ਇੰਦਰ ਸਿੰਘ ਖ਼ਾਮੋਸ਼

ਪੰਜਾਬੀ ਨਾਵਲਕਾਰ ਅਤੇ ਅਨੁਵਾਦਕ

ਇੰਦਰ ਸਿੰਘ ਖ਼ਾਮੋਸ਼ (23 ਨਵੰਬਰ 1931- 20 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਅਤੇ ਅਨੁਵਾਦਕ ਸੀ। ਡਾ. ਜੋਗਿੰਦਰ ਸਿੰਘ ਰਾਹੀ ਉਸ ਨੂੰ ਗੁਰਦਿਆਲ ਸਿੰਘ ਤੋਂ ਬਾਅਦ ਯਥਾਰਥਵਾਦੀ ਪੰਜਾਬੀ ਨਾਵਲ ਦੇ ਨਵੇਂ ਪਾਸਾਰ ਉਜਾਗਰ ਕਰਨ ਵਾਲੇ ਨਾਵਲਕਾਰ ਵਜੋਂ ਮਾਨਤਾ ਦਿੰਦਾ ਹੈ।[1]

ਮੁਢਲਾ ਜੀਵਨ

ਸੋਧੋ

ਇੰਦਰ ਸਿੰਘ ਖਾਮੋਸ਼ ਦਾ ਜਨਮ 23 ਨਵੰਬਰ 1931 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਹੇੜੀਕੇ ਵਿੱਚ ਹੋਇਆ।[2] ਉਹ ਤੀਜੀ ਜਮਾਤ ਵਿੱਚ ਪੜਦਾ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਗਈ. 15 ਸਾਲ ਦੀ ਉਮਰ ਤੱਕ ਨਾਨਕੇ ਰਿਹਾ ਅੱਠਵੀਂ ਤੱਕ ਨਾਨਕੇ ਹੀ ਪੜਿਆ ਫਿਰ ਉਸਦੇ ਮਾਮਾ ਜੀ ਉਸਨੂੰ ਰੁੜਕੀ ਲੈ ਗਏ। ਦਸਵੀਂ ਤੱਕ ਪੜ੍ਹਾਈ ਕੀਤੀ।

ਸਿੱਖਿਆ

ਸੋਧੋ

ਇੰਦਰ ਸਿੰਘ ਖਾਮੋਸ਼ ਨੇ ਪ੍ਰੈਪ ਦਿੱਲੀ ਵਿਖੇ ਕੀਤੀ ਅਤੇ ਅੰਬਾਲੇ ਐਮ.ਡੀ.ਕਾਲਜ ਵਿੱਚ ਐਫ.ਐਸ.ਸੀ ਕੀਤੀ। 1952 ਵਿੱਚ ਬੀ.ਏ. ਕਾਲਜ ਵਿੱਚ ਕਰਨ ਵਾਲਾ ਹੇੜੀਕੇ ਦਾ ਉਹ ਪਹਿਲਾ ਨੌਜਵਾਨ ਸੀ। ਬੀ.ਏ. ਤੋਂ ਬਾਅਦ ਗਿਆਨੀ ਕੀਤੀ। 1954 ਵਿੱਚ ਉਸਨੂੰ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ।[3] ਹੁਣ ਤੱਕ ਉਸਦੇ ਸੱਤ ਨਾਵਲ ਤਿੰਨ ਪੁਸਤਕਾਂ ਦਾ ਅਨੁਵਾਦ ਕੀਤਾ। ਇੰਦਰ ਸਿੰਘ ਖਾਮੋਸ਼ ਨੇ ਗੁਣ ਵਿੱਚ ਚੰਗੇ ਨਾਵਲਾ ਦੀ ਰਚਨਾਂ ਕੀਤੀ।

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਚਾਨਣ ਦਾ ਜੰਗਲ (1980)
  • ਰਿਸ਼ਤਿਆਂ ਦੇ ਰੰਗ (1978)
  • ਇਕ ਤਾਜ ਮਹਿਲ ਹੋਰ (1987)
  • ਬੁੱਕਲ ਦਾ ਰਿਸ਼ਤਾ (1991)
  • ਕਰਜ਼ਈ ਸੁਪਨੇ (1998)
  • ਕਾਫ਼ਰ ਮਸੀਹਾ (2002)
  • ਸਮੁੰਦਰੀ ਕਬੂਤਰੀ(2008)
  • ਕੁਠਾਲੀ ਪਿਆ ਸੋਨਾ (2009)
  • ਆਦਰਸ਼ਾਂ ਦਾ ਵਣਜਾਰਾ (2010)
  • ਹੁਸਨਪ੍ਰਸਤ (2010)
  • ਲਟ ਲਟ ਲਾਟ ਬਲੇ (ਵਿਕਟਰ ਹੀਊਗੋ ਦੀ ਸਵੈ-ਜੀਵਨੀ ਉਪਰ ਆਧਾਰਿਤ)

[4]

ਕਾਵਿ ਸੰਗ੍ਰਹਿ

ਸੋਧੋ
  • ਦਿਲ ਦੇ ਬੋਲ
  • ਧੜਕਦੇ ਬੋਲ
  • ਗਾਉਂਦੇ ਬੋਲ

ਅਨੁਵਾਦ

ਸੋਧੋ
  • ਚਾਨਣੀਆਂ ਪੈੜਾਂ (ਰੂਸੀ ਲੇਖਕ: ਤਿਖੋਨ ਸਾਈਮੁਸ਼ਕਿਨ)
  • ਵਾਰਡ ਨੰਬਰ ਛੇ (ਰੂਸੀ ਲੇਖਕ: ਐਂਤਨ ਚੈਖੋਵ)
  • ਅਗਨ ਗੀਤ (ਰੂਸੀ ਲੇਖਕ: ਲਿਓ ਤਾਲਸਤਾਏ)

ਇੰਦਰ ਸਿੰਘ ਖ਼ਾਮੋਸ਼ ਬਾਰੇ ਰਚਨਾਵਾਂ

ਸੋਧੋ
  • ਇੰਦਰ ਸਿੰਘ ਖਾਮੋਸ਼ ਦੀ ਨਾਵਲੀ ਸੰਵੇਦਨਾ (ਡਾ. ਸੁਖਦੇਵ ਸਿੰਘ ਖਾਹਰਾ, 1994 ਵਿਚ)

ਉਸ ਦੁਆਰਾ ਰਚਿਤ ਨਾਵਾਲਾਂ ਦਾ ਧਰਾਤਲ ਵਧੇਰੇ ਮਾਲਵਾ ਹੈ ਪਰ ਇਸਦੇ ਬਾਵਜੂਦ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਨੂੰ ਆਂਚਲਿਕ ਨਾਵਲਾਂ ਦੀ ਸ਼੍ਰੇਣੀ ʻਚ ਨਹੀਂ ਰੱਖਿਆ ਜਾ ਸਕਦਾ। ਇੰਦਰ ਸਿੰਘ ਖਾਮੋਸ ਮਾਲਵਾ ਦੇਸ਼ ਮਲਵਈ ਭਾਸ਼ਾ ਤੇ ਇਸ ਖਿੱਤੇ ਦੇ ਉਚੇਚੇਪਣ ਪ੍ਰਤੀ ਵਧੇਰੇ ਕਰਕੇ ਉਲਾਰ ਨਹੀਂ। ਚਾਨਣ ਦਾ ਜੰਗਲ ਵਿੱਚ ਉਸਨੇ ਪਹਿਲੀ ਵਾਰ ਵਿੱਦਿਅਕ ਅਤੇ ਅਧਿਆਪਨ ਖੇਤਰ ਵਿੱਚ ਆ ਰਹੇ ਨਿਘਾਰ ਨੂੰ ਪੇਸ਼ ਕਰਦਾ ਹੈ। ਰਿਸ਼ਤਿਆਂ ਦੇ ਰੰਗ, ਨਾਵਲ ਵਿੱਚ ਮਨੁੱਖ ਦੀ ਮਤਲਬਪ੍ਰਸਤੀ ਅਤੇ ਖੁਦਪ੍ਰਸਤੀ ਨੂੰ ਪੇਸ਼ ਕਰਨ ਵਾਲਾ ਪ੍ਰਮੁੱਖ ਨਾਵਲ ਹੈ। ਬੁੱਕਲ ਦਾ ਰਿਸ਼ਤਾ ਨਾਵਲ ਵਧੇਰੇ ਕਰਕੇ ਖਾਮੋਸ਼ ਚਰਚਾ ਦਾ ਵਿਸ਼ਾ ਬਣਿਆ ਰਿਹਾ। ਬੁੱਕਲ ਦਾ ਰਿਸ਼ਤਾ ਨਾਵਲ ਵਿੱਚ ਇੰਦਰ ਸਿੰਘ ਖਾਮੋਸ਼ ਨੇ ਪੰਜਾਬੀ ਸਭਿਆਚਾਰ ਅਤੇ ਨਵੇਂ ਕਿਸ਼ਮ ਦੇ ਰਿਸ਼ਤਿਆ ਨੂੰ ਸਿਰਜਣ ਤੇ ਉਹਨਾਂ ਨੂੰ ਨਿਭਾਉਣ ਦੇ ਵਿਭਿੰਨ ਪੱਖਾਂ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾਇਆ ਹੈ। ਕਾਫ਼ਰ ਮਸੀਹਾ ਨਾਵਲ ਉਸ ਸਮੇਂ ਦੇ ਰੂਸੀ ਵਿਦਵਾਨ ਲਿਓ ਤਾਲਸਤਾਏ ਉੱਪਰ ਲਿਖਿਆ ਗਿਆ ਨਾਵਲ ਹੈ। ਰੂਸੀ ਕ੍ਰਾਂਤੀ ਵਿੱਚ ਉਸ ਦੁਆਰਾ ਰਚਿਤ ਲਿਖਤਾਂ ਦਾ ਬਹੁਤ ਵੱਡਮੁੱਲਾ ਯੋਗਦਾਨ ਮੰਨਿਆ ਜਾਂਦਾ ਹੈ। ਕਾਫ਼ਰ ਮਸੀਹਾ ਨਾਵਲ ਵਿੱਚ ਲੀਓ ਦੀ ਸਖ਼ਸ਼ੀਅਤ ਦੇ ਔਗੁਣ ਨੂੰ ਵੀ ਇਸ ਨਾਵਾਲ ਵਿੱਚ ਪੇਸ਼ ਕੀਤਾ ਹੈ। ਇਹ ਨਾਵਲ ਰਚੇ ਜਾਣ ਤੋਂ ਬਾਅਦ ਇੰਦਰ ਸਿੰਘ ਖਾਮੋਸ਼ ਪੰਜਾਬੀ ਦੇ ਉੱਚ ਕੋਟੀ ਦੇ ਨਾਵਲਕਾਰ ਵਿੱਚ ਸ਼ਾਮਿਲ ਹੋ ਗਿਆ ਹੈ।

ਹਵਾਲੇ

ਸੋਧੋ
  1. "ਖਾਮੋਸ਼ੀ ਦੇ ਫ਼ਲਸਫ਼ੇ ਨਾਲ ਸਾਹਿਤਕ ਚੋਟੀਆਂ ਸਰ ਕਰਨ ਵਾਲਾ". Punjabi Tribune Online (in ਹਿੰਦੀ). 2011-06-11. Retrieved 2019-09-28.[permanent dead link]
  2. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ-ਡਾ. ਰਾਜਿੰਦਰ ਸਿੰਘ ਸੇਖੋਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, ਪੰਨਾ 541
  3. ਪੰਜਾਬੀ ਨਾਵਲ ਦਾ ਇਤਿਹਸ –ਗੁਰਪਾਲ ਸਿੰਘ ਸੰਧੂ, ਦਿੱਲੀ ਸਾਹਿਤ ਅਕੱਦਮੀ।
  4. ਟੀ.ਆਰ. ਵਿਨੋਦ, ਇੰਦਰ ਖਾਮੋਸ਼ ਦੀ ਨਾਵਲੀ ਸੰਵੇਦਨਾ ਦੀ ਨਾਵਲੀ ਸੰਵੇਦਨਾ, ਸੁਖਦੇਵ ਸਿੰਘ ਖਾਹਰਾ, ਪੰਨਾ 99