ਐਲਨ ਡੰਡੀਜ਼
ਐਲਨ ਡੰਡੀਜ਼(1934-2005):
ਐਲਨ ਡੰਡੀਜ਼ ਉਹਨਾਂ ਚੋਣਵੇਂ ਲੋਕਧਾਰਾ ਸ਼ਾਸਤਰੀਆਂ ਵਿੱਚੋਂ ਇਕ ਹੈ, ਜਿਸ ਨੇ ਲੋਕਧਾਰਾ ਦੇ ਵਿਧੀਗਤ ਅਧਿਐਨ ਰਾਹੀਂ ਕੋਈ ਪਰੰਪਰਾਗਤ ਧਾਰਨਾਵਾਂ ਨੂੰ ਕਰਦਿਆਂ ਨਵੀਆਂ ਧਾਰਨਾਵਾਂ ਦੀ ਸਥਾਪਨਾ ਕੀਤੀ। ਉਹ ਵੀਹਵੀਂ ਸਦੀ ਦਾ ਉਹ ਲੋਕਧਾਰਾ ਵਿਗਿਆਨੀ ਸੀ,ਜਿਸਨੇ ਲੋਕਧਾਰਾ ਦੇ ਅਨੁਸ਼ਾਸਨ ਨੂੰ ਵਿਸਥਾਰਿਆ ਵੀ ਤੇ ਨਵੇਂ ਖੋਜੀਆਂ ਲਈ ਇਸ ਵਿਸ਼ੇ ਨੂੰ ਹਰਮਨ ਪਿਆਰਾ ਤੇ ਖਿੱਚ ਭਰਪੂਰ ਵੀ ਬਣਾਇਆ। ਲੋਕਧਾਰਾ ਦੇ ਖੇਤਰ ਵਿੱਚ ਉਸ ਦੁਆਰਾ ਕੀਤੀ ਗਈ ਖੋਜ ਨੂੰ ਪੂਰੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ।
ਜੀਵਨ:
ਐਲਨ ਡੰਡੀਜ਼ ਦਾ ਜਨਮ 8 ਸਤੰਬਰ 1934 ਵਿੱਚ ਨਿਊਯਾਰਕ ਸ਼ਹਿਰ ਵਿੱਚ ਹੋਇਆ। ਐਲਨ ਡੰਡੀਜ਼ ਬਰਕਲੇ ਯੂਨੀਵਰਸਿਟੀ ਵਿੱਚ ਲੋਕ-ਧਾਰਾ ਵਿਗਿਆਨੀ ਸੀ। ਉਸ ਦੇ ਕੰਮਾਂ ਦਾ ਮੁੱਖ ਟੀਚਾ ਲੋਕ-ਧਾਰਾ ਨੂੰ ਇੱਕ ਅਕਾਦਮਿਕ ਵਿਸ਼ੇ ਰੂਹ ਵਿੱਚ ਸਥਾਪਿਤ ਕਰਨਾ ਸੀ। ਉਸ ਨੇ 12 ਕਿਤਾਬਾਂ ਲਿਖੀਆਂ ਅਤੇ 2 ਦਰਜਨ ਦੇ ਕਰੀਬ ਪੁਸਤਕਾਂ ਸੰਪਾਦਿਤ ਵੀ ਕੀਤੀਆਂ। ਐਲਨ ਡੰਡੀਜ਼ ਨੇ Yale University ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਜਿੱਥੇ ਉਸ ਦੀ ਮੁਲਾਕਾਤ ਕੈਰੋਲਾਈਨ ਨਾਲ਼ ਹੋਈ ਜੋ ਬਾਅਦ ਵਿੱਚ ਉਸ ਦੀ ਜੀਵਨ ਸਾਥਣ ਬਣੀ। ਆਪਣੀ ਖ਼ਤਮ ਕਰਨ ਤੋਂ ਬਾਅਦ ਉੱਪਰੰਤ ਉਸ ਨੇ ਰਿਜ਼ਰਵ ਆਫ਼ਿਸਰ ਟਰੇਨਿੰਗ ਵਿੱਚ ਦਾਖ਼ਲਾ ਲਿਆ ਤਾਂ ਕਿ ਉਹ ਜਲ ਸੈਨਾ ਵਿੱਚ ਸੰਚਾਰ ਅਧਿਕਾਰੀ ਬਣ ਸਕੇ। ਉਹ ਜਹਾਜ਼ ਨੇਪਾਲ ਦੀ ਖਾੜੀ ਵਿੱਚ ਖੜ੍ਹਾ ਸੀ ਜਿਸ ਜਹਾਜ਼ ਵਿੱਚ ਉਸ ਨੇ ਕੰਮ ਲਈ ਜਾਣਾ ਸੀ ਪਰ ਥੋੜ੍ਹੀ ਦੇਰ ਬਾਅਦ ਉਸ ਨੂੰ ਇਹ ਸਮਾਚਾਰ ਮਿਲਦਾ ਹੈ ਜਿਸ ਜਹਾਜ਼ ਵਿੱਚ ਉਹ ਸੰਚਾਰ ਅਧਿਕਾਰੀ ਨਿਯੁਕਤ ਹੋਣਾ ਹੈ ਉਸ ਵਿੱਚ ਤਾਂ ਪਹਿਲਾਂ ਹੀ ਸੰਚਾਰ ਅਧਿਕਾਰੀ ਮੌਜੂਦ ਸੀ। ਡੰਡੀ ਇਸ ਮਨਭਾਉਂਦੀ ਨੌਕਰੀ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਤਾਂ ਉਸ ਨੇ ਜਹਾਜ਼ ਦੇ ਉਹਨਾਂ ਅਧਿਕਾਰੀਆਂ ਨੂੰ ਉਸ ਜਹਾਜ਼ ਵਿੱਚ ਇੱਕ ਹੋਰ ਅਧਿਕਾਰੀ ਦੀ ਜ਼ਰੂਰਤ ਬਾਰੇ ਪੁੱਛਿਆ ਤੇ ਉਸ ਨੂੰ ਨੌਕਰੀ ਮਿਲ ਗਈ। ਅਗਲੇ ਦੋ ਸਾਲ ਡੰਡੀ ਨੇ ਭੂ-ਮੱਧ ਸਾਗਰ ਵਿੱਚ ਜਹਾਜ਼ ਵਿੱਚ ਕਲਾਤਮਕ ਬੰਦੂਕਾਂ ਬਣਾਉਣ ਵਿੱਚ ਬਿਤਾਏ। ਆਪਣਾ ਕੰਮ ਪੂਰਾ ਹੋਣ ਉੱਪਰੰਤ ਡੰਡੀ ਨੇ ਇੰਡੀਆਨਾ ਯੂਨੀਵਰਸਿਟੀ ਵਿੱਚ ਲੋਕ-ਧਾਰਾ ਵਿੱਚ ਪੀ.ਐਚ.ਡੀ ਕਰਨ ਲਈ ਦਾਖ਼ਲਾ ਲਿਆ। ਇੰਡੀਆਨਾ ਯੂਨੀਵਰਸਿਟੀ ਵਿੱਚ ਉਸ ਨੇ ਅਮਰੀਕਨ ਲੋਕ-ਧਾਰਾ ਦੇ ਪਿਤਾਮਾ ਰਿਚਰਡ ਡੋਰਮਨ ਦੇ ਅਧੀਨ ਕੰਮ ਕੀਤਾ। ਉਹਨਾਂ ਦੇ ਨਾਲ ਕੰਮ ਕਰਨ ਉੱਪਰੰਤ ਜਲਦੀ ਹੀ ਡੰਡੀ ਨੇ ਆਪਣੇ ਆਪ ਨੂੰ ਲੋਕ-ਧਾਰਾ ਦੇ ਖੇਤਰ ਵਿੱਚ ਇੱਕ ਹਸਤੀ ਵਜੋਂ ਸਥਾਪਿਤ ਕਰ ਲਿਆ। ਬਹੁਤ ਜਲਦੀ ਉਹਨਾਂ ਨੇ ਆਪਣੀ ਡਿਗਰੀ ਸਮਾਪਤ ਕੀਤੀ ਅਤੇ ਕੈਨਸਾਸ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਕਿੱਤੇ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਇੱਕ ਸਾਲ ਕੈਨਸਾਸ ਯੂਨੀਵਰਸਿਟੀ ਵਿੱਚ ਕੰਮ ਕਰਨ ਤੋਂ ਬਾਅਦ ਇਨ੍ਹਾਂ ਨੂੰ ਕੈਲੇਫੋਰਨੀਆ ਬਰਕਲੇ ਵਿੱਚ ਮਾਨਵ ਵਿਗਿਆਨ ਵਿਭਾਗ ਵਿੱਚ ਲੋਕ ਧਰਾ ਪੜ੍ਹਾਉਣ ਲਈ ਸੱਦਾ ਆਇਆ ਜਿੱਥੇ ਡੰਡੀ ਨੇ ਆਪਣੀ ਜ਼ਿੰਦਗੀ ਤੋਂ ਮੌਤ ਤਕ ਦੇ 42 ਸਾਲ ਉੱਥੇ ਬਿਤਾਏ।
ਅਧਿਆਪਨ ਤਕਨੀਕ
ਸੋਧੋਡੰਡੀ ਬਹੁਤ ਹੀ ਪ੍ਰਭਾਵੀ ਲੈਕਚਰਾਰ ਸਨ। ਉਹਨਾਂ ਦੀ ਲੋਕ-ਧਾਰਾ ਅਧਿਆਪਨ ਕਲਾ ਨੇ ਬਹੁਤ ਸਾਰੇ ਵਿਦਿਆਰਥੀਆਂ ਦਾ ਰੁਝਾਨ ਕੇਂਦਰਿਤ ਕੀਤਾ। ਅਧਿਆਪਨ ਦੌਰਾਨ ਉਸ ਨੇ ਵਿਦਿਆਰਥੀਆਂ ਨੂੰ ਲੋਕ-ਧਾਰਾ ਦੀਆਂ ਵੱਖ ਵੱਖ ਕਿਸਮਾਂ ਮਿਥਕ ਕਥਾ, ਲੋਕ ਕਥਾ, ਲੋਕ ਡਰਾਮੇ, ਲੋਕ ਵਿਸ਼ਵਾਸ, ਖਾਣ ਪੀਣ ਆਦਿ ਬਾਰੇ ਜਾਣੂ ਕਰਵਾਇਆ। ਉਸ ਨੇ ਆਪਣੀ ਆਖ਼ਰੀ ਅਧਿਆਪਨ ਯੋਜਨਾ ਵਿੱਚ ਜ਼ਰੂਰਤ ਵਜੋਂ ਵਿਦਿਆਰਥੀਆਂ ਨੂੰ ਲੋਕ-ਧਾਰਾ ਦੀਆਂ 40 ਚੀਜ਼ਾਂ ਨੂੰ ਇਕੱਠੀਆਂ ਅਤੇ ਵਿਸਥਾਰ ਕਰਨ ਲਈ ਕਿਹਾ। ਉਹ ਸਾਰੀ ਸਮਗਰੀ ਹੁਣ ਵੀ ਬਰਕਲੇ ਯੂਨੀਵਰਸਿਟੀ ਵਿੱਚ ਪਈ ਹੈ। ਇਹ ਸਮਗਰੀ (ਤਕਰੀਬਨ 500000 ਆਈਟਮ) ਬਰਕਲੇ ਯੂਨੀਵਰਸਿਟੀ ਵਿੱਚ ਲੋਕ-ਧਾਰਾ ਸੂਚੀ ਪੱਤਰ ਵਿੱਚ ਅਲੱਗ ਸਥਾਨ ਦਿੱਤਾ ਹੋਇਆ ਹੈ। ਐਲਨ ਡੰਡੀ ਨੇ ਅਮਰੀਕਨ ਲੋਕ-ਧਾਰਾ ਦੇ ਪੂਰਵ ਸਨਾਤਨ ਕੋਰਸਾਂ ਵਿੱਚ ਪੜ੍ਹਾਇਆ। ਇਸ ਤੋਂ ਇਲਾਵਾ ਉਸ ਨੇ ਲੋਕ ਧਰਾ ਦਾ ਇਤਿਹਾਸ ਅਤੇ ਲੋਕ ਧਾਰਾ ਦੇ ਸਿਧਾਂਤਾਂ ਨੂੰ ਅੰਤਰ-ਰਾਸ਼ਟਰੀ ਨਜ਼ਰੀਏ ਤੋਂ ਪੜ੍ਹਾਇਆ। ਬਰਕਲੇ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਵਿਦਿਆਰਥੀ ਮੁਖੀ ਪ੍ਰੋਗਰਾਮ ਵਿੱਚ ਡੰਡੀ ਨੇ ਵੱਧ ਚੜ ਕੇ ਹਿੱਸਾ ਲਿਆ। ਉਹ ਗਰਮੀ ਦੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਭਾਸ਼ਣ ਦਿਆ ਕਰਦੇ ਸਨ। ਜਿਸ ਵਿੱਚ ਉਹ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਯੂਨੀਵਰਸਿਟੀ ਵਿੱਚੋਂ ਲੈਣ ਲਈ ਪ੍ਰੇਰਿਤ ਕਰਦੇ ਸਨ। ਵਿਦਿਆਰਥੀ ਨੂੰ ਪ੍ਰੇਰਿਤ ਕਰਨ ਲਈ ਉਹ ਆਪਣੇ ਭਾਸ਼ਣ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ ਤੇ ਚੁਟਕਲਿਆਂ ਦਾ ਪ੍ਰਯੋਗ ਕਰਦੇ ਸਨ। ਜਿਸ ਕਾਰਨ ਉਹਨਾਂ ਦਾ ਭਾਸ਼ਣ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ।
ਵਿਵਾਦ
ਸੋਧੋਡੰਡੀ ਦੇ ਸਿਧਾਂਤ ਬਹੁਤ ਜ਼ਿਆਦਾ ਵਿਵਾਦ ਭਰਪੂਰ ਸਨ। ਉਸ ਨੇ ਲੋਕ-ਧਾਰਾ ਨੂੰ ਅਚੇਤ ਇੱਛਾਵਾਂ ਦੇ ਰੂਪ ਵਿੱਚ ਦਰਸਾਇਆ। ਉਸ ਦੇ ਬਹੁਤ ਸਾਰੇ ਵਿਵਾਦਿਤ ਕੰਮਾਂ ਵਿੱਚੋਂ ਕੁੱਝ ਕੰਮ ਸਨ New Testament ਅਤੇ ਕੁਰਾਨ ਲੋਕ-ਧਾਰਾ ਦੇ ਰੂਪ ਵਿੱਚ ਆਪਣੇ ਵਿਵਾਦਿਤ ਕੰਮਾਂ ਕਾਰਨ ਹੀ ਉਹ ਮੌਤ ਦੇ ਨਜ਼ਦੀਕ ਆਇਆ। 1980 ਵਿੱਚ ਡੰਡੀ ਨੇ ਅਮਰੀਕੀ ਲੋਕ-ਧਾਰਾ ਸਮਾਜ ਵਿੱਚ ਪ੍ਰਧਾਨਗੀ ਭਾਸ਼ਣ ਦੇਣ ਲਈ ਬੁਲਾਇਆ ਗਿਆ। ਉਹ ਭਾਸ਼ਣ ਬਾਅਦ ਵਿੱਚ ‘ Life is like a chicken coop leader ’ ਨਾਮ ਅਧੀਨ ਛਾਪਿਆ।
ਫਲੈਮਿੰਗ ਨਾਲ ਭੇਂਟ ਵਾਰਤਾ
ਸੋਧੋਡੰਡੀ ਦੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਫ਼ਿਲਮ ਮੇਕਰ ਬਰੈਨ ਫਲੈਮਿੰਗ ਨੇ ਦਸਤਾਵੇਜ਼ੀ ਫ਼ਿਲਮ ਲਈ ਇੰਟਰਵਿਊ ਲਈ। ਜਿਹੜੀ ਬਾਅਦ ਵਿੱਚ ‘The god who was not there’ ਦੇ ਨਾਮ ਅਧੀਨ ਪ੍ਰਸਤੁਤ ਕੀਤੀ ਗਈ।
ਮੌਤ
ਸੋਧੋਡੰਡੀ ਦੀ ਮੌਤ 30 ਮਾਰਚ 2005 ਨੂੰ ਸਨਾਤਕ ਸੈਮੀਨਾਰ ਦੌਰਾਨ ਅਚਾਨਕ ਡਿੱਗ ਪੈਣ ਨਾਲ਼ ਹੋਈ।
ਕੰਮ
ਸੋਧੋ- Pagter, Carl R. (Co-author). Never Try to Teach a Pig to Sing.
- (1964)."The Morphology of North American Indian Folktales".
- (Ed.) (1965). The Study of Folklore.
- (1968). "The Number Three in American Culture." In Alan Dundes (ed.), Every Man His Way: Readings in Cultural Anthropology. Englewood Cliffs, New Jersey: Prentice-Hall.
- (1969). "Thinking Ahead: A Folkloristic Reflection of the Future Orientation in American Worldview".
- (1971). "A Study of Ethnic Slurs".
- (1972). "Folk Ideas as Units of Worldview".
- (1975). "Slurs International: Folk Comparisons of Ethnicity and National Character".
- (1980). Interpreting Folklore. Indiana University Press.
- (1984). Life is Like a Chicken Coop Ladder: A Portrait of German Culture Through Folklore.
- (Ed.) (1984). Sacred Narrative: Readings in the Theory of Myth. University of California Press.
- Falassi, Alessandro (Co-author) (1984). La terra in Piazza: An interpretation of the Palio in Siena. University of California Press.
- (with C. Banc) (1986) "First Prize: Fifteen Years. An Annotated Collection of Political Jokes" ISBN 0-8386-3245-9
- (1987). Cracking Jokes: Studies of Sick Humor Cycles & Stereotypes. Ten Speed Press.
- Pagter, Carl R. (Co-author) (1987). When You're Up to Your Ass in Alligators...: More Urban Folklore from the Paperwork Empire. Wayne State University Press.
- (Ed.) (1989). Little Red Riding Hood: A Casebook. Madison, WI: The University of Wisconsin Press.
- (Ed.) (1990). In Quest of the Hero. Princeton University Press.
- (Ed.) (1991). Mother Wit from the Laughing Barrel: Readings in the Interpretation of Afro-American Folklore. University Press of Mississippi.
- (1991) The Blood Libel Legend: A Casebook in Anti-Semitic Folklore. University of Wisconsin Press
- (Ed.) (1992). The Evil Eye: A Casebook. University of Wisconsin Press.
- Pagter, Carl R. (Co-author). (1992) Work Hard and You Shall Be Rewarded: Urban Folklore From the Paperwork Empire. ISBN 978-0814324325
- (1993). Folklore Matters. University of Tennessee Press.
- (Ed.) (1994). The Cockfight: A Casebook. University of Wisconsin Press.
- Edmunds, Lowell (Co-ed.) (1995). Oedipus: A Folklore Casebook. University of Wisconsin Press.
- Pagter, Carl R. (Co-Author) (1996). Sometimes the Dragon Wins: Yet More Urban Folklore from the Paperwork Empire. Syracuse University Press.
- (Ed.) (1996). The Walled-Up Wife: A Casebook. University of Wisconsin Press.
- (1997). From Game to War and Other Psychoanalytic Essays on Folklore. University of Kentucky Press.
- (1997). Two Tales of Crow and Sparrow: A Freudian Folkloristic Essay on Caste and Untouchability. Rowman & Littlefield.
- (Ed.) (1998). The Vampire: A Casebook. Madison, WI: The University of Wisconsin Press.
- Pagter, Carl R. (Co-author) (2000). Why Don't Sheep Shrink When It Rains?: A Further Collection of Photocopier Folklore. Syracuse University Press.
- (1999). Holy Writ as Oral Lit: The Bible as Folklore. Rowman & Littlefield Publishers, Inc.
- (2002). Bloody Mary in the Mirror: Essays in Psychoanalytic Folkloristics. University Press of Mississippi.
- (2003). The Shabbat Elevator and Other Sabbath Subterfuges. Rowman & Littlefield.
- (2003). Fables of the Ancients?: Folklore in the Qur'an. Rowman & Littlefield.
- (2003). Parsing Through Customs: Essays by a Freudian Folklorist. The University of Wisconsin Press.
- (2004). "As the Crow Flies: A Straightforward Study of Lineal Worldview in American Folk Speech".
- (Ed.) (2005). Recollecting Freud. Madison, WI: The University of Wisconsin Press.
ਹਵਾਲੇ
ਸੋਧੋ- a b c Fox, Margalit (2005-04-02). "Alan Dundes, 70, Folklorist Who Studied Human Custom, Dies". The New York Times. Retrieved 2008-10-31.
- a b Burress, Charles (2005-04-02). "UC folklorist Dundes dies while teaching; His scholarship helped to create an academic discipline". San Francisco Chronicle. Retrieved 2008-10-31.
- Mieder, Wolfgang (2006). ""The Proof Of The Proverb Is In The Probing": Alan Dundes as Pioneering Paremiologist". Western Folklore (Summer 2006): pages 26–27. Retrieved 2008-10-31.[dead link]
- a b c Oliver, Myrna (2005-04-03). "Alan Dundes, 70; Folklorist Drew Laughs and Hostility". Los Angeles Times. Retrieved 2008-10-31.
- Default page – Interview by Fleming [unverified]