ਸਾਹਿਤਕ ਉਦਾੱਤ ਵਜੋਂ ਜਾਣਿਆ ਜਾਂਦਾ ਸੰਕਲਪ ਸੰਬੰਧ ਅਕਸਰ ਯੂਨਾਨੀ ਲੇਖਕ ਲੋਨਗਿਨੁਸ (ਲਾਨਜਾਈਨਸ) ਦੀ ਰਚਨਾ ਪੇਰੀਇਪਸੁਸ (ਕਵਿਤਾ ਵਿੱਚ ਉਦਾੱਤ ਤੱਤ) ਨਾਲ਼ ਜੋੜਿਆ ਜਾਂਦਾ ਹੈ। ਲਾਨਜਾਈਨਸ ਇਸ ਨੂੰ ਭਾਸ਼ਾ ਦੀ ਉਤਕ੍ਰਿਸ਼ਟਤਾ, ਮਹਾਨ ਭਾਵਨਾ ਦੇ ਪਰਕਾਸ਼ਨ ਅਤੇ ਪਾਠਕਾਂ ਨੂੰ ਰੂਹਾਨੀ ਮਹਾਮੰਡਲਾਂ ਵਿੱਚ ਲਿਜਾਣ ਦੀ ਸ਼ਕਤੀ ਵਜੋਂ ਪਰਿਭਾਸ਼ਿਤ ਕਰਦਾ ਹੈ।[1] ਲਾਨਜਾਈਨਸ ਅਨੁਸਾਰ ਹਰੇਕ ਮਹਾਨ ਸਾਹਿਤਕ ਰਚਨਾ ਵਿੱਚ ਉਦਾੱਤ ਮਿਲ ਸਕਦਾ ਹੈ ਕਿਉਂਕਿ ਹਰੇਕ ਮਹਾਨ ਲੇਖਕ ਦਾ ਮਨੋਰਥ ਹਮੇਸ਼ਾ ਆਪਣੇ ਪਾਠਕਾਂ ਨੂੰ ਰੂਹਾਨੀ ਮਹਾਮੰਡਲਾਂ ਵਿੱਚ ਲਿਜਾਣਾ ਹੋਣਾ ਚਾਹੀਦਾ ਹੈ।[2]

ਹਵਾਲੇ ਸੋਧੋ

  1. Penn State Dept of English - "The Sublime"
  2. ""...sublimity is a certain distinction and excellence in expression, and that it is from no other source than this that the greatest poets and writers have derived their eminence and gained an immortality of renown."-ਆਨ ਦ ਸਬਲਾਈਮ,ਪਹਿਲਾ ਕਾਂਡ". Archived from the original on 2013-05-16. Retrieved 2013-04-06. {{cite web}}: Unknown parameter |dead-url= ignored (help)