ਈਟੀਓਲੋਜੀ
ਈਟੀਓਲੋਜੀ ਨੂੰ ਏਟੀਓਲੋਜੀ ਅਤੇ ਰੋਗ ਹੇਤ ਵਿਗਿਆਨ ਵੀ ਕਿਹਾ ਜਾਂਦਾ ਹੈ ਅਤੇ ਇਹ ਕਿਸੇ ਵੀ ਚੀਜ਼ ਦੇ ਕਾਰਨ ਜਾਂ ਉੱਤਪੱਤੀ ਦੀ ਜਾਂਚ ਨੂੰ ਕਹਿੰਦੇ ਹਨ। ਇਹ ਸ਼ਬਦ ਇੱਕ ਯੂਨਾਨੀ ਸ਼ਬਦ αἰτιολογία (aitiologia) ਤੋਂ ਲਿਆ ਗਿਆ ਹੈ ਜਿੱਥੇ αἰτία, aitia ਦਾ ਮਤਲਬ ਹੁੰਦਾ ਹੈ ਕਾਰਨ ਅਤੇ λογία, -logia ਦਾ ਮਤਲਬ ਹੁੰਦਾ ਹੈ ਕਾਨੂੰਨ।[1] ਇਹ ਸ਼ਬਦ ਆਮ ਤੌਰ 'ਤੇ ਮੈਡੀਕਲ ਅਤੇ ਦਾਰਸ਼ਨਿਕ ਮਨਮਤਿ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਇਹ ਦਰਸ਼ਾਉਣਾ ਹੋਵੇ ਕਿ ਕੋਈ ਵੀ ਚੀਜ਼ ਜਾਂ ਗੱਲ ਪਿੱਛੇ ਕੀ ਕਾਰਨ ਹਨ ਅਤੇ ਉਹ ਕਿਉਂ ਹੁੰਦੀ ਹੈ। ਵੱਖ-ਵੱਖ ਪ੍ਰਕ੍ਰਿਆਵਾਂ ਦੀ ਹੋਂਦ ਦਾ ਵਰਣਨ ਦੇਣ ਲਈ ਵੀ ਵਿਗਿਆਨ ਵਿੱਚ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ।