ਪਿੰਡ ਉਮਰੀ ਜਾਣ ਲਈ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਸਿੱਧੀ ਸੜਕ ਪਿੰਡ ਦਾ ਪਹੁੰਚ ਮਾਰਗ ਹੈ। ਪਿੰਡ ਦੀ ਤੇਰਾਂ ਹਜ਼ਾਰ ਦੀ ਆਬਾਦੀ ਹੈ। ਪਿੰਡ ਵਿੱਚ ਵਿਰਾਸਤੀ ਹਵੇਲੀਆਂ ਹਨ। ਪਿੰਡ ਦੀ ਪਰਜਾਪਤ ਬਿਰਾਦਰੀ ਦੇ ਕੋਰੇ ਘੜੇ ਬੜੇ ਮਸ਼ਹੂਰ ਸਨ। ਇੱਕ ਦੋ ਵਾਰ ਨਾਭਾ ਦੇ ਰਾਜਾ ਹੀਰਾ ਸਿੰਘ ਅਤੇ ਫ਼ਰੀਦਕੋਟ ਦੇੇ ਰਾਜਾ ਵਜ਼ੀਰ ਸਿੰਘ ਖ਼ੁਦ ਭਾਂਡਿਆਂ ਦੀ ਖ਼ਰੀਦਦਾਰੀ ਕਰਨ ਆਏ ਸਨ। ਪਿੰਡ ਵਿੱਚ ਡਾਕਘਰ, ਜਲਘਰ, ਬੈਂਕ, ਮੁੱਢਲਾ ਸਿਹਤ ਕੇਂਦਰ, ਚੌਧਰੀ ਰਾਮ ਸਿੰਘ ਲਾਇਬ੍ਰੇਰੀ, ਕੁਸ਼ਤੀ (ਅਖਾੜਾ) ਭਵਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੰਨਿਆ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਦੀ ਸਹੂਲਤ ਹੈ। ਮਹਾਰਾਣੀ ਚੰਦ ਕੌਰ ਨੇ ਪਿੰਡ ਨੂੰ ਮਿੱਠੇ ਮੇਵੇ ਵਾਲੇ ਬਾਗ਼ਾਂ ਦੀਆਂ ਸੁਗਾਤਾਂ ਦਿੱਤੀਆਂ, ਜੋ ਦੇਖ-ਭਾਲ ਖੁਣੋਂ ਗਾਲ੍ਹੜਾਂ ਦੇ ਪਟਵਾਰਖਾਨੇ ਬਣੇ।[1]

ਹਵਾਲੇ ਸੋਧੋ

  1. "ਮਹਾਰਾਣੀ ਚੰਦ ਕੌਰ ਦੀ ਸਵੱਲੀ ਨਜ਼ਰ ਵਾਲਾ ਪਿੰਡ". Retrieved 26 ਫ਼ਰਵਰੀ 2016.