ਉਦਾਸੀ ਮੱਤ ਜਾਂ ਉਦਾਸੀ ਸੰਪ੍ਰਦਾਇ ਸਿੱਖ ਧਰਮ ਦੀਆਂ ਸਭ ਤੋਂ ਪੁਰਾਤਨ ਸੰਪ੍ਰਦਾਵਾਂ ਵਿਚੋਂ ਇਕ ਹੈ, ਭਾਵੇਂ ਕਈ ਵਿਦਵਾਨ ਇਸ ਨੂੰ ਵੱਖਰਾ ਮੱਤ ਜਾਂ ਪ੍ਰਚੀਨ ਭਾਰਤੀ ਸਾਧੂ ਸੰਪ੍ਰਦਾਇ ਦਾ ਇਕ ਅੰਗ ਖਿਆਲ ਕਰਦੇ ਹਨ। ਕਈ ਵਿਦਵਾਨ ਇਸ ਨੂੰ ਸਿੱਖ ਧਰਮ ਦਾ ਅਗ੍ਰਿਮ ਪ੍ਰਚਾਰਕ ਦਲ ਮੰਨਦੇ ਹਨ ਜਿਸ ਨੇ ਆਪਣੇ ਅਥਾਹ ਪ੍ਰਚਾਰ ਪ੍ਰਵਾਹ ਨਾਲ ਸਿੱਖ ਧਰਮ ਦੇ ਵਿਕਾਸ ਲਈ ਜ਼ਮੀਨ ਤਿਆਰ ਕੀਤੀ।

ਉਦਾਸੀ ਮੱਤ ਦੇ ਬਾਨੀ

ਸੋਧੋ

ਉਦਾਸੀ ਸੰਪ੍ਰਦਾਇ ਦੇ ਬਾਨੀ ਬਾਬਾ ਸਿਰੀ ਚੰਦ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਬਜ਼ਾਦੇ ਸਨ ਜਿਨ੍ਹਾਂ ਦੇ ਮੁੱਖ ਸਥਾਨ ਬਾਰਠ (ਡੇਰਾ ਬਾਬਾ ਨਾਨਕ ਕੋਲ) ਤੇ ਦੌਲਤਪੁਰ ਵਿਚ ਸਨ। ਬਾਬਾ ਸਿਰੀ ਚੰਦ ਨੇ ਉੱਤਰੀ ਭਾਰਤ, ਸਿੰਧ, ਕਾਬਲ ਵਿਚ ਆਪਣਾ ਪ੍ਰਚਾਰ ਕੀਤਾ। ਸਿਰੀ ਚੰਦ ਦੇ ਪ੍ਰਮੁੱਖ ਚੇਲੇ ਤੇ ਗੱਦੀ-ਨਿਸ਼ਾਨ ਬਾਬਾ ਗੁਰਦਿਤਾ (1613-1638 ਈ.) ਸਨ ਜਿਹੜੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਅਤੇ ਗੁਰੂ ਹਰਿ ਰਾਇ ਜੀ ਦੇ ਪਿਤਾ ਸਨ। ਬਾਬਾ ਗੁਰਦਿਤਾ ਦੇ ਚਾਰ ਪ੍ਰਮੁੱਖ ਚੇਲੇ ਸਨ। 1. ਬਾਲੂ ਹਸਣਾ 2. ਅਲਮਸਤ 3. ਫੂਲਸਾਹ 4. ਗੋਂਦਾ/ਗੋਇੰਦਾ ਇਹਨਾਂ ਨੇ ਆਪਣੇ ਵੱਖਰੇ-ਵੱਖਰੇ ਚਾਰ ਧੂਣੇ ਚਾਲੂ ਕੀਤੇ ਅਤੇ ਕ੍ਰਮਵਾਰ ਡੇਰਾਦੂਨ, ਨਾਨਕ ਮੱਤਾ, ਹੈਦਰਾਬਾਦ, ਬਹਾਦਰਗੜ੍ਹ (ਜਿਲ੍ਹਾ ਹੁਸ਼ਿਆਰਪੁਰ) ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। [1]

ਹਵਾਲੇ

ਸੋਧੋ
  1. ਜੱਗੀ, ਡਾ. ਰਤਨ ਸਿੰਘ (2011). ਸਾਹਿਤ ਕੋਸ਼ ਪਰਿਭਾਸ਼ਿਕ ਸ਼ਬਦਾਵਲੀ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 4. ISBN 81-7380-739-6 – via open edition. ਉਦਾਸੀ ਮੱਤ/ਸੰਪ੍ਰਦਾਇ