ਉਰਦੂ ਵਰਨਮਾਲਾ ਵਿੱਚ ਛੱਤੀ ਅੱਖਰ ਅਤੇ ਸੈਂਤੀ ਆਵਾਜਾਂ ਹਨ, ਜਿਹਨਾਂ ਵਿਚੋਂ ਬਹੁਤੇ ਅਰਬੀ ਤੋਂ ਲਏ ਗਏ ਹਨ ਅਤੇ ਹੋਰਨਾਂ ਦੀਆਂ ਵੱਖ ਸ਼ਕਲਾਂ ਹਨ। ਕੁੱਝ ਅੱਖਰ ਕਈ ਤਰੀਕਿਆਂ ਨਾਲ ਵਰਤੇ ਕੀਤਾ ਜਾਂਦੇ ਹਨ ਅਤੇ ਕੁੱਝ ਮਿਸ਼ਰਤ ਅੱਖਰ ਇਸਤੇਮਾਲ ਹੁੰਦੇ ਹਨ ਜੋ ਦੋ ਅੱਖਰਾਂ ਤੋਂ ਮਿਲ ਕੇ ਬਣਦੇ ਹਨ। ਕੁੱਝ ਲੋਕ ਐਨ ('ء') ਨੂੰ ਵੱਖ ਅੱਖਰ ਨਹੀਂ ਮੰਨਦੇ ਮਗਰ ਪੁਰਾਣੀਆਂ ਉਰਦੂ ਕਿਤਾਬਾਂ ਅਤੇ ਸ਼ਬਦਕੋਸ਼ਾਂ ਵਿੱਚ ਉਸਨੂੰ ਵੱਖ ਅੱਖਰ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਵੱਖ ਵੱਖ ਸ਼ਬਦਾਂ ਵਿੱਚ ਇਹ ਵੱਖ ਅੱਖਰ ਦੇ ਰੂਪ ਵਿੱਚ ਹੀ ਇਸਤੇਮਾਲ ਹੁੰਦਾ ਹੈ, ਜਿਵੇਂ دائرہ (ਦਾਇਰਾ)। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਰਦੂ ਤਖ਼ਤੀ ਅਤੇ ਉਰਦੂ ਵਰਨਮਾਲਾ ਦੋ ਵੱਖ ਗੱਲਾਂ ਹਨ ਕਿਉਂਕਿ ਉਰਦੂ ਤਖ਼ਤੀ ਵਿੱਚ ਉਰਦੂ ਵਰਨਮਾਲਾ ਦੇ ਕਈ ਰੂਪ ਹੋ ਸਕਦੇ ਹਨ ਜਿਹਨਾਂ ਨੂੰ ਵੱਖ ਅੱਖਰ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਸਗੋਂ ਉਹ ਇੱਕ ਹੀ ਅੱਖਰ ਦੇ ਵੱਖ ਵੱਖ ਰੂਪ ਹਨ। ਜਿਵੇਂ ਨੂਨ ਗੁੰਨਾ, ਨੂਨ ਦਾ ਰੂਪ ਹੈ ਅਤੇ ਦੋ-ਚਸ਼ਮੀ ਹੇ ਅਤੇ ਗੋਲ ਹੇ ਇੱਕ ਹੀ ਅੱਖਰ ਦੇ ਦੇ ਵੱਖ ਵੱਖ ਰੂਪ ਹਨ। ਇੱਕ ਹੋਰ ਉਦਾਹਰਨ ਅਲਫ਼ ਮਮਦੂਦਾ (آ) ਅਤੇ ਅਲਫ਼ ਮਕਸੂਰਾ (ا) ਦੀ ਹੈ ਜੋ ਉਰਦੂ ਤਖ਼ਤੀ ਵਿੱਚ ਵੱਖ ਹਨ ਲੇਕਿਨ ਉਰਦੂ ਦਾ ਇੱਕ ਹੀ ਅੱਖਰ ਸ਼ੁਮਾਰ ਹੁੰਦੇ ਹਨ।[1]

ਹਵਾਲੇ

ਸੋਧੋ
  1. ਉਰਦੂ ਅਤੇ ਪੰਜਾਬੀ: ਡਾ. ਸਯਦ ਮੁਹੱਯੁਦੀਨ ਕਾਦਰੀ ਜ਼ੋਰ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 1024