ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ
(ਏ ਪੋਰਟਰੇਟ ਆਫ਼ ਦੀ ਆਰਟਿਸਟ ਐਜ਼ ਏ ਯੰਗ ਮੈਨ ਤੋਂ ਮੋੜਿਆ ਗਿਆ)
ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ (ਅੰਗਰੇਜ਼ੀ: A Portrait of the Artist as a Young Man) ਆਈਰਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿਖਿਆ ਗਿਆ ਅੰਗਰੇਜ਼ੀ ਨਾਵਲ ਹੈ। ਇਹ ਨਾਵਲ ਜੋਆਇਸ ਦੇ ਗਲਪੀ ਪ੍ਰਤੀਰੂਪ ਸਟੀਵਨ ਡੇਡਾਲਸ(Stephen Dedalus) ਦੀ ਧਾਰਮਿਕ ਅਤੇ ਬੌਧਿਕ ਜਾਗਰੂਕਤਾ ਨਾਲ ਸਬੰਧਿਤ ਹੈ। ਸਟੀਵਨ ਕੈਥੋਲਿਕ ਅਤੇ ਆਈਰਿਸ਼ ਦਸਤੂਰ ਉੱਤੇ ਸਵਾਲ ਖੜ੍ਹੇ ਕਰਦਾ ਹੋਇਆ ਇਹਨਾਂ ਦਾ ਵਿਰੋਧ ਕਰਦਾ ਹੈ, ਆਖ਼ਿਰ ਉਹ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਕੇ ਯੂਰਪ ਚਲਾ ਜਾਂਦਾ ਹੈ। ਜੋਆਇਸ ਦੁਆਰਾ ਇਸ ਨਾਵਲ ਵਿੱਚ ਵਰਤੀਆਂ ਤਕਨੀਕਾਂ ਯੂਲੀਸਸ(1922) ਵਿੱਚ ਹੋਰ ਜ਼ਿਆਦਾ ਵਿਕਸਿਤ ਰੂਪ ਵਿੱਚ ਪੇਸ਼ ਹੋਈਆਂ ਹਨ।
ਲੇਖਕ | ਜੇਮਜ਼ ਜੋਆਇਸ |
---|---|
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 29 ਦਸੰਬਰ 1916 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) |
ਤੋਂ ਬਾਅਦ | ਯੂਲੀਸਸ (1922) |
1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸਨੂੰ ਤੀਜੇ ਦਰਜੇ ਉੱਤੇ ਰੱਖਿਆ।[1]
ਪਾਤਰ
ਸੋਧੋ- ਸਟੀਵਨ ਡੇਡਾਲਸ - ਇਹ ਨਾਵਲ ਦਾ ਮੁੱਖ ਪਾਤਰ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਜੇਮਜ਼ ਜੋਆਇਸ ਦਾ ਗਲਪੀ ਪ੍ਰਤੀਰੂਪ ਹੈ।
- ਸਾਈਮਨ ਡੇਡਾਲਸ - ਸਟੀਵਨ ਦਾ ਪਿਤਾ ਜੋ ਕਿ ਆਈਰਿਸ਼ ਰਾਸ਼ਟਰਵਾਦੀ ਹੈ।
ਹਵਾਲੇ
ਸੋਧੋ- ↑ "100 Best Novels". Random House. 1999. Retrieved 15 August 2014. This ranking was by the Modern Library Editorial Board Archived 2010-09-02 at the Wayback Machine. of authors.
ਬਾਹਰੀ ਲਿੰਕ
ਸੋਧੋ- A Portrait of the Artist as a Young Man at Project Gutenberg
- Hypertextual, self-referential version Archived 2010-01-31 at the Wayback Machine. based on the Project Gutenberg edition, from an Imperial College London website
- Digitized copy of the first edition from Internet Archive
- A Portrait of the Artist as a Young Man public domain audiobook at LibriVox
- Study guide from SparkNotes