ਉਕਾਬ ਦੀ ਅੱਖ
ਉਕਾਬ ਦੀ ਅੱਖ ਜਾਨਵਰ ਜਗਤ ਵਿੱਚ ਸਭਨਾਂ ਤੋਂ ਤੇਜ਼ ਗਿਣੀ ਜਾਂਦੀ ਹੈ। ਇਹਦੀ ਨਜਰ ਅੰਦਾਜ਼ਨ ਔਸਤ ਮਨੁੱਖੀ ਨਿਗਾਹ ਨਾਲੋਂ 4 ਤੋਂ 8 ਗੁਣਾ ਹੁੰਦੀ ਹੈ।[1] ਉਕਾਬ ਦੋ ਕਿ ਮੀ ਦੀ ਦੂਰੀ ਤੋਂ ਖਰਗੋਸ ਨੂੰ ਦੇਖ ਲੈਂਦਾ ਹੈ।{[1] ਭਾਵੇਂ ਭਾਰ ਤਾਂ ਇਹਦਾ ਮਸਾਂ ਦਸ ਪੌਂਡ ਹੁੰਦਾ ਹੈ ਪਰ ਇਹਦੀਆਂ ਅੱਖਾਂ ਆਦਮੀ ਦੀਆਂ ਦੇ ਬਰਾਬਰ ਹੁੰਦੀਆਂ ਹਨ।[1] ਜਦੋਂ ਉਕਾਬ ਆਕਾਸ਼ ਤੋਂ ਆਪਣੇ ਸ਼ਿਕਾਰ ਨੂੰ ਝਪਟ ਮਾਰਦਾ ਹੈ ਤਾਂ ਇਹਦੀਆਂ ਅੱਖਾਂ ਦੇ ਪੱਠੇ ਡੇਲਿਆਂ ਨੂੰ ਨਿਰੰਤਰ ਅਡਜਸਟ ਕਰਦੇ ਰਹਿੰਦੇ ਹਨ, ਤਾਂ ਜੋ ਉਕਾਬ ਦਾ ਫ਼ੋਕਸ ਅਤੇ ਦ੍ਰਿਸ਼ਟੀ ਐਨ ਸਾਫ਼ ਤੇ ਸਪਸ਼ਟ ਰਹੇ।[1]