ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ
ਇਹ ਲੇਖ ਕਿਸੇ content ਸ਼੍ਰੇਣੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਵਿੱਚ ਸ਼੍ਰੇਣੀਆਂ ਸ਼ਾਮਿਲ ਕਰਕੇ ਵਿਕੀਪੀਡੀਆ ਦੀ ਮਦਦ ਕਰੋ। |
ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ ਅਤੇ ਵਾਕੰਸ਼ ਉਸਾਰੀ ਨਿਯਮ (X bar rules) ਜਾਂ ਵਾਕੰਸ਼ ਬਣਤਰ ਨਿਯਮ ਜਾਂ (X bar theory) ਮਿਲ ਕੇ ਕਿਸੇ ਵਾਕ ਦੀ ਵਾਕੰਸ਼ ਬਣਤਰ ਨਿਯਮ ਨੂੰ ਨਿਰਧਾਰਿਤ ਕਰਦੇ ਹਨ। ਪਰ ਵਾਕ ਵਾਕ ਵਿੱਚਲੇ ਕੁੱਝ ਵਾਕੰਸ਼ (ਜਿਵੇੰ ਕਿ ਕਾਲ ਵਾਕੰਸ਼) ਅਜਿਹੇ ਹੁੰਦੇ ਹਨ ਜਿਹਨਾਂ ਦੀਆਂ specifier position ਗਹਿਨ ਬਣਤਰ (deep structure) ‘ਤੇ ਖਾਲੀ ਹੁੰਦੀਆਂ ਹਨ। ਮਿਸਾਲ ਲਈ ਨਿਮਨ ਵਾਕ ਦੀ ਵਾਕੰਸ਼ ਬਣਤਰ ਨੂੰ ਵੇਖਿਆ ਜਾ ਸਕਦਾ ਹੈ।
“ਉਸਨੇ ਕਿਤਾਬ ਪੜ੍ਹੀ ਹੈ।“
ਜੇ ਇਸ ਵਾਕ ਦੀ ਸਤਹੀ ਬਣਤਰ (surface structure) ਨੂੰ ਵੇਖਿਆ ਜਾਵੇ ਤਾਂ ਇਸ ਵਾਕ ਦਾ ਕਰਤਾ ‘ਉਸਨੇ’ ਕਾਲ (tense) ਦੀ specifier ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਵਿਆਕਰਨ ਦਾ ਕੋਈ ਹੋਰ ਨਿਯਮ ਰੂਪਾਂਤਰੀ ਵਿਆਕਰਨ ਵਿੱਚ ਨਹੀੰ ਹੈ ਜੋ ਨਾਂਵ ਵਾਕੰਸ਼ ‘ਉਸਨੇ’ ਨੂੰ ਕਾਲ (Tense) ਦੀ specifier ਦੀ ਸਥਿਤੀ ਵਿੱਚ ਜਾਣ ਨੂੰ ਮਜਬੂਰ ਕਰੇ। ਅੰਗਰੇਜੀ ਵਰਗੀ ਭਾਸ਼ਾ ਵਿੱਚ ਤਾਂ ਕਾਰਕ ਨੂੰ ਅਜਿਹੇ ਰੂਪਾਂਤਰਨ ਲਈ ਪ੍ਰੇਰਕ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਵਿਆਕਣਕ ਸਿਧਾਂਤ ਦੇ ਇਤਿਹਾਸ ਵਿੱਚ ਅਜਿਹੇ ਪ੍ਰੇਰਕ ਵੀ ਸਮਝਿਆ ਜਾਂਦਾ ਰਿਹਾ ਹੈ ਕਿਉਂਕਿ ਅਜਿਹੇ ਵਾਕਾਂ ਵਿੱਚੋਂ ਅਗੰਰੇਜ਼ੀ ਵਿੱਚ ਕਰਤਾ ਸਾਧਾਰਣ ਕਾਰਕ (nominative) ਵਿੱਚ ਹੀ ਹੁੰਦਾ ਹੈ। ਜਿਵੇਂ ਕਿ ਨਿਮਨ ਵਾਕ ਵਿੱਚ ਹੈ:
“He has read a book”
ਅਜਿਹੇ ਵਾਕਾਂ ਲਈ ਸਮਝਿਆ ਜਾਂਦਾ ਹੈ ਕਿ ਕਰਤਾ ‘He’ ਸਤਹੀ ਪੱਧਰ ਕਾਲ (tense) ਦੀ specifier ਸਥਿਤੀ ਵਿੱਚ ਮੰਨਿਆ ਜਾਂਦਾ ਹੈ ਕਿਉਂਕਿਂ ਸਾਧਾਰਣ ਕਾਰਕ ਦਾ ਸਰੋਤ ਕਾਲ (TENSE) ਹੀ ਹੈ। ਪਰ ਅਜਿਹੀਆਂ (ਪੰਜਾਬੀ) ਭਾਸ਼ਾਵਾਂ ਵਿੱਚ ਵਿਸ਼ਾ ਜਰੂਰੀ ਨਹੀਂ ਹੈ। ਹਮੇਸ਼ਾ ਸਾਧਾਰਣ ਕਾਰਕ ਵਿੱਚ ਹੀ ਹੋਵੇ ਇਸ ਲਈ ਕਾਰਕ ਨੂੰ ਕਰਤਾ ਨਾਂਵ ਵਾਕੰਸ਼ ਦੇ ਸਥਾਂਨਤਰ ਦਾ ਪ੍ਰੇਰਕ ਨਹੀਂ ਮੰਨਿਆ ਜਾ ਸਕਦਾ। ਜਿਵੇਂ ਕਿ ਪਿੱਛੇ ਦਿੱਤੇ ਗਏ ਪੰਜਾਬੀ ਵਾਕ “ਉਸਨੇ ਕਿਤਾਬ ਪੜ੍ਹੀ ਹੈ“ ਵਿੱਚ ਸਪਸ਼ਟ ਹੁੰਦਾ ਹੈ। ਇਸ ਵਾਕ ਵਿੱਚ ਵਿਸ਼ਾ “ਉਸਨੇ” ਸਕਰਮਕ ਕਾਰਕ (ergative) ਵਿੱਚ ਹੈ ਅਤੇ ਸਾਧਾਰਣ ਕਾਰਕ ਵਿੱਚ ਨਹੀਂ ਹੈ ਪਰ ਹੋਰ ਕਾਰਨਾਂ ਕਰ ਕੇ ਮਿਸਾਲ ਲਈ binding theory ਇਹ ਮੰਨਣਾ ਪੈਂਦਾ ਹੈ ਕਿ ਨਾਂਵ ਵਾਕੰਸ਼ “ਉਸਨੂੰ’ ਸਤਹੀ ਪੱਧਰ ਤੇ ਕਾਲ (tense) ਦੀ specifier ਸਥਿਤੀ ਵਿੱਚ ਹੈ। ਨਾਂਵ ਵਾਕੰਸ਼ ਅਜਿਹੇ ਸਥਾਂਨਤਰ ਲਈ ਪ੍ਰੇਰਕ ਵਜੋਂ ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ ਨੂੰ ਪਿਆ ਹੈ ਜਿਸ ਅਨੁਸਾਰ ‘ਹਰ ਇੱਕ ਵਾਕ ਦਾ ਕਰਤਾ ਹੋਣਾ ਜਰੂਰੀ ਹੈ’। (ਚੋਮਸਕੀ:1986)
ਭਾਵੇਂ ਕਿ ਰੂਪਾਂਤਰੀ ਵਿਆਕਰਨ ਵਿੱਚ ਅਜਿਹੇ ਨਿਯਮ ਲਈ ਕੋਈ ਵਿਆਖਿਆਤਮਕ ਦਲੀਲ ਵਿਦਮਾਨ ਨਹੀਂ ਹੈ ਪਰ ਇਸ ਦੇ ਹੱਕ ਵਿੱਚ “David lighfood” ਦੀ ਇਸ ਟਿੱਪਣੀ ਅਤੇ ਪਰੰਪਰਾਗਤ ਵਿਆਕਰਨ ਵਿੱਚ ਵਾਕ ਦਾ ਵਿਸ਼ਲੇਸਣ “ਵਿਸ਼ਾ+ਵਿਧੇਅ” ਵਿੱਚ ਲਿਆ ਜਾ ਸਕਦਾ ਹੈ। ਡੈਵਿਡ ਲਾਈਟਫੂਡ (David lightfood) ਅਨੁਸਾਰ, “ਹਰ ਵਾਕ ਵਾਕੰਸ਼ ਉਸਾਰੀ ਤੋਂ ਬਾਅਦ ਵਿਸ਼ਾ, ਵਿਧੇਅ ਬਣਤਰ ਵਿੱਚ ਪਰਿਵਰਤਿਤ ਹੋ ਜਾਂਦਾ ਹੈ।”
ਜੋਗਾ ਸਿੰਘ (1993) ਆਪਣੇ ਪੀ.ਐਚ ਡੀ ਦੇ ਨਿਬੰਧ ਵਿੱਚ ਇਹ ਦਲੀਲ ਦਿੰਦਾ ਹੈ ਕਿ ਕਾਲ ਵਾਕੰਸ਼ (TP) ਅਸਲ ਵਿੱਚ ਸੰਬੋਧਕੀ ਬਣਤਰ (adjunction structure) ਹੈ। ਇਸ ਲਈ ਇਹ ਰੋਧਕ (barrier) ਨਹੀਂ। ਸੋ ਅਸੀਂ ਵੇਖਦੇ ਹਾਂ ਕਿ ਐਕਸਟੈਂਡਿਡ ਪ੍ਰੋਜੈਕਸ਼ਨ ਸਿਧਾਂਤ ਦੇ ਹੱਕ ਵਿੱਚ ਵਿਸਤ੍ਰਿਤ ਪ੍ਰਮਾਣ ਜਾਂ ਦਲੀਲਾਂ ਤਾਂ ਵਿਆਕਰਨਕ ਵਿਸ਼ਲੇਸ਼ਣ ਵਿੱਚ ਹਾਸਿਲ ਨਹੀਂ ਹਨ। ਪਰ ਇੱਕਾ-ਦੁੱਕਾ ਸੰਕੇਤਾਤਮਕ ਪ੍ਰਮਾਣ ਇਸ ਦੇ ਹੱਕ ਵਿੱਚ ਜਰੂਰ ਮਿਲਦੇ ਹਨ।
[ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ ਇਹ ਮੰਨਦਾ ਹੈ ਕਿ ਹਰ ਵਾਕ ਦਾ ਇੱਕ ਵਿਸ਼ਾ ਹੋਣਾ ਬਹੁਤ ਜਰੂਰੀ ਹੈ।