ਨਾਗਰਿਕ ਸਮਾਜ ਸੰਸਥਾਵਾਂ ਵਿਕਾਸ ਜਾਂ ਮਾਨਵਤਾਵਾਦੀ ਸਹਾਇਤਾ ਵਿੱਚ ਰੁੱਝੀਆਂ ਸੰਸਥਾਵਾਂ ਇਸਦੇ ਮੈਂਬਰ ਬਣ ਸਕਦੀਆਂ ਹਨ। ਮੈਂਬਰਸ਼ਿਪ ਵਿੱਚ ਸ਼ਾਮਲ ਹੋਣ ਲਈ ਇਹ ਮੁਫਤ ਹੈ। ਇਸ ਦੀ ਕੁੰਜੀ ਸੰਸਥਾ ਦੇ ਗਲੋਬਲ ਸਾਂਝੇਦਾਰੀ ਵਿੱਚ ਸਰਗਰਮ ਭਾਗੀਦਾਰੀ ਵਿੱਚ ਰੁੱਝੇ ਹੋਣ ਨਾਲ ਹੈ। ਸੰਗਠਨ ਦੇ ਕਾਰਜਕਾਰੀ ਪ੍ਰੋਗਰਾਮਾਂ ਦਾ ਫੈਸਲਾ ਇਸ ਦੀਆਂ ਸਾਲਾਨਾ ਮੀਟਿੰਗਾਂ ਅਤੇ ਮੈਂਬਰਾਂ ਦੀ ਸਲਾਨਾ ਆਮ ਸਭਾ ਵਿੱਚ ਕੀਤਾ ਜਾਂਦਾ ਹੈ।ਸਾਲ 2021 ਤੱਕ 5 ਅਜਿਹੀਆਂ ਆਮ ਅਸੈਂਬਲੀਆਂ ਹੋ ਚੁੱਕੀਆਂ ਹਨ। ਆਖਰੀ ਵਾਰ ਅਜਿਹੀ ਆਮ ਸਭਾ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਵਿਖੇ 8 ਤੋਂ 10 ਨਵੰਬਰ 2021 ਨੂੰ ਹੋਈ ਹੈ।
ਬੌਨ ਅਤੇ ਬਰਲਿਨ ਵਿੱਚ ਦਾਏਸ਼ਸ਼ੇ ਗੇਸੇਲਸ਼ਾਫਟ ਫਾਰ ਇੰਟਰਨੈਸ਼ਨਲ ਜ਼ੁਸਾਮੇਨਾਅਰਬੀਟ (GIZ) ਵਿੱਚ ਸਥਿਤ PaRD ਸਕੱਤਰੇਤ ਸੰਗਠਨ ਦੇ ਟੀਚਿਆਂ ਨੂੰ ਲਾਗੂ ਕਰਨ ਵਿੱਚ ਮੈਂਬਰਾਂ ਦੀ ਮੱਦਦ ਕਰਦਾ ਹੈ। ਇਸ ਸਕੱਤਰੇਤ ਦੇ ਪਹਿਲੇ ਮੁੱਖੀ ਉੱਲਰਿਆ ਨਿਠਸ਼ਕੇ (Ulrich Nitschke) ਪੱਛਮੀ ਜਰਮਨੀ ਦੀ ਇਕੋਨੋਮਿਕ ਸਾਂਝੀਵਾਲਤਾ ਤੇ ਵਿਕਾਸ ਦੀ ਕੇਂਦਰੀ ਵਜ਼ਾਰਤ ਦੇ ਨੁਮਾਂਇਦੇ ਰਹੇ ਹਨ। ਪੰਜ ਸਾਲ ਬਾਦ ਖੁਸ਼ਵੰਤ ਸਿੰਘ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। [3]ਇਸ ਆਖ਼ਰੀ ਜਨਰਲ ਅਸੈਂਬਲੀ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਪੀਆਰਡੀ ਸਕੱਤਰੇਤ ਦੇ ਨਵੇਂ ਮੁਖੀ ਖੁਸ਼ਵੰਤ ਸਿੰਘ ਨੇ ਦੂਰਦਰਸ਼ੀ ਭੂਮਿਕਾ ਨਿਭਾਈ।
PaRD ਦਾ ਵਿਕਾਸ
ਸੋਧੋਅਪ੍ਰੈਲ 2017 ਤੱਕ ਇਸ ਸੰਸਥਾ ਦੇ ਪੱਛਮੀ ਜਰਮਨੀ, ਬਰਤਾਨੀਆ, ਨਾਰਵੇ , ਵਰਲਡ ਬੈਂਕ , ਅਫ਼ਰੀਕੀ ਸੰਘ ਸਮੇਤ 17 ਸਰਕਾਰੀ ਅਦਾਰੇ ਇਸ ਦੇ ਮੈਂਬਰ ਬਣ ਚੁੱਕੇ ਸਨ ਤੇ ਲਗਭਗ 50 ਸੰਗਠਨ ਇਸ ਸੰਸਥਾ ਦੇ ਭਾਈਵਾਲ਼ ਬਣ ਚੁੱਕੇ ਸਨ ।[4]ਹਾਲ ਵਿੱਚ ਇਸ ਸੰਸਥਾ ਦੇ ਮੈਂਬਰਾਂ ਦੀ ਗਿਣਤੀ 135 ਹੈ।[5]
ਕਾਰਜ ਖੇਤਰ
ਸੋਧੋਹਾਲ ਵਿੱਚ ਇਸ ਸੰਗਠਨ ਦੇ ਮੁੱਖ ਕਾਰਜ ਖੇਤਰ ਹਨ:[6][7]
ਹੇਠ ਲਿਖੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ ਹਾਸਲ ਕਰਨੇ:-
ਸਿਹਤ ਐਸਡੀਜੀ 3[8]
ਲਿੰਗ ਸਮਾਨਤਾ ਤੇ ਸਸ਼ੱਕਤੀਕਰਨ ਐਸਡੀਜੀ 5
ਪਾਣੀ,ਵਾਤਾਵਰਨ ਤੇ ਪੌਣ ਪਾਣੀ ਐਸਡੀਜੀ 6,[9]13[10],14[11],15[12]
ਸ਼ਾਂਤੀ ਐਸਡੀਜੀ 16[13]
ਹਵਾਲੇ
ਸੋਧੋ- ↑ Nitschke, Ulrich. "The ambivalence of religions". dndc.eu. Retrieved 14 November 2021.
- ↑ Abumoghli, Iyad. "Faith for Earth" (PDF). UN Environment Programme and Parliament of World Religions. Archived from the original (PDF) on 2021-11-23. Retrieved 2021-11-23.
The UN has adopted Global Action for People and the Planet, its global environmental agenda, through 2030, but the faith agenda is eternity. Our concern should not be the just next generation; it should be all generations to come.
- ↑ "PaRD appoints Khushwant Singh as the new Head of Secretariat". www.partner-religion-development.org (in ਅੰਗਰੇਜ਼ੀ). Archived from the original on 2021-11-14. Retrieved 2021-11-14.
- ↑ "The International Partnership on Religion and Sustainable Development". D+C (in ਅੰਗਰੇਜ਼ੀ). Retrieved 2021-11-23.
- ↑ "PaRD Annual Work Plan 2021" (PDF). Partner Religion Development.org. Archived from the original (PDF) on 23 ਨਵੰਬਰ 2021. Retrieved 23 November 2021.
PaRD counts to date (January 2021) 135 members, and is guided by a Steering Group of 12 elected members from the three membership constituencies and lead by three co-chairs (USAID, KAICIID and ACT Alliance), each representing one of these groupings. In addition, there are four work-streams focusing on the SDGs
- ↑ "Goal 17 | Department of Economic and Social Affairs". sdgs.un.org. Retrieved 2021-11-15.
- ↑ "PaRD strategic plan 2022-26" (PDF). PaRD. Archived from the original (PDF) on 2 ਅਗਸਤ 2022. Retrieved 2 Aug 2022.
{{cite web}}
: Unknown parameter|dead-url=
ignored (|url-status=
suggested) (help) - ↑ "Goal 3 | Department of Economic and Social Affairs". sdgs.un.org. Retrieved 2021-11-16.
- ↑ "Goal 6 | Department of Economic and Social Affairs". sdgs.un.org. Retrieved 2021-11-16.
- ↑ "Goal 13 | Department of Economic and Social Affairs". sdgs.un.org. Retrieved 2021-11-16.
- ↑ "Goal 14 | Department of Economic and Social Affairs". sdgs.un.org. Retrieved 2021-11-16.
- ↑ "Goal 15 | Department of Economic and Social Affairs". sdgs.un.org. Retrieved 2021-11-16.
- ↑ "Goal 16 | Department of Economic and Social Affairs". sdgs.un.org. Retrieved 2021-11-16.