ਲੋਜਾਈਨਸ ਤੀਜੀ ਸਦੀ ਈਸਵੀ ਵਿੱਚ ਯੂਨਾਨ ਦਾ ਪ੍ਰਸਿੱੱਧ ਚਿੰਤਕ ਰਿਹਾ ਹੈ। ਉਹਨਾਂ ਦੁਆਰਾ ਰਚਿਤ ਪ੍ਸਿੱਧ ਯੂਨਾਨੀ ਰਚਨਾ 'ਆਨ ਦਾ ਸਬਲਾਈਮ' (ਪੇਰਿ ਇਪਸੁਸ) ਹੈ ਜੋ ਪਹਿਲੀ ਵਾਰ 1554 ਈ. ਵਿੱਚ ਰਾਬਰਟੈਲੋ  ਨੇ ਡਾਇਨੀਸਿਅਸ ਲੋਨਜਾਈਨਸ ਦੇ ਨਾਮ ਹੇਠਾਂ ਪ੍ਰਕਾਸ਼ਿਤ ਕੀਤੀ।[1]

ਪਰਿਭਾਸ਼ਾ : "ਉੱੱਦਾਤ ਭਾਸ਼ਾ ਦੀ ਉੱਚਤਾ ਅਤੇ ਉੱਤਮਤਾ ਦਾ ਹੀ ਨਾਮ ਹੈ।"

ਉੱਦਾਤ ਦਾ ਸੰਕਲਪ

ਇਸ ਕਥਨ ਤੋਂ ਇਹ ਸਮਝ ਲੈਣਾ ਗਲਤੀ ਹੋਵੇਗੀ ਕਿ ਉੱਦਾਤ ਦਾ ਸੰਬੰਧ ਕਾਵਿ ਦੇ ਸਿਰਫ਼ ਬਾਹਰਲੇ ਪੱਖ ਅਥਵਾ ਭਾਸ਼ਾ ਨਾਲ ਹੀ ਹੈ। ਅਗਲੀ ਚਰਚਾ ਤੋਂ ਪਤਾ ਲੱਗੇਗਾ ਕਿ ਲੌਂਜਾਈਨਸ ਦੇ ਇਸ ਲੇਖ ਵਿੱਚ ਕਾਵਿ ਦੇ ਅੰਦਰਲੇ ਤੱਤਾਂ ਅਤੇ ਬਾਹਰਲੇ ਤੱਤਾਂ ਨੂੰ ਇੱਕ ਦੂਜੇ ਨਾਲ ਇੱਕਮਿੱਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ,ਵੱਖ ਵੱਖ ਨਹੀਂ।  

ਉੱਦਾਤ ਦੇ ਸਰੂਪ ਦਾ ਅਨੁਮਾਨ ਉਦੋਂ ਵੀ ਹੁੰਦਾ ਹੈ ਜਦੋਂ ਨਿਬੰਧਕਾਰ ਉੱਦਾਤਮਈ ਰਚਨਾ ਦੇ ਪ੍ਰਭਾਵ ਨੂੰ ਬਿਆਨ ਕਰਦਾ ਹੈ। ਉਸ ਅਨੁਸਾਰ "ਉੱਦਾਤ ਕਿਸੇ ਰਚਨਾ ਦੀ ਅਜਿਹੀ ਪ੍ਰਬਲ ਅਤੇ ਅਰੋਕ ਸ਼ਕਤੀ ਹੈ ਜੋ ਸਰੋਤੇ ਨੂੰ ਉਮਾਹ ਭਰੇ ਉਨਮਾਦ ਦੀ ਅਵਸਥਾ ਵਿੱਚ ਲੈ ਜਾਂਦੀ ਹੈ ਇਸ ਸ਼ਕਤੀ ਦਾ ਪ੍ਰਭਾਵ ਅਖੰਡ ਅਤੇ ਤੱਟਫੱਟ ਹੁੰਦਾ ਹੈ। ਭਾਵ ਇਹ ਕਿਸੇ ਰਚਨਾ ਦਾ ਅਜਿਹਾ ਪ੍ਰਭਾਵ ਹੈ ਜੋ ਹੌਲੀ ਹੌਲੀ ਨਹੀਂ ਪੈਂਦਾ ਸਗੋਂ ਅਚਾਨਕ, ਇੱਕਦਮ ਅਤੇ ਇੱਕ ਛਿਣ ਵਿਚ ਪੂਰਾ ਹੋ ਜਾਂਦਾ ਹੈ " । ਲੌਂਜਾਈਨਸ ਮੰਨਦਾ ਹੈ ਕਿ ਕਿਸੇ ਵਿਸ਼ੇਸ਼ ਸਮੇਂ ਅਤੇ ਵਾਤਾਵਰਣ ਵਿੱਚ ਕੁੱਝ ਅਚੇਤ ਕਾਰਣਾਂ ਕਰਕੇ ਕੋਈ ਨਿਗੂਣੀ ਜਿਹੀ ਰਚਨਾ ਵੀ ਸਾਨੂੰ ਉਨਮਾਦ ਜਾਂ ਬੇਖ਼ੁਦੀ ਦੀ ਅਵਸਥਾ ਵਿੱਚ ਲੈ ਜਾਂਦੀ ਹੈ ਪਰ ਇਹ ਉਨਮਾਦ ਇੱਕ ਵਿਅਕਤੀ ਤੱਕ ਸੀਮਿਤ ਅਤੇ ਛਿਣ ਭੰਗੁਰ ਹੁੰਦਾ ਹੈ । ਇਸ ਦਾ ਮਤਲਬ ਉੱਦਾਤਮਈ ਰਚਨਾ ਉਹ ਹੈ ਜਿਹੜੀ ਕਿਸੇ ਪਾਠਕ ਸਮੂਹ ਨੂੰ ਚਿਰਸਥਾਈ ਆਨੰਦ ਪ੍ਰਦਾਨ ਕਰਦੀ ਹੈ।

ਉੱਦਾਤ ਦੇ ਵਿਰੋਧੀ ਲੱਛਣ ਹੇਠ ਅਨੁਸਾਰ ਹਨ: 1. ਸ਼ਬਦ-ਆਡੰਬਰ, ਭਾਵ-ਆਡੰਬਰ, ਛਿਛੋਹਰਾਪਣ ਅਤੇ ਬੇਲੋੜਾ ਰੀਤੀਵਾਦ ।

2. ਬੌਧਿਕ ਨਵੀਨਤਾ ਦੀ ਲਾਲਸਾ।

ਲੌਂਜਾਈਨਸ ਨੇ ਜਿਨ੍ਹਾਂ ਦੋਸ਼ਾਂ ਵੱਲ ਧਿਆਨ ਦਵਾਇਆ ਹੈ, ਉਨ੍ਹਾਂ ਦੀ ਨਿਰੀ ਅਣਹੋਂਦ ਨਾਲ ਕੋਈ ਰਚਨਾ ਉੱਦਾਤ ਨਹੀਂ ਬਣ ਜਾਂਦੀ ਜੇਕਰ ਉਸ ਵਿੱਚ ਉੱਦਾਤ ਪੈਦਾ ਕਰਨ ਵਾਲੇ ਲੱਛਣ ਨਹੀਂ ਹੋਣਗੇ। ਇੰਝ ਨਿਰੋਲ ਦੋਸ਼ ਵਰਣਨ ਕਰਨਾ ਲੌਂਜਾਈਨਸ ਦੀ ਰੁਚੀ ਨਹੀਂ। ਉਹ ਜਦੋਂ ਦੋਸ਼ਾਂ ਦਾ ਵਰਣਨ ਕਰਦਾ ਹੈ ਤਾਂ ਉਸ ਦਾ ਮਕਸਦ ਉੱਦਾਤ ਦੇ ਸਰੂਪ ਨੂੰ ਸਪਸ਼ਟ ਕਰਨਾ ਹੀ ਰਿਹਾ ਹੈ। ਪ੍ਰਗਟਾਵੇ ਦੀ ਸੁੰਦਰਤਾ, ਉੱਦਾਤ ਅਤੇ ਮਨੋਹਰ ਕਾਵਿ-ਸਾਧਨ ਇੱਕ ਪਾਸੇ ਤਾਂ ਲਿਖਤ ਨੂੰ ਸਫ਼ਲ ਬਣਾਉਂਦੇ ਹਨ ਅਤੇ ਦੂਜੇ ਪਾਸੇ ਅਸਫ਼ਲਤਾ ਦੇ ਮੂਲ ਤੱਤ ਅਤੇ ਬੁਨਿਆਦੀ ਵੀ ਇਹੀ ਹਨ‌।

ਲੌਂਜਾਈਨਸ ਉੱਦਾਤ ਨੂੰ ਰਚਨਾ ਦੇ ਸਮੁੱਚ ਨਾਲ ਜੋੜ ਕੇ ਦੇਖਦਾ ਹੈ ਨਾ ਕਿ ਖੰਡਾਂ ਨਾਲ ।

ਕਲਾ ਅਤੇ ਨਿਯਮ ਅਨੁਸਾਰ ਸ਼ਬਦ ਬੀੜੇ ਦੀ ਯੋਗਤਾ ਦਾ ਅਨੁਭਵ ਕਿਸੇ ਰਚਨਾ ਦੇ ਇੱਕ ਜਾਂ ਦੋ ਟੋਟਿਆਂ ਤੋਂ ਹੀ ਨਹੀਂ ਲੱਗਦਾ, ਸਗੋਂ ਇਹ ਸੰਪੂਰਣ ਪ੍ਸੰਗ ਵਿੱਚੋਂ ਯਤਨ ਨਾਲ ਖੋਜਣ ਉਪਰੰਤ ਹੀ ਉਘੜਦੇ ਹਨ। ਉੱੱਦਾਤ ਕਿਸੇ ਸੁੱਲਖਣੀ ਬਿਜਲੀ ਦੇ ਲਿਸ਼ਕਾਰੇ ਵਾਂਗ ਪ੍ਗਟ ਹੁੰਦਾ, ਸਾਰੇ ਵਿਸ਼ੇ - ਵਸਤੂ ਨੂੰ ਚੀਰਦਾ ਲੰਗਾਰਦਾ, ਵਕਤਾ ਦੀ ਸੰਪੂਰਣ ਸ਼ਕਤੀ ਨੂੰ ਇਕੋ ਛਿਣ ਵਿੱਚ ਉਜਾਗਰ ਕਰ ਦੇਂਦਾ ਹੈ।

ਉੱੱਦਾਤ ਦੇ ਸੋਮੇ :

ਸੋਧੋ

ਲੋਜਾਈਨਸ ਉੱੱਦਾਤ ਦੇ ਪੰਜ ਸੋਮੇ ਮੰਨਦਾ ਹੈ :

  1. ਮਹਾਨ ਸੰਕਲਪਾਂ ਨੂੰ ਗ੍ਰਹਿਣ ਕਰਨ ਦੀ ਸ਼ਕਤੀ
  2. ਸ਼ਕਤੀਸ਼ਾਲੀ ਅਤੇ ਤੀਬਰ ਭਾਵ ਤਰੰਗ
  3. ਅਲੰਕਾਰਾਂ ਦੀ ਉਚਿਤ ਵਰਤੋਂ
  4. ਉੱਤਮ ਪਦਾਵਲੀ
  5. ਭਾਸ਼ਾ - ਰਚਨਾ ਜਾਂ ਸ਼ਬਦਾਂ ਨੂੰ ਸਹੀ ਢੰਗ ਨਾਲ ਤਰਤੀਬ ਦੇਣਾ

1 ਮਹਾਨ ਸੰਕਲਪਾਂ ਨੂੰ ਗ੍ਹਹਿਣ ਕਰਨ ਦੀ ਸ਼ਕਤੀ

ਸੋਧੋ

ਪੰਜਾਂ ਤੱਤਾਂ ਵਿੱਚੋਂ ਪਹਿਲਾ ਤੱਤ, ਦੂਜੇ ਸਰੋਤਾ ਨਾਲੋ ਕਿਤੇ ਵਧੇਰੇ ਵਿਆਪਕ ਹੈ। ਅਸੀਂ ਆਪਣੀ ਆਤਮਾ ਨੂੰ ਹਰ ਪ੍ਰਕਾਰ ਦੇ ਮਹਾਨ ਸੰਸਕਾਰਾਂ ਨਾਲ ਸਿੰਜੀਏ ਅਤੇ ਇੱਕ ਤਰ੍ਹਾਂ ਨਾਲ, ਉਸਨੂੰ ਉੱਤਮ ਉਪਹਾਰਾਂ ਨਾਲ ਭਰਪੂਰ ਕਰ ਦਈਏ ਤਾਂ ਉਦਾਤੱ ਭਾਵਨਾ ਉਹ ਸੰਗੀਤ - ਸਵਰ ਹੈ ਜੋ ਕਿਸੇ ਮਹਾਨ ਆਤਮਾ ਵਿੱਚੋਂ ਹੀ ਗੂੰਜਦਾ ਹੈ। ਇਹੋ ਕਾਰਣ ਹੈ ਕਿ ਕਈ ਵਾਰ ਕੋਈ ਵਿਚਾਰ ਅਣ - ਬੋਲਿਆ, ਅਣ ਕੱਜਿਆ, ਅਣ ਪ੍ਰਿਆ ਸਾਨੂੰ ਵਿਸਮਿਤ ਕਰ ਦੇਂਦਾ ਹੈ। ਅਜਿਹਾ ਵਿਚਾਰ ਆਪਣੇ - ਆਪ ਵਿੱਚ ਮਹਾਨ ਹੁੰਦਾ ਹੈ। ਪਾਤਾਲ ਲੋਕ ਵਿੱਚ ਏਜੈਂਟਸ ਦੀ ਖਾਮੋਸ਼ੀ ਹੀ ਮਹਾਨ ਹੈ। ਕੋਈ ਵਿਸਮਾਦੀ ਅਤੇ ਅਮਰ ਰਚਨਾ ਮਹਾਨ ਬਚਨ ਉਨ੍ਹਾਂ ਦੇ ਮੁੱਖ ਵਿੱਚੋਂ ਹੀ ਨਿਕਲਦੇ ਹਨ ਜਿਨ੍ਹਾਂ ਦੇ ਵਿਚਾਰ ਭਾਰੇ - ਗੋਰੇ ਹੋਣ। ਉੱਚਤਮ ਆਤਮਾ ਵਾਲੇ ਵਿਅਕਤੀਆਂ ਦੇ ਮੁਖ ਵਿੱਚ ਹੀ ਅਲੱਭ ਮਹਾਨਤਾ ਵਾਲੇ ਬੋਲਾਂ ਦਾ ਵਾਸਾ ਹੁੰਦਾ ਹੈ।

2 ਸ਼ਕਤੀਸ਼ਾਲੀ ਅਤੇ ਤੀਬਰ ਭਾਵ ਤਰੰਗ :

ਸੋਧੋ

                                                     ਜਦ ਦੋ ਸ਼ਕਤੀਆ ਪਰਸਪਰ ਮਿਲਦੀਆਂ ਹਨ, ਤਾਂ ਦੋਹਾਂ ਵਿੱਚੋਂ, ਵਧੇਰੇ ਤਾਕਤਵਰ ਘੱਟ ਤਾਕਤ ਵਾਲੀ ਨੂੰ ਆਪਣੇ ਪਾਸੇ ਖਿੱਚ ਲੈਂਦੀ ਹੈ।

ਉਦਾਤੱ ਦੀ ਜਿੰਦ - ਜਾਨ ਤੀਬਰਤਾ ਵਿੱਚ ਹੈ, ਵਿਸਤਾਰ ਗੁਣ ਦੀ ਵੰਡ ਆਕਾਰ ਵਿਚ।

ਉਦਾਤੱ ਭਾਸ਼ਾ ਵਿੱਚ ਪਾਈ ਜਾਣ ਵਾਲੀ ਮਹਾਨਤਾ ਅਤੇ ਸਰੇਸ਼ਟਤਾ ਹੈ। ਇਸ ਗੁਣ ਦੀ ਸ਼ਕਤੀ ਕਾਰਨ ਹੀ ਬਹੁਤ - ਬਹੁਤ ਸਾਰੇ ਕਵੀ ਅਤੇ ਗੱਦ ਲੇਖਕ ਮਹਾਨਤਾ ਦੇ ਦਰਜੇ ਤਕ ਪਹੁੰਚ ਜਾਂਦੇ ਹਨ।[2]

3 ਅਲੰਕਾਰਾਂ ਦੀ ਉਚਿਤ ਵਰਤੋ :

ਸੋਧੋ

                                          ਪ੍ਕਿਰਤੀ ਵੱਲੋ ਕੁਝ ਅਜਿਹਾ ਸਬੱਬ ਬਣਦਾ ਹੈ ਕਿ ਅਲੰਕਾਰਾਂ ਦਾ ਉਦਾਤੱ ਨਾਲ ਸੰਬੰਧ ਜੁੜ ਜਾਂਦਾ ਹੈ। ਇਸ ਪਰਸਪਰ ਸੰਬੰਧ ਨਾਲ ਉਨ੍ਹਾਂ ਨੂੰ ਅਦਭੁਤ ਸ਼ਕਤੀ ਪ੍ਰਾਪਤ ਹੁਦੀ ਹੈ। ਅਲੰਕਾਰਾਂ ਦੇ ਲੁਕਵੇਂ ਆਕ੍ਮਣ - ਖੜਯੰਤ ਅਤੇ ਮਿਥਿਆ ਵਾਕ - ਛਲ ਦਾ ਝਾਉਲਾ ਪੈਂਦਾ ਹੈ। ਅਲੰਕਾਰਾਂ ਦੇ ਪ੍ਯੋਗ ਨਾਲ ਜੋ ਸੰਦੇਹ ਪੈਦਾ ਹੁੰਦਾ ਹੈ, ਉਦਾਤਤਾ ਅਤੇ ਆਵੇਗ ਉਸਨੂੰ ਮੇਟਣ ਵਿੱਚ ਸਹਾਈ ਹੁੰਦੇ ਹਨ।

ਜਿਵੇਂ:  ਸੂਰਜ ਦੀਆਂ ਕਿਰਨਾਂ ਚਾਰ ਚੁਫ਼ੇਰ ਵਿਆਪ ਕੇ ਨਿਮਹੀਆਂ ਰੋਸ਼ਨੀਆ ਨੂੰ ਬੁਝਾ ਦੇਂਦੀਆਂ ਹਨ, ਤਿਵੇਂ ਮਹਾਂ ਐਸ਼ਵਰਜ ਦੀ ਧਾਰ ਹੇਠ ਬਾਲਣੀ ਚਤੁਰਾਈਆਂ ਲੁਕ - ਛਿਪ ਜਾਂਦੀਆਂ ਹਨ। ਉਦਾੱਤ ਅਤੇ ਆਵੇਗ ਸਾਡੀ ਆਤਮਾ ਦੇ ਵਧੇਰੇ ਨੇੜੇ ਹੁੰਦੇ ਹਨ ; ਉਹ ਅਲੰਕਾਰ ਨਾਲੋਂ ਸ਼ੀਘਰ ਸਾਡੀ ਨਜ਼ਰ ਵਿੱਚ ਆ ਜਾਂਦੇ ਹਨ। ਉਹਨਾਂ ਦਾ ਆਤਮਾ ਨਾਲ ਪ੍ਰਾਕ੍ਰਿਤਕ ਸੰਬੰਧ ਹੈ ਅਤੇ ਉਨ੍ਹਾਂ ਦੀ ਆਪਣੀ ਮਮਤਾ ਵੀ। ਅਲੰਕਾਰਾਂ ਦਾ ਸ਼ਿਲਪ, ਛਾਇਆ ਪਿੱਛੇ ਲੁਕ ਜਾਂਦਾ ਹੈ ਅਤੇ ਉਸ ਉਪਰ ਇੱਕ ਪ੍ਕਾਰ ਦਾ ਪਰਦਾ ਪੈ ਜਾਂਦਾ ਹੈ।

4 ਉੱਤਮ ਪਦਾਵਲੀ :

ਸੋਧੋ

                            ਅਲੰਕਾਰ ਦੀ ਵਰਤੋਂ ਨਾਲ ਵਕਤਾ ਨੇ ਆਪਣੇ ਸ਼ਬਦਾਂ ਨੂੰ ਨਾ ਕੇਵਲ ਵਧੇਰੇ ਉਦਾਤੱ ਬਣਾ ਦਿੱਤਾ ਹੈ, ਸਗੋਂ ਸੱਚਮੁੱਚ ਹੀ ਵਧੇਰੇ ਨਿਹਚਾਉਣ  ਵਾਲਾ ਵੀ ਬਣਾ ਦਿੰਦਾ ਹੈ। ਅਲੰਕਾਰ ਦੇ ਨਾਲ ਭਾਸ਼ਾ ਨੂੰ ਵੀ ਤੀਬਰਤਾ ਪ੍ਦਾਨ ਹੁੰਦੀ ਹੈ ਅਤੇ ਇਸ ਪ੍ਕਾਰ ਉਸਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਚੰਡ ਬਣਾ ਦਿੰਦੀ ਹੈ।

ਆਵੇਗ ਭਰੇ ਸ਼ਬਦ ਉਦੋਂ ਵਧੇਰੇ ਆਕਰਸ਼ਕ ਹੁੰਦੇ ਹਨ ਜਦੋਂ ਉਹ ਅਵਸਰ ਅਤੇ ਪ੍ਸੰਗ ਵਿੱਚੋਂ ਉਪਜਣ ; ਉਦੋਂ ਨਹੀਂ ਜਦੋਂ ਵਕਤਾ ਨੇ ਵਿਓਂਤ ਨਾਲ ਰਚੇ ਹੋਣ।

5 ਭਾਸ਼ਾ - ਰਚਨਾ ਜਾਂ ਸ਼ਬਦਾਂ ਨੂੰ ਸਹੀ ਢੰਗ ਨਾਲ ਤਰਤੀਬ ਦੇਣਾ :

ਸੋਧੋ

        ਮਧੁਰ ਸ਼ਬਦ - ਪ੍ਬੰਧ ਨਾ ਕੇਵਲ ਪ੍ਰੋਤਸਾਹਨ ਅਤੇ ਆਨੰਦ ਉਪਜਾਉਣ ਲਈ ਮਨੁੱਖ ਕੋਲ ਸੁਭਾਵਕ ਮਾਧਿਅਮ ਹੈ। ਸਗੋਂ ਇਹ ਅਦਭੁਤ ਮਾਧਿਅਮ ਆਵੇਸ਼ ਵੀ ਉਪਜਾਉਦਾ ਹੈ, ਪਰ ਉਸਦੀ ਕਾਰਜ - ਸ਼ਕਤੀ ਉਤੇਜਿਤ ਨਹੀਂ ਕਰਦਾ। ਭਾਸ਼ਾ - ਰਚਨਾ ਜੇ ਕੁਝ ਵੀ ਹੈ, ਵਿਸ਼ੇਸ਼ ਢੰਗ ਦੀ ਮਧੁਰਤਾ ਵਾਲਾ ਸ਼ਬਦ - ਪ੍ਬੰਧ ਹੈ। ਸ਼ਬਦ ਉਹ ਵਸਤੂ ਹੈ ਜੋ ਮਨੁੱਖ ਵਿੱਚ ਪ੍ਰਾਕਿਰਤਿਕ ਸ਼ਕਤੀ ਰਾਹੀਂ ਉਪਜਾਏ ਗਏ ਹਨ ਅਤੇ ਜੋ ਕੇਵਲ ਕੰਨਾਂ ਤਕ ਹੀ ਨਹੀਂ, ਉਸਦੀ ਧੁਰ ਆਤਮਾ ਤਕ ਪਹੁੰਚਦੇ ਹਨ। ਭਾਸ਼ਾ - ਰਚਨਾ ਮਨੁੱਖ ਵਿੱਚ ਨਾਨਾ ਪ੍ਕਾਰ ਦੇ ਭਾਵ, ਵਿਚਾਰ, ਕਰਮ, ਸੁੰਦਰਤਾ ਅਤੇ ਮਧੁਰਤਾ ਜਗਾ ਦੇਂਦੀ ਹੈ। ਇਹ ਸਾਰੇ ਪ੍ਭਾਵ ਸਾਡੇ ਵਿੱਚ ਹੀ ਜੰਮਦੇ ਅਤੇ ਨਿੰਮਦੇ ਹਨ। ਭਾਸ਼ਾ - ਰਚਨਾ ਆਪਣੀਆਂ ਧੁਨਾਂ ਦੇ ਮਿਸ਼ਰਣ ਅਤੇ ਬਹੁਵਿਧਤਾ ਨਾਲ ਵਕਤਾ ਦੇ ਆਵੇਸ਼ ਨੂੰ ਸ੍ਰੋਤਿਆਂ ਦੇ ਮਨ ਤਕ ਲੈ ਜਾਂਦੀ ਹੈ ਅਤੇ ਉਨ੍ਹਾਂ ਨੂੰ ਵਕਤਾ ਦਾ ਸਹਿਯੋਗੀ ਬਣਾ ਦੇਂਦੀ ਹੈ। ਇਹ ਇੱਕ ਵਾਕ - ਅੰਸ਼ ਦੇ ਬਾਅਦ ਦੂਸਰੇ ਵਾਕ - ਅੰਸ਼ ਦੀ ਉਸਾਰੀ ਕਰਦੀ ਹੋਈ ਮਹਾਨਤਾ ਦੀਆਂ ਸੂਚਕ ਸੰਪੂਰਣ ਲਿਖਤਾਂ ਨੂੰ ਰੂਪਮਾਨ ਕਰਦੀ ਹੈ[3]

ਹਵਾਲੇ

ਸੋਧੋ
  1. ਅਰਸ਼ੀ, ਗੁਰਚਰਨ ਸਿੰਘ. ਪੱਛਮੀ ਕਾਵਿ ਸ਼ਾਸਤਰ. ਪਬਲਿਸਰਜ਼ ਚਾਂਦਨੀ ਚੌਕ.
  2. ਸੇਖੋਂ, ਰਜਿੰਦਰ ਸਿੰਘ. ਆਲੋਚਨਾ ਅਤੇ ਪੰਜਾਬੀ ਆਲੋਚਨਾ. ਲਾਹੌਰ ਬੁੱਕ ਸ਼ਾਪ ਲੁਧਿਆਣਾ.
  3. ਆਨ ਸਬਲਾਈਨ. ਪੰਜਾਬੀ ਯੂਨੀਵਰਸਿਟੀ ਪਟਿਆਲਾ.