ਐਡਵਰਡ ਅੱਠਵਾਂ
ਐਡਵਰਡ ਅੱਠਵਾਂ (ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ; 23 ਜੂਨ 1894 – 28 ਮਈ 1972) 20 ਜਨਵਰੀ 1936 ਤੋਂ ਉਸੇ ਸਾਲ 11 ਦਸੰਬਰ ਨੂੰ ਪਦ-ਤਿਆਗ ਕਰਨ ਤੱਕ ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ ਸੀ।.
ਐਡਵਰਡ ਅੱਠਵਾਂ | |||||
---|---|---|---|---|---|
ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ | |||||
ਸ਼ਾਸਨ ਕਾਲ | 20 ਜਨਵਰੀ 1936– 11 ਦਸੰਬਰ 1936 | ||||
ਪੂਰਵ-ਅਧਿਕਾਰੀ | ਜਾਰਜ ਪੰਜਵਾਂ | ||||
ਵਾਰਸ | ਜਾਰਜ ਛੇਵਾਂ | ||||
ਜਨਮ | 23 ਜੂਨ 1894 | ||||
ਮੌਤ | 28 ਮਈ 1972 (ਉਮਰ 77) | ||||
ਦਫ਼ਨ | 5 ਜੂਨ 1972 | ||||
ਜੀਵਨ-ਸਾਥੀ | ਵਾਲਿਸ ਵਾਰਫ਼ੀਲਡ (ਵਿਆਹ 1937) | ||||
| |||||
ਪਿਤਾ | ਜਾਰਜ ਪੰਜਵਾਂ | ||||
ਮਾਤਾ | ਰਾਣੀ ਮੈਰੀ | ||||
ਧਰਮ | ਇਸਾਈ | ||||
ਦਸਤਖਤ |
ਉਹ ਰਾਜਾ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਨੂੰ ਉਸਦੇ ਸੋਲ੍ਹਵੇਂ ਜਨਮਦਿਨ ਮੌਕੇ ਵੇਲਜ਼ ਦੇ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ। ਉਸਨੇ ਪਹਿਲੀ ਸੰਸਾਰ ਜੰਗ ਵਿੱਚ ਬਰਤਾਨਵੀ ਫ਼ੌਜ ਵਿੱਚ ਸੇਵਾ ਨਿਭਾਈ ਅਤੇ ਕਈ ਵਿਦੇਸ਼ੀ ਮੁਹਿੰਮਾਂ ਦਾ ਭਾਗ ਰਿਹਾ।
ਐਡਵਰਡ 1936 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਉਹ ਕਾਨੂੰਨੀ ਰਵਾਇਤਾਂ ਅਤੇ ਸੰਵਿਧਾਨਿਕ ਵਿਧਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਸੀ, ਜੋ ਸਿਆਸਤਦਾਨਾਂ ਲਈ ਚਿੰਤਾ ਦਾ ਵਿਸ਼ਾ ਸੀ। ਉਸਨੇ ਵਾਲਿਸ ਸਿੰਪਸਨ ਨਾਂਅ ਦੀ ਇੱਕ ਅਮਰੀਕੀ ਔਰਤ ਨਾਲ ਵਿਆਹ ਦਾ ਪ੍ਰਸਤਾਵ ਕੀਤਾ, ਜਿਸਦਾ ਦੋ ਵਾਰ ਤਲਾਕ਼ ਹੋ ਚੁੱਕਾ ਸੀ। ਰਿਆਸਤਾਂ ਦੇ ਮੁੱਖ ਮੰਤਰੀਆਂ ਨੇ ਇਸਦਾ ਵਿਰੋਧ ਕੀਤਾ, ਉਹਨਾਂ ਮੁਤਾਬਕ ਦੋ ਮਰਦਾਂ ਨਾਲ ਰਹਿ ਚੁੱਕੀ ਔਰਤ ਦਾ ਰਾਣੀ ਬਣਨਾ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਸੀ। ਐਡਵਰਡ ਨੂੰ ਪਤਾ ਸੀ ਕਿ ਜੇਕਰ ਉਸਨੇ ਰਾਜਾ ਰਹਿੰਦੇ ਹੋਏ ਇਹ ਵਿਆਹ ਕਰਵਾਇਆ ਤਾਂ ਬਰਤਾਨਵੀ ਸਰਕਾਰ ਅਸਤੀਫ਼ਾ ਦੇ ਦੇਵੇਗੀ ਅਤੇ ਇਸ ਨਾਲ ਰਾਜਾ ਦੇ ਅਹੁਦੇ ਨੂੰ ਢਾਹ ਲੱਗੇਗੀ। ਇਸ ਕਾਰਣਵੱਸ ਉਸਨੇ ਆਪਣਾ ਪਦ ਤਿਆਗ ਦਿੱਤਾ, ਅਤੇ ਉਸ ਤੋਂ ਬਾਅਦ ਉਸਦਾ ਛੋਟਾ ਭਰਾ ਜਾਰਜ ਛੇਵਾਂ ਰਾਜਾ ਬਣਿਆ। ਉਸਦਾ ਕਾਰਜਕਾਲ ਕੁੱਲ 326 ਦਿਨਾਂ ਦਾ ਸੀ।