ਐਂਟ-ਮੈਨ ਐਂਡ ਦ ਵਾਸਪ
ਐਂਟ-ਮੈਨ ਐਂਡ ਦ ਵਾਸਪ 2018 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜੋ ਕਿ ਮਾਰਵਲ ਕੌਮਿਕਸ ਦੇ ਸਕੌਟ ਲੈਂਗ / ਐਂਟ ਮੈਨ ਅਤੇ ਹੋਪ ਪਿਮ / ਵਾਸਪ ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ, ਇਹ ਫ਼ਿਲਮ ਐਂਟ-ਮੈਨ (2015) ਫ਼ਿਲਮ ਦਾ ਦੂਜਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੀ 20ਵੀਂ ਫ਼ਿਲਮ ਹੈ। ਪੇਟਨ ਰੀਡ ਵਲੋਂ ਇਸ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਇਸਦੇ ਲਿਖਣਹਾਰ ਕ੍ਰਿਸ ਮੈੱਕੇਨਾ, ਐਰਿਕ ਸਮਰਜ਼, ਪੌਲ ਰੱਡ, ਐਂਡਰਿਊ ਬੈਰਰ, ਅਤੇ ਗੈਬਰਿਐੱਲ ਫਰਾਰੀ ਹਨ। ਇਸ ਵਿੱਚ ਰੱਡ ਨੇ ਲੈਂਗ ਦਾ ਅਤੇ ਇਵੈਂਜਲੀਨ ਲਿਲੀ ਨੇ ਹੋਪ ਵੈਨ ਡਾਇਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਨਾਲ ਇਸ ਵਿੱਚ ਮਾਈਕਲ ਪੈੱਨਿਆ, ਵੌਲਟਨ ਗੌਗਿਨਜ਼, ਬੌਬੀ ਕੈਨਾਵੈਲ, ਜੂਡੀ ਗਰੀਰ, ਟਿਪ "ਟੀ.ਆਈ." ਹੈਰਿਸ, ਡੇਵਿਡ ਡਾਸਟਮਾਲਚਿਆਨ, ਹੈਨਾਹ ਜ੍ਹੌਨ-ਕੈਮੈੱਨ, ਐੱਬੀ ਰਾਈਡਰ ਫੋਰਟਸੰਨ, ਰੈਂਡੌਲ ਪਾਰਕ, ਮਿਛੈੱਲ ਪਫੇਇਫਰ, ਲੌਰੈਂਸ ਫਿਸ਼ਬਰਨ, ਅਤੇ ਮਾਈਕਲ ਡਗਲਸ। ਐਂਟ-ਮੈਨ ਐਂਡ ਦ ਵਾਸਪ, ਸਕੌਟ ਲੈਂਗ, ਹੋਪ ਪਿਮ, ਅਤੇ ਹੈਂਕ ਪਿਮ, ਜੈਨੇੱਟ ਵੈਨ ਡਾਇਨ ਨੂੰ ਕੁਆਂਟਮ ਰੈਲਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ।
ਐਂਟ-ਮੈਨ ਐਂਡ ਦ ਵਾਸਪ ਦਾ ਵਿਸ਼ਵ ਪ੍ਰੀਮੀਅਰ ਹਾਲੀਵੁੱਡ ਵਿੱਚ 25 ਜੂਨ, 2018 ਨੂੰ ਹੋਇਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਫ਼ਿਲਮ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਫੇਜ਼ 3 ਦੇ ਹਿੱਸੇ ਵੱਜੋਂ 6 ਜੁਲਾਈ, 2018 ਨੂੰ ਜਾਰੀ ਕੀਤਾ ਗਿਆ। ਫ਼ਿਲਮ ਨੇ ਕੁੱਲ 622 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਕੀਤੀ ਅਤੇ ਇਸ ਦਾ ਅਗਲਾ ਭਾਗ ਐਂਟ-ਮੈਨ ਐਂਡ ਦ ਵਾਸਪ: ਕੁਆਂਟਮੇਨੀਆ ਜੁਲਾਈ 2023 ਵਿੱਚ ਜਾਰੀ ਕੀਤਾ ਜਾਵੇਗਾ।
ਐਂਟ-ਮੈਨ ਐਂਡ ਦ ਵਾਸਪ | |
---|---|
ਤਸਵੀਰ:ਐਂਟ-ਮੈਨ ਐਂਡ ਦ ਵਾਸਪ ਪੋਸਟਰ.jpg | |
ਨਿਰਦੇਸ਼ਕ | ਪੇਟਨ ਰੀਡ |
ਲੇਖਕ | ਕ੍ਰਿਸ ਮੈੱਕੇਨਾ
ਐਰਿਕ ਸਮਰਜ਼ ਪੌਲ ਰੱਡ ਐਂਡਰਿਊ ਬੈਰਰ ਗੈਬਰੀਅਲ ਫਰਾਰੀ |
ਨਿਰਮਾਤਾ |
|
ਸਿਤਾਰੇ | ਪੌਲ ਰੱਡ
ਇਵੈਂਜਲੀਨ ਲਿਲੀ ਮਾਈਕਲ ਪੈੱਨਿਆ ਵਾਲਟਨ ਗੌਗਿੰਨਜ਼ ਬੌਬੀ ਕੈਨਾਵੈਲ ਜੂਡੀ ਗਰੀਰ ਟਿਪ "ਟੀ.ਆਈ." ਹੈਰਿਸ ਡੇਵਿਡ ਡਾਸਟਮਾਲਚਿਆਨ ਹੈਨਾਹ ਜ੍ਹੌਨ-ਕੈਮੈੱਨ ਐੱਬੀ ਰਾਈਡਰ ਫੋਰਟਸੰਨ ਰੈਂਡੌਲ ਪਾਰਕ ਮਿਛੈੱਲ ਪਫੇਇਫਰ ਲੌਰੈਂਸ ਫਿਸ਼ਬਰਨ ਮਾਈਕਲ ਡਗਲਸ |
ਸਿਨੇਮਾਕਾਰ | ਡਾਂਟੇ ਸਪਿਨੋਟੀ |
ਸੰਪਾਦਕ |
|
ਸੰਗੀਤਕਾਰ | ਕ੍ਰਿਸਟੋਫ ਬੈੱਕ |
ਪ੍ਰੋਡਕਸ਼ਨ ਕੰਪਨੀ | ਮਾਰਵਲ ਸਟੂਡੀਓਜ਼ |
ਡਿਸਟ੍ਰੀਬਿਊਟਰ | ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 118 ਮਿੰਟ[1] |
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $162–195 ਮਿਲੀਅਨ[2][3] |
ਬਾਕਸ ਆਫ਼ਿਸ | $622.7 ਮਿਲੀਅਨ[4] |
ਅਦਾਕਾਰ ਅਤੇ ਕਿਰਦਾਰ
ਸੋਧੋ• ਪੌਲ ਰੱਡ - ਸਕੌਟ ਲੈਂਗ / ਐਂਟ-ਮੈਨ
• ਇਵੈਂਜਲੀਨ ਲਿਲੀ - ਹੋਪ ਵੈਨ ਡਾਇਨ /ਵਾਸਪ
• ਮਾਈਕਲ ਪੈੱਨਿਆ - ਲੁਈ
• ਵਾਲਟਨ ਗੌਗਿੰਨਜ਼ - ਸੋਨੀ ਬੱਰਚ
• ਬੌਬੀ ਕੈਨਾਵੈਲ - ਜਿਮ ਪੈਕਸਟਨ
• ਜੂਡੀ ਗਰੀਰ - ਮੈਗੀ
• ਟਿਪ "ਟੀ.ਆਈ." ਹੈਰਿਸ - ਡੇਵ
• ਡੇਵਿਡ ਡਾਸਟਮਾਲਚਿਆਨ - ਕਰਟ
• ਹੈਨਾਹ ਜ੍ਹੌਨ-ਕੈਮੈੱਨ - ਐਵਾ ਸਟਾਰ / ਗ੍ਹੋਸਟ
• ਐੱਬੀ ਰਾਈਡਰ ਫੋਰਟਸੰਨ - ਕੇਸੀ
• ਰੈਂਡੌਲ ਪਾਰਕ - ਜਿੱਮੀ ਵੂ
• ਮਿਛੈੱਲ ਪਫੇਇਫਰ - ਜੈਨੇੱਟ ਵੈਨ ਡਾਇਨ
• ਲੌਰੈਂਸ ਫਿਸ਼ਬਰਨ - ਬਿੱਲ ਫੋਸਟਰ
• ਮਾਈਕਲ ਡਗਲਸ - ਹੈਂਕ ਪਿਮ
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBBFC
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDeadlineWknd1
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedWknd1Total
- ↑ "Ant-Man and the Wasp (2018)". Box Office Mojo. Retrieved December 10, 2018.