ਓਟੋ ਜੈਸਪਰਸਨ
ਓਟੋ ਜੈਸਪਰਸਨ (16 July 1860- 30 April 1943) ਇੱਕ ਡੈਨਿਸ਼ ਭਾਸ਼ਾ ਵਿਗਿਆਨੀ ਸੀ ਜੋ ਅੰਗਰੇਜ਼ੀ ਗਰਾਮਰ ਦਾ ਮਾਹਰ ਸੀ।
ਓਟੋ ਜੈਸਪਰਸਨ | |
---|---|
ਜਨਮ | Jens Otto Harry Jespersen 16 ਜੁਲਾਈ 1860 Randers, Denmark |
ਮੌਤ | 30 ਅਪ੍ਰੈਲ 1943 Roskilde, Denmark | (ਉਮਰ 82)
ਰਾਸ਼ਟਰੀਅਤਾ | Danish |
ਪੇਸ਼ਾ | Academic |
ਸ਼ੁਰੂ ਦਾ ਜੀਵਨ
ਸੋਧੋਓਟੋ ਜੈਸਪਰਸਨ ਦਾ ਜਨਮ ਜੱਟਲੈਂਡ ਦੇ ਰੈਂਡਰਜ਼ ਵਿੱਚ ਹੋਇਆ। ਉਹ ਡੈਨਿਸ਼ ਭਾਸ਼ਾ ਵਿਗਿਆਨੀ ਰਸਮੁਸ ਰਾਸਕ ਤੋਂ ਪ੍ਰੇਰਿਤ ਸੀ ਅਤੇ ਰਾਸਕ ਦੇ ਵਿਆਕਰਨ ਦੀ ਮਦਦ ਨਾਲ ਉਸਨੇ ਕੁਝ ਆਈਸਲੈਂਡਿਕ, ਇਟਾਲੀਅਨ ਅਤੇ ਸਪੈਨਿਸ਼ ਨੂੰ ਸਿੱਖੀ।[1] 17 ਸਾਲ ਦੀ ਉਮਰ ਸਮੇਂ 1877 ਵਿੱਚ ਉਹ ਕਾਨੂੰਨ ਦੀ ਪੜ੍ਹਾ ਕਰਨ ਲ ਕੋਪਨਹੈਗਨ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ ਪਰ ਭਾਸ਼ਾ ਅਧਿਐਨ ਨੂੰ ਨਹੀਂ ਭੁੱਲਿਆ। 1881 ਵਿੱਚ, ਉਸਨੇ ਆਪਣਾ ਪੂਰਾ ਧਿਆਨ ਭਾਸ਼ਾਵਾਂ ਦੇ ਅਧਿਐਨ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਅਤੇ 1887 ਵਿੱਚ ਫ੍ਰੈਂਚ ਵਿੱਚ ਮਾਸਟਰ ਡਿਗਰੀ ਕੀਤੀ, ਨਾਲ ਦੀ ਨਾਲ ਅੰਗਰੇਜ਼ੀ ਅਤੇ ਲਾਤੀਨੀ ਦਾ ਵੀ ਸੈਕੰਡਰੀ ਭਾਸ਼ਾਵਾਂ ਦੇ ਤੌਰ 'ਤੇ ਅਧਿਐਨ ਕੀਤਾ।[2] ਉਸ ਨੇ ਆਪਣੀ ਪੜ੍ਹਾਈ ਦੌਰਾਨ ਸਕੂਲ ਅਧਿਆਪਕ ਅਤੇ ਡੈਨਮਾਰਕ ਸੰਸਦ ਦੇ ਇੱਕ ਲਘੂ ਪੱਤਰਕਾਰ ਦੇ ਤੌਰ 'ਤੇ ਪਾਰਟ-ਟਾਈਮ ਕੰਮ ਕੀਤਾ। 1887-1888 ਵਿੱਚ ਉਸਨੇ ਹੈਨਰੀ ਸਵੀਟ ਅਤੇ ਪਾਲ ਪਾਸੀ ਵਰਗੇ ਭਾਸ਼ਾ ਵਿਗਿਆਨੀਆਂ ਨਾਲ ਇੰਗਲੈਂਡ, ਜਰਮਨੀ ਅਤੇ ਫਰਾਂਸ ਦੀ ਯਾਤਰਾ ਕੀਤੀ ਜੋ ਆਕਸਫੋਰਡ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵਿੱਚ ਭਾਸ਼ਣ ਦੇਣ ਜਾਂਦੇ ਸਨ। ਆਪਣੇ ਸਲਾਹਕਾਰ ਵਿਲਹੈਲਮ ਥੌਸਮਨ ਦੀ ਸਲਾਹ ਤੇ ਉਹ ਅਗਸਤ 1888 ਵਿੱਚ ਕੋਪਨਹੈਗਨ ਵਾਪਸ ਆ ਗਿਆ ਅਤੇ ਉਸਨੇ ਅੰਗਰੇਜ਼ੀ ਭਾਸ਼ਾ ਤੇ ਡਾਕਟਰੇਟ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਨੇ 18 91 ਵਿਚ ਪੂਰੀ ਕੀਤੀ।
ਅਕਾਦਮਿਕ ਜੀਵਨ ਅਤੇ ਕੰਮ
ਸੋਧੋਜੈਸਪਰਸਨ ਕਾਪਨਹੇਗ ਯੂਨੀਵਰਸਿਟੀ ਵਿੱਚ 1893 ਤੋਂ 1925 ਤੱਕ ਅੰਗਰੇਜ਼ੀ ਦਾ ਪ੍ਰੋਫੈਸਰ ਰਿਹਾ। ਉਸ ਦਾ ਮੁਢਲਾ ਕੰਮ ਭਾਸ਼ਾ ਸਿੱਖਣ ਕਲਾ, ਸੁਧਾਰਾਂ ਅਤੇ ਧੁਨੀ ਵਿਗਿਆਨ ਤੇ ਕੇਂਦਰਿਤ ਸੀ ਪਰ ਉਸ ਦੀ ਪਛਾਣ ਭਾਸ਼ਾ ਦੇ ਵਿਕਾਸ ਅਤੇ ਵਾਕ ਵਿਗਿਆਨ ਦੇ ਵਿਸ਼ੇਸ਼ਗ ਦੇ ਤੌਰ ਤੇ ਬਣੀ। ਉਹ ਕੁਝ ਕਿਤਾਬਾਂ ਕਰਕੇ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ ਜਿਵੇਂ Language: Its Nature, Development and Origin (1922) ਨੂੰ ਬਹੁਤ ਸਾਰੇ ਲੋਕਾਂ ਦੁਆਰਾ ਉਹਨਾਂ ਦੀ ਸਭ ਤੋਂ ਬੇਹਤਰੀਨ ਰਚਨਾ ਮੰਨਿਆ ਜਾਂਦਾ ਹੈ।[2] Modern English Grammar on Historical Principles (1909–1949), ਅਰਥ ਵਿਗਿਆਨ ਅਤੇ ਵਾਕ ਵਿਗਿਆਨ ਉੱਤੇ ਕੇਂਦਰਤ ਹੈ। Growth and Structure of the English Language (1905)ਅੰਗਰੇਜ਼ੀ ਦੇ ਵਿਕਾਸ ਨਾਲ ਸੰਬੰਧਿਤ ਹੈ।
ਪੁਸਤਕ ਸੂਚੀ
ਸੋਧੋ- 1889: The articulations of speech sounds represented by means of analphabetic symbols. Marburg: Elwert.
- 1894: Progress in Language. London: Swan Sonnenschein & Co.
- 1904: How to teach a foreign language. London: S. Sonnenschein & Co. 1928 printing available online through OpenLibrary.org.
- 1905: Growth and Structure of the English Language (ISBN 0-226-39877-30-226-39877-3)
- 1909–1949: A Modern English Grammar on Historical Principles (in seven volumes; the title should be understood as 'A grammar of Modern English') originally published by Carl Winter, Heidelberg, later vols. by Ejnar Munksgard, Copenhagen and George Allen & Unwin, London (ISBN 0-06-493318-00-06-493318-0) (Vols. 5–7, issued without series title, have imprint: Copenhagen, E. Munksgaard, 1940–49; Imprint varies: Pt.5–6: London: Allen & Unwin; pt.7: Copenhagen: Munksgaard, London: Allen & Unwin.)
- 1922: Language: Its Nature, Development, and Origin (ISBN 0-04-400007-30-04-400007-3)
- 1924: The Philosophy of Grammar (ISBN 0-226-39881-10-226-39881-1)
- 1925: Mankind, nation and individual: from a linguistic point of view. H. Aschehoug (det Mallingske bogtryk.), 1925
- 1928: An International Language Archived 2016-03-03 at the Wayback Machine. (the introduction of the Novial language)
- 1930: Novial Lexike Novial to English, French and German dictionary.
- 1933: Essentials of English Grammar
- 1937: Analytic Syntax (ISBN 0-226-39880-30-226-39880-3)
- 1938: En sprogmands levned, Copenhagen, Jespersen's autobiography
- 1941: Efficiency in linguistic change
- 1993. A literary miscellany: proceedings of the Otto Jespersen Symposium April 29–30, edited by Jørgen Erik Nielsen and Arne Zettersten 1994
- 1995: A Linguist's Life: an English translation of Otto Jespersen's autobiography, edited by Arne Juul, Hans Frede Nielsen and Jørgen Erik Nielsen, Odense (ISBN 87-7838-132-087-7838-132-0)
ਨਿਬੰਧ ਅਤੇ ਲੇਖ
ਸੋਧੋ- What is the use of phonetics?, in: Educational Review (February 1910)
- Nature and Art in Language, in: American Speech 5 (1929), pp. 89ff (Part 1, Part 2)
- Adversative Conjunctions, in: Linguistics (1933)