ਏਬਰੂ ਟਿਮਟਿਕ (1978 - 27 ਅਗਸਤ, 2020) ਇੱਕ ਕੁਰਦੀ[1][2] -ਤੁਰਕਿਸ਼ ਮਨੁੱਖੀ ਅਧਿਕਾਰਾਂ ਦੀ ਵਕੀਲ ਸੀ ਜਿਸਦੀ ਨਿਰਪੱਖ ਮੁਕੱਦਮੇ ਦੀ ਪੈਰਵੀ ਵਿੱਚ ਰੱਖੀ ਭੁੱਖ-ਹੜਤਾਲ ਕਾਰਨ ਮੌਤ ਹੋ ਗਈ। ਉਹ 18 ਵਕੀਲਾਂ ਦੇ ਸਮੂਹ ਵਿਚੋਂ ਇੱਕ ਸੀ ਜੋ ਤੁਰਕੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਕਾਰਕੁਨਾਂ ਦੀ ਵਕਾਲਤ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਨੂੰ ਸਤੰਬਰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਏਬਰੂ ਟਿਮਟਿਕ
ਜਨਮ1978
ਮੌਤ(2020-08-27)ਅਗਸਤ 27, 2020 (ਉਮਰ 42)
ਰਾਸ਼ਟਰੀਅਤਾਕੁਰਦ[1]-ਤੁਰਕ
ਪੇਸ਼ਾਵਕੀਲ
ਲਈ ਪ੍ਰਸਿੱਧਮਰਨ ਵਰਤ ਤੋਂ ਬਾਅਦ

ਜੀਵਨੀ

ਸੋਧੋ

ਟਿਮਟਿਕ ਸਤੰਬਰ 2017 ਵਿੱਚ ਗ੍ਰਿਫ਼ਤਾਰ ਕੀਤੇ 18 ਵਕੀਲਾਂ ਦੇ ਸਮੂਹ ਦਾ ਹਿੱਸਾ ਸੀ।[3] ਉਹ ਸਾਰੇ ਜਾਂ ਤਾਂ ਪ੍ਰਗਤੀਸ਼ੀਲ ਵਕੀਲ ਐਸੋਸੀਏਸ਼ਨ (Turkish: Çağdaş Hukukçular Derneği) ਜਾਂ ਪੀਪਲਜ਼ ਲਾਅ ਬਿਊਰੋ ( Turkish: Halkın Hukuk Bürosu ) ਦੇ ਮੈਂਬਰ ਸਨ, ਅਤੇ ਤੁਰਕੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਕਾਰਕੁਨਾਂ ਦੀ ਵਕਾਲਤ ਲਈ ਜਾਣੇ ਜਾਂਦੇ ਹਨ।[4] ਮਾਰਚ 2019 ਵਿੱਚ, ਉਨ੍ਹਾਂ ਨੂੰ ਗੈਰਕਨੂੰਨੀ ਇਨਕਲਾਬੀ ਲੋਕ - ਲਿਬਰੇਸ਼ਨ ਪਾਰਟੀ / ਫਰੰਟ (ਡੀਐਚਕੇਪੀ-ਸੀ) ਦੀ ਮੈਂਬਰਸ਼ਿਪ ਜਾਂ ਸੰਗਤ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਨੂੰ ਲੰਮੀ ਜੇਲ੍ਹ ਦੀ ਸਜ਼ਾ ਸੁਣਾਈ ਗਈ।[5] ਟਿਮਟਿਕ ਨੂੰ 13 ਸਾਲ 6 ਮਹੀਨੇ ਦੀ ਕੈਦ ਅਤੇ ਅਤਸ ਉਨਸਲ ਨੂੰ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਤੁਰਕੀ ਵਿਖੇ ਸੀਨੀਅਰ ਮੁਹਿੰਮ ਪ੍ਰਬੰਧਕ, ਮੀਲੇਨਾ ਬਯੂਮ ਨੇ ਕਿਹਾ ਕਿ ਇਹ ਦੋਸ਼ ਇਨਸਾਫ ਦਾ ਮਜ਼ਾਕ ਅਤੇ ਨਿਰਪੱਖ ਮੁਕੱਦਮਾ ਚਲਾਉਣ ਵਿੱਚ ਰਾਜਨੀਤਿਕ ਦਬਾਅ ਹੇਠ ਅਪੰਗ ਅਦਾਲਤਾਂ ਦੀ ਅਸਮਰਥਾ ਦਾ ਸਬੂਤ ਹਨ।[6] ਉਸਨੇ ਵਕੀਲਾਂ ਨੂੰ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਅਤੇ ਦੋਸ਼ ਰੱਦਕਰਨ ਦੀ ਮੰਗ ਕੀਤੀ। ਅਕਤੂਬਰ ਵਿੱਚ, ਟਿਮਟਿਕ ਦੀ ਇਸਤਾਂਬੁਲ ਖੇਤਰੀ ਅਦਾਲਤ ਵਿੱਚ ਅਪੀਲ ਖਾਰਜ ਕਰ ਦਿੱਤੀ ਗਈ ਸੀ ਅਤੇ ਉਸਦੀ ਮੌਤ ਦੇ ਸਮੇਂ, ਉਸਦੀ ਤੁਰਕੀ ਦੀ ਸੁਪਰੀਮ ਕੋਰਟ ਵਿੱਚ ਅਪੀਲ ਪੈਂਡਿੰਗ ਸੀ।

ਭੁੱਖ ਹੜਤਾਲ

ਸੋਧੋ

2 ਜਨਵਰੀ, 2020 ਨੂੰ, ਟਿਮਟਿਕ ਨੇ ਆਪਣੇ ਨਿਰਪੱਖ ਮੁਕੱਦਮੇ ਦੇ ਅਧਿਕਾਰ ਲਈ ਲੜਨ ਲਈ ਭੁੱਖ-ਹੜਤਾਲ ਸ਼ੁਰੂ ਕੀਤੀ ਅਤੇ 2 ਫਰਵਰੀ ਨੂੰ ਉਨਸਲ ਉਸ ਵਿੱਚ ਸ਼ਾਮਲ ਹੋ ਗਈ। 5 ਅਪ੍ਰੈਲ ਨੂੰ, ਤੁਰਕੀ ਦੇ ਅਟਾਰਨੀ ਦਿਵਸ ਤੇ, ਦੋਵਾਂ ਨੇ ਐਲਾਨ ਕੀਤਾ ਸੀ ਕਿ ਮੌਤ ਤੱਕ ਉਨ੍ਹਾਂ ਦਾ ਵਰਤ ਨਾਲ ਚੱਲਦਾ ਰਹੇਗਾ।[5] 1 ਜੂਨ ਨੂੰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਡੈਮੋਕਰੇਟਿਕ ਲਾਯਰਜ਼ ਨੇ ਸੁਪਰੀਮ ਕੋਰਟ ਨੂੰ 365 ਵਿਦੇਸ਼ੀ ਅਤੇ 400 ਤੁਰਕੀ ਵਕੀਲਾਂ ਦੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਸੁਪਰੀਮ ਕੋਰਟ ਨੂੰ ਸੌਪੀ, ਜਿਸ ਵਿੱਚ ਕੈਦ ਕੀਤੇ ਵਕੀਲਾਂ ਨੂੰ ਬਰੀ ਕਰਨ ਦੀ ਅਪੀਲ ਕੀਤੀ ਗਈ।[7] 30 ਜੁਲਾਈ ਦੇ ਤੜਕੇ, ਟਿਮਟਿਕ ਅਤੇ ਉਨਸਲ ਨੂੰ ਉੱਚ ਸੁਰੱਖਿਆ ਵਾਲੀ ਸਿਲੀਵਰੀ ਜੇਲ੍ਹ ਤੋਂ ਇਸਤਾਂਬੁਲ ਦੇ ਵੱਖ ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ।[8] 12 ਅਗਸਤ, 2020 ਨੂੰ, ਯੂਰਪੀਅਨ ਐਸੋਸੀਏਸ਼ਨ ਆਫ ਲਾਯਰਜ਼ ਫਾਰ ਡੈਮੋਕਰੇਸੀ ਐਂਡ ਵਰਲਡ ਹਿਊਮਨ ਰਾਈਟਸ ਨੇ ਸੰਯੁਕਤ ਰਾਸ਼ਟਰ ਨੂੰ ਸੰਬੋਧਿਤ ਇੱਕ ਖੁੱਲਾ ਪੱਤਰ ਭੇਜਿਆ, ਜਿਸ ਵਿੱਚ ਭੁੱਖ ਹੜਤਾਲ ਕਰਨ ਵਾਲੇ ਵਕੀਲਾਂ ਪ੍ਰਤੀ ਆਪਣੀ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ।[4] ਹਸਪਤਾਲ ਵਿੱਚ ਉਸਦੀ ਮੁਲਾਕਾਤ ਕਰਨ ਵਾਲੀ ਉਸਦੀ ਚਚੇਰੀ ਭੈਣ ਨੇ ਕਿਹਾ ਕਿ ਉਸ ਉੱਤੇ ਵਰਤ ਤੋੜਨ ਲਈ ਦਬਾਅ ਪਾਇਆ ਗਿਆ: “ਉਹ ਉਸ ਦੀ ਇੱਛਾ ਨੂੰ ਤੋੜਨ ਲਈ ਲਗਾਤਾਰ ਯਤਨ ਕਰ ਰਹੇ ਹਨ। ਉਹ ਹਰ ਬਹਾਨਾ ਵਰਤ ਰਹੇ ਹਨ।”[9] 238 ਦਿਨਾਂ ਦੇ ਵਰਤ ਤੋਂ ਬਾਅਦ, 27 ਅਗਸਤ, 2020 ਨੂੰ ਟਿਮਟਿਕ ਦੀ ਮੌਤ ਹੋ ਗਈ, ਉਸਦਾ ਭਾਰ ਸਿਰਫ 30 ਕਿਲੋ ਰਹਿ ਗਿਆ ਸੀ।[1][10] ਇਸ ਸਾਲ ਭੁੱਖ ਹੜਤਾਲ 'ਤੇ ਮਰਨ ਵਾਲੀ ਇਹ ਚੌਥੀ ਤੁਰਕੀ ਕੈਦੀ ਬਣ ਗਈ। ਇਸ ਸਾਲ ਦੇ ਸ਼ੁਰੂ ਵਿੱਚ ਹੇਲਿਨ ਬੋਲਕ, ਇਬਰਾਹੀਮ ਗੂਕੇਕ ਅਤੇ ਮੁਸਤਫਾ ਕੋਕਾਕ ਦੀ ਮੌਤ ਹੋ ਚੁੱਕੀ ਹੈ।[11]

ਮੌਤ ਦੇ ਬਾਅਦ

ਸੋਧੋ

ਡਿਊਸ਼ੇ ਵੇਲੇ ਨੇ ਦੱਸਿਆ ਕਿ ਤੁਰਕੀ ਦੀ ਪੁਲਿਸ ਨੇ ਉਸ ਦੇ ਸਮਰਥਕਾਂ ਨੂੰ ਕਬਰਸਤਾਨ ਵਿੱਚ ਦਫ਼ਨਾਉਣ ਦੀ ਰਸਮ ਵਿੱਚ ਸ਼ਮੂਲੀਅਤ ਤੋਂ ਰੋਕਣ ਲਈ ਬਖਤਰਬੰਦ ਵਾਹਨਾਂ, ਇੱਕ ਹੈਲੀਕਾਪਟਰ ਅਤੇ ਅੱਥਰੂਆਂ ਦੀ ਵਰਤੋਂ ਕੀਤੀ ਗਈ।[12]

ਹਵਾਲੇ

ਸੋਧੋ
  1. 1.0 1.1 1.2 "Turkish human rights lawyer dies after hunger strike". Al-Monitor. Retrieved August 29, 2020.
  2. Kurdish human rights lawyer Ebru Timtik dies after 238-day hunger strike, By Dana Kennedy, New York Post, August 29, 2020
  3. "SUMMARY OF TRIAL AGAİNST 20 LAWYERS" (PDF).
  4. 4.0 4.1 "Lawyers on hunger strike near death". EJDM – ELDH European Association of Lawyers for Democracy & World Human Rights. August 12, 2020. Retrieved August 29, 2020.
  5. 5.0 5.1 "Lawyer Ebru Timtik loses life on 238th day of her death fast demanding fair trial". Duvar English – Duvar English. August 27, 2020. Retrieved August 29, 2020.
  6. "Turkey: Conviction of lawyers deals heavy blow to right to fair trial and legal representation". Amnesty International. March 20, 2019. Retrieved August 29, 2020.
  7. "Submit a petition to Turkish courts to free imprisoned lawyers". International Association of Democratic Lawyers. Retrieved August 29, 2020.
  8. "Forced intervention to death-fasting arrested lawyers". Bianet - Bagimsiz Iletisim Agi. Retrieved August 29, 2020.
  9. Sweeney, Steve (August 14, 2020). "Ebru Timtik's cousin says hospital conditions worse than prison for hunger-striking Kurdish lawyer". Morning Star. Retrieved August 29, 2020.
  10. Sweeney, Steve (August 28, 2020). "Ebru Timtik laid to rest as Turkish police brutally attack mourners". Morning Star. Retrieved August 29, 2020.
  11. "Turkey: Statement by the Spokesperson on the death of Ebru Timtik". EEAS - European External Action Service - European Commission. Retrieved August 29, 2020.
  12. Welle (www.dw.com), Deutsche. "Hunger-striking Turkish lawyer dies — denied fair trial, EU says | DW | 28.08.2020". DW.COM (in ਅੰਗਰੇਜ਼ੀ (ਬਰਤਾਨਵੀ)). Retrieved 2020-08-30.