ਏਓਸੀ ਇੰਟਰਨੈਸ਼ਨਲ
ਏਓਸੀ ਇੰਟਰਨੈਸ਼ਨਲ (ਵਪਾਰ ਦੇ ਤੌਰ 'ਤੇ ਏਓਸੀ, ਪੁਰਾਣਾ ਐਡਮਿਰਲ ਓਵਰਸੀਜ਼ ਕਾਰਪੋਰੇਸ਼ਨ) ਇੱਕ ਬਹੁਰਾਸ਼ਟਰੀ ਕੰਪਨੀ ਹੈ। ਜਿਸ ਦੇ ਦਫਤਰ ਟਾਇਪ੍ਡ, ਤਾਇਵਾਨ ਵਿਚ ਹਨ ਅਤੇ ਇਹ ਟੀਪੀਵੀ ਤਕਨਾਲੋਜੀ ਦੀ ਸਹਾਇਕ ਹੈ। ਇਹ ਆਈ. ਪੀ. ਐਸ ਅਤੇ ਟੀਐਫਟੀ ਮਾਨੀਟਰ ਦੇ ਨਾਲ ਨਾਲ ਐੱਲਸੀਡੀ ਟੀਵੀ ਵੀ ਡਿਜ਼ਾਈਨ ਕਰਦੀ ਹੈ ਅਤੇ ਸੀਆਰਟੀ ਮਾਨੀਟਰ ਵੀ ਵੇਚਦੀ ਹੈ, ਜਿਸ ਨੂੰ ਦੁਨੀਆ ਭਰ ਦੇ ਲੋਕ ਖ਼ਰੀਦਦੇ ਹਨ।[1]
ਉਦਯੋਗ | ਤਾਈਪੇਈ, ਤਾਈਵਾਨ |
---|---|
ਸੰਸਥਾਪਕ | ਰੌਸ ਸਿਰਾਗੁਸਾ |
ਮੁੱਖ ਦਫ਼ਤਰ | ਤਾਈਪੇਈ, ਤਾਈਵਾਨ |
ਸੇਵਾ ਦਾ ਖੇਤਰ | ਵਿਸ਼ਵਭਰ ਵਿੱਚ |
ਉਤਪਾਦ | ਮਾਨੀਟਰ, ਟੀਵੀ, ਡਿਸਪਲੇਅ |
ਹੋਲਡਿੰਗ ਕੰਪਨੀ | ਟੀਪੀਵੀ ਤਕਨਾਲੋਜੀ |
ਵੈੱਬਸਾਈਟ | Global site |
ਇਤਿਹਾਸ
ਸੋਧੋਐਡਮਿਰਲ ਓਵਰਸੀਜ਼ ਕਾਰਪੋਰੇਸ਼ਨ (ਏਓਸੀ) ਦੀ ਸਥਾਪਨਾ ਸ਼ਿਕਾਗੋ, ਇਲੀਨਾਇਸ ਵਿੱਚ ਕੀਤੀ ਗਈ ਸੀ,ਇਸ ਦੀ ਏਸ਼ੀਆ ਵਿੱਚ ਸਥਾਪਨਾ ਰੌਸ ਸਿਰਾਗੁਸਾ ਦੁਆਰਾ ਕੀਤੀ ਗਈ ਸੀ, ਅਤੇ ਬਾਅਦ ਵਿੱਚ 1967 ਵਿੱਚ ਤਾਈਵਾਨ ਵਿੱਚ ਕਲਰ ਟੈਲੀਵਿਜ਼ਨ ਦੇ ਪਹਿਲੇ ਨਿਰਮਾਤਾ ਵਜੋਂ ਸਥਾਪਤ ਕੀਤੀ ਗਈ ਸੀ। 1978 ਵਿੱਚ ਐਡਮਿਰਲ ਓਵਰਸੀਅਸ ਕਾਰਪੋਰੇਸ਼ਨ ਦਾ ਨਾਂ ਬਦਲ ਕੇ ਏਓਸੀ ਇੰਟਰਨੈਸ਼ਨਲ ਰੱਖਿਆ ਗਿਆ ਸੀ। 1979 ਵਿੱਚ ਏ.ਓ.ਸੀ. ਬ੍ਰਾਂਡ ਨਾਂ ਦੇ ਅਧੀਨ ਡਾਇਰੈਕਟ ਮਾਰਕੀਟਿੰਗ ਸ਼ੁਰੂ ਹੋਈ। 1988 ਤੋਂ 1997 ਤਕ, ਏ.ਓ.ਸੀ. ਨੇ ਅਮਰੀਕਾ, ਚੀਨ, ਯੂਰਪ ਅਤੇ ਬ੍ਰਾਜ਼ੀਲ ਵਿੱਚ ਆਪਣੇ ਦਫਤਰ ਖੋਲ੍ਹੇ। ਏਓਸੀ 2005 ਅਤੇ 2006 ਵਿੱਚ ਕ੍ਰਮਵਾਰ ਭਾਰਤ ਅਤੇ ਮੈਕਸੀਕੋ ਵਿੱਚ ਸ਼ੁਰੂ ਕੀਤੀ ਗਈ ਸੀ। ਅੱਜ ਏ.ਓ.ਸੀ. ਦੇ ਉਤਪਾਦਾਂ ਜਿਹਨਾਂ ਵਿੱਚ ਸੀ ਆਰ ਟੀ ਅਤੇ ਐਲਸੀਡੀ ਮੋਨਿਊਟਰ, ਐਲਸੀਡੀ ਟੀਵੀ, ਆਲ-ਇਨ-ਵਨ ਯੂਨਿਟ ਅਤੇ ਐਂਡਰੌਇਡ ਟੈਬਲਿਟ ਸ਼ਾਮਲ ਹਨ, ਜੋ ਕੀ ਵਿਸ਼ਵ ਭਰ ਦੇ 40 ਦੇਸ਼ਾਂ ਵਿੱਚ ਉਪਲਬਧ ਹਨ।
ਹਵਾਲੇ
ਸੋਧੋ- ↑ IANS (2016-12-06). "AOC launches new gaming monitors in India". Business Standard India. Retrieved 2018-01-11.