ਈਵਲਿਨ ਵੋ
ਆਰਥਰ ਈਵਲਿਨ ਸੇਂਟ ਜੋਨ ਵੋ (/ˈɑːrθər ˈiːvlɪn ˈsɪndʒən wɔː//ˈɑːrθər ˈiːvlɪn ˈsɪndʒən wɔː/; 28 ਅਕਤੂਬਰ 1903 – 10 ਅਪ੍ਰੈਲ 1966) ਇੱਕ ਅੰਗਰੇਜ਼ੀ ਲੇਖਕ ਸੀ ਜਿਸਨੇ ਨਾਵਲ, ਜੀਵਨੀ ਅਤੇ ਸਫ਼ਰਨਾਮੇ ਲਿਖੇ। ਉਸ ਇੱਕ ਵੱਡਾ ਪੱਤਰਕਾਰ ਅਤੇ ਪੁਸਤਕਾਂ ਦਾ ਸਮੀਖਿਅਕ ਵੀ ਸੀ। ਉਸ ਦੀਆਂ ਸਭ ਤੋਂ ਮਸ਼ਹੂਰ ਲਿਖਤਾਂ ਵਿੱਚ ਵਿੱਚ ਸ਼ਾਮਲ ਹਨ ਉਸਦੇ ਸ਼ੁਰੂਆਤੀ ਵਿਅੰਗ ਡਿਕਲਾਈਨ ਐਂਡ ਫਾਲ (1928) ਅਤੇ ਏ ਹੈਂਡਫੁਲ ਔਫ ਡਸਟ (1934), ਨਾਵਲ ਬ੍ਰਾਇਡਸੈੱਡ ਰੀਵਿਜ਼ਿਟਡ (1945) ਅਤੇ ਦੂਜੀ ਵਿਸ਼ਵ ਜੰਗ ਦੀ ਤਿਕੜੀ ਸੋਰਡ ਆਫ ਆਨਰ (1952-61)। ਵੋ ਨੂੰ 20 ਵੀਂ ਸਦੀ ਵਿੱਚ ਅੰਗ੍ਰੇਜ਼ੀ ਭਾਸ਼ਾ ਦੇ ਮਹਾਨ ਗਦ ਸਟਾਈਲਿਸਟਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[1]
ਈਵਲਿਨ ਵੋ | |
---|---|
ਜਨਮ | ਵੈਸਟ ਹੈਮਪਸਟੈਡ, ਲੰਡਨ, ਇੰਗਲੈਂਡ | 28 ਅਕਤੂਬਰ 1903
ਮੌਤ | 10 ਅਪ੍ਰੈਲ 1966 ਕਾਮਬੇ ਫਲੋਰੀ, ਸਮਰਸੇਟ, ਇੰਗਲੈਂਡ | (ਉਮਰ 62)
ਕਿੱਤਾ | ਸਾਹਿਤਕਾਰ |
ਸਿੱਖਿਆ | ਲਾਂਸਿੰਗ ਕਾਲਜ |
ਅਲਮਾ ਮਾਤਰ | ਔਕਸਫੋਰਡ ਦਾ ਹਾਰਟਫੋਰਡ ਕਾਲਜ |
ਕਾਲ | 1923–64 |
ਸ਼ੈਲੀ | ਨਾਵਲ, ਜੀਵਨੀ, ਨਿੱਕੀ ਕਹਾਣੀ, ਯਾਤਰਾ ਸੰਬੰਧੀ ਲਿਖਤਾਂ, ਆਤਮਕਥਾ, ਵਿਅੰਗ, ਹਾਸਰਸੀ ਸਾਹਿਤ |
ਜੀਵਨ ਸਾਥੀ |
ਲੌਰਾ ਹਰਬਰਟ
(ਵਿ. 1937) |
ਬੱਚੇ | 7, ਆਉਬੇਰੋਨ ਵੋ ਸਮੇਤ |
ਇੱਕ ਪ੍ਰਕਾਸ਼ਕ ਦੇ ਪੁੱਤਰ, ਵੋ ਨੇ ਪਹਿਲਾਂ ਲਾਂਸਿੰਗ ਕਾਲਜ ਵਿੱਚ ਅਤੇ ਫਿਰ ਔਕਸਫੋਰਡ ਦੇ ਹਾਰਟਫੋਰਡ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਇੱਕ ਫੁੱਲ ਟਾਈਮ ਲੇਖਕ ਬਣਨ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਇੱਕ ਸਕੂਲੀ ਅਧਿਆਪਕ ਵਜੋਂ ਕੰਮ ਕੀਤਾ। ਆਪਣੀ ਜਵਾਨ ਉਮਰ ਵਿੱਚ, ਉਸਨੇ ਬਹੁਤ ਸਾਰੇ ਫੈਸ਼ਨਯੋਗ ਅਤੇ ਖੂਬਸੂਰਤ ਦੋਸਤ ਬਣਾਏ, ਅਤੇ ਕਾਊਂਟੀ ਹਾਊਸ ਸੁਸਾਇਟੀ ਲਈ ਆਪਣੇ ਸੁਹਜ ਸੁਆਦ ਨੂੰ ਵਿਕਸਿਤ ਕੀਤਾ। 1930 ਦੇ ਦਹਾਕੇ ਵਿਚ, ਉਸ ਨੇ ਅਕਸਰ ਇੱਕ ਵਿਸ਼ੇਸ਼ ਅਖ਼ਬਾਰ ਪੱਤਰਕਾਰ ਵਜੋਂ, ਵਿਆਪਕ ਤੌਰ 'ਤੇ ਯਾਤਰਾ ਕੀਤੀ। ਪੱਤਰਕਾਰ ਵਜੋਂ ਉਸ ਨੇ 1935 ਦੇ ਇਤਾਲਵੀ ਹਮਲੇ ਸਮੇਂ ਅਬੇਸੀਨਿਆ ਤੋਂ ਰਿਪੋਰਟ ਕੀਤੀ ਸੀ। ਉਹ ਦੂਜੇ ਵਿਸ਼ਵ ਯੁੱਧ (1939-1945) ਦੇ ਦੌਰਾਨ ਉਹ ਬ੍ਰਿਟਿਸ਼ ਸੈਨਿਕ ਬਲਾਂ ਵਿੱਚ ਰਿਹਾ, ਸਭ ਤੋਂ ਪਹਿਲਾਂ ਸ਼ਾਹੀ ਜ਼ਹਾਜੀਆਂ ਵਿੱਚ ਅਤੇ ਫਿਰ ਰਾਇਲ ਹਾਰਸ ਗਾਰਡਜ਼ ਵਿੱਚ ਨੌਕਰੀ ਕੀਤੀ। ਉਹ ਇੱਕ ਗਿਆਨਵਾਨ ਲੇਖਕ ਸੀ ਜਿਸ ਨੇ ਆਪਣੇ ਵਿਸ਼ਾਲ ਤਜ਼ਰਬਿਆਂ ਅਤੇ ਆਪਣੀ ਜ਼ਿੰਦਗੀ ਦੇ ਦੌਰਾਨ ਮਿਲੇ ਲੋਕਾਂ ਦੀ ਵਿਆਪਕ ਲੜੀ ਦਾ ਇਸਤੇਮਾਲ ਆਮ ਤੌਰ 'ਤੇ ਹਾਸਮਈ ਪ੍ਰਭਾਵ ਪੈਦਾ ਕਰਨ ਲਈ ਆਪਣੀ ਗਲਪ ਲੇਖਣੀ ਵਿੱਚ ਕੀਤਾ। ਵੌ ਦੀ ਬੇਲਾਗਤਾ ਇਸ ਤਰ੍ਹਾਂ ਸੀ ਕਿ ਉਸ ਨੇ ਆਪਣੇ ਮਾਨਸਿਕ ਬਰਬਾਦੀ, ਜੋ 1950 ਵਿਆਂ ਦੇ ਸ਼ੁਰੂ ਵਿੱਚ ਹੋਈ ਸੀ, ਨੂੰ ਵੀ ਗਲਪ ਲੇਖਣੀ ਵਿੱਚ ਲਿਆਂਦਾ।
ਆਪਣੇ ਪਹਿਲੇ ਵਿਆਹ ਦੀ ਅਸਫਲਤਾ ਤੋਂ ਬਾਅਦ, ਵੋ ਨੇ 1930 ਵਿੱਚ ਕੈਥੋਲਿਕ ਧਰਮ ਆਪਣਾ ਲਿਆ। ਉਸ ਦੇ ਪਰੰਪਰਾਵਾਦੀ ਰੁਝਾਨ ਨੇ ਉਸ ਨੂੰ ਚਰਚ ਸੁਧਾਰਾਂ ਦੇ ਸਾਰੇ ਯਤਨਾਂ ਦਾ ਜ਼ੋਰਦਾਰ ਵਿਰੋਧ ਖੜਾ ਕਰ ਦਿੱਤਾ, ਅਤੇ ਦੂਜੀ ਵੈਟੀਕਨ ਕੌਂਸਲ (1962-65) ਦੇ ਕੀਤੇ ਬਦਲਾਵਾਂ, ਖ਼ਾਸ ਕਰਕੇ ਵਰਨੈਕੂਲਰ ਮਾਸ ਸ਼ੁਰੂ ਕਰਨ, ਨੇ ਉਸ ਦੀਆਂ ਭਾਵਨਾਵਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ। ਉਸ ਦੇ ਧਾਰਮਿਕ ਪਰੰਪਰਾਵਾਦ ਨੂੰ ਲੱਗੇ ਝਟਕੇ, ਜੰਗ ਬਾਅਦ ਦੇ ਸੰਸਾਰ ਦੇ ਕਲਿਆਣਕਾਰੀ ਰਾਜ ਸੰਸਕ੍ਰਿਤੀ ਦੀ ਉਸਦੀ ਨਾਪਸੰਦਗੀ ਅਤੇ ਉਸ ਦੀ ਸਿਹਤ ਦੀ ਵਧ ਰਹੀ ਖ਼ਰਾਬੀ ਨੇ ਉਸ ਦੇ ਆਖ਼ਰੀ ਸਾਲਾਂ ਨੂੰ ਹਨੇਰੇ ਕਰ ਦਿੱਤਾ ਸੀ, ਪਰ ਉਸ ਨੇ ਲਿਖਣਾ ਜਾਰੀ ਰੱਖਿਆ। ਜਨਤਾ ਲਈ, ਵੋ ਨੇ ਬੇਰੁਖੀ ਦਾ ਮਖੌਟਾ ਪਹਿਨੀ ਰੱਖਿਆ, ਪਰ ਉਹ ਉਹਨਾਂ ਨਾਲ ਬੜੀ ਦਿਆਲਤਾ ਨਾਲ ਪੇਸ਼ ਆਉਂਦਾ ਸੇ ਜਿਹਨਾਂ ਨੂੰ ਉਹ ਆਪਣੇ ਦੋਸਤ ਸਮਝਦਾ ਸੀ। 1966 ਵਿੱਚ ਉਸਦੀ ਮੌਤ ਦੇ ਬਾਅਦ, ਉਸਦੀਆਂ ਰਚਨਾਵਾਂ ਦੇ ਫ਼ਿਲਮ ਅਤੇ ਟੈਲੀਵਿਜ਼ਨ ਵਰਜਨਾਂ ਨੇ ਉਸਦੇ ਨਵੇਂ ਪਾਠਕ ਪੈਦਾ ਕਰ ਦਿੱਤੇ। ਮਿਸਾਲ ਵਜੋਂ ਟੈਲੀਵਿਜ਼ਨ ਸੀਰੀਅਲ, ਬਰਾਈਡਸ਼ੀਡ ਰੀਵਿਜ਼ਿਟਡ (1981) ਨੂੰ ਵੱਡਾ ਹੁੰਗਾਰਾ ਮਿਲਿਆ ਸੀ।
ਗੈਲਰੀ
ਸੋਧੋ-
ਸਕਾਟਲੈਂਡ ਦਾ ਜੱਜ ਲਾਰਡ ਕਾਕਬਰਨ, ਵੋ ਦੇ ਲੱਕੜਦਾਦਿਆਂ ਵਿੱਚੋਂ ਇੱਕ ਸੀ।
-
ਲਾਂਸਿੰਗ ਕਾਲਜ ਚੈਪਲ
-
ਹੇਰਟਫੋਰਡ ਕਾਲਜ, ਆਕਸਫੋਰਡ; ਪੁਆਰਾਨੀ ਚਾਰਕੋਣੀ
-
Dante Gabriel Rossetti, the subject of Waugh's first full-length book (1927)
-
ਕੈਨਬਨਬਰੀ ਸਕੇਰ, ਜਿੱਥੇ ਵੋ ਅਤੇ ਈਵਲੀਨ ਗਾਰਡਨਰ ਆਪਣੇ ਥੋੜੇ ਜਿਹੇ ਸਮੇਂ ਦੇ ਵਿਆਹ ਦੌਰਾਨ ਰਹਿੰਦੇ ਸਨ
ਹਵਾਲੇ
ਸੋਧੋ- ↑ DeCoste, Mr D. Marcel (28 June 2015). The Vocation of Evelyn Waugh: Faith and Art in the Post-War Fiction (in ਅੰਗਰੇਜ਼ੀ). Ashgate Publishing, Ltd. ISBN 978-1-4094-7084-7.