ਉਰਈ
ਉਰਈ ਜਲੌਣ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਸਬ-ਜ਼ਿਲ੍ਹਾ ਹੈ। ਇਹ ਜਲੌਣ ਜ਼ਿਲ੍ਹੇ ਦਾ ਜ਼ਿਲ੍ਹਾ ਹੈਡਕੁਆਟਰ ਹੈ, ਜੋ ਝਾਂਸੀ ਸਬਡਿਵੀਜ਼ਨ ਦਾ ਹਿੱਸਾ ਹੈ। ਇਹ NH-25 ਤੇ ਝਾਂਸੀ ਅਤੇ ਕਾਨਪੁਰ ਦੇ ਵਿਚਕਾਰ ਸਥਿਤ ਹੈ।
ਇਤਿਹਾਸ
ਸੋਧੋਉਰਈ ਦਾ ਨਾਮ ਇੱਕ ਸੰਤ (ਰਿਸ਼ੀ) ਉਦਾਲਕ ਦੇ ਨਾਮ ਤੇ ਦਿੱਤਾ ਗਿਆ ਹੈ, ਕਿਉਂਂਕਿ ਉਸ ਨੇ ਉਥੇ ਉਪਾਸਨਾ ਕੀਤੀ ਸੀ ਅਤੇ ਇਸ ਦੀ ਸਥਿਤੀ ਜੋ ਝਾਂਸੀ, ਮਹੋਬਾ ਅਤੇ ਕਲਪੀ ਦੇ ਵਿਚਕਾਰ ਹੈ, ਦੇ ਕਾਰਨ ਇਤਿਹਾਸਕ ਮੁੱਲ ਹੈ। ਉਰਈ ਰਾਜੇ 'ਮਾਹਿਲ' ਦੇ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਅਤੇ ਚੁਗਲੀਆਂ ਕਾਰਨ ਬਦਨਾਮ ਸੀ; ਉਸ ਨੇ ਆਪਣੇ ਭਤੀਜਿਆਂ ਆਹਲਾ ਅਤੇ ਉਦਾਲ ਨੂੰ ਧੋਖਾ ਦਿੱਤਾ। ਆਹਲਾ ਅਤੇ ਉਦਾਲ ਰਾਜਪੂਤ ਸਨ।
ਇਸ ਜਗ੍ਹਾ ਨਾਲ ਜੁੜੀ ਇੱਕ ਛੋਟੀ ਜਿਹੀ ਕਹਾਣੀ ਜਾਂ ਵਿਸ਼ਵਾਸ ਹੈ। ਕਿਹਾ ਜਾਂਦਾ ਹੈ ਕਿ ਰਾਜਾ ਵਿਆਹ ਕਰਵਾਉਣ ਦਾ ਸ਼ੌਕੀਨ ਸੀ। ਪਹਿਲੀ ਵਾਰ ਉਸ ਨੇ ਆਪਣੇ ਬਚਪਨ ਵਿੱਚ ਵਿਆਹ ਕਰਵਾਇਆ ਅਤੇ ਆਪਣੀ ਪਹਿਲੀ ਪਤਨੀ ਕੋਲੋਂ ਅੱਕ ਜਾਣ ਦੇ ਬਾਅਦ ਉਸ ਨੇ ਦੁਬਾਰਾ ਵਿਆਹ ਕਰਵਾ ਲਿਆ। ਇਸ ਤਰ੍ਹਾਂ ਉਸ ਨੇ ਚਾਰ ਸੌ ਇੱਕ ਵਿਆਹ ਕਰਵਾਏ। ਬਾਅਦ ਵਿੱਚ ਉਸ ਨੇ ਬਚਕਾਨਾ ਰਵੱਈਏ ਨੂੰ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਸ਼ਿਸਟਾਚਾਰ ਅਪਣਾ ਲਿਆ। ਉਸ ਨੇ ਆਪਣੀਆਂ ਪਤਨੀਆਂ ਦੇ ਲਈ ਇੱਕ ਆਸ਼ਰਮ ਬਣਾਇਆ, ਜਿੱਥੇ ਉਹ ਸਾਰੀਆਂ ਆਪਣੀਆਂ ਇੱਛਾਵਾਂ ਅਨੁਸਾਰ ਜੀਵਨ ਦਾ ਆਨੰਦ ਮਾਣ ਸਕਦੀਆਂ ਸਨ। ਬਾਨਾਫਰ ਰਾਜਪੂਤ ਕਬੀਲੇ ਦਾ ਆਹਲਾ, ਮਹਾਨ ਚੰਦੇਲ ਰਾਜਾ ਪਰਮਲ ਦਾ ਮਸ਼ਹੂਰ ਜਨਰਲ ਸੀ, ਜੋ 1182 ਵਿੱਚ ਪ੍ਰਿਥਵੀਰਾਜ ਚੌਹਾਨ ਨਾਲ ਲੜਿਆ ਸੀ। ਆਹਲਾ, ਆਹਲਾ-ਖੰਡ ਕਵਿਤਾ ਦੇ ਹੀਰੋਆਂ ਵਿੱਚੋਂ ਇੱਕ ਹੈ। ਆਹਲਾ-ਖੰਡ ਭਾਰਤ ਦੇ ਬੁੰਦੇਲਖੰਡ ਖੇਤਰ ਲੋਕ ਪ੍ਰਸਿਧ ਗਾਉਣ ਹੈ ਜਿਸ ਨੂੰ ਪਰਮਲ ਰਾਸੋ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।