ਉੱਚੀ ਅੱਡੀ ਵਾਲੀ ਗੁਰਗਾਬੀ
ਉੱਚੀ ਅੱਡੀ ਵਾਲੀ ਗੁਰਗਾਬੀ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਕਰਤਾਰ ਸਿੰਘ ਦੁੱਗਲ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।
"ਉੱਚੀ ਅੱਡੀ ਵਾਲੀ ਗੁਰਗਾਬੀ" | |
---|---|
ਲੇਖਕ ਕਰਤਾਰ ਸਿੰਘ ਦੁੱਗਲ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ | ਸਵੇਰ ਸਾਰ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਲਾਟ
ਸੋਧੋਇਕ ਹੇਠਲੀ ਮੱਧ ਸ਼੍ਰੇਣੀ ਦੇ ਪਰਿਵਾਰ ਦੀ ਧੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਅਮੀਰ ਘਰਾਂ ਦੀਆਂ ਕੁੜੀਆਂ ਉਸ ਨਾਲ ਮੇਲਜੋਲ ਰੱਖਣਾ ਚਾਹੁੰਦੀਆਂ ਹਨ। ਘਰ ਦੀ ਗਰੀਬੀ ਕਾਰਨ ਉਸ ਕੋਲ ਚੰਗੇ ਕੱਪੜੇ ਨਹੀਂ। ਉਸ ਦੀ ਮਾਂ ਔਖੀ ਸੌਖੀ ਹੋਕੇ ਧੀ ਲਈ ਰੇਸ਼ਮੀ ਸੂਟ ਬਣਵਾ ਦਿੰਦੀ ਹੈ।
ਧੀ ਚਾਹੁੰਦੀ ਹੈ ਕਿ ਉਸ ਕੋਲ ਉੱਚੀ ਅੱਡੀ ਵਾਲੀ ਗੁਰਬਾਗੀ ਹੋਵੇ। ਪਿਉ ਨੇ ਔਖੇ-ਸੌਖੇ ਹੋ ਗੁਰਗਾਬੀ ਲੈ ਦਿੱਤੀ। ਜਦ ਰਾਤ ਨੂੰ ਪਾ ਕੇ ਦੇਖੀ, ਗੁਰਗਾਬੀ ਤੰਗ ਨਿਕਲੀ। ਰਾਤ ਨੂੰ ਕੁੜੀ ਨੂੰ ਗੁਰਗਾਬੀ ਦੇ ਹੀ ਸੁਪਨੇ ਆਉਂਦੇ ਰਹਿੰਦੇ ਹਨ। ਸਵੇਰੇ ਉੱਠ ਕੇ ਕੁੜੀ ਗੁਰਗਾਬੀ ਨੂੰ ਸਾਹਮਣੇ ਰੱਖ ਕੇ ਅਰਦਾਸ ਕਰਦੀ ਹੈ ਕਿ ਕਿਸੇ ਤਰ੍ਹਾਂ ਜੁੱਤੀ ਖੁੱਲ੍ਹੀ ਹੋ ਸਕੇ।
ਬਾਹਰੀ ਲਿੰਕ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |