ਉੱਤਰ ਪੱਛਮੀ ਸਮੁੰਦਰੀ ਰਾਹ

ਉੱਤਰ ਪੱਛਮੀ ਸਮੁੰਦਰੀ ਰਾਹ ਇੱਕ ਬਰਾਸਤਾ ਆਰਕਟਿਕ ਮਹਾਂਸਾਗਰ ਪੂਰਬੀ ਯੂਰਪ ਨੂੰ ਜਾਣ ਦਾ ਸੰਭਾਵਿਤ ਰਾਹ ਹੈ। ਇਸ ਵਪਾਰਕ ਰਸਤੇ ਦੇ ਖੁਲ੍ਹ ਜਾਣ ਦਾ[1] ਸਭ ਦੇਸ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਇਸ ਇਲਾਕੇ ਦੀ ਮਾਲਕੀ ਬਾਰੇ ਅੰਤਰ ਦੇਸ਼ੀ ਕਸ਼ਮਕੱਸ਼ ਵੀ ਚੱਲ ਰਹੀ ਹੈ। ਇਸ ਰਾਹ ਦੇ ਸੰਭਾਵਿਤ ਫ਼ਾਇਦਿਆਂ ਵਿੱਚੋਂ ਮਹੱਤਵਪੂਰਨ ਇੱਕ ਹੈ ਕਿ ਯੂਰਪ ਤੋਂ ਜਪਾਨ, ਚੀਨ ਤੇ ਹੋਰ ਪੂਰਬੀ ਦੇਸ਼ਾਂ ਤੱਕ ਸਮੁੰਦਰੀ ਰਾਹ 4000 ਕਿਮੀ ਤੱਕ ਛੋਟਾ ਹੋ ਜਾਵੇਗਾ। ਇਸ ਨਾਲ ਕੈਨੇਡਾ ਦੇ ਉੱਤਰੀ ਹਿੱਸੇ ਦਾ ਬਹੁਤ ਵਿਕਾਸ ਹੋਵੇਗਾ। ਭੂਤਕਾਲ ਵਿੱਚ ਇਹ ਰਾਹ ਅਸਲੀਅਤ ਵਿੱਚ ਲਗਭਗ ਅਸੰਭਵ ਸੀ ਕਿਉਂਕਿ ਸਮੁੰਦਰ ਸਾਰਾ ਸਾਲ ਸਮੁੰਦ੍ਰਿ ਬਰਫ਼ ਨਾਲ ਢੱਕਿਆ ਰਹਿੰਦਾ ਸੀ।ਪਰੰਤੂ ਸੈਟੇਲਾਈਟ ਤੇ ਹੋ ਪਰਮਾਣਾਂ ਦੁਆਰਾ ਸਿੱਧ ਹੋ ਗਿਆ ਹੈ ਕਿ ਆਰਕਟਿਕ ਮਹਾਂਸਾਗਰ ਦੀ ਬਰਫ਼ ਦੀ ਮੋਟਾਈ ਤੇ ਪਸਾਰਾ ਦਿਨੋ ਦਿਨ ਘੱਟ ਹੋ ਰਿਹਾ ਹੈ।

ਉੱਤਰ ਪੱਛਮੀ ਸਮੁੰਦਰੀ ਰਾਹ

ਲੇਕਿਨ ਭਵਿਖ ਵਿੱਚ ਹੋਣ ਵਾਲੀ ਸਮੁੰਦਰੀ ਆਵਾਜਾਈ ਨੂੰ ਇਸ ਖੇਤਰ ਦੀ ਸੁਤੰਤਰਤਾ ਬਾਰੇ ਵੱਖ ਵੱਖ ਦੇਸ਼ਾਂ ਦੇ ਦਾਅਵਿਆਂ ਨੇ ਪ੍ਰਭਾਵਿਤ ਕੀਤਾ ਹੈ।ਕੈਨੇਡਾ ਸਰਕਾਰ ਇਸ ਰਾਹ ਨੂੰ ਆਪਣੇ ਅੰਦਰੂਨੀ ਪਾਣੀਆਂ ਦੀ ਹੱਦ ਅੰਦਰ ਸਮਝਦੀ ਹੈ।ਸੰਯੁਕਤ ਰਾਜ ਅਮਰੀਕਾ ਤੇ ਹੋਰ ਕਈ ਯੂਰਪੀ ਦੇਸ਼ ਇਸ ਨੂੰ ਅੰਤਰਰਾਸ਼ਟਰੀ ਪਾਣੀਆਂ ਦੀ ਹਦੂਦ ਵਿੱਚ ਸਮਝਦੇ ਹੋਏ ਇਸ ਨੂੰ ਮੁਕਤ ਰਾਹ ਦੇ ਅਖਤਿਆਰ ਵਿੱਚ ਸਮਝਦੇ ਹਨ।

ਹਵਾਲੇ

ਸੋਧੋ
  1. "s. Korea wraps up first shipping service via North Pole". {{cite web}}: Unknown parameter |retrieced on= ignored (help)