ਉਰਸ
ਉਰਸ (ਅਰਬੀ: عرس, ਸ਼ਾਬਦਿਕ ਅਰਥ: ਵਿਆਹ), ਦੱਖਣ ਏਸ਼ੀਆ ਵਿੱਚ ਆਮ ਤੌਰ 'ਤੇ ਕਿਸੇ ਸੂਫੀ ਸੰਤ ਦੀ ਬਰਸੀ ਸਮੇਂ ਉਸ ਦੀ ਦਰਗਾਹ ਤੇ ਹਰ ਸਾਲ ਕੀਤੇ ਜਾਣ ਵਾਲੇ ਉਤਸਵ ਨੂੰ ਕਹਿੰਦੇ ਹਨ। ਦੱਖਣ ਏਸ਼ੀਆਈ ਸੂਫੀ ਸੰਤ ਮੁੱਖ ਤੌਰ 'ਤੇ ਚਿਸ਼ਤੀਆ ਕਹੇ ਜਾਂਦੇ ਹਨ, ਅਤੇ ਉਹਨਾਂ ਨੂੰ ਰੱਬ ਦੇ ਪ੍ਰੇਮੀ ਸਮਝਿਆ ਜਾਂਦਾ ਹੈ। ਕਿਸੇ ਸੂਫੀ ਸੰਤ ਦੀ ਮੌਤ ਨੂੰ ਵਸਾਲ ਕਿਹਾ ਜਾਂਦਾ ਹੈ ਜਿਸਦਾ ਮਤਲਬ ਪ੍ਰੇਮੀਆਂ ਦਾ ਮਿਲਣ ਹੁੰਦਾ ਹੈ, ਅਤੇ ਉਹਨਾਂ ਦੀ ਬਰਸੀ ਨੂੰ ਵਿਆਹ ਦੀ ਵਰ੍ਹੇਗੰਢ ਦੇ ਵਾਂਗ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |