ਈਕੋਕ੍ਰਿਟੀਸਿਜ਼ਮ ਸਾਹਿਤ ਅਤੇ ਵਾਤਾਵਰਣ ਦੇ ਅਧਿਐਨ ਦਾ ਇੱਕ ਅੰਤਰਵਿਸ਼ਾਗਤ ਦ੍ਰਿਸ਼ਟੀਕੋਣ ਹੈ, ਜਿੱਥੇ ਸਾਹਿਤ ਦੇ ਵਿਦਵਾਨ ਵਾਤਾਵਰਨ ਦੀਆਂ ਚਿੰਤਾਵਾਂ ਦੇ ਹਵਾਲੇ ਨਾਲ ਕੁਦਰਤ ਦੇ ਵਿਸ਼ੇ ਦੀ ਵੱਖ-ਵੱਖ ਤਰੀਕਿਆਂ ਨਾਲ ਸਾਹਿਤਕ ਪਾਠਾਂ ਵਿੱਚ ਹੋਈ ਪੇਸ਼ਕਾਰੀ ਦਾ ਮੁਆਇਨਾ ਅਤੇ ਵਿਸ਼ਲੇਸ਼ਣ ਕਰਦੇ ਹਨ। ਕੁਝ ਈਕੋਕ੍ਰਿਟੀਕ, ਸਮਕਾਲੀ ਵਾਤਾਵਰਣ ਸਥਿਤੀ ਨੂੰ ਸਹੀ ਕਰਨ ਲਈ ਸੰਭਵ ਹੱਲ ਲਭਣ ਲਈ ਦਿਮਾਗ ਖਪਾਉਂਦੇ ਹਨ। ਪਰ ਸਾਰੇ ਈਕੋਕ੍ਰਿਟੀਕ ਈਕੋਕ੍ਰਿਟੀਸਿਜ਼ਮ ਦੇ ਮਕਸਦ, ਵਿਧੀ, ਜਾਂ ਸਕੋਪ ਬਾਰੇ ਇੱਕਮੱਤ ਨਹੀਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ, ਈਕੋਕ੍ਰਿਟੀਸਿਜ਼ਮ ਅਕਸਰ ਸਾਹਿਤ ਅਤੇ ਵਾਤਾਵਰਣ ਦੇ ਅਧਿਐਨ ਲਈ ਐਸੋਸੀਏਸ਼ਨ (ASLE) ਨਾਲ ਸੰਬੰਧਿਤ ਹੁੰਦਾ ਹੈ,[1] ਜੋ ਸਾਹਿਤ ਵਿੱਚ ਵਾਤਾਵਰਣ ਦੇ ਮਾਮਲੇ ਨਾਲ ਨਜਿੱਠਣ ਲਈ ਵਿਦਵਾਨਾਂ ਦੀਆਂ ਦੋਸਾਲਾਨਾ ਮੀਟਿੰਗਾਂ ਦੀ ਮੇਜ਼ਬਾਨੀ ਕਰਦੀ ਹੈ। ASLE ਸਾਹਿਤ ਅਤੇ ਵਾਤਾਵਰਣ ਦੇ ਅੰਤਰਵਿਸ਼ਾਗਤ ਅਧੀਨ (ਇੰਟਰਡਿਸਿਪਲੀਨਰੀ ਸਟੱਡੀਜ਼ ਇਨ ਲਿਟਰੇਚਰ ਐਂਡ ਐਨਵਾਇਰਨਮੈਂਟ (ISLE) ਨਾਮ ਦਾ ਇੱਕ ਰਸਾਲਾ ਛਾਪਦੀ ਹੈ - ਜਿਸ ਵਿੱਚ ਮੌਜੂਦਾ ਇੰਟਰਨੈਸ਼ਨਲ ਸਕਾਲਰਸ਼ਿਪ ਲੱਭੀ ਜਾ ਸਕਦੀ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Glotfelty & Fromm 1996, p. xviii

ਸਰੋਤ

ਸੋਧੋ

ਬਾਹਰੀ ਲਿੰਕ

ਸੋਧੋ