ਉੱਤਰੀ ਨੌਰਲੰਡ ਦੀ ਕਚਹਿਰੀ

ਉੱਤਰੀ ਨੌਰਲੰਡ ਦੀ ਕਚਹਿਰੀ (Hovrätten för Övre Norrland) ਇੱਕ ਕਚਹਿਰੀ ਹੈ ਜਿਸ ਵਿੱਚ ਵੈਸਟਰਬਾਟਨ ਕਾਉਂਟੀ ਅਤੇ ਨੋਰਬੋਟਨ ਕਾਉਂਟੀ ਦਾ ਖੇਤਰ ਸ਼ਾਮਿਲ ਹੁੰਦਾ ਹੈ। ਇਹ ਕਚਹਿਰੀ ਊਮਿਓ ਸ਼ਹਿਰ ਵਿੱਚ ਸਥਿਤ ਹੈ। ਇਹ ਅਜਿਹੀਆਂ ਕੁਝ ਇਮਾਰਤਾਂ ਵਿੱਚੋਂ ਹੈ ਜੋ 1888 ਦੀ ਵੱਡੀ ਅੱਗ ਤੋਂ ਪਹਿਲਾਂ ਬਣੀਆਂ ਸਨ ਅਤੇ ਅੱਜ ਤੱਕ ਮੌਜੂਦ ਹਨ।

ਉੱਤਰੀ ਨੌਰਲੰਡ ਦੀ ਕਚਹਿਰੀ
Hovrätten för Övre Norrland
ਉੱਤਰੀ ਨੌਰਲੰਡ ਦੀ ਕਚਹਿਰੀ
ਸਥਾਪਨਾ1936
ਟਿਕਾਣਾਊਮਿਓ
ਨੂੰ ਅਪੀਲਸਵੀਡਨ ਦਾ ਸੁਪਰੀਮ ਕੋਰਟ
ਵੈੱਬਸਾਈਟwww.hovrattenovrenorrland.domstol.se

ਇਮਾਰਤ ਸੋਧੋ

ਇਸ ਦੀ ਵੱਡੀ ਇਮਾਰਤ, ਜੋ 1886–1887 ਵਿੱਚ ਨਵ-ਪੁਨਰਜਾਗਰਣ ਅੰਦਾਜ਼ ਵਿੱਚ ਬਣਾਈ ਗਈ, ਨੂੰ ਜੋਹਾਨ ਨੋਰਡਕਿਸਤ ਦੁਆਰਾ ਡਿਜ਼ਾਇਨ ਕੀਤਾ ਗਿਆ। ਮੁਢਲੇ ਕੁਝ ਸਾਲਾਂ ਵਿੱਚ ਇਸਨੂੰ ਇੱਕ ਸਕੂਲ ਵਜੋਂ ਵਰਤਿਆ ਗਿਆ ਜਿੱਥੇ ਅਧਿਆਪਕਾਂ ਨੂੰ ਪੜ੍ਹਾਇਆ ਜਾਂਦਾ ਸੀ। ਇਮਾਰਤ ਵਿੱਚ ਪ੍ਰਿੰਸੀਪਲ ਦਾ ਘਰ, ਕਲਾਸਾਂ, ਆਡੀਟੋਰੀਅਮ ਅਤੇ ਜਿਮ ਸੀ। ਇਮਾਰਤ ਦੇ ਆਲੇ ਦੁਆਲੇ ਇੱਕ ਛੋਟਾ ਪਾਰਕ ਵੀ ਸੀ।[1]

ਕਚਹਿਰੀ ਸੋਧੋ

16 ਦਸੰਬਰ 1936 ਨੂੰ ਰਾਜਾ ਗੁਸਤਾਫ਼ 5ਵੇਂ ਨੇ ਉੱਤਰੀ ਨੌਰਲੰਡ ਦੀ ਕਚਹਿਰੀ ਦਾ ਉਦਘਾਟਨ ਕੀਤਾ। ਇਸ ਕਚਹਿਰੀ ਨੂੰ ਸਵਿਆ ਕਚਹਿਰੀ ਤੋਂ ਵੱਖ ਕਰ ਦਿੱਤਾ ਤਾਂ ਜੋ ਸਵਿਆ ਕਚਹਿਰੀ ਦੇ ਕੰਮ ਦਾ ਭਾਰ ਘਟਾਇਆ ਜਾਵੇ।[1]

ਹਵਾਲੇ ਸੋਧੋ

  1. 1.0 1.1 "Hovrättens tillkomst och historia" (in Swedish). Hovrätten för Övre Norrland. 2011-03-10. Archived from the original on 2013-12-24. Retrieved 12 January 2013. {{cite web}}: Unknown parameter |dead-url= ignored (|url-status= suggested) (help)CS1 maint: unrecognized language (link)