ਐਮ. ਚਿਦਾਨੰਦ ਮੂਰਤੀ
ਐਮ. ਚਿਦਾਨੰਦ ਮੂਰਤੀ (ਜਨਮ 10 ਮਈ 1931) ਇੱਕ ਕੰਨੜ ਲੇਖਕ, ਖੋਜਕਰਤਾ ਅਤੇ ਇਤਿਹਾਸਕਾਰ ਹੈ, ਜਿਸ ਨੇ ਵੱਖ-ਵੱਖ ਅਕਾਦਮਿਕ ਸ਼ਾਸਤਰਾਂ ਜਿਵੇਂ ਕਿ ਭਾਸ਼ਾ ਵਿਗਿਆਨ, ਪੁਰਾਤਨ ਲਿਖਤਾਂ ਦੇ ਅਧਿਐਨ, ਸੱਭਿਆਚਾਰਕ ਇਤਿਹਾਸ, ਪਿੰਗਲ, ਪਾਠ ਆਲੋਚਨਾ, ਲੋਕ ਕਥਾ ਅਤੇ ਕੰਨੜ ਸਾਹਿਤ ਦੇ ਇਤਿਹਾਸ ਵਿੱਚ ਸਥਾਈ ਯੋਗਦਾਨ ਪਾਇਆ ਹੈ।। ਉਹ ਕਰਨਾਟਕ ਵਿੱਚ ਇੱਕ ਪ੍ਰਸਿੱਧ ਵਿਦਵਾਨ ਹੈ ਅਤੇ ਕੰਨੜ ਭਾਸ਼ਾ ਅਤੇ ਪ੍ਰਾਚੀਨ ਕਰਨਾਟਕ ਦੇ ਇਤਿਹਾਸ ਵਿੱਚ ਮੁਹਾਰਤ ਰੱਖਦਾ ਹੈ। ਉਹ ਹੰਪੀ ਸਮਾਰਕਾਂ ਦੀ ਰਾਖੀ ਅਤੇ[1] ਕੰਨੜ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿਵਾਉਣ ਲਈ ਆਪਣੀ ਮੁਹਿੰਮ ਲਈ ਵੀ ਜਾਣਿਆ ਜਾਂਦਾ ਹੈ।[2] ਮੂਰਤੀ ਨੇ ਇਹ ਵੀ ਬਿਆਨ ਕੀਤਾ ਹੈ ਕਿ ਭਾਰਤ ਵਿੱਚ ਸਰਕਾਰ ਦੁਆਰਾ ਇਕਸਾਰ ਸਿਵਲ ਕੋਡ ਅਤੇ ਧਰਮ ਪਰਿਵਰਤਨ-ਵਿਰੋਧੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।[3]
ਸਿੱਖਿਆ
ਸੋਧੋਚਿਦਾਨੰਦ ਮੂਰਤੀ ਨੇ 1953 ਵਿੱਚ ਮੈਸੂਰ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਆਫ਼ ਆਰਟਸ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸਨੇ 1957 ਵਿੱਚ ਕੰਨੜ ਸਾਹਿਤ ਵਿੱਚ ਆਪਣੀ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਮੈਸੂਰ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਦੇ ਦੌਰਾਨ ਉਸਨੇ ਆਪਣਾ ਪ੍ਰਭਾਵਸ਼ਾਲੀ ਲੇਖ ਪੰਪ ਕਵੀ ਮੱਟੂ ਮੌਲਿਆ ਪ੍ਰਸਾਰ ਲਿਖਿਆ। ਮੈਸੂਰ ਯੂਨੀਵਰਸਿਟੀ ਵਿੱਚ, ਉਹ ਕੁਨਮਪੂ, ਪੂਟੀਨਾ, ਰਾਘਵਾਚਾਰ ਵਰਗੀਆਂ ਕੰਨੜ ਸਾਹਿਤਕ ਸ਼ਖਸੀਅਤਾਂ ਅਤੇ ਐਸ ਸ਼੍ਰੀਕਾਂਤ ਸ਼ਾਸਤਰੀ ਵਰਗੇ ਇਤਿਹਾਸਕਾਰਾਂ ਦੇ ਪ੍ਰਭਾਵ ਹੇਠ ਆਇਆ। ਇੱਕ ਹੋਰ ਸਾਹਿਤਕਾਰ ਮਸ਼ਹੂਰ ਟੀਨਾਮਸ਼੍ਰੀ ਨੇ ਮੂਰਤੀ ਨੂੰ ਕੰਨੜ ਸ਼ਿਲਾਲੇਖਾਂ ਉੱਤੇ ਡਾਕਟੋਰਲ ਖੋਜ ਲਈ ਮਾਰਗਦਰਸ਼ਨ ਕੀਤਾ। ਉਸ ਦੀ ਡਾਕਟੋਰਲ ਥੀਸਿਸ ਦਾ ਸਿਰਲੇਖ ਕੰਨੜ ਸ਼ਿਲਾਲੇਖਾਂ ਦਾ ਸਭਿਆਚਾਰਕ ਅਧਿਐਨ ਸੀ।[4] ਉਸਨੇ ਆਪਣੀ ਪੀਐਚਡੀ ਦੀ ਡਿਗਰੀ 1964 ਵਿੱਚ ਬੰਗਲੌਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।
ਮੂਰਤੀ ਬੰਗਲੌਰ ਯੂਨੀਵਰਸਿਟੀ ਦੇ ਕੰਨੜ ਵਿਭਾਗ ਦਾ ਮੁਖੀ ਸੀ। ਉਹ ਕੰਨੜ ਸ਼ਕਤੀ ਕੇਂਦਰ ਨਾਲ ਵੀ ਸੰਬੰਧਤ ਸੀ। ਇਤਿਹਾਸਕਾਰ ਹੋਣ ਦੇ ਨਾਤੇ ਮੂਰਤੀ ਦੇ ਬਹੁਤੇ ਕੰਮ ਕੰਨੜ ਸ਼ਿਲਾਲੇਖਾਂ ਦੇ ਵਿਗਿਆਨਕ ਅਧਿਐਨ 'ਤੇ ਕੇਂਦ੍ਰਤ ਰਿਹਾ ਹੈ। ਉਸ ਨੇ ਸ਼ਿਲਾਲੇਖਾਂ ਨੂੰ ਉਨ੍ਹਾਂ ਦੀ ਸਮਾਜਿਕ ਸਭਿਆਚਾਰਕ ਸਥਾਪਨਾ ਵਿੱਚ ਪ੍ਰਸੰਗਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਕੰਨੜ ਭਾਸ਼ਾ ਅਤੇ ਕਰਨਾਟਕ ਦੇ ਇਤਿਹਾਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਉਸਨੇ ਬਹੁਤ ਸਾਰੇ ਖੋਜ ਵਿਦਿਆਰਥੀਆਂ ਨੂੰ ਸੇਧ ਦਿੱਤੀ ਹੈ।
ਕੰਨੜ ਯੂਨੀਵਰਸਿਟੀ
ਸੋਧੋਚਿਦਾਨੰਦ ਮੂਰਤੀ ਦੀ ਕੰਨੜ ਵਿੱਚ ਇਤਿਹਾਸਕ ਪ੍ਰਾਪਤੀ ਹੰਪੀ ਵਿੱਚ ਕੰਨੜ ਯੂਨੀਵਰਸਿਟੀ ਦੀ ਸਥਾਪਨਾ ਹੈ।
ਹਵਾਲੇ
ਸੋਧੋ- ↑ "Archived copy". Archived from the original on 1 June 2012. Retrieved 2010-04-16.
{{cite web}}
: CS1 maint: archived copy as title (link) - ↑ "Archive News". The Hindu. Archived from the original on 2006-05-24. Retrieved 2016-12-01.
{{cite web}}
: Unknown parameter|dead-url=
ignored (|url-status=
suggested) (help) - ↑ "Archive News". The Hindu. Archived from the original on 2006-08-21. Retrieved 2016-12-01.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 "The Hindu : Pampa Award for Chidananda Murthy". Hinduonnet.com. Archived from the original on 2003-04-22. Retrieved 2016-12-01.
{{cite web}}
: Unknown parameter|dead-url=
ignored (|url-status=
suggested) (help)