ਏਸ਼ੀਆਈ ਵਿਕਾਸ ਬੈਂਕ (ਅੰਗਰੇਜ਼ੀ: Asian Development Bank) ਇੱਕ ਖੇਤਰੀ ਬੈਂਕ ਹੈ ਜਿਸਦੀ ਸਥਾਪਨਾ 19 ਦਸੰਬਰ 1966 ਨੂੰ ਏਸ਼ੀਆਈ ਦੇਸ਼ਾਂ ਵੱਲੋਂ ਕੀਤੀ ਗਈ ਸੀ। ਇਸ ਬੈਂਕ ਦੀ ਸ਼ੁਰੂਆਤ 31 ਮੈਂਬਰ ਦੇਸ਼ਾਂ ਨਾਲ ਹੋਈ ਸੀ ਪਰ ਹੁਣ ਇਸਦੇ 67 ਮੈਂਬਰ ਦੇਸ਼ ਹਨ ਜਿਹਨਾਂ ਵਿੱਚੋਂ 38 ਏਸ਼ੀਆ ਅਤੇ ਪੈਸੇਫਿਕ ਦੇ ਜਦਕਿ ਬਾਕੀ 19 ਦੇਸ਼ ਇਸਦੇ ਬਾਹਰੀ ਮੈਂਬਰ ਹਨ। ਇਹ ਬੈਂਕ ਵਿਸ਼ਵ ਬੈਂਕ ਦੇ ਅਧਾਰ 'ਤੇ ਬਣਾਇਆ ਗਿਆ ਹੈ ਤੇ ਇਸਦੀ ਕਾਰਜ ਪ੍ਰਣਾਲੀ ਵਿਸ਼ਵ ਬੈਂਕ ਅਧਾਰਿਤ ਹੀ ਹੈ। ਇਸ ਵਿੱਚ ਵੀ ਦੇਸ਼ ਦਾ ਹਿੱਸਾ ਉਹਨਾਂ ਦੁਆਰਾ ਜਮ੍ਹਾਂ ਕਰਾਈ ਪੂੰਜੀ ਰਾਸ਼ੀ ਅਧਾਰਿਤ ਹੁੰਦਾ ਹੈ। ਜਮ੍ਹਾਂ ਕਰਵਾਈ ਪੂੰਜੀ ਮੁਤਾਬਕ ਹੀ ਦੇਸ਼ ਨੂੰ ਵੋਟਾਂ ਦਾ ਅਧਿਕਾਰ ਮਿਲਦਾ ਹੈ। ਵਰਤਮਾਨ ਸਮੇਂ ਵਿੱਚ ਜਪਾਨ ਤੇ ਸੰਯੁਕਤ ਰਾਜ ਅਮਰੀਕਾ ਦੋਨਾਂ ਕੋਲ ਇਸ ਬੈਂਕ ਦੇ 5,52,612 ਸ਼ੇਅਰ ਹਨ ਜੋ ਕਿ ਸ਼ੇਅਰਾਂ ਦਾ ਸਭ ਤੋ ਵੱਡਾ ਹਿੱਸਾ ਹੈ ਤੇ ਕੁੱਲ ਸ਼ੇਅਰਾਂ ਦਾ 12.75% ਬਣਦਾ ਹੈ।

ਸੰਗਠਨਸੋਧੋ

ਬੈਂਕ ਦੀ ਸਰਵਉੱਚ ਨੀਤੀ ਨਿਰਧਾਰਕ ਸੰਸਥਾ ਬੋਰਡ ਆਫ ਗਵਰਨੈੱਸ ਹੈ, ਜਿਸ ਵਿੱਚ ਹਰ ਇੱਕ ਮੈਂਬਰ ਦੇਸ਼ ਦਾ ਇੱਕ ਨੁਮਾਇੰਦਾ ਹੁੰਦਾ ਹੈ। ਇਸ ਤੋ ਇਲਾਵਾ ਬੋਰਡ ਆਫ ਗਵਰਨੈੱਸ ਆਪਣੇ ਆਪ 'ਚੋਂ 12 ਮੈਂਬਰਾਂ ਨੂੰ ਬੋਰਡ ਆਫ ਡਾਇਰੈਕਟਰ ਲਈ ਚੁਣਦੀ ਹੈ। ਇਹਨਾਂ 12 ਮੈਂਬਰਾਂ ਵਿੱਚੋਂ 8 ਮੈਂਬਰ ਏਸ਼ੀਆਈ ਦੇਸ਼ਾਂ ਨਾਲ ਸਬੰਧਤ ਹੁੰਦੇ ਹਨ ਜਦਕਿ 4 ਗੈਰ ਏਸ਼ੀਆਈ ਮੁਲਕਾਂ ਨਾਲ ਸਬੰਧਤ ਹੁੰਦੇ ਹਨ। ਬੋਰਡ ਆਫ ਗਵਰਨੈੱਸ, ਬੈਂਕ ਦੇ ਪ੍ਰਧਾਨ ਦੀ ਚੋਣ ਵੀ ਕਰਦੇ ਹਨ ਜੋ ਕਿ ਬੋਰਡ ਆਫ ਡਾਇਰੈਕਟਰ ਦਾ ਪ੍ਰਧਾਨ ਵੀ ਹੁੰਦਾ ਹੈ। ਇਹ ਬੈਂਕ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰਦਾ ਹੈ। ਇਸਦਾ ਕਾਰਜਕਾਲ 5 ਸਾਲਾਂ ਦਾ ਹੁੰਦਾ ਹੈ। ਲੋੜ ਪੈਣ 'ਤੇ ਇਹ ਦੁਬਾਰਾ ਵੀ ਪ੍ਰਧਾਨ ਬਣ ਸਕਦਾ ਹੈ। ਹਾਲੇ ਤੱਕ ਇਸ ਬੈਂਕ ਦੇ ਜ਼ਿਆਦਾਤਰ ਪ੍ਰਧਾਨ ਜਪਾਨ ਦੇ ਹੀ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਜਪਾਨ ਇਸ ਬੈਂਕ ਦਾ ਸਭ ਤੋਂ ਵੱਡੇ ਸ਼ੇਅਰਧਾਰਕਾਂ ਵਿੱਚੋਂ ਇੱਕ ਹੈ।

ਬੈਂਕ ਦਾ ਮੁਖ ਦਫ਼ਤਰ 6ਏਡੀਬੀ ਅਵੇਨਿਉ, ਮੰਡਲੂਯਾਂਗ ਸ਼ਹਿਰ, ਮੈਟਰੋ ਮਨੀਲਾ, ਫਿਲੀਪਾਈਨਸ ਵਿੱਚ ਸਥਿਤ ਹੈ ਪ੍ਰੰਤੂ ਇਸਦੀਆਂ ਸ਼ਾਖਾਵਾਂ ਪੂਰੇ ਵਿਸ਼ਵ ਵਿੱਚ ਹਨ। ਇਸ ਬੈਂਕ ਵਿੱਚ 2400 ਕਰਮਚਾਰੀ ਕੰਮ ਕਰਦੇ ਹਨ ਜਿਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਫਿਲੀਪਾਈਨਸ ਦੇ ਹੀ ਹਨ।

ਇਤਿਹਾਸਸੋਧੋ

ਹਵਾਲੇਸੋਧੋ