ਏਮੂ
ਏਮੂ (Dromaius novaehollandiae) ਉਚਾਈ ਦੇ ਲਿਹਾਜ ਨਾਲ ਇਸ ਦੇ ਰੇਟਾਈਟ ਰਿਸ਼ਤੇਦਾਰ, ਸ਼ੁਤਰਮੁਰਗ ਦੇ ਬਾਅਦ ਦੂਜਾ-ਵੱਡਾ ਪੰਛੀ ਹੈ। ਇਸ ਦਾ ਮੂਲ ਘਰ ਆਸਟਰੇਲੀਆ ਹੈ, ਜਿੱਥੇ ਇਹ ਸਭ ਤੋਂ ਵੱਡਾ ਮੂਲ ਪੰਛੀ ਹੈ ਅਤੇ ਡਰਮੀਅਸ ਜਿਨਸ ਦਾ ਇੱਕੋ ਇੱਕ ਮੌਜੂਦ ਮੈਂਬਰ ਹੈ। ਐਮੂ ਦੀ ਰੇਂਜ ਜ਼ਿਆਦਾਤਰ ਮੇਨਲੈਂਡ ਆਸਟ੍ਰੇਲੀਆ ਵਿੱਚ ਹੈ, ਪਰ 1788 ਵਿੱਚ ਆਸਟ੍ਰੇਲੀਆ ਵਿੱਚ ਯੂਰਪੀ ਆਬਾਦੀ ਤੋਂ ਬਾਅਦ ਟਸਮਾਨੀਅਨ ਐਮੂ ਅਤੇ ਕਿੰਗ ਆਈਲੈਂਡ ਏਮੂ ਉਪ-ਸਪੀਸੀਆਂ ਅਲੋਪ ਹੋ ਗਈਆਂ। ਇਹ ਪੰਛੀ ਕਾਫੀ ਆਮ ਮਿਲਦਾ ਹੈ, ਇਸ ਲਈ ਕੁਦਰਤ ਦੀ ਸੰਭਾਲ ਲਈ ਇੰਟਰਨੈਸ਼ਨਲ ਯੂਨੀਅਨ ਵੱਲੋਂ ਇਸ ਨੂੰ ਠੀਕ ਹੀ ਘੱਟੋ ਘੱਟ ਚਿੰਤਾ ਵਾਲੀ ਪ੍ਰਜਾਤੀ ਵਜੋਂ ਦਰਜ ਕੀਤਾ ਗਿਆ ਹੈ।
Emu | |
---|---|
Scientific classification | |
Missing taxonomy template (fix): | Dromaius |
Species: | Template:Taxonomy/Dromaiusਗ਼ਲਤੀ: ਅਕਲਪਿਤ < ਚਾਲਕ।
|
Binomial name | |
Template:Taxonomy/Dromaiusਗ਼ਲਤੀ: ਅਕਲਪਿਤ < ਚਾਲਕ। | |
Subspecies | |
| |
The emu inhabits the pink areas. | |
Synonyms | |
List
|
ਈਮੂ ਨਰਮ-ਖੰਭਾਂ ਵਾਲੇ, ਭੂਰੇ ਨਾ ਉੜਨ ਵਾਲੇ ਪੰਛੀ ਹਨ ਜਿਨਾਂ ਦੇ ਲੰਬੇ ਗਲੇ ਅਤੇ ਲੰਬੀਆਂ ਲੱਤਾਂ ਹੁੰਦੀਆਂ ਹਨ ਅਤੇ ਇਹ 1.9 ਮੀਟਰ (6.2 ਫੁੱਟ) ਉਚਾਈ ਤਕ ਪਹੁੰਚ ਸਕਦੇ ਹਨ। ਈਮ ਬਹੁਤ ਵੱਡੀਆਂ ਦੂਰੀਆਂ ਦੀ ਯਾਤਰਾ ਕਰ ਸਕਦੇ ਹਨ, ਅਤੇ ਜਦੋਂ ਜ਼ਰੂਰੀ ਹੋਵੇ 50 ਕਿ.ਮੀ. / ਘੰਟਾ (31 ਮੀਲ ਪ੍ਰਤਿ ਘੰਟਾ) ਦੀ ਰਫਤਾਰ ਨਾਲ ਦੌੜ ਸਕਦੇ ਹਨ; ਉਹ ਕਈ ਕਿਸਮ ਦੇ ਪੌਦਿਆਂ ਅਤੇ ਕੀੜੇ-ਮਕੌੜਿਆਂ ਦੇ ਲਈ ਘੁੰਮਦੇ ਹਨ, ਪਰ ਖਾਣੇ ਤੋਂ ਬਿਨਾਂ ਕਈ ਹਫ਼ਤਿਆਂ ਤੱਕ ਸਾਰ ਲੈਣ ਲਈ ਜਾਣੇ ਜਾਂਦੇ ਹਨ। ਉਹ ਕਦੇ-ਕਦੇ ਪਾਣੀ ਪੀਂਦੇ ਹਨ, ਪਰ ਜਦੋਂ ਮੌਕਾ ਮਿਲਦਾ ਹੈ ਤਾਂ ਬਹੁਤ ਜ਼ਿਆਦਾ ਪਾਣੀ ਪੀ ਲੈਂਦੇ ਹਨ।
ਮਈ ਅਤੇ ਜੂਨ ਵਿੱਚ ਪ੍ਰਜਨਨ ਹੁੰਦਾ ਹੈ, ਅਤੇ ਇੱਕ ਸਾਥੀ ਲਈ ਮਦੀਨ ਵਿੱਚ ਲੜਾਈ ਆਮ ਗੱਲ ਹੈ। ਮਦੀਨ ਕਈ ਵਾਰ ਸਾਥੀ ਨਾਲ ਸਮਾਗਮ ਕਰ ਸਕਦੀਆਂ ਹਨ ਅਤੇ ਇੱਕ ਸੀਜ਼ਨ ਵਿੱਚ ਕਈ ਵਾਰ ਅੰਡੇ ਦਿੰਦੀਆਂ ਹਨ। ਨਰ ਆਂਡਿਆਂ ਉੱਤੇ ਬਹਿੰਦਾ ਹੈ; ਇਸ ਪ੍ਰਕਿਰਿਆ ਦੇ ਦੌਰਾਨ ਉਹ ਘੱਟ ਹੀ ਖਾਂਦਾ ਜਾਂ ਪੀਂਦਾ ਹੈ ਅਤੇ ਭਾਰ ਦੀ ਇੱਕ ਮਹੱਤਵਪੂਰਨ ਮਾਤਰਾ ਨੂੰ ਗੁਆ ਲੈਂਦਾ ਹੈ। ਆਂਡਿਆਂ ਵਿੱਚੋਂ ਅੱਠ ਹਫ਼ਤਿਆਂ ਬਾਅਦ ਬੱਚੇ ਨਿਕਲਦੇ ਹਨ, ਅਤੇ ਬੋਟਾਂ ਨੂੰ ਉਹਨਾਂ ਦੇ ਪਿਉ ਪਾਲਦੇ ਹਨ। ਉਹ ਲੱਗਪੱਗ ਛੇ ਮਹੀਨਿਆਂ ਦੇ ਬਾਅਦ ਪੂਰੇ ਆਕਾਰ ਦੇ ਹੁੰਦੇ ਹਨ। ਪਰ ਅਗਲੇ ਪ੍ਰਜਨਨ ਦੇ ਸੀਜ਼ਨ ਤੱਕ ਇੱਕ ਪਰਿਵਾਰਕ ਯੂਨਿਟ ਦੇ ਤੌਰ 'ਤੇ ਰਹਿ ਸਕਦੇ ਹਨ। ਏਮੂ ਆਸਟ੍ਰੇਲੀਆ ਦਾ ਇੱਕ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹ ਹੈ, ਜੋ ਕਿ ਕੋਟ ਆਫ਼ ਆਰਮਜ਼ ਅਤੇ ਵੱਖ-ਵੱਖ ਸਿੱਕਿਆਂ ਤੇ ਨਜ਼ਰ ਪੈਂਦਾ ਹੈ। ਇਹ ਪੰਛੀ ਸਵਦੇਸ਼ੀ ਆਸਟ੍ਰੇਲੀਅਨ ਪੌਰਾਣਿਕਾਂ ਵਿੱਚ ਮੁੱਖ ਤੌਰ 'ਤੇ ਪ੍ਰਮੁੱਖਤਾ ਰੱਖਦਾ ਹੈ।
ਟੈਕਸੋਨੋਮੀ
ਸੋਧੋਇਤਿਹਾਸ
ਸੋਧੋਈਮੂਆਂ ਨੂੰ ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਉਦੋਂ ਦੇਖਿਆ ਸੀ ਜਦੋਂ ਖੋਜਕਰਤਾਵਾਂ ਨੇ 1696 ਵਿੱਚ ਆਸਟ੍ਰੇਲੀਆ ਦੇ ਪੱਛਮੀ ਕਿਨਾਰੇ ਦਾ ਦੌਰਾ ਕੀਤਾ ਸੀ; ਇਹ ਡਚ ਕਪਤਾਨ ਵਿਲੀਮ ਡੇ ਵਲਾਮਿੰਗ ਦੀ ਅਗਵਾਈ ਵਾਲੀ ਇੱਕ ਮੁਹਿੰਮ ਸੀ ਜੋ ਇੱਕ ਜਹਾਜ਼ ਦੇ ਜਿੰਦਾ ਬਚੇ ਯਾਤਰੀਆਂ ਦੀ ਭਾਲ ਕਰ ਰਿਹਾ ਸੀ ਜੋ ਦੋ ਸਾਲ ਪਹਿਲਾਂ ਲਾਪਤਾ ਹੋ ਗਏ ਸੀ।[6] 1788 ਤੋਂ ਪਹਿਲਾਂ ਜਦੋਂ ਪਹਿਲੇ ਯੂਰਪੀਨ ਉੱਥੇ ਵਸ ਗਏ ਸਨ ਇਹ ਪੰਛੀ ਪੂਰਬੀ ਤੱਟ ਤੇ ਜਾਣੇ ਜਾਂਦੇ ਸਨ।[7] ਇਨ੍ਹਾਂ ਪੰਛੀਆਂ ਦਾ ਜ਼ਿਕਰ ਪਹਿਲੀ ਵਾਰ "ਨਿਊ ਹਾਲੈਂਡ ਕੈਸੋਅਰੀ" ਦੇ ਨਾਂ ਹੇਠ ਆਰਥਰ ਫਿਲਿਪਜ਼ ਦੀ ਵਾਯੂਅਜ ਟੂ ਬਾਟਨੀ ਬੇ ਵਿੱਚ ਕੀਤਾ ਗਿਆ ਸੀ, ਜਿਸ ਦਾ 1789 ਵਿੱਚ ਪ੍ਰਕਾਸ਼ਨ ਕੀਤਾ ਗਿਆ ਸੀ। ਇਸ ਵਿੱਚ ਲਿਖਿਆ ਹੈ:[8][9]
ਇਹ ਇੱਕ ਪ੍ਰਜਾਤੀ ਹੈ ਜੋ ਆਮ ਤੌਰ 'ਤੇ ਜਾਣੇ ਜਾਂਦੇ (ਕੈਸੋਵਾਰੀ) ਨਾਲੋਂ ਕਈ ਵੇਰਵਿਆਂ ਵਿੱਚ ਭਿੰਨ ਹੈ, ਅਤੇ ਇੱਕ ਬਹੁਤ ਵੱਡਾ ਪੰਛੀ ਹੈ, ਇਹ ਆਪਣੇ ਪੈਰਾਂ ਤੇ ਉੱਚੇ ਖੜ੍ਹੇ ਹੁੰਦੇ ਹਨ ਅਤੇ ਆਮ ਨਾਲੋਂ ਗਰਦਨ ਲੰਮੀ ਹੁੰਦੀ ਹੈ। ਕੁੱਲ ਲੰਬਾਈ 7 ਫੁੱਟ ਦੋ ਇੰਚ। ਇਹਦੀ ਚੁੰਝ ਆਮ ਕੈਸੋਵਾਰੀ ਤੋਂ ਬਹੁਤੀ ਵੱਖ ਨਹੀਂ ਹੁੰਦੀ; ਪਰ ਸਿਰ ਦੇ ਸਿਖਰ ਤੇ ਸਿੰਗਰੀ ਟੋਪੀ, ਜਾਂ ਹੈਲਮੇਟ, ਇਸ ਪ੍ਰਜਾਤੀ ਦੀ ਪੂਰੀ ਤਰ੍ਹਾਂ ਲੋਪ ਹੁੰਦੀ ਹੈ: ਪੂਰਾ ਸਿਰ ਅਤੇ ਸੰਘ ਅਤੇ ਗਲੇ ਦੇ ਅਗਲੇ ਹਿੱਸੇ ਨੂੰ ਛੱਡਕੇ ਪੂਰੀ ਗਰਦਨ ਵੀ ਖੰਭਾਂ ਨਾਲ ਢੱਕੀ ਹੁੰਦੀ ਹੈ, ਜੋ ਕਿ ਬਾਕੀ ਦੇ ਵਾਂਗ ਚੰਗੀ ਤਰ੍ਹਾਂ ਖੰਭਾਂ ਨਾਲ ਢਕੇ ਨਹੀਂ ਹੁੰਦੇ; ਜਦੋਂ ਕਿ ਆਮ ਕੈਸੋਵਾਰੀ ਵਿੱਚ ਸਿਰ ਅਤੇ ਗਰਦਨ ਰੋਡੇ ਹੁੰਦੇ ਹਨ ਜਾਂ ਟਰਕੀ ਵਾਂਗ ਲਮਕੇ ਹੁੰਦੇ ਹਨ। ਆਮ ਤੌਰ 'ਤੇ ਖੰਭਾਂ ਦਾ ਰੰਗ ਭੂਰਾ ਅਤੇ ਸਲੇਟੀ ਹੁੰਦਾ ਹੈ, ਅਤੇ ਕੁਦਰਤੀ ਸਥਿਤੀ ਵਿੱਚ ਖੰਭਾਂ ਦੇ ਅੰਤਲੇ ਹਿੱਸੇ ਮੁੜੇ ਹੁੰਦੇ ਹਨ ਜਾਂ ਝੁਕੇ ਹੁੰਦੇ ਹਨ: ਉੜਨ ਵਾਲੇ ਪੰਖ ਇੰਨੇ ਛੋਟੇ ਹੁੰਦੇ ਹਨ ਕਿ ਉੜਾਨ ਭਰਨ ਲਈ ਪੂਰੀ ਤਰ੍ਹਾਂ ਬੇਕਾਰ ਹੁੰਦੇ ਹਨ, ਅਤੇ ਇਨ੍ਹਾਂ ਨੂੰ ਬਾਕੀ ਦੇ ਖੰਭਾਂ ਨਾਲੋਂ ਵੱਖਰਾ ਕਰਨਾ ਵੀ ਔਖਾ ਹੀ ਹੁੰਦਾ ਜੇਕਰ ਇਹ ਥੋੜਾ ਜਿਹਾ ਉੱਪਰ ਨੂੰ ਉਠੇ ਨਾ ਹੁੰਦੇ। ਲੰਬੇ ਤੀਲੇ ਜੋ ਆਮ ਕੈਸੋਵਾਰੀਆਂ ਦੇ ਖੰਭਾਂ ਵਿੱਚ ਵੇਖਣ ਨੂੰ ਮਿਲਦੇ ਹਨ, ਇਸ ਦੇ ਖੰਭਾਂ ਵਿੱਚ ਉੱਕਾ ਵੇਖਣ ਨੂੰ ਨਹੀਂ ਮਿਲਦੇ, ਨਾ ਹੀ ਪੂਛ ਦਾ ਕੋਈ ਨਾਮ ਨਿਸ਼ਾਨ ਹੁੰਦਾ ਹੈ। ਲੱਤਾਂ ਤਕੜੀਆਂ ਹੁੰਦੀਆਂ ਅਤੇ ਇਨ੍ਹਾਂ ਦੀ ਹੈਲਮਟ ਵਾਲੀਆਂ ਕੈਸੋਵਰੀਆਂ ਵਰਗੀ ਸ਼ਕਲ ਹੁੰਦੀ ਹੈ। ਬੱਸ ਵਾਧਾ ਇਸ ਗੱਲ ਦਾ ਹੁੰਦਾ ਹੈ ਕਿ ਉਹਨਾਂ ਦੀ ਪੂਰੀ ਲੰਬਾਈ ਦੇ ਮਗਰਲੇ ਪਾਸੇ ਖਿੰਗਰ ਜਾਂ ਦੰਦੇ ਹੁੰਦੇ ਹਨ।
ਨੋਟ
ਸੋਧੋ- ↑ Patterson, C.; Rich, Patricia Vickers (1987). "The fossil history of the emus, Dromaius (Aves: Dromaiinae)". Records of the South Australian Museum. 21: 85–117.
- ↑ "Dromaius novaehollandiae". IUCN Red List of Threatened Species. Version 2013.2. International Union for Conservation of Nature. 2012. Retrieved 14 ਜੁਲਾਈ 2015.
{{cite web}}
: Invalid|ref=harv
(help) - ↑ Davies, S.J.J.F. (2003). "Emus". In Hutchins, Michael. Grzimek's Animal Life Encyclopedia. 8 Birds I Tinamous and Ratites to Hoatzins (2nd ed.). Farmington Hills, Michigan: Gale Group. pp. 83–87. ISBN 0-7876-5784-0.
- ↑ 4.0 4.1 Brands, Sheila (14 ਅਗਸਤ 2008). "Systema Naturae 2000 / Classification, Dromaius novaehollandiae". Project: The Taxonomicon. Archived from the original on 10 March 2016. Retrieved 14 July 2015.
{{cite web}}
: Unknown parameter|deadurl=
ignored (|url-status=
suggested) (help) - ↑ 5.0 5.1 "Names List for Dromaius novaehollandiae (Latham, 1790)". Department of the Environment, Water, Heritage and the Arts. Retrieved 14 ਜੁਲਾਈ 2015.
- ↑ Robert, Willem Carel Hendrik (1972). The explorations, 1696-1697, of Australia by Willem De Vlamingh. Philo Press. p. 140. ISBN 978-90-6022-501-1.
- ↑ Eastman, p. 5.
- ↑ Gould, John (1865). Handbook to the Birds of Australia. Vol. 2. London. pp. 200–203.
{{cite book}}
: CS1 maint: location missing publisher (link) - ↑ Philip, Arthur (1789). The voyage of Governor Phillip to Botany Bay. London: Printed by John Stockdale. pp. 271–272.