ਉਥੈਲੋ ਦਾ ਦੁਖਾਂਤ, ਵੈਨਿਸ ਦਾ ਮੂਰ, ਵਿਲੀਅਮ ਸ਼ੈਕਸਪੀਅਰ ਦਾ ਸੰਸਾਰ ਪ੍ਰਸਿਧ ਪੰਜੀ-ਅੰਕੀ ਦੁਖਾਂਤ ਨਾਟਕ ਹੈ। ਇਹ ਲਗਪਗ 1603 ਵਿੱਚ ਲਿਖਿਆ ਮੰਨਿਆ ਜਾਂਦਾ ਹੈ ਅਤੇ ਸਿੰਥੀਉ (ਬੋਕਾਸੀਓ ਦਾ ਚੇਲਾ) ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਤੇ ਆਧਾਰਿਤ ਹੈ। ਕਹਾਣੀ ਚਾਰ ਕੇਂਦਰੀ ਪਾਤਰਾਂ: ਵੀਨਸ ਦੀ ਸੈਨਾ ਵਿੱਚ ਇੱਕ ਮੂਰ ਜਰਨੈਲ, ਉਥੈਲੋ; ਉਸ ਦੀ ਨਵੀਂ ਨਵੇਲੀ ਪਤਨੀ, ਡੇਸਦੇਮੋਨਾ; ਉਸ ਦੇ ਲੈਫੀਟੀਨੈਟ, ਕੈਸੀਓ; ਅਤੇ ਉਸ ਦੇ ਭਰੋਸੇਯੋਗ ਮਤਾਹਿਤ ਅਫਸਰ, ਇਆਗੋ - ਦੁਆਲੇ ਘੁੰਮਦੀ ਹੈ।

ਉਥੈਲੋ ਦਾ ਦੁਖਾਂਤ, ਵੈਨਿਸ ਦਾ ਮੂਰ
ਉਥੈਲੋ ਦੀ ਇੱਕ ਪੇਸ਼ਕਾਰੀ ਵਿੱਚੋਂ ਇੱਕ ਦ੍ਰਿਸ਼
ਲੇਖਕਵਿਲੀਅਮ ਸ਼ੈਕਸਪੀਅਰ
ਪ੍ਰੀਮੀਅਰ ਦੀ ਤਾਰੀਖ1622
ਮੂਲ ਭਾਸ਼ਾਅੰਗਰੇਜ਼ੀ
ਵਿਧਾਦੁਖਾਂਤ

ਰਚਨਾ ਦਾ ਇਤਿਹਾਸ

ਸੋਧੋ

ਵਿਲੀਅਮ ਸ਼ੇਕਸਪੀਅਰ ਨੇ ਆਪਣੇ ਨਾਟਕਾਂ ਲਈ ਕਹਾਣੀਆਂ - ਪ੍ਰਾਚੀਨ ਇਤਿਹਾਸ, ਨਿੱਕੀਆਂ ਕਹਾਣੀਆਂ, ਅਤੇ ਮਲਾਹਾਂ ਦੀਆਂ ਕਹਾਣੀਆਂ, ਹਰ ਥਾਂ ਤੋਂ ਉਧਾਰ ਲਈਆਂ ਹਨ। ਉਥੈਲੋ ਇੱਕ ਮੂਰ ਸੀ। ਮੱਧਕਾਲੀ ਪੱਛਮੀ ਯੂਰਪ ਵਿੱਚ ਸਪੇਨ ਅਤੇ ਉੱਤਰੀ ਅਫਰੀਕਾ ਵਿੱਚਲੇ ਮੁਸਲਿਮ ਲੋਕਾਂ ਨੂੰ ਮੂਰ ਕਹਿੰਦੇ ਸਨ - ਅਰਬਾਂ ਨੇ ਇਹ ਇਲਾਕੇ ਅਰਬੀ ਜਿੱਤਾਂ ਦੀ ਦੂਜੀ ਲਹਿਰ ਦੌਰਾਨ ਹਥਿਆ ਲਏ ਸਨ। ਉਹ ਚੰਗੇ ਮਲਾਹ ਅਤੇ ਸਿਪਾਹੀ ਸਨ। ਸ਼ਾਇਦ ਇਸ ਦੀ ਪ੍ਰੋਟੋਟਾਈਪ ਮੌਰੀਜੀਓ ਨਾਮ ਦੀ ਇੱਕ ਇਤਾਲਵੀ ਸਾਹਿਤਕ ਤਰਾਸਦੀ ਸੀ। ਉਹ 1505 ਤੋਂ 1508 ਤੱਕ ਸਾਈਪ੍ਰਸ ਵਿੱਚ ਵੀਨਸ ਫ਼ੌਜ ਦਾ ਕਮਾਂਡਰ ਸੀ ਅਤੇ ਬਹੁਤ ਹੀ ਸ਼ੱਕੀ ਹਾਲਤਾਂ ਚ ਉੱਥੇ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਸਾਈਪ੍ਰਸ ਦੇ ਲੋਕਾਂ ਨੂੰ ਗਰਵ ਹੈ ਕਿ ਡੇਸਦੇਮੋਨਾ ਦਾ ਸਸਕਾਰ ਉਸ ਟਾਪੂ ਤੇ ਹੋਇਆ ਸੀ ਅਤੇ ਫੈਮਾਗੁਸਤਾ ਵਿੱਚ ਸੈਲਾਨੀਆਂ ਨੂੰ ਉਥੈਲੋ ਗੜ੍ਹੀ ਦਿਖਾਉਣ ਲਈ ਉਹ ਬੜੇ ਤਤਪਰ ਹੁੰਦੇ ਹਨ।

 
1896 ਵਿੱਚ ਰੂਸੀ ਐਕਟਰ ਅਤੇ ਰੰਗਕਰਮੀ ਸਤਾਨਿਸਲਾਵਸਕੀ ਉਥੈਲੋ ਦੀ ਭੂਮਿਕਾ ਵਿੱਚ

ਪਾਤਰ

ਸੋਧੋ