ਉਤਰ ਆਧੁਨਿਕ ਕਾਲ ਦਾ ਆਰੰਭ

ਸੋਧੋ

ਉਤਰ ਆਧੁਨਿਕਤਾ ਦਾ ਸ਼ਾਬਦਿਕ ਪ੍ਰਯੋਗ ਕਦੋ ਹੋਇਆ। ਇਸ ਬਾਰੇ ਕੋਈ ਪੱਕਾ ਸਮਾਂ ਦੱਸਣਾ ਮੁਸ਼ਕਲ ਕਾਰਜ ਹੈ। ਇਸਦੇ ਆਰੰਭ ਬਿੰਦੂ ਦੀ ਨਿਸ਼ਾਨਦੇਹੀ ਕਰਨਾ ਕਠਿਨ ਕੰਮ ਹੈ। ਇਸਦਾ ਆਰੰਭ ਵਿਦਵਾਨ 1960 ਤੋ ਬਾਅਦ ਇਲੈਕਟ੍ਰੋਨਿਕ ਮੀਡੀਆ ਤੋ ਬਾਅਦ ਹੀ ਮੰਨਦੇ ਹਨ। ਇਤਿਹਾਸਕਾਰ ਟਾਯਨਬੀ ਅਨੁਸਾਰ ਉਤਰ-ਆਧੁਨਿਕਤਾਵਾਦ ਦੇ ਵਿਸ਼ਵ-ਯੁੱਧਾਂ ਦੇ ਦੋਰਾਨ 1918-39 ਵਿੱਚ ਉਜਾਗਰ ਹੋਇਆ। ਇੱਕ ਹੋਰ ਵਿਚਾਰ ਅਨੁਸਾਰ ਸੱਠਵਿਆਂ ਵਿੱਚ ਚਲੀ ਫਰੈਡ ਵਿਦਿ: ਲਹਿਰ ਨਾਲ ਇਸਦਾ ਅਗਾਜ਼ ਹੋਇਆ ਹੈ। "ਇਸ ਬਾਰੇ ਕੋਈ ਮਤਭੇਦ ਨਹੀਂ ਹੈ ਕਿ ਉਤਰ-ਆਧੁਨਿਕਤਾਵਾਦ ਐਨਲਾਈਟਨਮੈਟ ਚਿੰਤਨ ਦੇ ਵਿਰੋਧ ਵੱਜੋ ਰੂਪਗਤ ਹੋਇਆ ਹ।[1] ਇਸ ਤਰ੍ਹਾਂ ਉੱਤਰ-ਆਧੁਨਿਕਤਾ 1939 ਤੋ ਆਰੰਭ ਹੋਇਆ ਮੰਨਿਆ ਜਾਂਦਾ ਹੈ ਪਰ ਇਹ ਇੱਕ ਲਹਿਰ ਵੱਜੋ 60 ਵਿਆਂ ਤੋ ਬਾਅਦ ਹੀ ਹੋਦ ਵਿੱਚ ਆਉਦਾ ਹੈ। ਇਸਤੋ ਬਾਅਦ ਹੀ ਜਗਤ ਲਈ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।ਇਸਦਾ ਆਰੰਭ ਪੂੰਜੀਵਾਦ ਜਾਂ ਆਧੁਨਿਕਤਾ ਦੇ ਦਿਖਾਏ ਸੁਪਨਿਆਂ ਦੇ ਢਹਿ ਢੇਰੀ ਹੋਣ ਤੋ ਬਾਅਦ ਹੋਇਆ ਹੈ।ਇਨਸਾਈਕਲੋਪੀਡੀਆ ਆਫ ਲਿਟਰੇਚਰ ਐਡ ਕ੍ਰਿਟੀਸਿਜ਼ ਵਿੱਚ ਰਾਬਰਟ ਬੀ ਰੇਅ ਨੇ ਚਾਰਲਸ ਜਕ ਦੇ ਹਵਾਲੇ ਨਾਲ ਕਿਹਾ ਹੈ ਕਿ "ਉਸਨੇ ਆਧੁਨਿਕਤਾ ਦਾ ਅੰਤ 15 ਜੁਲਾਈ 1972 ਨੂੰ 3 ਵੱਜ ਕੇ 32 ਮਿੰਟ ਦਾ ਸਮਾਂ ਮਿੱਥਿਆ ਹੈ"।[2] ਪੰਨਾ-9(2)

ਇਮਾਰਤਸਾਜੀ ਦੇ ਵਿਅਕਤੀਆਂ ਲਈ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ ਕਿ ਕਿਊਕਿ ਇਸ ਦਿਨ ਹੀ ਆਧੁਨਿਕਤਾ ਦੀ ਪ੍ਰਤੀਕ ਬਣ ਚੁੱਕੀ ਇਮਾਰਤ ਨੂੰ ਢਾਹਿਆ ਗਿਆ ਸੀ। ਮੀਡੀਆ ਨਾਲ ਜੁੜੇ ਲੋਕ ਇਸ ਕਾਲ ਦਾ ਆਰੰਭ 1954 ਤੋ ਮੰਨਦੇ ਹਨ ਕਿਕਿ ਉਸ ਸਮੇਂ ਅਮਰੀਕੀ ਘਰਾਂ ਵਿੱਚ ਟੈਲੀਵੀਜ਼ਨ ਆ ਗਿਆ ਸੀ। ਲਿਉਤਾਰਦ ਨੇ ਇਸਨੂੰ ਪੱਛਮੀ ਸਮਾਜ ਦੀ 1950 ਤੋ ਬਾਅਦ ਦੀ ਸਥਿਤੀ ਨਾਲ ਜੋੜਿਆ ਹੈ।ਇਸਤੋ ਇਲਾਵਾ ਇਸ ਕਾਲ ਦਾ ਆਰੰਭ ਉਤਰ-ਉਦਯੋਗਿਕ ਦੋਰ, ਉਤਰ ਬਸਤੀਵਾਦੀ ਦੋਰ, ਉਤਰ-ਸ਼ੀਤਯੁੱਧ ਅਤੇ ਉਤਰ ਸੰਰਚਨਾਵਾਦ ਨਾਲ ਵੀ ਜੋੜਿਆ ਜਾਂਦਾ ਹੈ।

ਅਗੇਤਰ 'ਉਤਰ' ਤੋ ਭਾਵ

ਸੋਧੋ
ਉਤਰ-ਆਧੁਨਿਕਤਾ ਇੱਕ ਨਵੀਂ ਧਾਰਨਾ ਨੂੰ ਜਨਮ ਦਿੰਦੀ ਹੈ।ਇਸ ਲਈ ਵਰਤਵ ਠਰਦਕਗਅ, ਉਤਰ-ਆਧੁਨਿਕਤਾ, ਉਤਰ ਆਧੁਨੀਕਰਨ, ਉਤਰ-ਆਧੁਨਿਕਤਾਵਾਦ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜੇਮਸਨ ਅਨੁਸਾਰ ਉਤਰ-ਆਧੁਨਿਕਤਾ ਪੂੰਜੀਵਾਦ ਦਾ ਹੀ ਇੱਕ ਅਗਲਾ ਨਵਾਂ ਪੜਾਅ ਹੈ। ਜਿਸਨੂੰ ਪੂੰਜੀਵਾਦ ਜਾਂ ਉਤਰ-ਉਦਯੋਗਿਕ ਵੀ ਕਿਹਾ ਗਿਆ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਤਰ ਰੂਪ ਪਹਿਲਾਂ ਨਿਯਮਾਂ ਦੇ ਵਿਰੋਧ ਵਿੱਚ ਖੜਦਾ ਹੈ।"ਉਤਰ-ਰੂਪ ਉਹ ਅਨੁਸ਼ਾਸ਼ਨੀ ਸੰਗਠਨ ਹਨ ਜੋ ਜੀਵਨਦੀ ਕੁਲਮੁਖੀ (ਐਬੋਲਿਊਟਿਵ) ਵਿਆਖਿਆ ਕਰਦੇ ਧਰਮ ਬਿਰਤਾਂਤ ਨਹੀਂ ਬਣਦੇ। ਇਹ ਉਤਰ ਰੂਪ ਕੁਲਮੁਖੀ	ਰੂਪਾਂ ਦੇ ਵਿਰੋਧ ਵਿੱਚ ਪੈਦਾ ਹੋਏ ਹਨ। ਇਤਿਹਾਸਕ ਰੂਪ ਵਿੱਚ ਕੁਲਮੁਖੀ ਰੂਪਾਂ ਤੋ ਪਿਛੋ ਆਏ ਹਨ ਇਸ ਲਈ ਉਤਰ ਹਨ"।[3](3)

ਉਤਰ-ਅਧੁਨਿਕਤਾ ਆਧੁਨਿਕਤਾ ਤੋ ਪਿੱਛੋ ਆਇਆ ਹੈ, ਇਸ ਲਈ ਇਹ ਅਧੁਨਿਕਤਾ ਦੇ ਵਿਰੋਧ ਵਿੱਚ ਖੜਦਾ ਹੈ ਪਰ ਇਹ ਆਧੁਨਿਕਤਾ ਨੂੰਬਿਲਕੁੱਲ ਹੀ ਰੱਦ ਨਾ ਕਰਕੇ ਇਸ ਦੀ ਨਿਰੰਤਰਤਾ ਨੂੰ ਵੀ ਬਣਾਈ ਰੱਖਦਾ ਹੈ। ਇਸ ਤਰ੍ਹਾਂ ਇਹ ਉਤਰ-ਸ਼ਬਦ ਨਿਰੰਤ ਰਤਾ ਅਤੇ ਵੱਢ ਦੋਨਾਂ ਦਾ ਹੀ ਸੂਚਕ ਹੈ। ਲਿਉਤਾਰਦ ਆਪਣੇ ਨਿਬੰਧ ਨੋਟ ਆਫ ਦਾ ਮਿਨਿੰਗ ਆਫ ਪੋਸਟ ਵਿੱਚ ਲਿਖਦਾ ਹੈ ਕਿ, "ਉਤਰ-ਆਧੁਨਿਕਤਾਵਾਦ ਦਾ ਉਤਰ ਕਾਲ ਖੜਾ ਦੀ ਇੱਕ ਸਾਧਾਰਨ ਲਗਾਤਾਰਤਾ, ਇੱਕ ਕਲਾਕ੍ਰਮਕ ਲੜੀ ਦਾ ਬੋਧ ਕਰਾਉਦਾ ਹੈ ਜਿਸ ਵਿੱਚ ਹਰ ਇੱਕ ਸਪਸ਼ਟ ਤੋਰ ਤੇ ਪਛਾਣਨ ਯੋਗ ਹੈ। ਉਤਰ ਇੱਕ ਰੂਪਾਤਰਣ ਵੱਲ, ਪੂਰਵਲੇ ਤੋ ਇੱਕ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ"।[4]
ਉਤਰ ਸ਼ਬਦ ਤੋ ਸਪਸ਼ਟ ਹੈ ਕਿ ਇਹ ਆਧੁਨਿਕਤਾ ਤੋ ਬਾਅਦ ਵਿੱਚ ਆਇਆ ਹੈ। ਇਸ ਤਰ੍ਹਾਂ ਇਹ ਇਸ ਵਿੱਚ ਬਣਾਏ ਨਿਯਮ ਜੋ ਸਮਾਜ ਨਹੀਂ ਚੁੱਕਦੇ, ਉਹਨਾਂ ਦੇ ਵਿਰੋਧ ਵੱਜੋ ਨਵੇਂ ਨਿਯਮਾਂ ਦੀ ਭਾਲ ਕਰਦਾ ਹੈ। ਇਸ ਲਈ ਇਹ ਵੱਢ ਦਾ ਸੂਚਕ ਹੈ ਜਿਸ ਨਾਲ ਪੁਰਾਣੇ ਵਾਦ ਨੂੰ ਠੱਲ ਪੈਦੀ ਹੈ ਤੇ ਇਹ ਇੰਝ ਲਗਦਾ ਹੈ ਕਿ ਹਮੇਸ਼ਾ ਉਸਦੇ ਵਿਰੋਧ ਵਿੱਚ ਖੜਾ ਹੈ ਮਾਈ ਫੀਦਰਸਟੋਨ ਅਨੁਸਾਰ," ਜੇ ਆਧੁਨਿਕ ਤੇ ਉਤਰ-ਆਧੁਨਿਕ ਵਿਆਪਕ ਪਦ ਹਨ ਤਾਂ ਇਹ ਇਕਦਮ ਸਪਸ਼ਟ ਹੈ ਕਿ ਅਗੇਤਰ ਉਤਰ ਉਸਨੂੰ ਦਰਸਾੳਦਾ ਹੈ ਜੋ ਆਧੁਨਿਕ ਤੋਂ ਬਾਅਦ ਵਿੱਚ ਆਉਦਾ ਹੈ ਤੇ ਜੋ ਇਸ ਨਾਲ ਇੱਕ ਬ੍ਰੈਕ ਜਾਂ ਵੱਢ ਦਾ ਸੂਚਕ ਹੈ ਤੇ ਇਸ ਨੂੰ ਇਸ ਦੇ ਵਿਰੋਧ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਹੈ"।[5] 

ਇਸ ਪ੍ਰਕਾਰ ਉਤਰ ਸ਼ਬਦ ਆਧੁਨਿਕਤਾ ਦੀ ਨਿਰੰਤਰਤਾ ਤੇ ਬ੍ਰੈਕ ਨੂੰ ਸੂਚਿਤ ਕਰਦਾ ਹੈ ਜਿਸ ਨਾਲ ਉਤਰ-ਆਧੁਨਿਕਤਾਵਾਦ ਹੋਦ ਵਿੱਚ ਆਉਦਾ ਹੈ ਜੋ ਸਮਾਜ ਲਈ ਨਵੇਂ ਢੁਕਵੇ ਨਿਯਮ ਬਣਾਉਣ ਦਾ ਯਤਨ ਕਰਦਾ ਹੈ। ਇਸ ਤਤਾਂ ਉਤਰ ਅਗੇਤਰ ਨਾਲ ਇੱਕ ਨਵੇਂ ਵਾਦ ਦੀ ਸ਼ੁਰੂਆਤ ਹੁੰਦੀ ਹੈ।

ਪਰਿਭਾਸ਼ਾ

ਸੋਧੋ
ਉਤਰ-ਅਧੁਨਿਕਤਾ ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਪ੍ਰਸਿੱਧ ਇਤਿਹਾਸਕਾਰ ਆਰਨਲਡ ਟਾਇਨਬੀ ਨੇ ਆਪਣੀ ਪ੍ਰਸਿੱਧ ਪੁਸਤਕ ਏ ਸਟੱਡੀ ਆਫ ਹਿਸਟਰੀ ਵਿੱਚ 1938 ਵਿੱਚ ਕੀਤੀ ਸੀ। ਆਧੁਨਿਕਤਾ ਜੋ ਕਿ ਸਾਰੀ ਭੇਦਕਰਣ ਉਪਰ ਟਿੱਕੀ ਹੋਈ ਸੀ, ਭੇਦਕਰਣ ਤੋ ਭਾਵ, ਗਿਆਨਵਾਰੀ ਦਰਸ਼ਨ ਦੇ ਪ੍ਰਭਾਵ ਅਧੀਨ ਜੀਵਨ ਦੇ ਤਾਰਕਿਕ ਸੰਗਠਨ ਲਈ ਵਿਸ਼ੇਸ਼ੀਕਰਣ ਨਾਲ ਬਾਹਰਮੁੱਖੀ ਵਿਗਿਆਨ, ਵਿਸ਼ਵ ਸਦਾਚਾਰ ਅਤੇ ਕਾਨੂੰਨ, ਸੁਤੰਤਰ ਕਲਾ ਨੂੰ ਆਪਣੇ ਅਨੁਸਾਰ ਵਿਕਸਿਤ ਕਰਨਾ ਸੀ।ਜਦਕਿ ਉਤਰ-ਆਧੁਨਿਕਤਾ ਇਹਨਾਂ ਨਿਯਮਾਂ ਦੇ ਵਿਰੁੱਧ ਆਵਾਜ਼ ਉਠਾਉਦਾ ਹੈ ਜੋ ਸਾਰੇ ਵਿਸ਼ਵ ਨੂੰ ਇੱਕ ਨਿਯਮ ਵਿੱਚ ਬੰਨ੍ਹਦਾ ਹੈ।ਜਿਗਮੰਟ ਬਾਮਨ ਆਧੁਨਿਕਤਾ ਅਤੇ ਉਤਰਾ-ਆਧੁਨਿਕਤਾ ਵਿੱਚ ਨਿਖੇੜ ਸਥਾਪਿਤ ਕਰਦਾ ਕਹਿੰਦਾ ਹੈ ਕਿ "ਆਧੁਨਿਕ ਯੁੱਗ ਮਨ, ਸਮਾਜ ਅਤੇ ਇਤਿਹਾਸ ਦੇ ਸਮਾਨਯ ਨਿਯਮਾਂ ਦੇ ਦੁਆਲੇ ਸੰਗਠਿਤ ਸੀ ਇਸ ਵਿੱਚ ਨਿਸ਼ਚਿਤਤਾ ਤੇ ਅਧਾਰਸਿ਼ਲਾਵਾਂ ਲਈ ਤਾਂਘ ਸੀ।ਇਸਦੇ ਉਲਟ ਉਤਰ-ਆਧੁਨਿਕਤਾ ਅਭੇਦੀਕਰਣ ਦੀ ਪ੍ਰਕਿਰਿਆ ਜਾਂ ਹੱਦਬੰਦੀਆਂ ਦੀ ਢਹਿ-ਢੇਰੀ ਹੋਣ ਇੱਕ ਗਿਆਨ ਸ਼ਾਸ਼ਤਰੀ ਤੇ ਸਮਾਜਿਕ ਕੇਦਰ ਦੀ ਹਾਨੀ ਦੁਆਰਾ ਪੇਸ਼ ਹੁੰਦੀ ਹੈ"।[6]
ਉਤਰ-ਆਧੁਨਿਕ ਯੁੱਗ ਦੀ ਸਭ ਤੋ ਵੱਡੀ ਤਬਦੀਲੀ ਮੀਡੀਆ ਆਉਣ ਕਰਕੇ ਹੋਈ ਹੈ। ਇਸ ਕੰਪਿਊਟਰ ਯੁੱਗ ਨੇ ਸਾਰੇ ਵਿਸ਼ਵ ਨੂੰ ਇੱਕ ਪਿੰਡ ਬਣਾ ਦਿੱਤਾ ਹੈ।ਇਸ ਮਨੁੱਖੀ ਕਾਢ ਨੇ ਮਨੁੱਖ ਨੂੰ ਦਾਇਰੇ ਚੌਂ ਕੱਢ ਕੇ ਸਾਰੇ ਵਿਸ਼ਵ ਵਿੱਚ ਫੈਲਾ ਦਿੱਤਾ ਹੈ।ਉਤਰ-ਆਧੁਨਿਕ ਚਿੰਤਨ ਪੱਛਮੀ ਆਧੁਨਿਕ ਚਿੰਤਨ ਦੇ ਉਲਟ ਹਾਸ਼ੀਏ ਤੇ ਪਏ ਸਭਿਆਚਾਰਾਂ ਨੂੰ ਸਾਹਮਣੇ ਲਿਆ ਕੇ ਆਧੁਨਿਕਤਾ ਦੀ ਏਕਾਧਿਕਾਰਵਾਦੀ, ਪੂਰਨ ਤੇ ਆਦਰਸ਼ਕ ਸਿਧਾਤਾਂ ਨੂੰ ਰੱਦ ਕਰਦਾ ਹੋਇਆ ਆਧੁਨਿਕਤਾ ਦੀ ਇਸ ਦ੍ਰਿਸ਼ਟੀ ਦਾ ਖੰਡਨ ਕਰਦਾ ਹੈ,"ਉਤਰ-ਆਧੁਨਿਕਤਾ ਉਹ ਯੁੱਗ ਹੈ ਜਿਸ ਵਿੱਚ ਨਵੇਂ ਮੀਡੀਆ ਦੇ ਬੇਸ਼ੁਮਾਰ ਪਰਿਪੇਖ ਕਿਸੇ ਬਾਹਰਮੁੱਖੀ ਯਥਾਰਥ ਵਿਚਲੇ ਵਿਸ਼ਵਾਸ ਨੂੰ ਨਕਾਰਦੇ ਹੋਏ ਯਥਾਰਥ ਤੇ ਫੈਟੈਸੀ ਵਿਚਲੀ ਤਿੱਖੀ ਲਹਿਰ ਨੂੰ ਮੇਟਣ ਵੱਲ ਰੁਚਿਤ ਹਨ"।[7]
ਮਨੁੱਖ ਵੱਲੋ ਬਣਾਏ ਗਏ ਸਾਰੇ ਸੰਦਾਂ ਜਾਂ ਮਸ਼ੀਨਾਂ ਦਾ ਉਦੇਸ਼ ਘੱਟ ਮਾਨਵ ਸ਼ਕਤੀ ਖਰਚ ਕੇ ਵੱਧ ਤੋ ਵੱਧ ਕੰਮ ਕਰਨਾ ਹੁੰਦਾ ਹੈ। ਮੁੱਢਲੇ ਜਾਂ ਆਧੁਨਿਕ ਸਮੇਂ ਵਿੱਚ ਬਣਾਏ ਗਏ ਸੰਦ ਮਨੁੱਖ ਦੀ ਸਰੀਰਕ ਸ਼ਕਤੀ ਵਿੱਚ ਵਾਧਾ ਕਰਦੇ ਸਨ ਪਰ ਉਤਰ-ਆਧੁਨਿਕ ਸਮੇਂ ਵਿੱਚ ਕੰਪਿਊਟਰ ਨੇ ਮਨੁੱਖ ਦੀ ਸਰੀਰਕ ਸਮਰੱਥਾ ਨਾਲੋ ਬੋਧਿਕ ਸਮਰੱਥਾ ਨੂੰ ਜਿਆਦਾ ਵਧਾਇਆ ਹੈ ਭਾਵੇਂ ਕਿਸੇ ਸਮੇਂ ਭਾਸ਼ਾ, ਲਿਪੀ ਅਤੇ ਨਕਸਿ਼ਆਂ ਦੀ ਛਪਾਈ ਨੇ ਮਨੁੱਖ ਦੀ ਸਮੁੱਚੀ ਸੋਚ ਪ੍ਰਣਾਲੀ ਵਿੱਚ ਤਬਦੀਲੀ ਲਿਆਂਦੀ ਹੈ ਅਤੇ ਭਵਿੱਖ ਵਿੱਚ ਇਹ ਤਬਦੀਲੀ ਹੋਰ ਵੀ ਵੱਧਣ ਦੀ ਸੰਭਾਵਨਾ ਹੈ।ਜੇ ਉਤਰ-ਆਧੁਨਿਕ ਸਮੇਂ ਨੂੰ ਪਿਛਲੇ ਸਮੇਂ ਨਾਲੋ ਤੋੜਨਾ ਹੋਵੇ ਤਾਂ artificial intelligence ਨੂੰ ਤਕਨੀਕੀ ਤੋਰ ਤੇ ਮੰਨ ਸਕਦੇ ਹਾਂ।ਇਸ ਤਬਦੀਲੀ ਨੇ ਮਨੁੱਖ ਦੇ ਸਮੁੱਚੇ ਰਹਿਣ-ਸਹਿਣ,ਸਮਾਜਿਕ ਚੌਗਿਰਦੇ,ਸਭਿੱਆਚਾਰ ਨੁਹਾਰ ਅਤੇ ਤਮਾਮ ਸੰਸਥਾਵਾਂ ਨੂੰ ਬਦਲ ਦੇਣਾ ਹੈ। "ਪਿਛਲੇ ਸਾਰੇ ਯੁੱਗ ਸਮੇਤ ਆਧੁਨਿਕ ਯੁੱਗ ਦੇ ਵਿੱਚ ਮਨੁੱਖ ਦੀ ਵਧੇਰੇ ਕੋਸਿ਼ਸ਼ ਸੰਦਾਂ ਦੁਆਰਾ ਸਰੀਰਕ ਸ਼ਕਤੀ ਵਧਾਉਣ ਦੀ ਸੀ। ਜਦੋਂ ਕਿ ਉਤਰ-ਆਧੁਨਿਕ ਯੁੱਗ ਮਨੁੱਖ ਦੀ ਸੰਦਾਂ ਦੁਆਰਾ ਬੁਨਿਆਦੀ ਖਾਸੀਅਤ ਹੈ ਅਤੇ ਬਾਕੀ ਖਾਸੀਅਤਾਂ ਇਸੇ ਉਪਰ ਅਧਾਰਿਤ ਹਨ"।[8]
ਉਤਰ-ਆਧੁਨਿਕ ਸਮੇਂ ਦੀਆਂ ਨਾਰੀਵਾਦੀ ਲੇਖਿਕਾਵਾਂ ਨੇ ਵੀ ਕਿਰਤ ਸ਼ਕਤੀ ਘੱਟ ਲੱਗਣ ਕਾਰਨ ਅੋਰਤਾਂ ਦੀ ਕੰਮ ਕਰਨ ਦੀ ਅਜ਼ਾਦੀ ਨੂੰ ਸਾਹਮਣੇ ਰੱਖਿਆ ਹੈ ਜਿਸ ਨਾਲ ਅੋਰਤਾਂ ਵੀ ਮਰਦ ਦੇ ਬਰਾਬਰ ਕੰਮ ਕਰ ਰਹੀਆਂ ਹਨ। ਡਾ ਚਰਨਜੀਤ ਕੋਰ ਆਪਣੀ ਪੁਸਤਕ ਵਿੱਚ ਕਹਿੰਦੀ ਹੈ ਕਿ," ਮਾਰਕਸਵਾਦੀ ਦਰਸ਼ਨ ਦਾ ਇਹ ਖਿਆਲ ਤਾਂ ਦਰੁਸਤ ਹੈ ਕਿ ਸਮਾਜਕ ਰੁਤਬਾ ਕਿਰਤ ਨਾਲ ਜੁੜਿਆ ਹੋਇਆ ਹੈ ਪਰ ਇਸ ਤੋ ਅੱਗੇ ਇਹ ਗੱਲ ਵੀ ਕਾਫੀ ਮਹੱਤਵਪੂਰਨ ਹੈ ਕਿ ਔਰਤ ਦੀ ਆਜ਼ਾਦ ਵੀ ਅਸਲ ਵਿੱਚ ਵਿਗਿਆਨਕ ਤਕਨੀਕ ਦੀ ਉਨਤੀ ਨਾਲ ਸ਼ੁਰੂ ਹੋਈ। ਜਦੋਂ ਉਦਯੋਗਿਕ ਸਮਾਜ ਵਿੱਚ ਮਸ਼ੀਨ ਤੇ ਕੰਮ ਕਰਨ ਦੀ ਸ਼ਕਤੀ, ਔਰਤ ਦੀ ਵੱਧ ਤੋ ਵੱਧ ਸ਼ਕਤੀ ਤੋ ਕਿਰਤ ਸ਼ਕਤੀ ਦੇ ਬਰਾਬਰ ਆ ਗਈ। ਇਸ ਪ੍ਰਕਾਰ ਔਰਤ ਦੀ ਆਜ਼ਾਦੀ ਦਾ ਰਸਤਾ ਤਕਨੀਕ ਨੇ ਦਰਸਾਇਆ ਹੈ"।[9]
ਉਤਰ-ਆਧੁਨਿਕਤਾ ਦਾ ਖੇਤਰ ਅਤੇ ਸੰਕਲਪ ਬਹੁਤ ਹੀ ਵਿਸ਼ਾਲ ਹੈ ਜਿਸ ਕਰਕੇ ਇਸ ਨੂੰ ਕਿਸੇ ਇੱਕ ਨਿਯਮ ਜਾਂ ਸੰਰਚਨਾ ਤੇ ਲਾਗੂ ਕਰਕੇ ਨਹੀਂ ਵਿਚਾਰਿਆ ਜਾ ਸਕਦਾ। ਉਤੁਰ-ਆਧੁਨਿਕਤਾ ਨੂੰ ਇੱਕ ਸਮੇਂ ਸਾਰੀ ਦੁਨੀਆ ਤੇ ਇੱਕੋ ਜਿਹਾ ਸਥਾਪਿਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੁਨੀਆ ਦੇ ਸਾਰੇ ਸਭਿਆਚਾਰ ਅਲੱਗ-ਅਲੱਗ ਹਨ ਅਤੇ ਉਹਨਾਂ ਦੇ ਪੈਰਾਡਾਈਮ ਵੀ ਅਲੱਗ ਹਨ। Linda Hutch eon ਉਤਰ ਆਧੁਨਿਕਤਾ ਦੇ ਇਸ ਸੁਭਾਅ ਬਾਰੇ ਦੱਸਦੀ ਹੈ ਕਿ,"Post-modernism is a contradictory phenomenon,one that uses and abuses installs and then subverts the very concepts it challenges be it in architecture,literature, painting,sculpture,film,video,dance,Tv,music,philosophy,aesthetic theory,psycho-analysis,linguistic or historiography"[10]
  
ਇਸ ਤਰਾਂ ਉਤਰ-ਆਧੁਨਿਕ ਪਦ ਅੱਜ ਦੇ ਸਮੇਂ ਇੱਕੋ ਵੇਲੇ ਕਲਾ, ਇਮਾਰਤਸਾਜ਼ੀ, ਸੰਗੀਤ, ਸਾਹਿਤ, ਦਰਸ਼ਨ,ਸਮਾਜ-ਸ਼ਾਸ਼ਤਰ, ਫੈਸ਼ਨ, ਤਕਨਾਲੋਜੀ ਆਦਿ ਵਿਭਿੰਨ ਅਨੁਸਾਸ਼ਨਾਂ ਤੇ ਖੇਤਰਾਂ ਵਿੱਚ ਪ੍ਰਯੋਗ ਹੋ ਰਿਹਾ ਹੈ।ਇਸ ਲਈ ਇਸ ਨੂੰ ਇੱਕ ਪਰਿਭਾਸ਼ਾ ਵਿੱਚ ਬੰਨ੍ਹਣਾ ਕਠਿਨ ਕਾਰਜ ਹੈ। ਵਿਸ਼ਵੀਕਰਨ ਦੇ ਅਧੀਨ ਆਧੁਨਿਕਤਾ ਨੇ ਜੋ ਸਾਰੇ ਵਿਸ਼ਵ ਨੂੰ ਇੱਕ ਆਧੁਨਿਕ ਪ੍ਰਬੰਧ ਅਧੀਨ ਇੱਕ ਲੜੀ ਅਧੀਨ ਕਰਨ ਦੀ ਕੋਸਿ਼ਸ਼ ਕੀਤੀ ਸੀ ਉਤਰ ਆਧੁਨਿਕਤਾ ਨੇ ਇਸ ਭਰਮ ਨੂੰ ਤੋੜਿਆ ਹੈ ਕਿਉਂਕਿ ਸਾਰੇ ਸਭਿਆਚਾਰ ਇੱਕੋ ਜਿਹੇ ਨਹੀਂ ਹਨ ਜਿਵੇਂ ਪੱਛਮੀ ਦੇਸ਼ਾਂ ਦਾ ਆਰਥਿਕ ਪ੍ਰਬੰਧ ਵਿਕਾਸਸ਼ੀਲ ਜਾਂ ਤੀਜੇ ਜਗਤ ਦੇ ਦੇਸ਼ਾਂ ਉਪਰ ਲਾਗੂ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦਾ ਸਮਾਜਿਕ ਅਤੇ ਆਰਥਿਕ ਪ੍ਰਬੰਧ ਅਲੱਗ ਹੈ,"ਸਾਰਾ ਸੰਸਾਰ ਇੱਕੋ ਆਰਥਿਕ ਪ੍ਰਬੰਧ ਅਧੀਨ ਵੱਧ ਰਿਹਾ ਹੈ ਪਰ ਅਜੇ ਵੀ ਇਹ ਇੱਕ ਨਹੀਂ ਹ ਅਤੇ ਛੇਤੀ ਇੱਕ ਹੋਣ ਦੀ ਸੰਭਵ ਵੀ ਨਹੀਂ ਹੈ।ਆਰਥਿਕ ਪ੍ਰਬੰਧ ਦੇ ਜਿਹੜੇ ਨਿਯਮ ਕਿਸੇ ਵਿਕਸਿਤ ਦੇਸ਼ ਵਿੱਚ ਲਾਗੂ ਹੋ ਸਕਦੇ ਹਨ ਉਹ ਜਰੂਰੀ ਨਹੀਂ ਕਿ ਘੱਟ ਵਿਕਸਿਤ ਦੇਸ਼ਾਂ ਵਿੱਚ ਉਝ ਹੀ ਲਾਗੂ ਹੋਣ।ਵਿਸ਼ਵ ਭਾਵੇਂ ਇੱਕ ਆਰਥਿਕ ਪ੍ਰਬੰਧ ਅਧੀਨ ਆ ਗਿਆ ਹੈ ਪਰੰਤੂ ਅਣਸਾਵੇ ਵਿਕਾਸ ਕਾਰਨ ਇਸਦੇ ਨਿਯਮ ਖਿੱਤੇ ਤੋ ਖਿੱਤਾ, ਦੇਸ਼ ਤੋ ਦੇਸ਼ ਅਤੇ ਦੇਸ਼ ਅੰਦਰ ਹੀ ਇਲਾਕਿਆਂ ਅਨੁਸਾਰ ਅਤੇ ਅੱਗੇ ਜਮਾਤਾਂ ਅਨੁਸਾਰ ਵੱਖੋ ਵੱਖਰੇ ਹੋ ਸਕਦੇ ਹਨ"।[11] 
ਆਧੁਨਿਕਤਾ ਤੇ ਉਤਰ-ਆਧੁਨਿਕਤਾ ਦਾ ਸੰਕਲਪ ਉਦਯੋਗਿਕ ਤੇ ਉਤਰ-ਉਦਯੋਗਿਕ ਪਦਾਂ ਨਾਲ ਵੀ ਜੁੜਿਆ ਹੋਇਆ ਹੈ।ਉਤਰ-ਉਦਯੋਗਿਕ ਵਿਚਾਰ 1960-70 ਵਿਆਂ ਵਿੱਚ ਅਮਰੀਕੀ ਸਮਾਜ-ਸ਼ਾਸ਼ਤਰੀ ਡੇਨੀਅਲ ਬੈਲ ਰਾਹੀਂ ਆਇਆ।ਉਤਰ ਉਦਯੋਗਿਕ ਯੁੱਗ ਵਿੱਚ ਉਦਯੋਗਪਤੀ ਜਾਂ ਸਰਮਾਏਦਾਰ ਦੇ ਕੇਦਰ ਨੂੰ ਵਿਗਿਆਨੀਆਂ,ਅਰਥ-ਸ਼ਾਸ਼ਤਰੀਆਂ,ਤਕਨੀਕ ਮਾਹਿਰਾਂ ਨੇ ਵਿਸਥਾਪਿਤ ਕਰ ਦਿੱਤਾ ਹੈ।ਉਤਰ ਆਧੁਨਿਕ ਸਮੇਂ ਦੀ ਅਰਥ-ਵਿਵਸਥਾ ਵਿਗਿਆਨਕ ਪ੍ਰਗਤੀ, ਅਰਥ ਸੋਚਾਂ ਤੇ ਤਕਨੀਕੀ ਵਿਧੀਆਂ ਦੇ ਬਹੁਕੋਣੀ ਰੂਪਾਂ ਦੀ ਟਕਰਾਹਟ, ਵਿਕਰੀ ਤੇ ਨਿਯੰਤਰਨ-ਬੁੱਧੀ ਦੇ ਕੇਦਰਾਂ ਬਾਰੇ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਡੇਨੀਅਲ ਬੈਲ ਉਤਰ-ਆਧੁਨਿਕ ਪਰਿਸਥਿਤੀਆਂ ਤੇ ਚਿੰਤਨ ਦੇ ਵਿਸ਼ੇਸ਼ ਪੱਪ ਨਾਲ ਜੋੜਦਾ ਹੋਇਆ ਕਹਿੰਦਾ ਹੈ, ਕਿ "ਉਦਯੋਗਿਕ ਸਮਾਜ ਵਸਤਾਂ ਦਾ ਉਤਪਾਦਨ ਕਰਦਾ ਸੀ, ਮਸ਼ੀਨੀ ਤਕਨਾਲੋਜੀ ਦੀ ਵਰਤੋ ਕਰਦਾ ਸੀ ਅਤੇ ਇਸ ਦਾ ਕੇਦਰੀ ਸਿਧਾਂਤ ਆਰਥਿਕ ਪ੍ਰਗਤੀ ਸੀ। ਇਸਦੇ ਉਲਟ ਉਤਰ-ਉਦਯੋਗਿਕ ਸਮਾਜ ਸੇਵਾਵਾਂ ਅਧਾਰਿਤ ਹੈ, ਬੋਧਿਕ ਤਕਨਾਲੋਜੀ ਦੀ ਵਰਤੋ ਕਰਦਾ ਹੈ ਅਤੇ ਇਸਦੀ ਕੇਦਰੀ ਸਿਧਾਂਤ ਸਿਧਾਂਤਕ ਗਿਆਨ ਨੂੰ ਕੋਡ ਕਰਨਾ ਹੈ"।[12]
ਬੋਦਰੀਲਾਰਦ ਵਰਗੇ ਚਿੰਤਕਾਂ ਨੇ ਪੁਰਾਣੇ ਆਰਥਿਕ ਚਿਹਨਾਂ ਨੂੰ ਮੁੜ ਪੜਤਾਲਿਆ ਹੈ।ਸੋਮਿਊਰ ਅਤੇ ਮਾਰਕਸ ਵਰਗੇ ਚਿੰਤਕਾਂ ਨੇ ਜਦੋਂ ਆਧੁਨਿਕ ਸਮੇਂ ਵਿੱਚ ਭਾਸ਼ਾ ਅਤੇ ਵਸਤੂਆਂ ਸਬੰਧੀ ਨਿਯਮ ਬਣਾਏ ਸੀ ਉਸ ਸਮੇਂ ਇਹਨਾਂ ਵਸਤੂਆਂ ਸਬੰਧੀ ਨਿਯਮ ਬਣਾਏ ਸੀ ਉਸ ਸਮੇਂ ਇਹਨਾਂ ਵਸਤੁਆਂ ਦਾ ਆਪਣੇ ਆਪ ਵਿੱਚ ਮਹੱਤਵ ਸੀ ਪਰ ਉਤਰ-ਆਧੁਨਿਕ ਸਮੇਂ ਵਿੱਚ ਅਸਲ ਉਤਪਾਦਨ ਅਤੇ ਅਸਲ ਚਿਹਨੀਕਰਨ ਦਾ ਦੌਰ ਖਤਮ ਹੋ ਗਿਆ ਹੈ।ਅੱਜ ਦੇ ਸਮੇਂ ਕੀਮਤ ਅਤੇ ਚਿਹਨ ਮੂਲ ਹਰ ਖੇਤਰ ਵਿੱਚ ਨਿਸ਼ਚਿਤ ਨਾ ਹੋ ਕੇ ਅਨਿਸ਼ਚਿਤਤਾ ਨੂੰ ਦਰਸਾਉਦਾ ਹੈ।ਬੋਦਰੀਲਾਰਦ ਅਨੁਸਾਰ,"ਫੈਸ਼ਨ ਵਿੱਚ ਸੁੰਦਰ/ਅਸੁੰਦਰ, ਸਿਆਸਤ ਵਿੱਚ ਸੱਜੇ/ਖੱਬੇ, ਸੰਚਾਰ ਸੰਦੇਸ਼ ਵਿੱਚ ਸੱਚ/ਝੂਠ ਅਤੇ ਵਸਤੂ ਰੂਪ ਵਿੱਚ ਵਰਤੋ ਮੁੱਲ/ਵਟਾਂਦਰਾ ਮੁੱਲ ਤੋ ਲੈ ਕੇ ਕੁਦਰਤ/ਸਭਿਆਚਾਰ ਦਾ ਵਿਰੋਧ ਮਿਟ ਗਿਆ ਹੈ"।[13] 
ਉਪਰੋਕਤ ਪਰਿਭਾਸ਼ਾਵਾਂ ਦੇ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਤਰ-ਆਧੁਨਿਕਤਾ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ ਇਸਨੂੰ ਕਿਸੇ ਇੱਕ ਖੇਤਰ ਨਾਲ ਸਬੰਧਿਤ ਨਹੀਂ ਕਿਹਾ ਜਾ ਸਕਦਾ। ਇਸ ਵਿੱਚ ਇਤਿਹਾਸ, ਮਹਾਂਬਿਰਤਾਂਤ ਜਾਂ ਪੂਰਨ ਸਮਝੇ ਜਾਂਦੇ ਨਿਯਮਾਂ ਲਈ ਕੋਈ ਜਗਾ ਨਹੀਂ ਹੈ।ਇਸ ਵਿੱਚ ਕੰਪਿਊਟਰ ਆਦਿ ਨੂੰ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ।ਇਸਨੂੰ ਮਨੁੱਖ ਦੀ ਸੋਚ, ਸੱਭਿਆਚਾਰ ਨੂੰ ਬਦਲ ਦਿੱਤਾ ਹੈ। ਇਸ ਵਿੱਚ ਉਪਭੋਗੀ ਸਭਿਆਚਾਰ ਦਾ ਜਨਮ ਹੋਇਆ ਹੈ।

ਉਤਰ-ਆਧੁਨਿਕਤਾ ਤੇ ਉਤਰ ਆਧੁਨਿਕਤਾਵਾਦ ਵਿੱਚ ਅੰਤਰ

ਸੋਧੋ
ਉਤਰ-ਆਧੁਨਿਕਤਾ ਤੇ ਉਤਰ-ਆਧੁਨਿਕਤਾਵਾਦ ਦੋਹਾਂ ਸ਼ਬਦਾਂ ਨੂੰ ਆਮ ਤੋਰ ਤੇ ਇੱਕੋ ਅਰਥ ਲਈ ਵਰਤ ਲਿਆ ਜਾਂਦਾ ਹੈ।ਉਤਰ-ਆਧੁਨਿਕਤਾਵਾਦ ਨੂੰ ਸੋਦਰਯ ਸ਼ਾਸ਼ਤਰੀ ਚਿੰਤਨ ਨਾਲ ਅਤੇ ਉਤਰ-ਆਧੁਨਿਕਤਾ ਨੂੰ ਸਮਾਜਿਕ ਵਿਕਾਸ ਦੇ ਗਤੀ ਮਾਰਗ ਅਤੇ ਸੰਸਥਾਵਾਂ ਨਾਲ ਜੋੜਦਾ ਹੈ ਜੋਕਿ ਆਧੁਨਿਕਤਾ ਦੀਆਂ ਸੰਸਥਾਵਾਂ ਨਾਲੋ ਵੱਖਰੀਆਂ ਹਨ। ਟੈਰੀ ਈਗਲਟਨ ਅਨੁਸਾਰ,"ਉਤਰ-ਆਧੁਨਿਕਤਾ ਐਨਲਾਈਟਨਮੈਟ, ਪ੍ਰਤੀਮਾਨਾਂ ਦੇ ਉਲਟ ਇਸ ਸੰਸਾਰ ਨੂੰ ਅਨਿਸ਼ਚਿਤ, ਅਧਾਰਹੀਣ, ਬਹੁ-ਖੰਡੀ ਅਸਥਿਰ, ਨਿਰਧਾਰਿਤ, ਅਸੰਗਠਿਤ ਸਭਿਆਚਾਰਾਂ ਤੇ ਵਿਆਖਿਆਵਾਂ ਦੇ ਇੱਕ ਜੁੱਟ ਵੱਜੋ ਦੇਖਦੀ ਹੈ ਜਿਹਨਾਂ ਨੇ ਸੱਚ ਇਤਿਹਾਸ ਅਤੇ ਪ੍ਰਤੀਮਾਨਾਂ ਦੀ ਵਸਤੂ ਪਰਕਤਾ ਪ੍ਰਕਿਰਤੀ ਦੀ ਦੇਣ ਅਤੇ ਪਛਾਣਾਂ ਦੇ ਸੰਯੁਕਤ ਸਰੂਪ ਪ੍ਰਤੀ ਸੰਦੇਹ ਦੀ ਇੱਕ ਅਵਸਥਾ ਨੂੰ ਪੈਦਾ ਕੀਤਾ ਹੈ"।[14]
ਇਨਸਾਈਕਲੋਪੀਡੀਆ ਆਫ ਪੋਸਮਾਡਰਨਿਜਮ ਵਿੱਚ ਉਤਰ-ਆਧੁਨਿਕਤਾ ਅਤੇ ਉਤਰ-ਆਧੁਨਿਕਤਾਵਾਦ ਵਿੱਚ ਨਿਖੇੜ ਇਸ ਤਰਾਂ ਹੈ :-"ਉਤਰ ਆਧੁਨਿਕਤਾ ਨੂੰ ਆਮ ਤੋਰ ਤੇ ਉਤਰ-ਆਧੁਨਿਕਤਾਵਾਦ ਨਾਲ ਰਲਗਡ ਕਰ ਲਿਆ ਜਾਂਦਾ ਹੈ, ਜੋ ਵਧੇਰੇ ਕਰਕੇ ਸਭਿਆਚਾਰ ਸਰੂਪ 	ਲਈ ਇੱਕ ਕਾਲਕ ਲੇਬਲ ਪ੍ਰਦਾਨ ਕਰਦਾ ਹੈ ਜੋ ਵਿਚਲਤਾ ਵਿਅੰਗ ਅਤੇ ਕਦੇ ਉਚੇ ਤੇ ਨਿਮਨ ਤੱਤਾਂ ਦੇ ਮਜਾਹੀਆਂ ਮਿਸ਼ਨ ਨੂੰ ਪ੍ਰਗਟਾਉਦਾ ਹੈ"।[15]

ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਉਤਰ-ਆਧੁਨਿਕਤਾ ਸਮਾਜਕ ਅਨੁਭਵ ਅਤੇ ਸੰਸਥਾਵਾਂ ਦਾ ਇੱਕ ਨਿਵੇਕਲਾ ਸੰਗਠਨ ਹੈ ਜੋ ਉਤਰ-ਆਧੁਨਿਕਤਾਵਾਦੀ ਨਿਰਪੇਖ ਜਾਂ ਪਰਿਪੇਖ ਨਾਲ, ਸੰਸਥਕ ਪੱਧਰ ਉਤੇ ਵਾਪਰਿਆ ਹੈ।ਉਤਰ-ਆਧੁਨਿਕਤਾ ਅਭਿਆਸ ਵਿੱਚ ਵਾਪਰਿਆ ਇੱਕ ਪਰਿਵਰਤਨ ਹੈ।

ਉਤਰ-ਆਧੁਨਿਕਤਾਵਾਦ ਦੇ ਪ੍ਰਮੁੱਖ ਚਿੰਤਕ

ਸੋਧੋ
ਉਤਰ-ਆਧੁਨਿਕਤਾਵਾਦ ਦਾ ਆਰੰਭ ਨੀਤਸ਼ੇ ਤੋ ਮੰਨਿਆ ਜਾਂਦਾ ਹੈ।ਇਸਦੇ ਪ੍ਰਮੁੱਖ ਚਿੰਤਕ ਨੀਤਸ਼ੇ, ਬਾਤਈ, ਦੈਰੀਦਾ, ਫੈਨਨ, ਫੂਕੋ, ਲਿਉਤਾਰਤ, ਬੋਰਦੋ, ਜੇਮਸਨ, ਦੇਲਉਜ਼, ਗਾਟਰੀ, ਇਰਿਗੈਰੇ, ਅਤੇ ਸਿੱਥੂ ਵਰਗੀਆਂ ਨਾਰੀਵਾਦੀ ਲੇਖਿਕਾਵਾਂ ਵੀ ਹਨ।ਇਹਨਾਂ ਉਤਰ-ਆਧੁਨਿਕਤਾਵਾਦੀਆਂ ਨੇ ਆਧੁਨਿਕਤਾਵਾਦ ਦੇ ਜੋ ਬਣਾਏ ਹੋਏ ਨਿਯਮ ਸੀ ਉਹਨਾਂ ਦੀ ਮੁੜ ਪੜਚੋਲ ਆਰੰਭ ਕੀਤੀ ਅਤੇ ਆਧੁਨਿਕਤਾ ਵਿੱਚ ਨਜ਼ਰ ਆਈਆ ਕਮੀਆਂ ਨੂੰ ਉਜਾਗਰ ਕੀਤਾ। ਉਤਰ-ਆਧੁਨਿਕਤਵਾਦੀਆਂ ਨੇ ਮਨੁੱਖ ਲਈ ਨਵੇਂ ਨਿਯਮ ਬਣਾਉਣ ਦੀ ਕੋਸਿ਼ਸ਼ ਕੀਤੀ ਹੈ।

ਨੀਤਸ਼ੇ

ਸੋਧੋ

ਨੀਤਸ਼ੇ ਨੂੰ ਉਤਰ-ਆਧੁਨਿਕਤਾਵਾਦ ਦਾ ਮੋਢੀ ਮੰਨਿਆ ਜਾਂਦਾ ਹੈ। ਉਸਨੇ ਆਪਣੀ ਪੁਸਤਕ ਸ਼ਕਤੀ ਲਈ ਨਿਸ਼ਚਾ (ਵਿਲ ਟੂ ਪਾਵਰ) ਰਾਹੀਂ ਉਤਰ-ਅਧੁਨਿਕ ਚਿੰਤਨ ਦਾ ਮੁੱਢ ਬੰਨ੍ਹਿਆਂ। ਨੀਤਸ਼ੇ ਨੇ ਨਿਸ਼ੇਧਵਾਦ ਜਾਂ ਨਿਹਲਿਜ਼ਮ ਉਪਰ ਸਭ ਤੋ ਵੱਧ ਚਿੰਤਨ ਕੀਤਾ। ਨੀਸ਼ਤੇ ਦੇ ਨਿਸ਼ੇਧਵਾਦ ਤੋ ਭਾਵ ਕਦਰ, ਅਰਥ ਅਤੇ ਇੱਛਾਪਸੰਦੀ ਦਾ ਖੰਡਨ ਸੀ। ਨੀਸ਼ਤੇ ਦਾ ਨਿਸ਼ੇਧਵਾਦ ਕਿਰਿਆਸ਼ੀਲ ਵੀ ਹੈ ਅਤੇ ਅਕਿਰਿਆਸ਼ੀਲ ਵੀ, ਇਹ ਨਿਰਾਸ਼ਾਵਾਦ ਵਿੱਚੋ ਉਪਜਦਾ ਹੈ। ਨੀਤਸ਼ੇ ਦੀ ਆਸ਼ਾਵਾਦੀ ਗੱਲ ਇਹ ਹੈ ਕਿ ਸ਼ੂਨਯ ਜਾਂ ਨਿਸ਼ੇਧਵਾਦ ਵੀ ਵਿਸ਼ਵ ਦਾ ਕੋਈ ਅੰਤਿਮ ਸੱਚ ਨਹੀਂ ਹੈ। ਨੀਤਸੇ਼ ਨੇ ਧਰਮ, ਗਿਆਨ ਆਦਿ ਨੂੰ ਸ਼ਕਤੀ ਦੇ ਸਾਧਨ ਵਜੋ ਦੇਖਿਆ ਹੈ। ਉਹ ਧਰਮ, ਸਦਾਚਾਰ, ਦਰਸ਼ਨ ਨੂੰ ਵਿਸ਼ਵਕਲਾ ਦਾ ਵਿਰੋਧੀ ਕਹਿੰਦਾ ਹੈ, ਕਲਾ ਨੂੰ ਉਹ ਵਿਸ਼ੇਸ਼ ਮਹੱਤਵ ਦਿੰਦਾ ਹੈ। ਨੀਤਸ਼ੇ ਕਵਿਤਾ, ਕਲਪਨਾ, ਕਲਾ ਨੂੰ ਮਹੱਤਵਪੂਰਨ ਸਥਾਨ ਦਿੰਦਾ ਹੋਇਆ ਕੱਟੜਤਾ ਦੇ ਨਿਸ਼ੇਧਵਾਦ ਦਾ ਵਿਰੋਧ ਕਰਦਾ ਹੈ।ਉਹ ਉਤਰ-ਆਧੁਨਿਕ ਸਮੇਂ ਵਿੱਚ ਛੋਟੇ ਸੱਭਿਆਚਾਰਾਂ ਦੀ ਸੁਤੰਤਰਤਾ, ਗੌਰਵ, ਮੌਲਿਕਤਾ ਉਤੇ ਜ਼ੋਰ ਦਿੰਦਾ ਹੈ।

ਫੈਨਨ

ਸੋਧੋ
ਫੈਨਨ ਉਤਰ-ਆਧੁਨਿਕਤਾਵਾਦ ਦਾ ਇੱਕ ਹੋਰ ਪ੍ਰਮੁੱਖ ਵਿਚਾਰਕ ਹੈ।ਉਸਨੇ ਬਸਤੀਵਾਦ ਦਾ ਵਿਰੋਧ ਕੀਤਾ। ਉਸ ਅਨੁਸਾਰ ਬਸਤੀਵਾਦ ਮੂਲਵਾਸੀ ਅਤੇ ਨਿਵੇਸ਼ੀ ਦੇ ਵਿਰੋਧੀ ਪੱਖ ਨਾਲ-ਨਾਲ ਚਲਦੇ ਹਨ ਜਿਸ ਨੂੰ ਉਸਨੇ ਮੈਨੀਕੀਅਨ ਡਿਲੀਰੀਅਮ ਦਾ ਨਾਂ ਦਿੱਤਾ ਹੈ।ਉਸਨੇ ਮੈਨੀਕੀਅਨ ਡਿਲੀਰੀਅਮ ਸ਼ਬਦ ਤੋ ਭਾਵ ਮੂਲਵਾਸੀ ਤੇ ਨਿਵੇਸ਼ੀ ਖੰਡਿਤ ਚੇਤਨਤਾ ਨੂੰ ਸਥਾਪਿਤ ਕੀਤਾ ਹੈ ਫੈਨਨ ਆਧੁਨਿਕਤਾਵਾਦ ਦੇ ਧਰਮ ਬਿਰਤਾਂਤ ਅਤੇ ਸਭ ਸੱਭਿਆਚਾਰਾਂ ਲਈ ਇੱਕ ਮੁਕਤੀ ਮਾਰਗ ਨੂੰ ਨਕਾਰਦਾ ਹੋਇਆ ਹਰ ਸੱਭਿਆਚਾਰ ਦੀ ਚੇਤਨਤਾ ਅਤੇ ਉਹਨਾਂ ਦੀ ਪੁਨਰ-ਸੁਰਜੀਤੀ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਬਸਤੀਆਂ ਵਿੱਚ ਸ਼ਾਸ਼ਕ ਮੂਲ ਨਿਵਾਸੀ ਦੇ ਸੱਭਿਆਚਾਰਾ ਨੂੰ ਦਬਾਉਦੇ ਹੀ ਨਹੀਂ ਸਗੋ ਵਿਗਾੜਦੇ ਵੀ ਹਨ। ਇਸ ਲਈ ਫੈਨਨ ਕਹਿੰਦਾ ਹੈ ਕਿ ਹਰ ਸੱਭਿਆਚਾਰ ਦੀ ਆਪਣੀ ਚੇਤਨਤਾ ਹੋਣੀ ਜਰੂਰੀ ਹੈ ਅਤੇ ਇਹ ਚੇਤਨਤਾ ਕਦੇ ਵੀ ਬਸਤੀਵਾਦ ਵਿੱਚ ਵਿਕਸਿਤ ਨਹੀਂ ਹੋ ਸਕਦੀ ਇਸ ਲਈ ਸੱਚੇ ਲੋਕਤੰਤਰ ਦਾ ਹੋਣਾ ਬਹੁਤ ਜਰੂਰੀ ਹੈ। ਫੈਨਨ ਇਸ ਗੱਲ ਉਤੇ ਵਿਸ਼ੇਸ਼ ਬਲ ਦਿੰਦਾ ਹੈ ਕਿ "ਪ੍ਰਭੂਸੱਤਾ ਸੰਪੰਨ ਰਾਜ ਤੋ ਬਿਨਾਂ ਕੌਮੀ ਸੱਭਿਆਚਾਰ ਨਾ ਬਚ ਸਕਦਾ ਹੈ ਨਾ ਹੀ ਵਿਕਾਸ ਕਰ ਸਕਦਾ ਹੈ।ਜੋ ਖੂਨ,ਦੇਹ ਅਤੇ ਕੀਮਤਾਂ ਇਸ ਸਭਿਆਚਾਰ ਨੂੰ ਵੱਧਣ ਫੁੱਲਣ ਲਈ ਚਾਹੀਦੀਆਂ ਹਨ।ਪ੍ਰਭੂਸੱਤਾਸੰਪਨ ਰਾਜ ਹੀ ਦੇ ਸਕਦਾ ਹੈ"।[16]
ਉੱਤਰ ਆਧੁਨਿਕ ਦਰਸ਼ਨ ਵਿੱਚ ਅਲਪ ਸੱਭਿਆਚਾਰ ਅਤੇ ਉਹਨਾਂ ਦੇ ਬਿਰਤਾਂਤ ਦੀ ਵਿਸ਼ੇਸ਼ ਪਛਾਣ ਦਾ ਯਥਾਰਥ, ਇੱਕ ਕੌਮੀ ਸਮਾਜ ਦੀ ਥਾਂ ਬਹੁ-ਕੌਮੀ ਸਮਾਜ, ਹਰ ਖਿਣ ਸਿਮ੍ਰਿਤ ਹੋ ਰਹੀ ਚੇਤਨਤਾ, ਅੰਦਰਲੇ ਅਤੇ ਬਾਹਰਲੇ ਬਸਤੀਵਾਦ ਦੀ ਅਸਵੀਕ੍ਰਿਤੀ ਆਦਿ ਕੁੱਝ ਅਜਿਹੇ ਮੁੱਦੇ ਹਨ, ਜਿਨ੍ਹਾਂ ਲਈ ਸਿੱਧੀ ਜਾਂ ਅਸਿੱਧੀ ਪ੍ਰੇਰਣਾ ਫੈਨਨ ਨੇ ਹੀ ਦਿੱਤੀ ਹੈ।

ਫੂਕੋ

ਸੋਧੋ
ਫੂਕੋ ਨੇ ਮਨੁੱਖ ਨੂੰ ਅਨੁਸ਼ਾਸਿ਼ਤ ਅਤੇ ਜੇਲ੍ਹ ਦੇ ਜਨਮ ਦੀ ਵਿਆਖਿਆ ਕੀਤੀ ਹੈ। ਉਸਨੇ ਸਿੱਧ ਕੀਤਾ ਹੈ ਕਿ ਸ਼ਕਤੀ ਹਥਿਆਉਣ ਦੇ ਮੰਤਵ ਨਾਲ ਹੀ ਵੱਖ-ਵੱਖ ਪ੍ਰਬੰਧ ਆਪਣੇ ਆਰਥਿਕ ਰਾਜਨੀਤਿਕ ਨਿਯਮਵਰਤ ਕੇ ਮਨੁੱਖ ਦੀ ਦੇਹ ਨੂੰ ਪਰਤੰਤਰ ਬਣਾਉਦੇ ਹਨ। ਫੂਕੇ ਦਾ ਉਤਰ-ਆਧੁਨਿਕ ਮੁੱਖ ਵਿਚਾਰ ਮੁਕਤੀ ਲਈ ਹੀ ਹੈ। ਉਸ ਅਨੁਸਾਰ ਮੁਕਤੀ ਕੇਵਲ ਮਨ ਦੀ ਹੀ ਨਹੀਂ ਸਗੋ ਦੇਹ ਦੀ ਵੀ ਜਰੂਰੀ ਹੈ। ਉਸ ਅਨੁਸਾਰ ਵਿਚਾਰਧਾਰਕ ਜਾਂ ਮਾਨਸਿਕ ਸੁਤੰਤਰਤਾ ਦਾ ਉਦੋ ਤੱਕ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਦੇਹ ਨੂੰ ਮੁਕਤ ਨਹੀਂ ਕੀਤਾ ਜਾਂਦਾ। ਇਸ ਪ੍ਰਕਾਰ ਫੂਕੋ ਨੇ ਮਨੁੱਖੀ ਦੇਹ ਦੀ ਸੁਤੰਤਰਤਾ ਉਪਰ ਬੱਲ ਦਿੱਤਾ ਹੈ।

ਬਾਤੱਈ

ਸੋਧੋ
ਬਾਤੱਈ ਉਤਰ-ਆਧੁਨਿਕ ਚਿੰਤਨ ਦਾ ਇੱਕ ਪ੍ਰਮੁੱਖ ਵਿਚਾਰਕ ਹੈ। ਉਸਦੀ ਰਚਨਾ ਇਡੀਪਲ ਅਗ੍ਰਹਣ ਦਾ ਵਿਰੋਧ ਹੈ। ਉਸਦੇ ਇਡੀਪਲ ਅਗ੍ਰਹਣ ਤੋ ਭਾਵ ਉਹ ਸ਼ਕਤੀ ਹੈ ਜੋ ਆਪ ਵੱਖਰਾ ਰਹਿ ਕੇ ਸਾਰੇ ਸਮਾਜ ਨੂੰ ਇਕਸਾਰ ਕਰਨਾ ਚਾਹੁੰਦੀ ਹੈ। ਬਾਤੱਈ ਇਸ ਇਕਸਿਰੇ ਸਮਾਜ ਅਤੇ ਦਰਸ਼ਨ ਦਾ ਘੋਰ ਵਿਰੋਧੀ ਹੈ। ਬਾਤੱਈ ਜਿਸ ਸਮਾਜ ਜਾਂ ਚਿੰਤਨ ਨੂੰ ਉਸਾਰਨਾ ਚਾਹੁੰਦਾ ਹੈ, ਉਹ ਨਿਰਸਿਰਾ ਹੈ। ਬਾਤੱਈ ਦਾ ਖਰਚ ਸੰਕਲਪ ਆਰਥਿਕ ਜਾਂ ਵਿੱਤੀ ਤੋ ਅੱਗੇ ਲੰਘ ਜਾਂਦਾ ਹੈ ਇਥੇ ਬਾਤੱਈ ਅਮਰੀਕਾ ਦੇ ਇੰਡੀਅਨ ਕਬੀਲਿਆਂ ਜਿਕਰ ਕੀਤਾ ਸੀ ਜੋ ਆਪਣੇ ਧਨ ਨੂੰ ਮਾਣ ਰੱਖਣ ਲਈ ਜਾਂ ਮਾਣ ਵਧਾਉਣ ਲਈ ਵਰਤਦੇ ਹਨ ਨਾ ਕਿ ਬੈਕ ਸੱਭਿਅਤਾ ਵਾਂਗ ਵਟਾਂਦਰੇ ਲਈ ਜਾਂ ਸੂਦ ਕਮਾਉਣ ਲਈ। ਬਾਤੱਈ ਖਰਚ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ ਇੱਕ ਕੇਵਲ ਉਤਪਾਦਨ ਅਤੇ ਉਪਭੋਗ ਨਾਲ ਸੰਬੰਧਿਤ ਅਤੇ ਦੂਜਾ ਮਾਣ ਜਾਂ ਜਿਉਣ ਦੀ ਅਧਿਕਤਾ ਨਾਲ ਸੰਬੰਧਿਤ। ਉਤਪਾਦਨ ਖਰਚ ਦਾ ਸੰਬੰਧ ਨਫੇ ਦੇ ਮੁੱਦੇ ਨਾਲ ਸੰਬੰਧਿਤ ਹੁੰਦਾ ਹੈ ਜਦ ਕਿ ਅਣਉਤਪਾਦਕ ਖਰਚ ਦਾ ਸੰਬੰਧ ਮਾਣ ਅਤੇ ਸ਼ਾਨ ਨਾਲ ਸੰਬੰਧਿਤ ਹੈ। ਅਣਉਤਪਾਦਕ ਖਰਚ ਵਿੱਚ ਜਿਉਣ ਦਾ ਜੋਸ਼, ਜਨੂਨ, ਖੇਡਾਂ, ਘੋੜ ਦੌੜਾਂ, ਗਿਫਟ ਖਰੀਦਣਾ, ਮਕਾਨਸਾਜੀ, ਸੰਗੀਤ, ਨਾਚ, ਕਵਿਤਾ ਦੀ ਸਿਰਜਣਾ ਆਦਿ ਹੈ। ਬਾਤੱਈ ਨੇ ਅਣ-ਉਤਪਾਦਕ ਖਰਚ ਨੂੰ ਪਹਿਲ ਦੇ ਕੇ ਆਧੁਨਿਕਵਾਦੀ ਉਪਭੋਗਵਾਦੀ ਸੱਚ ਉੱਤੇ ਸੱਟ ਮਾਰੀ ਹੈ ਅਤੇ ਉਸ ਤੋ ਅੱਗੇ ਸੋਚਣ ਲਈ ਪ੍ਰਰਨਾ ਦਿੱਤੀ ਹੈ।

ਯਾਕ ਦੈਰਿਦਾ

ਸੋਧੋ
ਯਾਕ ਦੈਰਿਦਾ ੳਤਰ-ਆਧੁਨਿਕ ਦੌਰ ਵਿੱਚ ਫਰਾਂਸ ਦਾ ਸਭ ਤੋ ਵੱਧ ਪ੍ਰਭਾਵਸ਼ਾਲੀ ਦਾਰਸ਼ਨਿਕ ਹੈ। ਦੈਰਿਦਾ ਨੇ ਚਿੰਨ੍ਹ ਵਿੱਚ ਬਹੁ-ਮੌਲਿਕਤਾ ਪਰਦਾਂ ਦਾ ਜਿ਼ਕਰ ਕਰਕੇ ਆਧੁਨਿਕਤਾ ਦੇ ਸਮੁੱਚਵਾਦ ਦਾ ਖੰਡਨ ਕੀਤਾ ਹੈ। ਦੈਰਿਦਾ ਕਹਿੰਦਾ ਹੈ ਕਿ ਭਾਵੇਂ ਚਿੰਨ੍ਹ-ਸ਼ਾਸਤਰ ਨੇ ਚਿੰਨ੍ਹ ਨੂੰ ਇੱਕ ਬੰਦ ਇਕਾਈ ਦੇ ਤੌਰ ਤੇ ਪਰਿਭਾਸਿ਼ਤ ਕੀਤਾ ਹੈ ਜਦਕਿ ਇਹ ਇੱਕ ਬੰਦ ਇਕਾਈ ਨਾ ਹੋ ਕੇ ਗੈਰਹਾਜਰ ਪਰਤਾਂ ਇਸ ਵਿੱਚ ਹਮੇਸ਼ਾ ਹਾਜ਼ਰ ਹੁੰਦੀਆਂ ਹਨ। ਇਹਨਾਂ ਪਰਤਾਂ ਤੋ ਭਾਵ ਕਈ ਹੋਰ ਟੈਕਸਟ ਯਥਾਰਥ, ਸਮਾਜ, ਵਿਅਕਤੀ, ਮੌਤ ਆਦਿ ਕੁਝ ਵੀ ਹੋ ਸਕਦਾ ਹੈ। ਬਹੁ-ਮੌਲਿਕ ਪਰਤਾਂ ਨਾਲ ਚਿੰਨ੍ਹ ਆਪਣੇ ਆਪ ਨੂੰ ਮਿਟਾਉਦਾ ਹੈ, ਲੁਪਤ ਹੁੰਦਾ ਹੈ। ਦੈਰਿਦਾ ਨੇ ਡਿਫਰਾਂਸ ਦਾ ਸਿਧਾਂਤ ਵੀ ਦਿੱਤਾ। ਦੈਰਿਦਾ ਅਨੁਸਾਰ ਡਿਫਰਾਂਸ ਕੋਈ ਸ਼ਬਦ ਜਾਂ ਸੰਕਲਪ, ਕੋਈ ਅਸਤਿਤਵ ਜਾਂ ਤੱਤ ਨਹੀਂ ਸਗੋ ਇਹ ਸਪੇਸਕਰਨ ਅਤੇ ਕਾਲਕਰਨ ਦਾ ਵਕਫਾ ਹੈ। ਇਹ ਵਕਫਾ ਅਰਥ-ਗੋਰਵ ਰਚਣ ਲਈ ਕਿਰਿਆਸ਼ੀਲ ਵੀ ਹੁੰਦਾ ਹੈ ਅਤੇ ਅਕਿਰਿਆਸ਼ੀਲ ਵੀ। ਡਿਫਰਾਂਸ ਨੂੰ ਪਰਿਭਾਸਿ਼ਤ ਕਰਦਿਆਂ ਦੈਰਿਦਾ ਕਹਿੰਦਾ ਹੈ ਕਿ ਇਸ ਵਕਫੇ ਨਾਲ ਨਾ ਤਾਂ ਤ੍ਰਿਸ਼ਨਾ ਦੀ ਪੂਰਤੀ ਹੁੰਦੀ ਹੈ ਅਤੇ ਨਾ ਹੀ ਇੱਛਾ ਸ਼ਕਤੀ ਦੀ। ਇਹ ਤਾਂ ਸੁਚੇਤ ਜਾਂ ਅਚੇਤ ਤੌਰ ਤੇ ਅਰਥ-ਗੋਰਵ ਨੂੰ ਮਾਧਿਅਮ ਬਣਾਉਦਾ ਹੈ। ਇਸ ਪ੍ਰਕਾਰ ਦੈਰਿਦਾ ਇਹ ਸਥਾਪਿਤ ਕਰਦਾ ਹੈ ਕਿ ਭਾਸ਼ਾ ਅਸਥਿਤ ਹੈ।ਇਸਦਾ ਕੋਈ ਅੰਤਿਮ ਚਿੰਨ੍ਹ ਨਹੀ, ਚਿੰਨ੍ਹ ਵੱਖਰਤਾ ਵਿੱਚੋ ਹੌਦ ਗ੍ਰਹਿਣ ਕਰਦੇ ਹਨ। ਇੱਥੇ ਦੈਰਿਦਾ ਦੀ ਦ੍ਰਿਸ਼ਟੀ ਚਿੰਨ੍ਹ-ਸ਼ਾਸਤਰ ਅਤੇ ਪਾਠ ਨੂੰ ਫਾਸੀਵਾਦੀ ਇੱਕਵਾਦ ਤੋ ਮੁਕਤ ਕਰਨ ਦਾ ਜਟਿਲ ਯਤਨ ਹੈ।

ਦੇਲਿਊਜ ਅਤੇ ਗਾੱਟਰੀ

ਸੋਧੋ
ਦੇਲਿਊਜ਼ ਅਤੇ ਗਾੱਟਰੀ ਨੇ ਐਟਾਈ-ਇੰਡੀਪਸ ਰਾਹੀਂ ਵਿਚਾਰ ਦਿੱਤੇ ਹਨ।ਆਧੁਨਿਕਤਾਵਾਦੀਆਂ ਨੇ ਮਨੁੱਖ ਨੂੰ ਵਿਅਕਤੀ ਬਣਾਉਣ ਲਈ ਉਸਦੇ ਮਨ ਅਤੇ ਸਰੀਰ ਦੋਵਾਂ ਨੂੰ ਅੰਤਰਲਿਖਿਤ ਬਣਾਉਣ ਲਈ ਇੰਡੀਪਸ ਦਾ ਪ੍ਰਯੋਗ ਕੀਤਾ ਸੀ ਜੋ ਕਿ ਸਵਾਮੀਤਵ, ਪ੍ਰਭੂਤਾ,ਇੱਕਵਾਦ,ਨਿਰਪੇਖ, ਡਿਕਟੇਟਰਸਿ਼ਪ ਆਦਿ ਨਾਲ ਸਬੰਧਿਤ ਹੈ।ਇਹਨਾਂ ਚਿੰਤਕਾਂ ਦੇ ਮਹੱਤਵਪੂਰਨ ਵਿਚਾਰ-ਦੁਹਰਾਉ,ਅੰਤਰ ਅਤੇ ਵਿਚਾਰ

1.ਸਮੱਗਰਵਾਦੀ ਪਰਿਪੇਖ ਦੇ ਉਲਟ ਇਹਨਾਂ ਦਾ ਵਿਚਾਰ ਹੈ ਕਿ ਵਤੀਰਾ ਭਾਵੇਂ ਅਸਤਿਤਵ ਦਾ ਹੋਵੇ ਜਾਂ ਚਿੰਤਨ ਦਾ, ਦੁਹਰਾਉ ਨੂੰ ਪ੍ਰਗਟ ਕਰਦਾ ਹੈ।ਇਹ ਦੁਹਰਾਉ ਕੋਈ ਮਕਾਨਕੀ ਨਹੀ, ਸਗੋ ਚਿੰਤਨ ਜਾਂ ਅਸਤਿਤਵ ਦਾ ਭੇਦ ਭਰਪੂਰ ਅਦੁੱਤੀਪਦ ਵਿੱਚ ਹੋਇਆ ਪ੍ਰਗਟਾਓ ਹੈ। 2.ਦੂਜਾ ਵਿਚਾਰ ਹੈ: ਅੰਤਰ, ਉਸਦੀ ਮੌਲਿਕ ਅੰਤਰ ਦ੍ਰਿਸ਼ਟੀ, ਅੰਤਰ ਨੂੰ ਪਰਮ ਉਤੇਜਿਤ ਕਹਿਣ ਵਿੱਚ ਹੈ। ਸੰਭੋਗ ਲਈ ਪਰਮ ਉਤੇਜਨਾ, ਜਿਸ ਵਿੱਚ ਪਰ ਨੂੰ ਭੋਗ ਕੇ ਨਵਾਂ ਰਚਣ ਦੀ ਸ਼ਕਤੀ ਹੁੰਦੀ ਹੈ।ਔਰਜੀ ਐਸਟਿਕ ਬਨ੍ਹਾਉਦੀ ਹੈ। 3.ਤੀਜੀ ਮੋਲਿਕ ਦ੍ਰਿਸ਼ਟੀ ਵਿਚਾਰ ਬਾਰੇ ਹੈ।ਇਹਨਾਂ ਦਾ ਮੱਤ ਹੈ ਕਿ ਵਿਚਾਰ ਇੱਕ ਸਮੱਸਿਆ ਹੈ, ਇਸ ਦਾ ਕੋਈ ਬਿੰਬ ਨਹੀ,ਸਮੱਸਿਆ ਹੋਣ ਕਰਕੇ ਵਿਚਾਰ ਦਵੰਦ ਵਿੱਚੋ ਉਪਜਦਾ ਹੈ।ਸਾਧਾਰਨ ਅਰਥਾਂ ਵਿੱਚ ਵਿਚਾਰ ਕੋਈ ਸੁਭਾਵਿਕ ਜਾਂ ਜਮਾਂਦਰੂ ਇਕਾਈ ਨਹੀ, ਨਾ ਹੀ ਨਿਸ਼ਚਿਤ ਸੰਕਲਪ ਹੈ, ਸਗੋ ਵਿਰੋਧਾਂ ਅਤ ਦਵੰਦਾਂ ਵਿੱਚੋ ਲੰਘ ਰਿਹਾ ਸਮੱਸਿਆਪੂਰਤ ਚੇਤਨਤਾ -ਖਿਣ ਹੈ।

ਇਹ ਆਪਣੇ ਉਪਰੋਕਤ ਵਿਚਾਰਾਂ ਰਾਹੀਂ ਸਥਾਪਿਤ ਕਰਦੇ ਹਨ ਕਿ ਚੇਤਨਤਾ, ਯਥਾਰਥ, ਵਸਤਾਂ ਦੀ ਅਸਲੀਅਤ ਅੰਤਰਾਤਮਕ ਹੈ, ਇੱਕਵਾਦੀ ਜਾਂ ਵਿਚਾਰਧਾਰਕ ਅਨੁਸਰਣ ਵਿੱਚ ਬੱਠੀ ਅਸਲੀਅਤ ਨਹੀਂ ਇਹ ਆਧੁਨਿਕਤਾਵਾਦ ਦੇ ਸਮੱਗਰੀਵਾਦ ਪਰਿਪੇਖ ਦੇ ਵਿਰੁੱਧ ਡਟਦੇ ਹਨ।ਇਹ ਅਨੁਸਾਰ ਪਰਿਵਰਤਨ, ਦੁਹਰਾਉ ਅਤੇ ਹਰ ਖਿਣ ਵੱਧ ਫੁੱਲ ਰਹੀ ਵਿੱਲਖਣਤਾ ਹੀ ਸਮਾਜ ਵਿਅਕਤੀ ਅਤੇ ਯਥਾਰਥ ਨੂੰ ਸਾਜ ਰਹੇ ਹਨ।

ਯਾਂ ਫਰਾਂਕੁਆ ਲਿਉਤਾਰਦ

ਸੋਧੋ
ਲਿਉਤਾਰਦ ਉਤਰ-ਆਧੁਨਿਕ ਚਿੰਤਨ ਦਾ ਬਹੁਤ ਮਹੱਤਵਪੂਰਨ ਵਿਚਾਰਕ ਹੈ।ਉਸਨੇ ਉਤਰ-ਆਧੁਨਿਕਤਾ ਨੂੰ ਇੱਕ ਲਹਿਰ ਵੱਜੋ ਸਥਾਪਿਤਾ ਕੀਤਾ। ਉਸਨੇ ਸਥਾਪਿਤਾ ਕੀਤਾ ਕਿ ਆਧੁਨਿਕ ਸਮੇਂ ਵਿੱਚ ਜੋ ਪਰਮ- ਬਿਰਤਾਂਤ ਮੋਜੂਦ ਸੀ ਅੱਜ ਦੇ ਸਮੇਂ ਵਿੱਚ ਉਹਨਾਂ ਪ੍ਰਤੀ ਅਵਿਸ਼ਵਾਸ ਉਤਪੰਨ ਹੋ ਗਿਆ ਹੈ।ਅੱਜ ਦਾ ਉਤਰ -ਆਧੁਨਿਕ ਸਮਾਂ ਸਥਾਨਿਕ ਸਥਿਤੀਆਂ ਦੇ ਅਲਪ ਬਿਰਤਾਂਤਾਂ ਦਾ ਹੈ ਨਾ ਕਿ ਪਰਮ ਬਿਰਤਾਂਤਾਂ ਦਾ।
ਲਿਉਤਾਰਦ ਦੀ ਧਾਰਨਾ ਹੈ ਕਿ ਆਧੁਨਿਕਤਾਵਾਦੀ ਪੇਸ਼ਕਾਰੀ ਉਪਭਾਵ, ਉਦਾਤ ਉਪਭਾਵ ਨਹੀਂ ਸਿਰਜਦੇ ਬਲਕਿ ਅਣ-ਪਰਦਰਸ਼ਨੀ ਰਾਹੀਂ ਲੁਪਤ ਹੋਏ ਵਿਸ਼ੇ ਅਤੇ ਰੂਪ ਰਾਹੀਂ ਆਪਣੀ ਪਛਾਣੀ ਜਾ ਸਕਣ ਵਾਲੀ ਅੱਵਲਤਾ ਰਾਹੀਂ ਪਾਠਕ ਨੂੰ ਸੰਤੋਖ ਅਤੇ ਸਜਾ ਦਿੰਦਾ ਹੈ ਲਿਉਤਾਰਦ ਅਨੁਸਾਰ,"ਉਤਰ-ਆਧੁਨਿਕ ਅਣਪਰਦਰਸ਼ਨੀ ਨੂੰ ਪੇਸ਼ਕਾਰੀ ਵਿੱਚ ਸਾਹਮਣੇ ਲਿਆਉਦਾ ਹੈ ਇਹ ਰੂਪ ਵਿੱਚ ਸੰਤੋਖ ਨਹੀਂ ਲੱਭਦਾ, ਨਵੀਆਂ ਪੇਸ਼ਕਾਰੀਆਂ ਲੱਭਦਾ ਹੈ ਪਰ ਉਹਨਾਂ ਵਿੱਚੋਂ ਆਨੰਦ ਲੈਣ ਲਈ ਨਹੀ, ਸਗੌ ਅਣਪਰਦਰਸ਼ਨੀ ਦੀ ਸ਼ਕਤੀਵਰ ਸੰਵੇਦਨਾ ਦੇਣ ਲਈ, ਉਤਰ-ਆਧੁਨਿਕ ਕਲਾਕਾਰ ਕਿਸੇ ਬੱਝੇ ਹੋਏ ਨਿਯਮਾਂ ਦੀ ਪਾਲਣਾ ਨਹੀਂ 	 ਕਰਦਾ"।[17] ਲਿਉਤਾਰਦ ਅਨੁਸਾਰ ਸਾਡਾ ਕੰਮ ਸੰਕਲਪ ਵਿੱਚ ਆਉਣ ਵਾਲੀ ਅਣ-ਪਰਦਰਸ਼ਨੀ ਨੂੰ ਪੇਸ਼ ਕਰਨ ਵਾਲੇ ਸੰਕੇਤ ਅਭਿ ਵਿਅੰਜਨਾ ਦਾ ਨਿਰਮਾਣ ਕਰਨਾ ਹੈ ਨਾ ਕਿ ਯਥਾਰਥ ਦੇਣਾ। ਉਹ ਕਹਿੰਦਾ ਹੈ ਕਿ ਵਿਗਿਆਨ, ਸਮਾਜ, ਭਾਸ਼ਾਵਾਂ,ਕਲਾਵਾਂ ਹੁਣ ਕਿਸੇ ਇੱਕ ਅਭਿਆਸ ਦਾ ਅਨੁਸਰਣ ਨਹੀਂ ਕਰਦੇ।ਨਵੇ ਸਥਿਤੀ ਅਤੇ ਸਮੱਸਿਆ ਅਨੁਸਾਰ, ਨਵੇਂ ਜੋੜਤੋੜ, ਨਵੇਂ ਰੂਪ, ਨਵੇਂ ਮੁਕਤੀ ਰਾਹ, ਨਵੇਂ ਸੰਕੇਤ ਲੱਭੇ ਜਾ ਰਹੇ ਹਨ।ਲਿਉਤਾਰਦ ਦਾ ਉਤਰ-ਆਧੁਨਿਕਤਾਵਾਦ ਇੰਡੀਪਸ, ਫਾਸੀਵਾਦ, ਇੱਕ ਪਾਸਾਰੀ ਮਾਰਗ ਉਤੇ ਹਮਲਾ ਕਰਦਾ ਹੈ; ਉਹ ਹਰ ਪ੍ਰਕਾਰ ਦੀ ਇਕਾਤਮਕਤਾ ਅਤੇ ਸਮੱਗਰਤਾ ਦਾ ਵਿਰੋਧੀ ਹੈ।ਉਹ ਜੀਵਨ ਅਤੇ ਕਲਾ ਦੀਆਂ ਵਿਲੱਖਣਤਾਵਾਂ ਨੂੰ ਕਾਇਮ ਰੱਖਣ ਲਈ ਬਲ ਦਿੰਦਾ ਹੈ।

ਬੋਦਰੀਲਾਰਦ

ਸੋਧੋ
ਬੋਦਰੀਲਾਰਦ ਉਤਰ-ਆਧੁਨਿਕਤਾ ਦਾ ਵੱਡਾ ਵਿਚਾਰਕ ਹੈ।ਉਸ ਨੇ ਆਧੁਨਿਕਤਾ ਤੋ ਉਤਰ-ਆਧੁਨਿਕਤਾ ਵੱਲ ਤਬਦੀਲੀ ਨੂੰ ਪਰਿਭਾਸ਼ਤ ਕੀਤਾ। ਬੋਦਰੀਲਾਰਦ ਦਾ ਪ੍ਰਮੁੱਖ ਵਿਚਾਰ ਹੈ ਕਿ ਮਾਰਕਸ ਅਤੇ ਫਰਾਈਡ ਵਰਗੇ ਵੱਡੇ ਚਿੰਤਕ ਜਿਹਨਾਂ ਨੇ ਆਧੁਨਿਕਤਾਵਾਦ ਨੂੰ ਦਾਰਸ਼ਨਿਕ ਰੂਪ ਦਿੱਤਾ, ਨੇ ਉਤਪਾਦਨ, ਆਰਥਿਕਤਾ ਖਾਹਿਸ਼ ਅਤੇ ਨੂੰ ਆਧਾਰਸਿ਼ਲਾਵਾਂ ਵੱਜੋ ਸਥਾਪਿਤ ਕੀਤਾ।ਇਸ ਅਨੁਸਾਰ ਅੱਜ ਦੇ ਉਤਰ-ਆਧੁਨਿਕ ਸਮੇਂ ਵਿੱਚ ਇਹ ਅਧਾਰ ਸਿ਼ਲਾਵਾਂ ਅਲੋਪ ਹੋ ਗਈਆਂ ਹਨ।ਜਿਹਨਾਂ ਦੁਆਲੇ ਆਧੁਨਿਕਤਾਵਾਦੀਆਂ ਨੇ ਸਮਾਜ ਅਤ ਸਭਿਆਚਾਰ ਦੇ ਸੰਗਠਨ ਦੀ ਵਿਆਖਿਆ ਕੀਤੀ ਹੈ। ਨਵੇਂ ਵਿਕਸਿਤ ਹੋਏ ਸੱਭਿਆਚਾਰ ਵਿੱਚ ਉਪਭੋਗ ਜਾਂ ਖਪਤ ਪ੍ਰਮੁੱਖ ਹਨ।ਇਸ ਨਵੇਂ ਉਪਭੋਗੀ ਸੱਭਿਆਚਾਰ ਵਿੱਚ ਜਿਣਸ (ਕਮੋਡਿਟੀ) ਪ੍ਰਧਾਨ ਚਿੰਨ੍ਹ ਹਨ।ਅੱਜ ਦੇ ਉਤਰ-ਆਧੁਨਿਕ ਸਮੇਂ ਵਿੱਚ ਆਧੁਨਿਕਤਾ ਦੇ ਪ੍ਰਧਾਨ ਸੰਕਲਪ ਨਸ਼ਟ ਹੋ ਚੁੱਕੇ ਹਨ, ਕਿਉਂਕਿ ਇਸ ਨਵੀਂ ਆਰਥਿਕਤਾ ਨੇ ਤਕਨਾਲੋਜੀ,ਸੰਚਾਰ,ਸੂਚਨਾ ਨਾਲ ਇਸ ਉਪਭੋਗਵਾਦ ਨੂੰ ਬਹੁਤ ਸ਼ਕਤੀਸ਼ਾਲੀ ਰੂਪ ਵਿੱਚ ਸਥਾਪਿਤ ਕੀਤਾ ਹੈ।ਬੋਦਰੀਲਾਰਦ ਅਨੁਸਾਰ ਉਤਰ-ਆਧੁਨਿਕ ਉਪਭੋਗਵਾਦੀ ਸੱਭਿਆਚਾਰ ਵਿੱਚ ਅਨਾਤਮ ਜਾਂ ਜਿਣਸ ਪ੍ਰਧਾਨ ਹੋ ਚੁੱਕੀ ਹੈ ਅਤੇ ਆਤਮ ਜਾਂ ਸਬਜੈਕਟ ਦਾ ਅੰਤ ਹੋ ਗਿਆ ਹੈ।

ਪਿਅਰ ਬੋਰਦੋ

ਸੋਧੋ
ਪਿਅਰ ਬੋਰਦੋ ਇੱਕ ਸਮਾਜ ਵਿਗਿਆਨੀ ਹੈ।ਉਸਨੇ ਹੈਬਿਟਸ ਨਵਾਂ ਸੰਕਲਪ ਦਿੱਤਾ। ਹੈਬਿਟਸ ਉਹ ਵਿਉਤਾਂ ਹਨ ਜੋ ਕਿ ਵਿਅਕਤੀ, ਸੱਭਿਆਚਾਰ, ਕਬੀਲਾ ਜਾਂ ਕੋਮ ਵਰਤਦੇ ਹਨ, ਪਰ ਇਹ ਵਿਉਤਗਤ ਇੱਛਾ ਦੀ ਉਪਜ ਨਹੀਂ ਹੈ ਸਗੋ ਹੈਬਿਟਸ ਕਈ ਹੋਰ ਸੰਭਵ ਵਿਉਤਾਂ ਵਾਂਗ ਇੱਕ ਵਿਉਤ ਹੈ।ਹੈਬਿਟਸ ਬਾਹਰੀ ਲੋੜ ਅਨੁਸਾਰ ਪਰਵਾਰਕ ਮਧਿਅਸਥਾ ਦੇ ਪ੍ਰਗਟਾਉ ਰਾਹੀਂ ਉਤਪੰਨ ਹੁੰਦੀ ਹੈ, ਨਾ ਕਿ ਵਿਗਿਆਨਕ ਮਾਪ ਤੋਲਾਂ ਅਨੁਸਾਰ ਜੋ ਕਿ ਹਰ ਤਜਰਬੇ ਪਿਛੋ ਸਖਤ ਨਿਯਮਾਂ ਅਨੁਸਾਰ ਠੀਕ ਕੀਤੇ ਜਾਂਦੇ ਹਨ।ਆਧੁਨਿਕਤਾਵਾਦੀ ਹੈਬਿਟਸ ਜੇ ਸੰਕਲਪ ਨਾਲ ਸਾਹਿਤਕ/ਕਲਾ ਕ੍ਰਿਤੀ ਨੂੰ ਇੱਕ ਨਿਸ਼ਚਿਤ ਕੇਦਰ ਜਾਂ ਮੁੱਖ ਵਿਚਾਰ/ਪਦਾਰਥਕ ਤੱਥ ਨਾਲ ਜੋੜ ਕੇ ਦੇਖਦੇ ਸੀ ਪਰਤੂੰ ਬੋਰਦੋ ਨੇ ਵਕਤੀ ਰਿਸ਼ਤਿਆਂ, ਅਰਥਚਾਰ ਅਤੇ ਰਾਜਨੀਤੀ ਦੇ ਦਬਾਵਾਂ ਅਧੀਨ ਇੱਕ ਪਰਿਕਾਲ-ਪਣਿਕ ਈਜਾਦ ਦੇ ਤੋਰ ਤੇ ਨਿਵੇਕਲੀ ਸੰਭਾਵਨਾ ਅਤੇ ਆਲੋਚਨਾ ਨੂੰ ਇੱਕ ਵੱਖਰੀ ਦ੍ਰਿਸ਼ਟੀ ਦਿੱਤੀ।

ਫਰੈਡਰਿਕ ਜੇਮਸਨ

ਸੋਧੋ
ਫਰੈਡਰਿਕ ਜੇਮਸਨ ਮੂਲ ਤੋਰ ਤੇ ਇੱਕ ਮਾਰਕਸਵਾਦੀ ਚਿੰਤਕ ਹੈ ਜਿਸਨੇ ਆਪਣੇ ਆਪ ਨੂੰ ਨਵੀਆਂ ਸੋਚਾਂ ਦੇ ਪ੍ਰਸੰਗ ਵਿੱਚ ਪੁਨਰਚਿੰਤਤ ਕੀਤਾ ਹੈ।ਉਹ ਉਤਰ-ਆਧੁਨਿਕਤਾ ਨੂੰ ਜਨਮ ਦੇਣ ਵਾਲੇ ਮੋਲਿਕ ਸਮਾਜ ਨੂੰ ਉਹ ਇੱਕ ਇਤਿਹਾਸਕ ਪੜਾਅ ਵੱਜੋ ਦੇਖਦਾ ਹੈ। ਜੇਮਸਨ ਨੇ ਉਤਰ-ਆਧੁਨਿਕਤਾਵਾਦ ਨੂੰ ਮਗਰਲੇ ਪੂੰਜੀਵਾਦ ਨਾਲ ਜੋੜ ਕੇ ਪੇਸ਼ ਕੀਤਾ ਹੈ।

ਲੂਸ ਇਰਿਗੈਰੇ ਅਤੇ ਹੈਲੇਨ ਸਿੱਥੂ

ਸੋਧੋ
ਇਹਨਾਂ ਦੋਨਾਂ ਨੇ ਨਾਰੀ ਦੀ ਵਿਲੱਖਣਤਾ ਨੂੰ ਸਥਾਪਿਤ ਕੀਤਾ ਹੈ।ਇਹਨਾਂ ਦੋਹਾਂ ਨਾਰੀਵਾਦੀ ਲੇਖਿਕਾਵਾਂ ਦੀ ਉਤਰ ਆਧੁਨਿਕਤਾਵਾਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਨੇ ਉਤਰ-ਆਧੁਨਿਕਤਾਵਾਦੀ ਪੈਰਾਡਾਈਮਾਂ ਨੂੰ ਵੀ ਪਿਤਰਕੀ/ਮਰਦਪ੍ਰਸਤ ਸੋਚ ਤੋ ਮੁਕਤ ਨਹੀਂ ਮੰਨਿਆ। ਇਰਿਗੈਰੇ ਦੀ ਇਹ ਧਾਰਨਾ ਹੈ ਕਿ ਹੁਣ ਇੱਕ ਸੱਭਿਆਚਾਰਕ ਪਰਿਵਰਤਨ ਦੀ ਲੋੜ ਹੈ। ਨਾਰੀ ਇੱਕ ਵਿਲੱਖਣ ਸੱਚ ਹੈ।ਇਸਦੀ ਨਵੀਂ ਰੂਪ ਸਿਰਜਣ ਦੀ ਸਮੱਰਥਾ ਅਤੇ ਸਮੁੱਚਾ ਦੇਹ ਵਿਧਾਨ ਇਸ ਨੂੰ ਵੱਖਰਾ ਆਤਮ ਦਿੰਦੇ ਹਨ ਜਿਸਸ ਦੀ ਪਛਾਣ ਹੋਣੀ ਜਰੂਰੀ ਹੈ। ਹੈਲੇਨ ਸਿੱਥੂ ਅਨੁਸਾਰ ਨਾਰੀ ਇੱਕ ਜਿਉਦਾ ਜਾਗਦਾ, ਨਿਰੰਤਰ ਕ੍ਰਿਆਸ਼ੀਲ ਰਹੱਸ ਹੈ, ਸਦੀਵ ਸ਼ਾਇਰੀ ਹੈ ਜਿਸਦਾ ਸਬੰਧ ਉਸਦੀ ਦੇਹ ਨਾਲ ਵੀ ਹੈ।ਇਸ ਦੇਹ ਭਰਪੂਰ ਨਾਰੀਤਵ ਨੂੰ ਪਿਤਰਕੀ/ਮਰਦ ਪ੍ਰਧਾਨ ਸੋਚ ਨੇ ਦਬਾਇਆ ਹੀ ਨਹੀਂ ਸਗੋ ਇਸਨੂੰ ਬੁਰੀ ਤਰਾਂ ਵਿਗਾੜਿਆ ਵੀ ਹੈ।ਸਿੱਥੂ ਦੀ ਧਾਰਨਾ ਵੀ ਹੈ ਕਿ ਨਾਰੀਤਵ ਦੀ ਆਜ਼ਾਦੀ ਲਈ ਨਵੀਆਂ ਪੈਰਾਡਾਈਮਾਂ ਨੂੰ ਉਸਾਰਨਾ ਪਵੇਗਾ।
ਉਪਰੋਕਤ ਵਿਚਾਰਕਾਂ ਦੀ ਚਰਚਾ ਤੋ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਉਤਰ ਆਧੁਨਿਕਤਾਵਾਦ, ਆਧੁਨਿਕਤਾਵਾਦ ਦੇ ਵਿਰੋਧ ਵੱਜੋ ਹੌਦ ਵਿੱਚ ਆਇਆ ਸੰਕਲਪ ਹੈ।ਉਤਰ-ਆਧੁਨਿਕਤਾਵਾਦ ਨੇ ਆਧੁਨਿਕਤਾਵਾਦ ਦੇ ਪਹਿਲੇ ਗਿਆਨਕਰਨ ਦੁਆਰਾ ਤਰਕ ਰਾਹੀਂ ਮੁਕਤੀ ਦਾ ਆਦਰਸ਼ ਦਾ ਵਿਰੋਧ, ਏਕਾਰਥੀ ਏਕਾਧਿਕਾਰਵਾਦੀ ਇਕਹਿਰੀ ਦ੍ਰਿਸ਼ਟੀ ਦਾ ਵਿਰੋਧ ਕੀਤਾ ਹੈ।ਇਹ ਏਕੀਕਰਣ,ਕੇਦਰੀਕਰਣ, ਵਿਗਿਆਨਕ ਮੁੱਦਿਆਂ ਦੇ ਪ੍ਰਤੀਕਰਮ ਵੱਜੋ ਹੌਦ ਵਿੱਚ ਆਈ ਹੈ, ਜਿਸਨੇ ਮਨੁੱਖ ਨੂੰ ਸੋਚਣ ਲਈ ਹੋਰ ਵੀ ਖੁੱਲੇ ਰਾਹ ਦਿੱਤੇ ਹਨ।

ਉਤਰ-ਆਧੁਨਿਕਤਾ ਦੇ ਮੂਲ-ਪਛਾਣ ਚਿੰਨ੍ਹ

ਸੋਧੋ
ਉਤਰ-ਆਧੁਨਿਕਤਾ ਦੇ ਵਿਰੋਧ ਵੱਜੋ ਹੌਦ ਵਿੱਚ ਆਈ ਹੈ।ਆਧੁਨਿਕਤਾ ਤਕਨੀਕੀ ਕਾਢਾਂ ਸਹਾਰੇ ਵਿਗਿਆਨਕ ਤਰਕ ਨੂੰ ਆਪਣੇ ਅੰਦਰ ਧਾਰਨ ਕਰਕੇ ਸਰਵਸੰਪੰਨ ਅਨੁਭਵ ਕਰਨਾ ਚਾਹੁੰਦਾ ਸੀ ਪਰਤੂੰ ਪੂੰਜੀਵਾਦ ਦੀ ਸਾਮਰਾਜੀ ਦੋੜ ਨੇ ਵਿਕਸਿਤ ਦੇਸ਼ਾਂ ਅੰਦਰ ਵਿਸ਼ਵ ਮੰਡੀ ਉਪਰ ਕਾਬਜ ਹੋਣ ਦੀ ਲਾਲਸਾ ਪੈਦਾ ਕਰ ਦਿੱਤੀ। ਇਸਦੇ ਸਿੱਟੇ ਵੱਜੋ ਪੂੰਜੀਵਾਦ ਦੇ ਵਿਰੋਧ ਵੱਜੋ ਫਾਸੀਵਾਦ ਨੇ ਜਨਮ ਲਿਆ ਜਿਸਦਾ ਨਤੀਜਾ ਦੇ ਵਿਸ਼ਵ ਯੁੱਧਾਂ ਦਾ ਹੋਣਾ ਸਾਹਮਣੇ ਆਇਆ।ਇਸ ਭਿਅੰਕਰ ਤਬਾਹੀ ਨੇ ਆਧੁਨਿਕਵਾਦੀ ਮਨੁੱਖ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਤੇ ਆਧੁਨਿਕਤਾ ਦੇ ਮਨੁੱਖੀ ਸੁਖਨਮਈ, ਮਹਾਂਬਿਰਤਾਂਤੀ ਧਾਰਾ ਸੰਦੇਹੀ ਨਜ਼ਰ ਨਾਲ ਦੇਖੀ ਜਾਣ ਲੱਗੀ। ਇਸ ਤੋ ਬਾਅਦ ਹੀ ਉਤਰ-ਆਧੁਨਿਕਤਾ ਦੀ ਫਲਸਫਾ ਸਾਹਮਣੇ ਆਉਦਾ ਹੈ।"ਉਤਰ-ਆਧੁਨਿਕਤਾਵਾਦੀ ਉਸ ਸਭ ਦੀ ਆਲੋਚਨਾ ਕਰਦੇ ਹਨ ਜੋ ਵੀ ਆਧੁਨਿਕਤਾ ਨੇ ਉਤਪੰਨ ਕੀਤਾ ਜਿਵੇਂ ਪੱਛਮੀ ਸਭਿਅਤਾ ਦਾ ਸਮੁੱਚਾ ਅਨੁਭਵ, ਉਦਯੋਗੀਕਰਨ,ਸ਼ਹਿਰੀਕਰਨ, ਅਗਾਂਹਵਧੂ ਤਕਨਾਲੋਜੀ, ਨੇਸ਼ਨ ਸਟੇਟ ਆਦਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਧੁਨਿਕਤਾ ਮੁਕਤੀ ਲਈ ਸ਼ਕਤੀ ਨਹੀਂ ਹੈ ਸਗੋ ਗੁਲਾਮੀ, ਸ਼ੋਸ਼ਣ ਤੇ ਦਮਨ ਦਾ ਸ਼ਾਸ਼ਨ ਹੈ"।[18]
ਨੀਤਸ਼ੇ ਦੇ ਸਮੇਂ ਭਾਵੇਂ ਉਤਰ-ਆਧੁਨਿਕਤਾ ਸ਼ਬਦ ਹੌਦ ਵਿੱਚ ਨਹੀਂ ਆਇਆ ਸੀ ਪਰ ਫਿਰ ਵੀ ਉਤਰ-ਆਧੁਨਿਕ ਧਾਰਨਾ ਦੀਆਂ ਜੜ੍ਹਾਂ ਨੀਤਸ਼ੇ ਨੇ ਹੀ ਲਾਈਆਂ ਹਨ। ਨੀਤਸ਼ੇ ਨੇ ਪੱਛਮੀ ਸ਼ਾਸਤਰ ਦਰਸ਼ਨ ਦੇ ਬਨ੍ਹਾਏ ਹੋਏ ਨਿਯਮਾਂ ਅਤੇ ਇੱਕ ਪਾਸੜ ਧਾਰਨਾਵਾਂ ਦਾ ਖੰਡਨ ਕੀਤਾ, ਜਿਸ ਨਾਲ ਪੱਛਮੀ ਸਮਾਜ ਦੁਨੀਆ ਦੇ ਬਾਕੀ ਦੇਸ਼ਾਂ ਉਪਰ ਖੁਦ ਦੀ ਮਹਾਨਤਾ ਸਥਾਪਿਤ ਕਰਦਾ ਸੀ ਨੀਤਸ਼ੇ ਕਹਿੰਦਾ ਹੈ ਕਿ,"ਪੱਛਮੀ ਦਰਸ਼ਨ ਦੀ ਸਮੁੱਚੀ ਪਰੰਪਰਾ ਨਿਰੰਕੁਸ਼ ਸ਼ਕਤੀ ਸੰਰਚਨਾਵਾਂ ਦੀ ਸਵੈ ਇਛਿਤ ਜਾਇਜਤਾ ਚੌ ਢੁੰਡਿਆ ਜਾ ਸਕਦਾ ਹੈ ਉਹ ਕਹਿੰਦਾ ਹੈ ਕਿ ਚੰਗੇ ਤੇ ਬੁਰੇ ਵਿਚਲੇ ਦੁਵੱਲੇ ਵਿਰੋਧਾਂ ਦਾ ਬੁਨਿਆਦੀ ਉਦੇਸ਼ ਸਮਾਜ ਦੇ ਇੱਕ ਵਿਸ਼ੇਸ਼ ਗਰੀਕ, ਕੁਲੀਨ ਲੋਕਾਂ ਦੇ ਵਰਗ ਅਤੇ ਛਾਂਟੀ ਕੀਤੇ ਦੂਸਰੀਆਂ ਅੋਰਤਾਂ, ਦਾਸਾਂ ਤੇ ਜਾਂਗਲੀਆਂ ਵਿਚਕਾਰ ਕੀਤੀ ਦੁਵੰਡ ਨੂੰ ਜਾਇਜ਼ ਅਤੇ ਚਿਰਸਥਾਈ ਬਣਾਉਣ ਵਾਸਤੇ ਸੀ"।[19]
ਨੀਤਸ਼ੇ ਅਨੁਸਾਰ ਇਹ ਮਾਲਕ-ਗੁਲਾਮ ਵਾਲੀ ਧਾਰਨਾ ਸ਼ਾਸਕ ਵਰਗ ਦੀ ਸ਼ਕਤੀ ਹਾਸਿਲ ਕਰਨ ਲਈ ਉਸਾਰੀ ਸੰਰਚਨਾ ਸੀ ਜਿ ਨਾਲ ਸ਼ਾਸਕ ਵਰਗ ਬਿਨ੍ਹਾਂ ਰੋਕ-ਟੋਕ ਆਪਣੇ ਕੰਮ ਕਰਦਾ ਰਹੇ।ਇਸ ਲਈ ਆਧੁਨਿਕਤਾ ਨੇ ਸਾਰੇ ਨਿਯਮਾਂ ਨੂੰ ਸਾਰੇ ਵਿਸ਼ਵ ਤੇ ਇੱਕ ਸਮਾਨ ਥੋਪ ਦਿੱਤਾ, ਜਿਸ ਨਾਲ ਅੱਜ ਤੀਜੇ ਜਗਤ ਦੇ ਦੇਸ਼ਾਂ ਦਾ ਹਾਲ ਦੇਖਿਆ ਜਾ ਸਕਦਾ ਹੈ।
ਉਤਰ-ਆਧੁਨਿਕ ਯੁੱਗ ਵਿੱਚ ਹਰ ਵਸਤੂ ਦਾ ਮੰਡੀਕਰਨ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਸਭ ਤੋ ਵੱਡਾ ਮਾਧਿਅਮ ਮੀਡੀਆ ਹੈ, ਜਿਸਨੇ ਵਿਗਿਆਪਨਾਂ ਤੇ ਹੋਰ ਵਿਭਿੰਨ ਸੰਚਾਰਾਂ ਦੁਆਰਾ ਮਨੁੱਖ ਅਤੇ ਉਸਦੀ ਸੋਚ-ਪਸੰਦ ਉਪਰ ਕਬਜ਼ਾ ਕਰ ਲਿਆ ਗਿਆ ਹੈ।ਇਹ ਮੀਡੀਆ ਆਪਣੇ ਲਾਭ ਲਈ ਇੱਕੋ ਸਟੇਜ ਉਪਰ ਹੀ ਹਰ ਪ੍ਰਕਾਰ ਦੇ ਗਿਆਨ ਨੂੰ ਦਿਖਾਉਦਾ ਹੈ।ਅੱਜ ਇਲੈਕਟ੍ਰਨਿਕ ਮੀਡੀਏ ਦੁਆਰਾ ਵਸਤੂਆਂ ਹੀ ਨਹੀਂ ਬਲਕਿ ਗਿਆਨ ਵੀ ਵੇਚ ਦਿੱਤਾ ਜਾਂਦਾ ਹੈ।ਇਸ ਤਰਾਂ ਅਧਿਆਤਮਕ ਪ੍ਰਵਚਨ, ਧਾਰਮਿਕ ਗਤੀਵਿਧੀਆਂ ਆਦਿ ਨੂੰ ਵਿਗਿਆਪਨਾਂ ਦੇ ਸਮਾਨਾਂਤਰ ਹੀ ਦੇਖਿਆ ਜਾਂਦਾ ਹੈ।ਲਿਉਤਾਰਦ ਕਹਿੰਦਾ ਹੈ ਕਿ," ਅੱਜਕੱਲ੍ਹ ਗਿਆਨ ਦਾ ਮੰਡੀ ਦੀਆਂ ਵਸਤੂਆਂ ਦੇ ਖੋਜ ਉਤਪਾਦਨ ਹੋ ਰਿਹਾ ਹੈ ਅਤੇ ਸਾਬਣ ਤੇ ਟੁਥ ਰੂਪ ਵਿੱਚ ਪੇਸਟ ਵਾਂਗ ਗਿਆਨ ਵੀ ਵਿਕਾਊ ਹੈ"।[20]

ਮੰਡੀ ਠੇਕੇਦਾਰਾਂ ਦੁਆਰਾ ਪੂਰਬੀ ਅਤੇ ਪੱਛਮੀ ਧਰਾਤਲਾਂ ਅਨੁਸਾਰ ਸੱਭਿਆਚਾਰ ਵਿਮਰਸ਼ਾਂ ਨੂੰ ਜੁਗਤ ਨਾਲ ਪੇਸ਼ ਕੀਤਾ ਜਾਂਦਾ ਹੈ।ਅੱਜਕਲ ਮੀਡੀਏ ਦੁਆਰਾ ਕਾਮ, ਹਿੰਸਾ ਆਦਿ ਅਜਿਹੇ ਝੁਕਵੇ ਵਿਸਿ਼ਆਂ ਨੂੰ ਪ੍ਰਮੁੱਖ ਮਾਧਿਅਮ ਬਣਾਇਆ ਜਾ ਰਿਹਾ ਹੈ।ਇਸ ਸਥਿਤੀ ਨੂੰ ਸੁਧੀਸ਼ ਪਚੌਰੀ ਮੀਡੀਆ ਪਾਪੂਲਿਜ਼ਮ 22 ਦਾ ਨਾਮ ਦਿੰਦਾ ਹੈ। ਉਤਰ-ਆਧੁਨਿਕਤਾ ਦਾ ਇੱਕ ਲੱਛਣ ਮਹਾਂ-ਬਿਰਤਾਤਾਂ ਨੂੰ ਨਕਾਰਨਾ ਅਤੇ ਅਲਪ ਬਿਰਤਾਂਤਾਂ ਦੀ ਪੈਰਵੀ ਮੰਨਿਆ ਜਾਂਦਾ ਹੈ।ਮਹਾਂ-ਬਿਰਤਾਂਤ ਉਤਰ-ਆਧੁਨਿਕ ਯੁੱਗ ਦਾ ਉਹੀ ਸੰਕਲਪੀ ਸ਼ਬਦ ਹੈ ਜੋ ਕਿਸੇ ਵਿਚਾਰਧਾਰਾ ਤਹਿਤ ਜਿ਼ੰਦਗੀ ਦੀ ਸਮੁੱਚਤਾ ਦੀ ਵਿਆਖਿਆ ਕਰਦਾ ਹੈ।ਮਹਾਂਬਿਰਤਾਂਤ ਦਾ ਜਰੂਰੀ ਲੱਛਣ ਇਹ ਹੈ ਕਿ ਇਹ ਦੂਜੇ ਬਿਰਤਾਂਤਾਂ ਨੂੰ ਗਲਤ, ਝੂਠ,ਬੇਸਮਝੀ ਦਾ ਨਤੀਜਾ ਸਮਝਦਾ ਹੋਇਆ ਸਿਰਫ ਆਪਣੇ ਆਪ ਨੂੰ ਹੀ ਮਾਨਤਾ ਪ੍ਰਦਾਨ ਕਰਦਾ ਹੈ।ਆਧੁਨਿਕਤਾ ਦੇ ਸਮੇਂ ਦੇ ਮਹਾਂਬਿਰਤਾਂਤਾਂ ਦਾ ਬੋਲਬਾਲਾ ਰਿਹਾ ਹੈ ਕਿ ਪੱਛਮੀ ਪੂੰਜੀਵਾਦ ਜਿਸਨੇ ਆਪਣੇ ਆਪ ਨੂੰ ਉਦਾਰ, ਮਾਨਵਵਾਦੀ, ਤਾਰਕਿਕ ਪੇਸ਼ ਕੀਤਾ ਤੇ ਇੱਕ ਰੱਬ ਦੇ ਸੰਕਲਪ ਹੇਠ ਸਾਰੇ ਜਗਤ ਨੂੰ ਇੱਕੋ ਧਾਗੇ ਵਿੱਚ ਬੰਨਣ ਦੀ ਕੋਸਿ਼ਸ਼ ਕੀਤੀ।ਦੂਜਾ ਮਹਾਂਬਿਰਤਾਂਤ ਮਾਰਕਸਵਾਦ ਸੀ ਜਿਸਨੇ ਮਨੁੱਖੀ ਇਤਿਹਾਸ ਨੂੰ ਵਿਕਾਸ ਮਾਰਗ ਵੱਜੋ ਦਰਸਾਇਆ। ਲਿਉਤਾਰਦ ਲਿਖਦਾ ਹੈ ਕਿ,"ਮਹਾਂ-ਬਿਰਤਾਂਤਾਂ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ,ਇਸ ਗੱਲ ਨਾਲ ਕੋਈ ਸਬੰਧ ਨਹੀਂ ਹੈ ਕਿ ਇਹ ਏਕੀਕਰਣ ਦੀ ਕਿਹੜੀ ਵਿਧੀ ਵਰਤਦਾ ਹੈ, ਇਸ ਗੱਲ ਨਾਲ ਕੋਈ ਸਬੰਧ ਨਹੀਂ ਕਿ ਇਹ ਕੋਈ ਸਿਧਾਂਤਕ ਬਿਰਤਾਂਤ ਹੈ ਜਾਂ ਮੁਕਤੀ ਦਾ ਬਿਰਤਾਂਤ"।,[21] ਇਹ ਮਹਾਂ-ਬਿਰਤਾਂਤ ਆਪਣੇ ਤੋ ਇਲਾਵਾ ਦੂਜੇ ਸਿਧਾਂਤਾਂ ਨੂੰ ਭਰਮਗ੍ਰਸਤ, ਅਧੂਰੀਆਂ, ਲੁਟੇਰੀ ਸ੍ਰੇ਼ਣੀ ਦਾ ਦੱਸਦੇ ਹੋਏ ਆਪਣੇ ਆਪ ਨੂੰ ਸਰਬ-ਸੰਪਨ ਘੋਸਿ਼ਤ ਕਰਦੇ ਹਨ।ਲਿਉਤਾਰਦ ਦੱਸਦਾ ਹੈ ਕਿ ਮਹਾਂਬਿਰਤਾਂਤਾਂ ਦਾ ਪ੍ਰਮੁੱਖ ਲੱਛਣ ਆਪਣੇ ਆਪ ਨੂੰ ਜਾਇਜ਼ ਠਹਿਰਾਉਣਾ ਹੈ।ਮਹਾਂਬਿਰਤਾਂਤਾਂ ਵਿੱਚ ਵੱਖਰਤਾ ਨੂੰ ਕੋਈ ਥਾਂ ਨਹੀਂ ਦਿੱਤੀ ਜਾਂਦੀ ਹੈ ਇਹ ਸਾਰੇ ਜਗਤ ਉਪਰ ਖੁਦ ਨੂੰ ਇੱਕ ਸਮਾਨ ਥੋਪਦੇ ਹਨ ਜਦਕਿ ਉਤਰ-ਆਧੁਨਿਕਤਾ ਕਹਿੰਦੀ ਹੈ ਕਿ ਸਾਰੇ ਸਮਾਜ ਅਤੇ ਵੱਡੇ-ਛੋਟੇ ਸੱਭਿਆਚਾਰਾਂ ਉਤੇ ਕੋਈ ਵੀ ਪ੍ਰਬੰਧ ਇੱਕ ਸਮਾਨ ਲਾਗੂ ਨਹੀਂ ਕੀਤਾ ਜਾ ਸਕਦਾ, ਕਿਓਕਿ ਸਾਰੇ ਸਮਾਜਾਂ ਵਿੱਚ ਆਪੋ-ਆਪਣੀਆਂ ਰੀਤਾਂ,ਕਦਰਾਂ-ਕੀਮਤਾਂ, ਪਰੰਪਰਾਵਾਂ,ਵਿਰਸਾ ਆਦਿ ਵੱਖੋ ਵੱਖਰਾ ਹੈ।ਉਤਰ-ਆਧੁਨਿਕਤਾ ਹਰ ਪ੍ਰਕਾਰ ਦੀ ਇਕਾਤਮਕਤਾ ਅਤੇ ਸਮੱਗਰਤਾ ਦੀ ਵਿਰੋਧੀ ਹੈ। "ਅਜਿਹੇ ਮਹਾਂਬਿਰਤਾਤਾਂ ਦਾ ਪਤਨ ਹੋ ਚੁੱਕਿਆ ਹੈ ਜੋ ਵੱਖਰਤਾ ਨੂੰ ਨਜ਼ਰ-ਅੰਦਾਜ਼ ਕਰਕੇ ਇਕਰੂਪਤਾ ਲਿਆਉਣਾ ਚਾਹੁੰਦੇ ਹਨ"।[22]

ਉਤਰ-ਆਧੁਨਿਕਤਾ ਕਿਸੇ ਵੀ ਮਹਾਂ-ਬਿਰਤਾਂਤ ਦੀ ਧਾਰਨਾ ਨੂੰ ਰੱਦ ਕਰਦਾ ਹੈ, ਉਸ ਅਨੁਸਾਰ ਜੀਵਨ ਦੀ ਸੰਪੂਰਨ ਵਿਆਖਿਆ ਸੰਭਵ ਨਹੀਂ ਹੈ, ਇਸ ਲਈ ਉਹ ਸਥਾਨਕ ਅਲਪ ਬਿਰਤਾਂਤਾਂ ਨੂੰ ਮਾਨਤਾ ਦਿੰਦੀ ਹੈ। ਵੱਖਰਤਾ ਦੇ ਨਾਲ ਉਤਰ-ਆਧੁਨਿਕਤਾ ਛੋਟੇ ਸਭਿਆਚਾਰਾਂ ਨੂੰ ਸੰਪੂਰਨ ਸਮਾਜ ਬਣਾਉਣ ਵਿੱਚ ਜਰੂਰੀ ਸਿੱਧ ਹੋਈ ਹੈ। ਉਤਰ-ਆਧੁਨਿਕਤਾ ਨੇ ਕੇਦਰੀਕਰਣ ਦਾ ਵਿਰੋਧ ਕਰਕੇ ਵਿਕੇਦਰੀਕਰਣ ਉਪਰ ਬਲ ਦਿੱਤਾ ਹੈ, ਇਸ ਨਾਲ ਸਾਰੇ ਲੋਕ ਸਮੂੰਹਾਂ ਦਾ ਮਹੱਤਵ ਬਣਿਆ ਰਹੇਗਾ ਕਿਉਂਕਿ ਹਰ ਸਮਾਜ ਦੀ ਸ਼ਕਤੀ ਉਹਨਾਂ ਦੇ ਖੁਦ ਦੇ ਹੱਥਾਂ ਵਿੱਚ ਆ ਜਾਵੇਗੀ।ਆਧੁਨਿਕਤਾ ਨੇ ਕਮਜੋ਼ਰ ਵਰਗਾਂ ਦੀ ਨੀਤੀ, ਸਾਹਿਤ,ਵਿਚਾਰਧਾਰਾ ਤੇ ਧਰਮ ਦਾ ਸ਼ੋਸ਼ਣ ਕੀਤਾ ਹੈ ਕਿਉਂਕਿ ਗਿਆਨਕਰਨ ਤੇ ਤਾਰਕੀਕਰਨ ਦੀ ਪ੍ਰਕਿਰਿਆ ਦੇ ਨਾਲ ਸ਼ਕਤੀਆਂ ਕੁਝ ਉਚ ਸ਼ਕਤੀਆਂ ਦੇ ਹੱਥ ਵਿੱਚ ਆ ਗਈਆਂ ਸਨ। ਫੂਕੋ ਗਿਆਨ ਤੇ ਸ਼ਕਤੀ ਦੇ ਪਰਸਪਰ ਸਬੰਧਾਂ ਦੀ ਗੱਲ ਕਰਦੇ ਹੋਏ ਲਿਖਦਾ ਹੈ ਕਿ,"ਗਿਆਨ ਗਿਆਨਕਾਰੀ ਘਾੜਤ ਨਾਲ ਸਬੰਧਿਤ ਹੈ ਅਸਲ ਤੇ ਸੰਸਥਾਵਾਂ ਗਿਆਨ ਦੇ ਉਹ ਦਾਅਵੇ ਹੀ ਪੇਸ਼ ਕਰਦਾ ਹੈ ਜੋ ਸ਼ਕਤੀ ਪ੍ਰਬੰਧ ਲਈ ਫਾਇਦੇਮੰਦ ਹੁੰਦਾ ਹੈ"।[23] 
ਉਤਰ-ਆਧੁਨਿਕ ਚਿੰਤਨ ਵਿੱਚ ਗਿਆਨ-ਅਨੁਸ਼ਾਸਨਾਂ ਦੇ ਵਿਕੇਦਰੀਕਰਨ ਤੇ ਜ਼ੋਰ ਦੇ ਕੇ ਬਹੁਤ ਸਾਰੇ ਖਾਤਮਿਆਂ ਅਤੇ ਅੰਤਾਂ ਦੇ ਐਲਾਨ ਕੀਤੇ ਗਏ ਹਨ।ਉਤਰ-ਆਧੁਨਿਕਤਾ ਦੇ ਅਵਿਸ਼ਵਾਸੀ ਤੇ ਸੰਦੇਹੀ ਸੁਭਾਅ ਨੇ ਰੱਬ ਦੀ ਮੋਤ, ਮਨੁੱਖ ਦੀ ਮੋਤ,ਲੇਖਕ ਦੀ ਮੋਤ, ਇਤਿਹਾਸ ਦਾ ਅੰਤ ਦਾ ਐਲਾਨ ਕਰਕੇ ਹਰੇਕ ਗਿਆਨ ਅਨੁਸ਼ਾਸ਼ਨ ਦੀ ਕੇਦਰੀ ਸ਼ਕਤੀ ਅੱਗੇ ਸ਼ੰਕੇ ਬਿਖੇਰ ਦਿੱਤੇ।ਫੂਕੋ ਕਹਿੰਦਾ ਹੈ ਕਿ ਆਰਥਿਕ, ਰਾਜਨੀਤਿਕ ਅਤੇ ਸ਼ਕਤੀਆਂ ਹਥਿਆਉਣ ਲਈ ਵੱਖ-ਵੱਖ ਪ੍ਰਬੰਧ ਮਨੁੱਖ ਦੀ ਦੇਹ ਨੂੰ ਪਰਤੰਤਰ ਬਣਾਉਦੇ ਹਨ।ਇਸ ਸਥਿਤੀ ਕਾਰਨ ਹੁਣ ਪੱਛਮੀ ਜਗਤ ਆਪਣੀਆਂ ਨੀਤੀਆਂ ਨੂੰ ਸਾਰੇ ਜਗਤ ਉਪਰ ਲਾਗੂ ਕਰਕੇ ਕੇਦਰੀਕਰਣ ਦਾ ਕੰਮ ਕਰਦਾ ਹੈ ਜਿਸ ਨਾਲ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕ ਆਜ਼ਾਦੀ,ਪਹਿਚਾਣ, ਹੋਲੀ-ਹੌਲੀ ਖਤਮ ਹੋ ਰਹੀ ਹੈ ਜਿਸ ਕਾਰਨ ਸਥਾਨਕਤਾ ਨੂੰ ਹਾਨੀ ਪਹੁੰਚ ਰਹੀ ਹੈ।ਆਧੁਨਿਕਤਾ ਸਾਰੇ ਸੰਸਾਰ ਨੂੰ ਇਕਸੁਰਤਾ ਵਿੱਚ ਬੰਨ੍ਹਣ ਦੀ ਕੋਸਿ਼ਸ਼ ਕਰਦਾ ਹੈ ਪਰ ਉਤਰ-ਆਧੁਨਿਕਤਾ ਇਸ ਇੱਕ ਲੜੀ ਸੰਸਾਰ ਦੇ ਵਿਰੁੱਧ ਖੜਾ ਹੁੰਦਾ ਹੈ ਕਿਉਂਕਿ ਇਸ ਨਾਲ ਛੋਟੇ ਸੱਭਿਆਚਾਰਾਂ ਦਾ ਘਾਣ ਹੋ ਰਿਹਾ ਹੈ। "ਉਤਰ-ਆਧੁਨਿਕਤਾ ਅਨੇਕਤਾ ਨੂੰ ਦਬਾਉਣ ਵਾਲੇ ਹਰ ਚਿੰਤਨ ਅਤੇ ਉਸਦੀ ਸਮੁੱਚਤਾਵਾਦੀ ਪਹੁੰਚ ਦਾ ਵਿਰੋਧ ਕਰਦੀ ਹੈ ਅਤੇ ਅਨੇਕਤਾ ਵਿੱਚ ਵਿਸ਼ਵਾਸ ਕਰਦੀ ਹੈ"।[24] 
ਆਧੁਨਿਕਤਾਵਾਦੀ ਚਿੰਤਕ ਮਾਰਕਸ ਅਤੇ ਫਰਾਇਡ ਨੇ ਸਮਾਜ ਅਤੇ ਸੱਭਿਆਚਾਰ ਦੇ ਸੰਗਠਨ ਦੀ ਵਿਆਖਿਆ, ਉਤਪਾਦਨ, ਆਰਥਿਕਤਾ ਖਾਹਿਸ਼ ਆਦਿ ਨੂੰ ਅਧਾਰਸਿ਼ਲਾ ਬਣਾਈ।ਉਤਰ-ਆਧੁਨਿਕ ਸਮੇਂ ਵਿੱਚ ਇਹ ਆਧਾਰਸਿ਼ਲਾਵਾਂ ਅਲੋਪ ਹੋ ਗਈਆਂ ਹਨ।ਨਵੇ ਵਿਕਸਿਤ ਹੋਏ ਸੱਭਿਆਚਾਰ ਦਾ ਪ੍ਰਮੁੱਖ ਚਰਿੱਤਰ ਉਪਭੋਗ ਜਾਂ ਖਪਤ ਹੈ।ਇਸ ਉਤਰ-ਆਧੁਨਿਕ ਉਪਭੋਗੀ ਸੱਭਿਆਚਾਰ ਨੇ ਉਪਭੋਗੀ ਦੇ ਹਾਵ-ਭਾਵ, ਕਿਰਿਆ ਸਨ ਅਤੇ ਸਰੀਰ ਵਿੱਚ ਪਰਿਵਰਤਨ ਲਿਆਂਦਾ ਹੈ।ਇਸ ਨਵੇਂ ਉਪਭੋਗੀ ਸੱਭਿਆਚਾਰ ਵਿੱਚ ਜਿਨਸ ਪ੍ਰਧਾਨ ਚਿੰਨ੍ਹ ਹੈ।ਬੋਦਰੀਲਾਰਟ ਕਹਿੰਦਾ ਹੈ:-"ਇਸ ਸਥਿਤੀ ਨੂੰ ਉਸ ਸਮਾਜ, ਜਿਸ ਵਿੱਚ ਪੈਦਾਵਾਰ ਦੇ ਸਾਧਨ ਪ੍ਰਾਥਮਿਕ ਸਨ, ਤੋ ਉਸ ਸਮਾਜ ਵੱਲ ਦੀ ਤਬਦੀਲੀ ਦਰਸਾਉਦਾ ਹੈ ਜਿਸ ਵਿੱਚ ਪੈਦਾਵਾਰ ਦੇ ਕੋਡ ਮੁੱਢਲੇ ਸਮਾਜਕ ਨਿਰਣਾਇਕ ਬਣ ਗਏ ਹਨ"।[25] 
ਉਤਰ-ਆਧੁਨਿਕ ਦੋਰ ਵਿੱਚ ਮਨੁੱਖ ਇੱਕ ਪਾਸੇ ਪਦਾਰਥਕ ਸਥੂਲ ਭਰਪੂਰ ਜੀਵਨ ਜਿਉ ਰਿਹਾ ਹੈ ਅਤੇ ਦੂਜੇ ਪਾਸੇ ਆਨੰਦ ਤ੍ਰਿਪਤੀ ਦੀ ਅਵਸਥਾ ਲਗਭਗ ਗੌਣ ਹੋ ਗਈ ਹੈ।ਰਿਸ਼ਤੇ ਕੇਵਲ ਭੋਗੇ ਜਾਣ ਵਾਲੇ ਬਣ ਰਹੇ ਹਨ ਅਤੇ ਰਿਸ਼ਤਿਆਂ ਵਿਚਕਾਰ ਵਿੱਥ ਵੱਧ ਰਹੀ ਹੈ।ਤਕਨਾਲੋਜੀ,ਸੰਚਾਰ ਰੂਪਾਂ ਅਤੇ ਉਪਭੋਗੀ ਵਸਤਾਂ ਦੇ ਪ੍ਰਧਾਨ ਬਣਨ ਨਾਲ ਸਮਾਜ ਵਿੱਚ ਅੰਤਰ ਵਿਸਫੋਟ ਵਾਪਰਿਆ ਹੈ।ਅੱਜ ਦੇ ਸਮੇਂ ਵਿੱਚ ਅੰਦਰਲੀਆਂ ਹੱਦਾਂ ਮਿਟ ਗਈਆਂ ਹਨ ਅਤੇ ਸਮਾਜ ਜਨ ਸਮੂੰਹ ਬਣ ਗਿਆ ਹੈ।ਇਸ ਨਾਲ ਜੋ ਜਨ-ਸਮੂੰਹ ਹੌਦ ਵਿੱਚ ਆਏ ਹਨ ਉਹਨਾਂ ਕੋਲ ਕੋਈ ਭਾਸ਼ਣ ਸ਼ਕਤੀ ਜਾਂ ਵਿਕਸਿਤ ਚੇਤਨਾ ਨਹੀਂ।ਇਹ ਅੰਤਰ ਵਿਸਫੋਟ ਗਤੀਹੀਣ ਹੈ ਕ੍ਰਾਂਤੀਕਾਰੀ ਨਹੀਂ।ਬੋਦਰੀਲਾਰਦ ਇਸ ਬਾਰੇ ਕਹਿੰਦਾ ਹੈ,"ਸਮਕਾਲੀ ਸੰਸਾਰ ਵਿੱਚ ਪੇਸ਼ਕਾਰੀ ਤੇ ਯਥਾਰਥ ਵਿਚਲੀ ਹੱਦਬੰਦੀ ਢਹਿ ਢੇਰੀ ਹੋ ਗਈ ਹੈ ਅਤੇ ਸਿੱਟੇ ਵੱਜੋ ਯਥਾਰਥ ਦਾ ਅਨੁਭਵ ਤੇ ਧਰਾਤਲ ਅਲੋਪ ਹੋ ਗਿਆ ਹੈ"।[26]
ਉਤਰ-ਆਧੁਨਿਕਤਾ ਦੇ ਦੋਰ ਵਿੱਚ ਆਧੁਨਿਕਤਾ ਦੇ ਸਿਧਾਂਤਕ ਪ੍ਰਧਾਨ ਸੰਕਲਪ ਨਸ਼ਟ ਹੋ ਗਏ ਹਨ ਕਿਉਂਕਿ ਇਸ ਯੁੱਗ ਵਿੱਚ ਨਵੀਂ ਰਾਜਨੀਤਿਕ, ਆਰਥਿਕਤਾ ਤਕਨਾਲੋਜੀ, ਸੰਚਾਰ ਸੂਚਨਾ ਨਾਲ ਇਸ ਉਪਭੋਗਵਾਦ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕੀਤਾ ਹੈ।ਉਤਰ-ਆਧੁਨਿਕ ਵਿਚਾਰਧਾਰਾ ਦਾ ਅਰਥ ਮਨੁੱਖ ਦੇ ਵਿਕਾਸ ਲਈ ਉਸ ਨੂੰ ਅੰਧ-ਵਿਸ਼ਵਾਸ ਤੋ ਮੁਕਤ ਕਰਕੇ ਤਰਕਸ਼ੀਲ ਪ੍ਰਾਣੀ ਬਣਾਉਣਾ ਅਤੇ ਪਦਾਰਥਕ ਸਾਧਨਾਂ ਨਾਲ ਭਰਪੂਰ ਕਰਨਾ ਹੈ।
ਉਤਰ ਆਧੁਨਿਕ ਦੋਰ ਵਿੱਚ ਬੁਰਜੂਆ ਹਊਮੇ ਦੇ ਵਿਨਾਸ਼ ਹੋਣ ਜਾਂ ਆਤਮ ਦੇ ਬਿਖਰਨ ਨਾਲ ਸਕੀਜੇਫਰੇਨੀਆ ਜਾਂ ਦੁਫਾੜ ਚੇਤਨਤਾ ਹੌਦ ਵਿੱਚ ਆਈ ਹੈ।ਸ਼ਬਦ ਜਾਂ ਸਿਗਨੀਫਾਇਰ ਦੇ ਲੜੀ-ਰਿਸ਼ਤਿਆਂ ਵਿੱਚ ਅਰਥ ਉਤਪੰਨ ਹੋਣ ਵਿੱਚ ਵਿਘਨ ਪੈ ਗਿਆ ਹੈ, ਹੁਣ ਅਰਥ ਪ੍ਰਭਾਵ ਕਵੇਲ ਸਿਗਨੀਫਾਇਰਾਂ ਦੇ ਆਪਸੀ ਰਿਸ਼ਤਿਆਂ ਵਿੱਚੋ ਹੀ ਉਭਰਦਾ ਹੈ।ਅਰਥ ਦੇਣ ਵਾਲੀ ਕੇਦਰੀ ਸੱਤਾ ਦੇ ਹੱਟਣ ਜਾਂ ਵਿਨਾਸ਼ ਹੋਣ ਨਾਲ ਜੇ ਟੁੱਟ-ਭੱਜ ਅਤੇ ਦਵੰਦ ਦੀ ਸਥਿਤੀ ਪੈਦਾ ਹੋਈ ਹੈ, ਇਹ ਸ਼ਕੀਜੋਫਰੇਨੀਆ ਹੈ।ਇਹ ਉਤਰ-ਆਧੁਨਿਕਤਾ ਦੀ ਇੱਕ ਵਿਸ਼ੇਸ਼ਤਾ ਹੈ। "ਜੇਮਸਨ ਉਤਰ ਆਧੁਨਿਕਤਾਵਾਦ ਦੇ ਚਾਰ ਨਿਰਮਾਣਕਾਰੀ ਲੱਛਣਾਂ ਦੀ ਨਿਸ਼ਾਨਦੇਹੀ ਕਰਦਾ ਹੈ;ਉਚ-ਆਧੁਨਿਕਤਾਵਾਦ ਵਿਰੁੱਧ ਪ੍ਰਤੀਕ੍ਰਿਆ ਅਨੁਸਾਸ਼ਨੀ ਹੱਦਾਂ ਦਾ ਵਿਸਫੋਟ, ਪੈਸਟੀਸ਼ ਵੱਲ ਰੁਝਾਨ,ਵਰਤਮਾਨ ਅਤੇ ਤੱਤਕਾਲ ਦੀ ਸਕੀਜੋਫਰੇਨਿਕ ਅਲਹਿਦਗੀ"।[27] 

ਉਤਰ-ਆਧੁਨਿਕਤਾਵਾਦੀਆਂ ਦੀ ਧਾਰਨਾ ਹੈ ਕਿ ਇਸ ਨਾਲ ਹੁਣ ਭੂਤ, ਵਰਤਮਾਨ ਅਤੇ ਭਵਿੱਖ ਨੂੰ ਜੋੜਨ ਦੀ ਸਮੱਰਥਾ, ਆਤਮ ਅਤੇ ਵਾਕ ਵਿੱਚ ਨਹੀਂ ਰਹੀ, ਨਤੀਜੇ ਵੱਜੋ ਹੁਣ ਲਿਖਤ ਜਾਂ ਪ੍ਰਗਟਾਓ ਸ਼ੁੱਧ ਪਦਾਰਥਕ ਸਿਗਨੀਫਾਇਰਾਂ ਦਾ ਅਨੁਭਵ ਹੈ।ਉਤਰ-ਆਧੁਨਿਕਤਾਵਾਦੀਆਂ ਨੇ ਇਤਿਹਾਸ ਦਾ ਅੰਤ ਦੀ ਘੋਸ਼ਣਾ ਵੀ ਕੀਤੀ ਹੈ।ਇਨਸਾਈਕਲੋਪੀਡੀਆ ਆਫ ਪੋਸਟ ਮਾਡਰਨਿਜ਼ਮ ਵਿੱਚ ਇਸ ਸੰਕਲਪ ਨੂੰ ਸਪਸ਼ਟ ਕਰਦਿਆਂ ਲਿਖਿਆ ਗਿਆ ਹੈ,"ਇਤਿਹਾਸ ਦਾ ਅੰਤ,ਇਤਿਹਾਸ ਵੱਡੀਆਂ ਸਮਾਜਕਤਬਦੀਲੀਆਂ ਦਾ ਵਿਕਾਸ ਰੁੱਖ ਨਿਰਧਾਰਤ ਕਰਨ ਵਾਲੇ ਵਿਚਾਰ ਦਾ ਖਾਤਮਾ ਹੈ"।[28] ਉਤਰ-ਆਧੁਨਿਕਤਾ ਨੇ ਇਤਿਹਾਸ ਉਤੇ ਹਮਲਾ ਕਈ ਪਾਸਿਆਂ ਤੋ ਕੀਤਾ ਹੈ। ਸਾਰੀ ਹੀ ਆਧੁਨਿਕ ਸੋਚ ਵਿੱਚ ਇਤਿਹਾਸ ਦਾ ਲਕੀਰੀ ਪ੍ਰਗਤੀ ਪ੍ਰਸਾਰ ਮਾਨਤਾ ਪ੍ਰਾਪਤ ਸੀ ਪਰ ਮਾਰਕਸਵਾਦੀ ਸੋਚ ਵਿੱਚ ਤਾਂ ਇਹ ਇੱਕ ਚਾਲਕ ਸ਼ਕਤੀ ਵੀ ਸੀ।ਇਤਿਹਾਸ ਲੇਖਣ ਵਿੱਚ ਤੱਥਾਂ ਨਾਲੋ ਤੱਥਾਂ ਦੀ ਵਿਆਖਿਆ ਵਧੇਰੇ ਮਹੱਤਵ ਰੱਖਦੀ ਹੈ।ਉਤਰ-ਆਧੁਨਿਕ ਚਿੰਤਕ ਕਹਿੰਦੇ ਹਨ ਕਿ "ਇਤਿਹਾਸ ਕੋਈ ਇਹੱਕ ਇਕਹਿਰੀ ਰੇਖਾ ਨਹੀਂ ਸਗੋ ਸ਼ਕਤੀਆਂ ਦਾ ਇੱਕ ਜਾਲ ਹੈ ਜਿਹੜੀਆਂ ਅੱਡ-ਅੱਡ ਤਰਾਂ ਆਪੋ-ਆਪਣੀਆਂ ਦਿਸ਼ਾਵਾਂ ਵੱਲ ਵੱਧਦੀਆਂ ਹਨ।ਇਹ ਸੋਚਣਾ ਹੋਰ ਵੀ ਵਧੀਆ ਹੋਵੇਗਾ ਕਿ ਸੰਸਾਰ ਅੱਡ-ਅੱਡ ਗਤੀ ਤੇ ਵਿਚਰਿਆ ਹੈ।ਸੰਖੇਪ ਵਿੱਚ ਇਤਿਹਾਸ ਇੱਕ ਨਹੀਂ ਸਗੋ ਕਈ ਹਨ ਜੋ ਅੱਡੋ-ਅੱਡ ਪ੍ਰਵਾਹਾਂ ਤੇ ਵਿਚਰਿਆ ਹੈ, ਜਿਨਾਂ ਵਿੱਚੋ ਕਿਸੇ ਨੂੰ ਵੀ ਇਕਰੂਪਤਾ ਵਿੱਚ ਬੰਨ੍ਹਣ ਦੀ ਲੋੜ ਨਹੀ"।[29] ਇਤਿਹਾਸ ਉਪਰ ਹਮਲਾ ਅਮਰੀਕੀ ਵਿਦਵਾਨ ਫਰਾਮਿਸ ਫੁਕੋਧਾਮਾ ਕਰਦਾ ਹੈ।ਫੂਕੋਯਾਮਾ ਇਸ ਇਤਿਹਾਸ ਦੀ ਚਾਲਕ ਸ਼ਕਤੀ ਵੱਜੋ ਜਮਾਤੀ ਸੰਘਰਸ਼ ਦੀ ਥਾਂ ਪ੍ਰਤੀਸ਼ਠਤਾ ਲਈ ਲੜਾਈ ਨੂੰ ਦਿੰਦਾ ਹੈ, ਉਸ ਅਨੁਸਾਰ ਮਨੁੱਖੀ ਇਤਿਹਾਸ ਵਿੱਚ ਮਾਲਕਾਂ ਤੇ ਗੁਲਾਮਾਂ ਵਿਚਲੀ ਵੰਡ ਸਵੈ-ਮਾਣ ਦੀ ਪ੍ਰਤੀਸ਼ਠਤਾ ਲਈ ਮਰ-ਮਿਟਣ ਵਾਲੇ ਮਾਲਕਾਂ ਅਤੇ ਜਿਉਦੇ ਰਹਿਣ ਖਾਤਰ ਗੁਲਾਮੀ ਮੰਨਣ ਵਾਲੇ ਗੁਲਾਮਾਂ ਦਰਮਿਆਨ ਹੋਣੀ ਸੀ।ਉਸ ਅਨੁਸਾਰ ਉਦਾਰਵਾਦੀ ਜਮਹੂਰੀਅਤ ਵਿੱਚ ਸਵੈ-ਮਾਣ ਦੀ ਪ੍ਰਤੀਸ਼ਠਤਾ ਲਈ ਲੜਾਈ ਖਤਮ ਹੋ ਗਈ ਹੈ।ਫੂਕੋਯਾਮਾ ਪਛਾਣ ਵਾਸਤੇ ਸੰਘਰਸ਼ ਦੇ ਵਿਚਾਰ ਨੂੰ ਨੀਤਸ਼ੇ ਦੇ ਆਖਰੀ ਮਨੁੱਖ ਨਾਲ ਜੋੜ ਕੇ ਕਹਿੰਦਾ ਹੈ ਕਿ,"ਆਖਰੀ ਮਨੁੱਖ ਨਾਇਕ ਨਹੀਂ ਰਿਹਾ, ਸਗੋ ਸਿਵਲ ਸਮਾਜ ਵਿਚਲੇ ਤੁੱਛ ਆਨੰਦਾਂ ਨੂੰ ਸਮਰਪਿਤਾ ਹੋ ਕੇ ਸੰਤੁਸ਼ਟ ਹੈ"।[30] ਉਤਰ-ਆਧੁਨਿਕ ਸਮੇਂ ਵਿੱਚ ਆਧੁਨਿਕਤਾ ਦੁਆਰਾ ਪੈਦਾ ਕੀਤੇ ਮਨੁੱਖ ਦੀ ਇਤਿਹਾਸਿਕ ਚੇਤਨਾ ਖਿੰਡ ਗਈ ਹੈ ਪਰ ਅਜੇ ਵੀ ਉਹ ਸਮਾਂ ਨਹੀਂ ਆਇਆ ਕਿ ਇਤਿਹਾਸ ਨੂੰ ਮਨੁੱਖੀ ਸੋਚ ਵਿੱਚੋ ਖਾਰਿਜ ਕਰ ਦਿੱਤਾ ਜਾਵੇ।ਬੋਦਰੀਲਾਰਦ ਇਤਿਹਾਸ ਦਾ ਅੰਤ ਤੇ ਕਹਿੰਦਾ ਹੈ,"ਅੱਜ ਹਰ ਸ਼ੈਅ ਬਦਲ ਗਈ ਹੈ, ਅਸੀਂ ਇੱਕ ਨਵੀਂ ਸਥਿਤੀ ਵਿੱਚ ਹਾਂ, ਜਿੱਥੇ ਸਾਡੇ ਪਹਿਲੋ, ਸਿਧਾਂਤਾਂ ਦੇ ਮਹਾਨ ਹਵਾਲੇ ਅਲੋਪ ਹੋ ਗਏ ਹਨ ਅਤੇ ਸਾਨੂੰ ਨਵੇਂ ਸਿਧਾਂਤਾਂ ਤੇ ਸੰਕਲਪਾਂ ਦੀ ਜਰੂਰਤ ਹੈ"।[31] ਉਤਰ-ਆਧੁਨਿਕਵਾਦੀ ਚਿੰਤਕ ਇਤਿਹਾਸ ਦਾ ਅੰਤ ਨੂੰ ਮੁੱਢੋ ਖਾਰਿਜ਼ ਨਹੀਂ ਕਰਦੇ ਬਲਕਿ ਇਹ ਮਾਨਵੀ ਘੜਤ ਹੋਣ ਬਾਰੇ ਅਤੇ ਇਸ ਘਾੜਤ ਦੇ ਨਿਯਮਾਂ ਬਾਰੇ ਪ੍ਰਸ਼ਨ ਉਠਾਉਦੇ ਹਨ।ਉਤਰ-ਆਧੁਨਿਕਵਾਦੀਆਂ ਨੇ ਮਨੁੱਖ ਦੇ ਖੰਡਿਤ ਆਪੇ ਅਤੇ ਗੁੰਮ ਹੋ ਰਹੀ ਇਤਿਹਾਸਕ ਚੇਤਨਾ ਦਾ ਮਸਲਾ ਚੁੱਕਿਆ ਜੋ ਪੂੰਜੀਵਾਦ ਨੇ ਪਿਛਲੇਰੇ ਦੋਰ ਵਿੱਚ ਪੈਦਾ ਕੀਤਾ।ਲਿੰਡਾ ਅਨੁਸਾਰ ਉਤਰ-ਆਧੁਨਿਕਵਾਦੀ ਜਦੋਂ ਇਤਿਹਾਸ ਦੀ ਮਾਨਵਵਾਦੀ ਧਾਰਨਾ ਨੂੰ ਚੈਲਿੰਜ ਕਰਦੇ ਹਨ ਤਾਂ ਉਨ੍ਹਾਂ ਦਾ ਮੰਤਵ ਇਸ ਦੇ ਅੰਦਰ ਰੂਪੀ ਅੰਤਰਮੁੱਖਤਾ ਦੀ ਧਾਰਨਾ ਨੂੰ ਚੁਣੋਤੀ ਦੇਣਾ ਹੁੰਦਾ ਹੈ।ਉਤਰ-ਆਧੁਨਿਕ ਯੁੱਗ ਵਿੱਚ ਅੋਰਤ ਆਪਣੀ ਨਵੀਂ ਪਹਿਚਾਣ ਬਣਾਉਦੀ ਹੈ।ਆਧੁਨਿਕ ਕਾਲ ਵਿੱਚ ਅੋਰਤ ਨੂੰ ਮਰਦ ਬਣਾਉਣ ਦੀ ਕੋਸਿ਼ਸ਼ ਕੀਤੀ ਗਈ।ਅੋਰਤ ਨੂੰ, ਅੋਰਤ ਵੱਜੋ ਮਾਨਤਾ ਨਹੀਂ ਦਿੱਤੀ ਗਈ ਸਗੋ ਉਸ ਨੂੰ ਮਰਦ ਤੇ ਪਰਖਿਆ ਗਿਆ। ਪੱਛਮ ਦੀ ਆਧੁਨਿਕ ਸਭਿਅਤਾ ਨੇ ਅੋਰਤ ਨੂੰ ਦੂਜੈਲਾ ਸਥਾਨ ਦਿੱਤਾ ਕਿਓਕਿ ਪੱਛਮੀ ਸਭਿਅਤਾ ਮਰਦ ਕੇਦਰਿਤ ਸੀ।ਨਾਰੀਵਾਦ ਨੇ ਪਹਿਲੀ ਵਾਰ ਔਰਤਾਂ ਨੂੰ ਦੂਜੈਲੇ ਤੋ ਬਰਾਬਰ ਸਥਾਨ ਦੁਆਉਣ ਦੀ ਗੱਲ ਕੀਤੀ ਅਤੇ ਉਨ੍ਹਾਂ ਨੇ ਮਾਨਵੀ/ਮਨੁੱਖੀ ਕਦਰ ਮਿਣਨ ਦਾ ਪੈਮਾਨਾ ਵੀ ਅੋਰਤ ਮਰਦ ਦੀ ਥਾਵੇ ਅੋਰਤ ਨੂੰ ਮਿਣਨ ਦਾ ਰੱਖਿਆ।"ਉਤਰ-ਆਧੁਨਿਕ ਨਾਰੀਵਾਦ ਚੇਤਨਾ ਨੇ ਅੋਰਤ ਨੂੰ ਵਿਲੱਖਣਤਾ, ਸਿਰਜਾਣਤਮਕਤਾ ਅਤੇ ਬਰਾਬਰਤਾ ਦਾ ਟੀਚਾ ਠੋਸ ਹਕੀਕਤ ਦੇ ਸੰਦਰਭ ਵਿੱਚ ਪੂਰਾ ਕਰਨ ਲਈ ਯਤਨ ਆਰੰਭ ਕੀਤੇ ਹਨ"।[32] ਉਤਰ-ਆਧੁਨਿਕਤਾ ਨੇ ਸਾਰੇ ਜਗਤ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਆਧੁਨਿਕਤਾ ਨੇ ਜੋ ਸੁਪਨੇ ਦਿਖਾਏ ਸੀ ਉਹ ਜਲਦੀ ਹੀ ਢਹਿ-ਢੇਰੀ ਹੋ ਗਏ। ਸਾਰੇ ਵਿਸ਼ਵ ਨੂੰ ਬਹੁਤ ਹੀ ਮੰਦ-ਹਾਲੀ ਦੇਖਣੀ ਪਈ ਤੇ ਮਨੁੱਖਤਾ ਦਾ ਘਾਣ ਹੋਇਆ।80 ਵਿਆਂ ਤੱਕ ਆਉਦੇ-ਆਉਦੇ ਸਾਰੇ ਉਤਰ-ਆਧੁਨਿਕਤਾ ਦੀ ਲੋੜ ਮਹਿਸੂਸ ਕਰਨ ਲੱਗੇ।"80 ਵਿਆਂ ਦੇ ਅੱਧ ਤੱਕ ਪ੍ਰੋਟੈਸਟਵਾਦ ਅਤੇ ਕੈਖੋਲਿਨਵਾਦ,ਫਾਸੀਵਾਦ-ਪੂੰਜੀਵਾਦ,ਸਮਾਜਵਾਦ ਅਤੇ ਸਮਾਜਕ ਲੋਕਤੰਤਰ ਆਦਿ ਸਭ ਨੂੰ ਪੱਛਮੀ ਲੋਕਾਂ ਨੂੰ ਸਖਤ ਮਿਹਨਤ ਕਲਾ, ਨੈਤਿਕਤਾ ਨਾਲ ਜਿਉਣ ਜਾਂ ਸੰਸਾਰ ਨੂੰ ਬਦਲਣ ਦੀ ਪ੍ਰੇਰਿਤ ਕਰਨ ਦੀ ਸ਼ਕਤੀ ਗੁਆ ਲਈ ਹੈ"।[33] ਇਸ ਤਰਾਂ ਉਤਰ-ਆਧੁਨਿਕਤਾ ਦੇ ਹੇਠ ਇੱਕ ਵਾਰ ਫੇਰ ਸਮਾਜ ਨੂੰ ਸਮਝਣ ਅਤੇ ਇਸ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਉਪਰਾਲੇ ਸ਼ੁਰੁ ਹੋਏ ਹਨ ਜਿਸ ਨਾਲ ਮਨੁੱਖ ਨੂੰ ਇੱਕ ਨਵੀਂ ਸੇਧ ਮਿਲ ਰਹੀ ਹੈ, ਉਤਰ-ਆਧੁਨਿਕਤਾ ਵਿੱਚ ਹਰ ਮਨੁੱਖ ਨੂੰ, ਹਰ ਛੋਟੇ-ਵੱਡੇ ਸਭਿਆਚਾਰ ਨੂੰ ਆਪਣੇ ਤਰੀਕੇ ਨਾਲ ਰਹਿਣ-ਸਹਿਣ ਜਿਊਣ ਦਾ ਹੱਕ ਦਿੱਤਾ ਹੈ।

ਉਤਰ-ਆਧੁਨਿਕਤਾ : ਇੱਕ ਕਲਾਤਮਕ ਪ੍ਰਵਰਗ

ਸੋਧੋ
ਉਤਰ-ਆਧੁਨਿਕ ਸਾਹਿਤ, ਆਧੁਨਿਕ ਸਾਹਿਤ ਦੇ ਕੇਵਲ ਵਿਰੋਧ ਵੱਜੋ ਹੀ ਪੈਦਾ ਨਹੀਂ ਹੋਇਆ ਹੈ ਸਗੋ ਉਸਦੀ ਕੁੱਖੋ ਵੀ ਪੈਦਾ ਹੋਇਆ ਹੈ ਅਤੇ ਇਸੇ ਕਰਕੇ ਆਧੁਨਿਕ ਸਾਹਿਤ ਨੂੰ ਅੱਗੇ ਵੀ ਵਧਾਉਦਾ ਹੈ।ਆਧੁਨਿਕਤਾ ਨੇ ਸਾਹਿਤ ਦੇ ਸਦੀਆਂ ਤੋ ਚਲੇ ਆ ਰਹੇ ਪ੍ਰਯੋਜਨ, ਪ੍ਰਕਿਰਤੀ, ਰੂਪ ਆਦਿ ਸਭ ਨੂੰ ਬਦਲ ਦਿੱਤਾ ਅਤੇ ਸਾਹਿਤ ਨੂੰ ਆਪਣੀਆਂ ਵਿਚਾਰਧਾਰਕ ਲੋੜਾਂ ਅਨੁਸਾਰ ਨਵ-ਅਰਥ ਦਿੱਤੇ।ਇੰਝ ਹੀ ਉਤਰ-ਆਧੁਨਿਕਤਾ ਨੇ ਸਾਹਿਤ ਨੂੰ ਪੁਨਰ-ਪਰਿਭਾਸ਼ਤ ਕਰਨਾ ਸ਼ੁਰੂ ਕੀਤਾਾ ਅਤੇ ਆਧੁਨਿਕਤਾ ਦੀ ਵਿਚਾਰਧਾਰਕ ਗੁਲਾਮੀ ਵਿੱਚੋ ਕੱਢਿਆ।ਉਤਰ-ਆਧੁਨਿਕਤਾ ਦੇ ਬਿਰਤਾਂਤ ਵਿੱਚੋ ਗੈਰ ਤਰਤੀਬੱਧਤਾ, ਖੰਡਿਤਤਾ, ਅਸੱਪਸ਼ਟਤਾ,ਆਪਹੁਦਰਾਪਣ, ਅ-ਕੇਂਦਰਤਾ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ।"ਉਤਰ-ਆਧੁਨਿਕਤਾ ਵਿੱਚ ਵਿਸ਼ੇ ਦੀ ਬਜਾਏ ਰੂਪ ਜਾਂ ਸ਼ੈਲੀ ਤੇ ਵੱਧ ਜੋ਼ਰ,ਯਥਾਰਥ ਦਾ	ਬਿੰਬਾਂ ਵਿੱਚ ਰੂਪਾਂਤਰਣ, ਸਮੇਂ ਦੇ ਵਾਰ-ਵਾਰ ਵਾਪਰਨ ਵਾਲੇ ਵਰਤਮਾਨਾਂ ਦੀਆਂ ਲੜੀਆਂ ਵਿੱਚ ਵਿਖੰਡਤਾ"।[34]

ਉਤਰ ਆਧੁਨਿਕਤਾ ਪੂਰਵਲੀ ਵਿਚਾਰਧਾਰਕ ਮਿਥਲਤਾ ਨੂੰ ਭੰਗ ਕਰਦੀ ਹੈ ਉਥੇ ਹੀ ਸਾਹਿਤਕ ਖੇਤਰ ਵਿੱਚ ਵਿਚਾਰ ਰੂਪ ਅਤੇ ਪਰਖ ਪੱਖੋ ਨਵੀਆਂ ਦ੍ਰਿਸ਼ਟੀਆਂ ਦੀ ਵਾਹਕ ਬਣਦੀ ਹੋਈ, ਵਿਲੱਖਣ ਪ੍ਰਗਟਾ-ਜੁਗਤਾਂ ਦੀ ਵੀ ਵਾਹਕ ਬਣਦੀ ਹੈ।ਰੂਪਾਂਤਰੀ ਪ੍ਰਕਿਰਿਆ, ਸਮਾਂਨਤਰ ਪਾਠ ਸਿਰਜਣਾ, ਨਵੀਨ ਬਿੰਬਾਵਲੀ, ਅਤਿਯਥਾਰਥਕ ਵੇਰਵੇ, ਉਪਭੋਗੀ,ਮਕਾਨਕੀ ਜੀਵਨ ਦੀ ਕਰਮਮੁਖਤਾ ਤੇ ਵਿਡੰਬਣਾ ਵਿਸ਼ਵੀਕਰਨ ਤੇ ਸਥਾਨਕਤਾ ਦੀ ਦਵੰਦਾਤਮਕਤਾ, ਕਿਰਿਆ ਦੀਆਂ ਬਹੁ-ਦਿਸ਼ਾਵੀ ਸੰਭਾਵਨਾਵਾਂ, ਪੂਰਵਲੇ ਸਮਿਆਂ ਦੇ ਹਾਸ਼ੀਆਗਤ ਸੰਕਲਪ ਆਦਿ ਇਸ ਦੋਰ ਦੀ ਸਿਰਜਣਧਾਰਾ ਦੇ ਪ੍ਰਮੁੱਖ ਅੰਗ ਬਣ ਰਹੇ ਹਨ।

ਉਤਰ-ਆਧੁਨਿਕਵਾਦ ਮੂਲ ਸੰਕਲਪ

ਸੋਧੋ

ਉਤਰ-ਆਧੁਨਿਕਤਾ ਇੱਕ ਅਜਿਹੀ ਨਵੀਂ ਸਮਾਜਿਕ ਸਭਿਆਚਾਰ ਸਥਿਤੀ ਹੈ ਜੋ ਇਲੈਕਟ੍ਰਾਨਿਕ ਮੀਡੀਆ ਤੇ ਤਕਨਾਲੋਜੀ ਦੇ ਖੇਤਰ ਵਿੱਚੋ ਵਾਪਰੀਆਂ ਕ੍ਰਾਂਤੀਆਂ ਦੇ ਸਿੱਟੇ ਵੱਜੋ ਸਾਹਮਣੇ ਆਈ। 1 ਇਸਦਾ ਚਿੰਤਨ ਸਾਰੇ ਸਮੁੱਚਤਾਵਾਦੀ ਪ੍ਰਬੰਧ ਨੂੰ ਰੱਦ ਕਰਦਾ ਹੈ, ਇਹ ਅਤਿੰਮਪੱਖੀ ਸਮੁੱਚਤਾਵਾਦੀ ਵਿਆਖਿਆ ਦੀ ਉਚਿਤਤਾ ਨੂੰ ਰੱਦ ਕਰਦਾ ਹੈ। 2 ਇਹ ਲੁਪਤ ਹਿੰਸਾ ਨੂੰ ਸਾਹਮਣੇ ਲਿਆਉਦਾ ਹੋਇਆ ਮਾਨਵ ਸ਼ਕਤੀ ਦੇ ਸਾਰੇ ਤਾਰਕਿਕ ਮਾਡਲਾਂ ਨੂੰ ਰੱਦ ਕਰਦਾ ਹੈ। 3 ਇਹ ਵੱਖਰਤਾ,ਵਿਲੱਖਣਤਾ ਤੇ ਜੋ਼ਰ ਦਿੰਦਾ ਹੋਇਆ ਏਕੀਕਰਨ ਸਮਰੂਪੀਕਰਨ ਜਾਂ ਸਮਾਨੀਕਰਨ ਨੂੰ ਨਕਾਰਦਾ ਹੈ। 4 ਇਹ ਮਨੁੱਖੀ ਆਤਮ ਨੂੰ ਭਾਸ਼ਾ ਵਿੱਚ ਤੇ ਭਾਸ਼ਾ ਰਾਹੀਂ ਸੰਰਚਲਤ ਮੰਨਦਾ ਹੋਇਆ ਮਨੁੱਖੀ ਆਤਮ ਨੂੰ ਵਿਖੰਡਤ ਤੇ ਅਤਾਰਕਿਕ ਕਹਿੰਦਾ ਹੈ। 5 ਇਸ ਅਨੁਸਾਰ ਗਿਆਨ ਸ਼ਕਤੀ ਦਾ ਪ੍ਰਤੀਕ ਹੈ ਜੋ ਬਾਹਰਮੁੱਖੀ ਸੋਚਾਂ ਜਾਂ ਨਿਰਪੱਖ ਨਹੀਂ ਸਗੋ ਮਨੁੱਖ ਦੀ ਘਾੜਤ ਹੈ। 6 ਇਹ ਏਕਤਾ, ਪ੍ਰਗਤੀ ਤੇ ਰੇਖਕੀ ਵਿਕਾਸ ਦੀ ਧਾਰਨਾ ਨੂੰ ਰੱਦ ਕਰਦਾ ਹੈ। 7 ਇਹ ਸਰਬਵਿਆਪਕਤਾ ਦੇ ਸਥਾਨਕਾਂ ਦੀ ਵਿਲੱਖਣਤਾ ਨੂੰ ਮਹੱਤਵ ਪ੍ਰਦਾਨ ਕਰਦਾ ਹੈ। 8 ਇਹ ਹਾਸ਼ੀਆਕ੍ਰਿਤ ਉਪ-ਸਭਿਆਚਾਰਾਂ, ਸਮਾਜਾਂ ਤੇ ਦ੍ਰਿਸ਼ਟੀਆਂ ਨੂੰ ਸਮਾਂਨਤਰ ਉਭਾਰਨ ਦੀ ਗੱਲ ਕਰਦਾ ਹੋਇਆ ਭਾਰੂ ਸਭਿਆਚਾਰਾਂ, ਵਿਚਾਰਧਾਰਾਵਾਂ ਨੂੰ ਕਰਾਰਦਾ ਹੈ। 9 ਇਹ ਸਾਰੇ ਦਰਸ਼ਨਾਂ ਜਾਂ ਵਿਚਾਰਾਂ ਦੇ ਸਰਬ ਵਿਆਪੀ ਹੋਦ ਤੇ ਮੰਗ ਜਾਹਿਰ ਕਰਦਾ ਹੈ ਕਿਉਂਕਿ ਇਹ ਮਨੁੱਖੀ ਭਾਸ਼ਾਈ ਘਾੜਤਾਂ ਹਨ। 10 ਇਹ ਰਚਨਾ ਦੀ ਥਾਂ ਵਿਰਚਨਾ, ਏਕਤਾ ਦੀ ਥਾਂ ਅਨੇਕਤਾ ਸਮਾਨਤਾ ਦੀ ਥਾਂ ਵਿਲੱਖਣਤਾ, ਨਿਰਪੇਖ ਸੱਚ ਦੀ ਥਾਂ ਮਾਪੇਖ ਸੱਚ ਦੀ ਵਕਾਲਤ ਕਰਦਾ ਹੈ। 11 ਇਹ ਕਲਾ ਦੀ ਅਸ਼ੁੱਧਤਾ ਤੇ ਹਾਈਬ੍ਰਿਡ ਸਰੂਪ ਦੀ ਗੱਲ ਕਰਦਾ ਹੋਇਆ, ਕਲਾ ਦੀ ਸੁ਼ੱਧਤਾ, ਏਕਤਾ ਤੇ ਖੁਦਮੁਖਤਾਰਤਾ ਨੂੰ ਰੱਦ ਕਰਦਾ ਹੈ। ਇਹ ਸਾਰੇ ਦੁਵੱਲੇ ਵਿਰੋਧਾਂ ਦੇ ਕਰਜਾਬੰਦੀ ਮੂਲਕ ਸਰੂਪਾਂ ਦੀ ਵਿਰਚਨਾ ਕਰਦੇ ਹੋਏ ਇਹਨਾਂ ਨੂੰ ਤਹਿਸ-ਨਹਿਸ ਕਰਦਾ ਹੈ।

ਨਿਸ਼ਕਰਸ਼

ਸੋਧੋ
ਇਸ ਤਰਾਂ ਉਤਰ-ਆਧੁਨਿਕਤਾ, ਆਧੁਨਿਕਤਾ ਦੇ ਬਣਾਏ ਸਾਰੇ ਨਿਯਮਾਂ ਦੀ ਪੜਚੋਲ ਕਰਦਾ ਹੈ ਤੇ ਆਧੁਨਿਕਤਾ ਦੇ ਬਣਾਏ ਨਿਯਮਾਂ ਦਾ ਵਿਰੋਧ ਕਰਦਾ ਹੈ।ਉਤਰ-ਆਧੁਨਿਕ ਚਿੰਤਕ ਕਿਸੇ ਵੀ ਨਿਯਮ ਨੂੰ ਨਿਸ਼ਚਿਤ ਨਹੀਂ ਮੰਨਦੇ ਅਤੇ ਇਹ ਨਿਸ਼ਚਿਤ ਅਤੇ ਯਥਾਰਥ ਦੀ ਵਿਆਖਿਆ ਦਾ ਵਿਰੋਧ ਕਰਦੇ ਹਨ। ਇਹਨਾਂ ਦੇ ਆਧੁਨਿਕਵਾਦ ਦੀ ਪਹਿਲੀ ਗਿਆਨਕਰਨ ਦੁਆਰਾ ਤਰਕ ਰਾਹੀਂ ਮੁਕਤੀ ਦੇ ਆਦਰਸ਼ ਦਾ ਵਿਰੋਧ ਏਕਾਰਥੀ ਏਕਾਧਿਕਾਰਵਾਦੀ ਇਕਹਰੀ ਦ੍ਰਿਸ਼ਟੀ ਦਾ ਵਿਰੋਧ ਕੀਤਾ।ਉਤਰ-ਆਧੁਨਿਕਵਾਦੀਆਂ ਨੇ ਏਕੀਕਰਣ, ਕੇਦਰੀਕਰਣ, ਵਿਗਿਆਨ ਮੁੱਦਿਆਂ ਦਾ ਵਿਰੋਧ ਕਰਕੇ ਮਨੁੱਖ ਨੂੰ ਸੋਚਣ ਲਈ ਖੁੱਲੇ ਰਾਹ ਦਿੱਤੇ ਹਨ।ਇਸ ਵਿੱਚ ਇਤਿਹਾਸ, ਮਹਾਂਬਿਰਤਾਂਤ, ਪੁਰਣ ਸਮਝੇ ਜਾਂਦੇ ਨਿਯਮਾਂ ਲਈ ਕੋਈ ਥਾਂ ਨਹੀਂ ਹੲੈ।ਇਹ ਯੁੱਗ ਮੀਡੀਆ, ਕੰਪਿਊਟਰ, ਇਲੈਕਟ੍ਰੋਨਿਕ ਮੀਡੀਆ ਆਦਿ ਲਈ ਹੈ ਇਸ ਮਨੁੱਖ ਦੀ ਸੋਚ ਨੂੰ ਬਦਲ ਦਿੱਤਾ ਹੈ,ਖਪਤ ਵਸਤੂ ਵਾਂਗ ਮਨੁੱਖ ਵੀ ਇੱਕ ਵਸਤੂ ਬਣ ਕੇ ਰਹਿ ਗਿਆ ਹੈ। ਉਤਰ-ਆਧੁਨਿਕਤਾ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਪੰਜਾਬੀ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਵੀਂ ਤਕਨਾਲੋਜੀ ਤੇ ਦ੍ਰਿਸ਼ਟੀ ਦੇ ਸਾਏ ਹੇਠ ਪੈਦਾ ਹੋਇਆ ਉਤਰ-ਆਧੁਨਿਕਤਾ ਦਾ ਵਿਸ਼ਾਲ ਸੰਕਲਪ ਹਰ ਛੋਟੇ-ਵੱਡੇ ਮਾਨਵੀ ਵਰਤਾਰੇ ਨੂੰ ਵਿੱਲਖਣ ਇਕਾਈ ਵੱਜੋ ਸਵੀਕਾਰਦਿਆਂ ਅੰਤਰ-ਸਬੰਧਿਤ ਅਤੇ ਸਮਾਨਾਂਤਰ ਦ੍ਰਿਸ਼ਟੀ ਦੀ ਆਲੰਬਦਾਰੀ ਕਰਦਾ ਹੋਇਆ ਹਰ ਅਨੁਸ਼ਾਸ਼ਨ ਤੇ ਸੰਰਚਨਾ ਨੂੰ ਬਰਾਬਰ ਦਾ ਗੋਰਵ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।ਏਕਾਧਿਕਾਰਵਾਦੀ, ਅੰਤਿਮ,ਨਿਸ਼ਚਿਤ, ਆਦਰਸ਼-ਚੋਖਟਿਆਂ ਤੇ ਦਬਾਵਾਂ ਤੋ ਮੁਕਤ ਹੈ ਕਿ ਇਹ ਚਿੰਤਨ ਇੱਕ ਪਾਸੇ ਮੂਲ ਸੰਸਕ੍ਰਿਤੀ ਜਾਂ ਸਥਾਨਕਤਾ ਨਾਲ ਆਪਣੀ ਤੰਦ ਜੋੜਦਾ ਹੈ ਤੇ ਦੂਜੇ ਪਾਸੇ ਅਤਿ-ਯਥਾਰਥਕ ਵਿਸ਼ਵੀ ਸਥਿਤੀਆਂ ਨਾਲ ਦਸਤਪੰਜਾ ਲੈਦਾ ਹੈ।

ਹਵਾਲੇ

ਸੋਧੋ
  1. ਗੁਰਭਗਤ ਸਿੰਘ, ਉਤਰ ਆਧੁਨਿਕਤਾਵਾਦ, ਪੰਨਾ-1
  2. ਡਾ ਰਾਜਿੰਦਰਪਾਲ ਸਿੰਘ,ਉਤਰ ਆਧੁਨਿਕਤਾ,
  3. ਗੁਰਭਗਤ ਸਿੰਘ,ਕਾਵਿ ਸ਼ਾਸਤਰ,ਦੇਹਤੇ,1995,ਪੰਨਾ-9
  4. - Jean Francois lyotard,'Note on the meaning of post' from post modern a reader,Thomas Docherty(ed.)page no.47
  5. Mike feather stone,Consumer culture post Modernism,page no.3
  6. Steven Seidman(ed.)Psychology and post Modernism,page no.14
  7. Steiner Kealve (ed.) Psychology post modenism,page no.2
  8. ਡਾ.ਰਾਜਿੰਦਰਪਾਲ ਸਿੰਘ,ਉਤਰ ਆਧੁਨਿਕਤਾ,ਪੰਨਾ 4
  9. ਡਾ. ਚਰਨਜੀਤ ਕੌਰ,ਨਾਰੀ ਚੇਤਨਾ,1990,ਪੰਨਾ 28,
  10. Linda Hutcheon,a poetics of post modernism,history,theory,fiction,1988,page no.3(ਡਾ.ਦੇਵਿੰਦਰ ਸੈਫ਼ੀ:ਇਕਬਾਲ ਰਾਮੂਵਾਲੀਆਂ ਕਾਵਿ: ਉਤਰ- ਆਧੁਨਿਕ ਪਰਿਪੇਖ, ਪੰਨਾ ਨੰ.15 ਤੋਂ ਉਧਰਿਤ
  11. ਡਾ. ਰਾਜਿੰਦਰਪਾਲ ਸਿੰਘ,ਉਤਰ ਆਧੁਨਿਕਤਾ,2011,ਪੰਨਾ 6
  12. Barry Smart,Moderam conditions, post conrovsis,p.36
  13. Jean Boudrillard Symbalic Exchange and death(Translated.by. lain hanilton
  14. Tarry Eagleton,THe illusions of post modernism,p.7.
  15. Victor E.Taylor and charles E.Winguist,Encyclopedia of post modernism,p.304
  16. ਗੁਰਭਗਤ ਸਿੰਘ, ਉਤਰ ਆਧੁਨਿਕਤਾਵਾਦ, ਪੰਨਾ-32
  17. ਗੁਰਭਗਤ ਸਿੰਘ, ਉਤਰ ਆਧੁਨਿਕਤਾਵਾਦ, ਪੰਨਾ-68
  18. pauline Marie Rosenav,Post modernism and social sicences,p.5-6
  19. David Hawkes,Idealogy,p.156
  20. ਗੋਪੀ ਚੰਦ ਨਾਰੰਗ, ਸੰਰਚਨਾਵਾਦ,ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ(ਅਨੂ. ਡਾਾ. ਜਗਬੀਰ ਸਿੰਘ,ਪੰਨਾ-450)
  21. Jean-Francios Lyotard, The post modernism:A report of Knowledge,p.37
  22. ਡਾ. ਆਤਮ ਰੰਧਾਵਾ,ਉਤਰ -ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ,ਪੰਨਾ-30
  23. Stanly J.Grenz,A Primer of post-Modernism,p.132
  24. ਡਾ. ਆਤਮ ਰੰਧਾਵਾ,ਉਤਰ -ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ,ਪੰਨਾ-37
  25. Douglas Kellner,Jean Boudrilled,from marxism to post modernism and Beyond,p.61
  26. I bid,p.63
  27. Stephen Crook,'Redicalism, modernism and post modernism'post Modernism and Society by Roy Boyne and Ali Rattansi(eds.)p.54
  28. Encyclopedia of post modernism(ed. Victor E. Taylor and Charles E.Winquist)Routledge London.2001.p.111
  29. Thomas Docherty, post modernism:A Reader,p.18
  30. Victor E. Taylor,Charles E Winquist,Encyclopedia of post modernism and Beyond,p.174
  31. Douglas Kellner,Jean Baudrillad peom marxism to post Modernism nd Beyond,p.174
  32. ਡਾ. ਬਲਦੇਵ ਸਿੰਘ ਧਾਲੀਵਾਲ,ਵਿਸ਼ਵੀਕਰਨ ਅਤੇ ਪੰਜਾਬੀ ਕਵਿਤਾ(2005)ਪੰਨਾ-841
  33. Roy Boyne and Ali Rattansi(eds.) Post modernism and Society,p.14
  34. Madan Saroop, Post- Structurealism and post modernism p. 81