ਉਸਤਰ-ਨਾਮਾ ਜਾਂ ਸੁਤਰ ਫ਼ਾਰਸੀ ਦਾ ਸ਼ਬਦ ਹੈ। ਜਿਸਦਾ ਅਰਥ ਹੈ ਊਠ। ਉਸਤਰ-ਨਾਮਾ ਇੱਕ ਕਾਵਿ ਵੰਨਗੀ ਹੈ। ਇਸ ਕਾਵਿ ਵੰਨਗੀ ਵਿੱਚ ਕਵੀ ਅਰਬ ਦੇਸ਼ ਦੇ ਊਠਾਂ ਦੀ ਤਰੀਫ਼ ਕਰਦਾ ਹੈ ਕਿਉਂ ਕਿ ਉਹ ਮਿਹਨਤੀ ਅਤੇ ਸਹਿਣਸੀਲ ਹੁੰਦੇ ਹਨ। ਉਹ ਭੁੱਖ ਤੇ ਪਿਆਸ ਨਾਲ ਵੀ ਥਲ ਸਫ਼ਰ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹਨ। ਕਵੀ ਮੋਮਨਾਂ ਨੂੰ ਵੀ ਅਜਿਹੇ ਮਿਹਨਤੀ ਅਤੇ ਸਹਿਣਸੀਲ ਕਿਰਦਾਰ ਵਿੱਚ ਢਲਣ ਬਾਰੇ ਆਖਦਾ ਹੈ। ਪੰਜਾਬੀ ਵਿੱਚ ਵਾਰਿਸ਼ ਸਾਹ, ਸਾਹ ਸਰਫ਼ ਬਟਾਲਵੀ, ਅਤੇ ਗੋਹਰ ਸਾਈਂ ਦੇ ਉਸਤਰ-ਨਾਮੇ ਮਕਬੂਲ ਹਨ।

ਹਵਾਲੇ

ਸੋਧੋ