ਐਨਾਕੌਂਡਾ
ਐਨਾਕੌਂਡਾ ਸੱਪਾਂ ਦੀ ਇੱਕ ਖਤਰਨਾਕ ਪ੍ਰਜਾਤੀ ਹੈ। ਇਸਦੀ ਲੰਬਾਈ 9 ਮੀਃ ਤੋਂ ਲੈ ਕੇ 40 ਮੀਃ ਤੱਕ ਹੋ ਸਕਦੀ ਹੈ। ਇਹ ਸੱਪ ਪਾਣੀ ਵਿੱਚ ਰਹਿਣ ਵਾਲੇ ਹੁੰਦੇ ਹਨ ਅਤੇ ਬੜੀ ਕੁਸ਼ਲਤਾ ਨਾਲ ਤੈਰ ਸਕਦੇ ਹਨ। ਛੋਟੇ ਦੁਧਾਰੂ ਜੀਵ ਅਤੇ ਪੰਛੀ ਜੋ ਪਾਣੀ ਪੀਣ ਨਦੀ ਦੇ ਤੱਟ 'ਤੇ ਆਉਂਦੇ ਹਨ, ਆਮ ਤੌਰ 'ਤੇ ਇਸਦਾ ਸ਼ਿਕਾਰ ਬਣਦੇ ਹਨ। ਮੱਛੀਆਂ ਵੀ ਇਸਦੇ ਭੋਜਨ ਦਾ ਮੁੱਖ ਹਿੱਸਾ ਹਨ। ਇਹ ਸੱਪ ਅਕਸਰ ਦੱਖਣੀ ਅਮਰੀਕਾ ਦੇ ਐਮਾਜੋਨ ਅਤੇ ਉਰੀਨੋਕੇ ਨਦੀਆਂ ਵਿੱਚ ਪਾਇਆ ਜਾਂਦਾ ਹੈ।