ਐਚ‌ਐਮ‌ਐਸ ਪੰਜਾਬੀ ਬਰਤਾਨਵੀ ਸ਼ਾਹੀ ਸਮੁੰਦਰੀ ਫ਼ੌਜ ਦਾ ਲੜਾਕਾ ਸਮੁੰਦਰੀ ਜਹਾਜ਼ ਸੀ। ਇਹ ਦੂਜੀ ਵੱਡੀ ਲੜਾਈ ਵਿੱਚ ਸ਼ਰੀਕ ਸੀ ਤੇ ਇੱਕ ਹੋਰ ਬਰਤਾਨਵੀ ਸਮੁੰਦਰੀ ਜਹਾਜ਼ ਨਾਲ਼ ਟੱਕਰ ਖਾ ਕੇ ਡੁੱਬ ਗਿਆ।

ਐਚ‌ਐਮ‌ਐਸ ਪੰਜਾਬੀ 18 ਦਸੰਬਰ 1937 ਨੂੰ ਬੰਨ੍ਹ ਕੇ ਸਮੁੰਦਰ ਵਿੱਚ ਉਤਾਰਿਆ ਗਿਆ ਤੇ 23 ਮਾਰਚ 1939 ਨੂੰ ਇਹ ਸਮੁੰਦਰੀ ਫ਼ੌਜ ਵਿੱਚ ਰਲਾਇਆ ਗਿਆ। ਏਸ ਨੂੰ ਬਰਤਾਨੀਆ ਦੀ ਰਾਖੀ ਕਰਨ ਵਾਲੇ ਸਮੁੰਦਰੀ ਬੇੜੇ ਵਿੱਚ ਪਾਇਆ ਗਿਆ। ਏਸ ਦਾ ਕੰਮ ਪਣਡੁੱਬੀਆਂ ਤੇ ਅੱਖ ਰੱਖਣਾ ਤੇ ਸਮੁੰਦਰੀ ਜਹਾਜ਼ਾਂ ਦੇ ਕਾਫ਼ਲਿਆਂ ਦੀ ਰਾਖੀ ਕਰਨਾ ਸੀ।

1 ਮਈ 1942 ਨੂੰ ਇਹ ਇੱਕ ਵੱਡੇ ਬਰਤਾਨਵੀ ਸਮੁੰਦਰੀ ਜਹਾਜ਼ ਕਿੰਗ ਜਾਰਜ ਨਾਲ਼ ਟਕਰਾ ਕੇ ਡੁੱਬ ਗਿਆ।

ਇਸ ਦਾ ਨਾਂ ਉਸ ਵੇਲੇ ਦੀ ਸਲਤਨਤ ਬਰਤਾਨੀਆ ਦੀ ਇੱਕ ਥਾਂ ਪੰਜਾਬ ਦੇ ਵਾਸੀਆਂ ਦੇ ਨਾਂ ਤੇ ਰੱਖਿਆ ਗਿਆ ਸੀ।

ਹਵਾਲੇ ਸੋਧੋ