ਇਨਸਕਰਿਪਟ ਕੀ-ਬੋਰਡ

(ਇੰਨਸਕਰਿਪਟ ਕੀ-ਬੋਰਡ ਤੋਂ ਮੋੜਿਆ ਗਿਆ)

ਭਾਰਤੀ ਲਿਪੀਆਂ ‘ਚ ਟਾਈਪ ਕਰਨ ਲਈ ਇੱਕ ਮਿਆਰੀ ਕੀ-ਬੋਰਡ ਲੇਆਊਟ ਬਣਾਇਆ ਗਿਆ ਹੈ ਜਿਸ ਨੂੰ ਇਨਸਕਰਿਪਟ ਕੀ-ਬੋਰਡ ਲੇਆਊਟ ਕਿਹਾ ਜਾਂਦਾ ਹੈ। ਇਸ ਕੀ-ਬੋਰਡ ਦਾ ਮਿਆਰ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਤੇ ਇਹ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਸ ਦਾ ਵਿਕਾਸ ਸੀ-ਡੈੱਕ ਨੇ ਕੀਤਾ ਹੈ। ਇਰ ਵਿੰਡੋਜ਼, ਲਾਇਨੇਕਸ ਅਤੇ ਮੈਕ ਓਪਰੇਟਿੰਗ ਸਿਸਟਮ ਵਿਚ ਪਹਿਲਾਂ ਹੀ ਮੌਜੂਦ ਹੁੰਦਾ ਹੈ। ਜ਼ਿਆਦਾਤਰ ਭਾਰਤੀ ਲਿਪੀਆਂ ਦੀ ਉਤਪਤੀ ਬ੍ਰਹਮੀ ਤੋ ਹੋਈ ਹੈ। ਇਸੇ ਨੂੰ ਆਧਾਰ ਮੰਨ ਕੇ ਇਨਸਕਰਿਪਟ ਕੀ-ਬੋਰਡ ਤਿਆਰ ਕੀਤਾ ਗਿਆ ਹੈ।

ਇਸ ਦੀ ਵਰਤੋਂ ਬਹੁਤ ਆਸਾਨ ਹੈ। ਇਸ ਦਾ ਲੇਆਊਟ ਤਕਨੀਕੀ ਪੱਖ ਨੂੰ ਧਿਆਨ ਵਿਚ ਰੱਖਕੇ ਬਣਾਇਆ ਗਿਆ ਹੈ। ਕੀ-ਬੋਰਡ ਦੀ ਮੱਧ ਅਤੇ ਉਪਰਲੀ ਪੰਕਤੀ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ A ‘ਤੇ ਹੋੜਾ ਅਤੇ ਸ਼ਿਫਟ ਦਬਾ ਕੇ ਓ ਪੈਂਦਾ ਹੈ । ਇਸੇ ਤਰ੍ਹਾਂ S ‘ਤੇ ਲਾਂ ਅਤੇ ਸ਼ਿਫਟ ਦਬਾ ਕੇ ‘ਏ’ ਪੈਂਦਾ ਹੈ। ਇਸ ਵਿਚ ਲਗਾ-ਮਾਤਰਾਵਾਂ ਖੱਬੇ ਹੱਥ ਅਤੇ ਅੱਖਰ ਸੱਜੇ ਹੱਥ ਰੱਖੇ ਗਏ ਹਨ।