ਓਲੀਵਰ ਟਵਿਸਟ
ਓਲੀਵਰ ਟਵਿਸਟ ਅੰਗਰੇਜ਼ੀ ਲੇਖਕ ਚਾਰਲਜ਼ ਡਿਕਨਜ਼ ਦਾ ਦੂਜਾ ਨਾਵਲ ਹੈ, ਜਿਸਨੂੰ 1838 ਵਿੱਚ ਰਿਚਰਡ ਬੈਨਟਲੇ ਨੇ ਪ੍ਰਕਾਸ਼ਿਤ ਕੀਤਾ। ਇਹ ਓਲੀਵਰ ਟਵਿਸਟ ਨਾਂ ਦੇ ਇੱਕ ਅਨਾਥ ਬੱਚੇ ਦੀ ਕਹਾਣੀ ਦੱਸਦਾ ਹੈ, ਜੋ ਕਾਰਜਸ਼ਾਲਾ (ਵਰਕਹਾਊਸ) ਤੋਂ ਭੱਜ ਜਾਂਦਾ ਹੈ ਅਤੇ ਉਸਦੀ ਮੁਲਾਕਾਤ ਲੰਦਨ ਵਿੱਚ ਜੇਬਕਤਰਿਆਂ ਦੇ ਗਰੋਹ ਨਾਲ ਹੁੰਦੀ ਹੈ। ਇਹ ਡਿਕਨਜ਼ ਦੇ ਸਭ ਤੋਂ ਪ੍ਰਸਿੱਧ ਨਾਵਲਾਂ ਵਿੱਚੋਂ ਇੱਕ ਹੈ, ਅਤੇ ਕਈ ਫਿਲਮਾਂ ਅਤੇ ਟੈਲੀਵਿਜਨ ਰੂਪਾਂਤਰਾਂ ਦਾ ਵਿਸ਼ਾ ਰਿਹਾ ਹੈ।
ਲੇਖਕ | ਚਾਰਲਜ਼ ਡਿਕਨਜ਼ |
---|---|
ਮੂਲ ਸਿਰਲੇਖ | 'ਓਲੀਵਰ ਟਵਿਸਟ ਜਾਂ ਦ ਪੈਰਿਸ਼ ਬੁਆਏਜ ਪ੍ਰੋਗਰੈਸ (Oliver Twist; or, The Parish Boy's Progress) |
ਚਿੱਤਰਕਾਰ | ਜਾਰਜ ਕਰਿਊਕਸ਼ੈਂਕ |
ਦੇਸ਼ | ਇੰਗਲੈਂਡ |
ਭਾਸ਼ਾ | ਅੰਗਰੇਜ਼ੀ |
ਲੜੀ | ਮਹੀਨੇਵਾਰ: ਫਰਵਰੀ 1837 – ਅਪਰੈਲ 1839 |
ਵਿਧਾ | ਇਤਹਾਸਕ-ਗਲਪ ਸਮਾਜਕ ਆਲੋਚਨਾ |
ਪ੍ਰਕਾਸ਼ਕ | ਲੜੀਵਾਰ: ਬੈਨਟਲੇ ਦਾ ਫੁੱਟਕਲ]] ਪੁਸਤਕ:ਰਿਚਰਡ ਬੈਨਟਲੇ |
ਪ੍ਰਕਾਸ਼ਨ ਦੀ ਮਿਤੀ | 1837 (ਤਿੰਨ ਜਿਲਦਾਂ ਵਿੱਚ) |
ਮੀਡੀਆ ਕਿਸਮ | ਪ੍ਰਿੰਟ (ਲੜੀਵਾਰ, ਹਾਰਡਕਵਰ ਅਤੇ ਪੇਪਰਬੈਕ) |
ਸਫ਼ੇ | 123 ਸੈਟਿੰਗ |
ਆਈ.ਐਸ.ਬੀ.ਐਨ. | 91-1-937201-9 |
ਓ.ਸੀ.ਐਲ.ਸੀ. | 185812519 |
ਪਿੱਠਭੂਮੀ
ਸੋਧੋਓਲਿਵਰ ਟਵਿਸਟ ਡਿਕਨਜ ਦੇ ਉਲੀਕੇ ਮੁਲਜਮਾਂ ਅਤੇ ਉਨ੍ਹਾਂ ਦੇ ਘਿਣਾਉਣੇ ਜੀਵਨ ਦੇ ਰੋਮਾਂਸਰਹਿਤ ਚਿਤਰਣ ਲਈ ਉਲੇਖਣੀ ਹੈ।[1] ਕਿਤਾਬ ਵਿੱਚ ਲੰਦਨ ਦੇ ਅਨੇਕਾਂ ਯਤੀਮ ਬਾਲਕਾਂ ਦੇ ਨਾਲ ਹੋਣ ਵਾਲੇ ਕਰੂਰ ਵਰਤਾਉ ਨੂੰ ਵੀ ਪਰਗਟ ਕੀਤਾ ਗਿਆ ਹੈ, ਜਿਸਨੇ ਅੰਤਰਰਾਸ਼ਟਰੀ ਚਿੰਤਾ ਨੂੰ ਵਧਾ ਦਿੱਤਾ ਸੀ ਅਤੇ ਇਸਨੂੰ ਕਦੇ-ਕਦੇ 'ਦ ਗਰੇਟ ਲੰਦਨ ਵੇਫ ਕਰਾਈਸਿਸ' ਵੀ ਕਹਿੰਦੇ ਹਨ: ਡਿਕਨਜ ਦੇ ਯੁੱਗ ਵਿੱਚ ਲੰਦਨ ਵਿੱਚ ਅਨਾਥਾਂ ਦੀ ਵੱਡੀ ਭਾਰੀ ਸੰਖਿਆ। ਕਿਤਾਬ ਦਾ ਉਪ-ਸਿਰਲੇਖ, 'ਦ ਪੈਰਿਸ਼ ਬੁਆਏਜ ਪ੍ਰੋਗਰੈਸ' ਬੁਆਨਿਨ ਦੀ ਦ ਪਿਲਗਰਿਮਜ ਪ੍ਰੋਗਰੈਸ ਅਤੇ 18ਵੀਂ ਸਦੀ ਵਿੱਚ ਵਿਲੀਅਮ ਹੋਗਾਰਥ ਦੁਆਰਾ ਲਿਖੀ ਏ ਰੇਕ'ਜ ਪ੍ਰੋਗਰੈਸ ਅਤੇ ਏ ਹਾਰਲੋਟ'ਜ ਪ੍ਰੋਗਰੈਸ ਦੀ ਪ੍ਰਚੱਲਤ ਹਾਸਭਰੀ ਲੜੀ ਵੱਲ ਸੰਕੇਤ ਕਰਦਾ ਹੈ।[2]
ਸਮਾਜਕ ਨਾਵਲ ਦੀ ਪਹਿਲੀ ਉਦਾਹਰਣ, ਇਹ ਕਿਤਾਬ ਬਾਲ ਮਜ਼ਦੂਰੀ, ਅਪਰਾਧੀਆਂ ਵਜੋਂ ਬੱਚਿਆਂ ਦੀ ਭਰਤੀ, ਅਤੇ ਗਰੀਬ ਅਵਾਰਾ ਬੱਚਿਆਂ ਦੀ ਮੌਜੂਦਗੀ ਸਮੇਤ ਵੱਖ ਵੱਖ ਸਮਕਾਲੀ ਬੁਰਾਈਆਂ ਦੀ ਤਰਫ ਲੋਕਾਂ ਦਾ ਧਿਆਨ ਖਿਚਦੀ ਹੈ। ਡਿਕਨਜ ਨੇ ਨਾਵਲ ਦੇ ਗੰਭੀਰ ਮਜ਼ਮੂਨਾਂ ਨੂੰ ਵਿਅੰਗ ਅਤੇ ਕਾਲੇ ਹਾਸੇ ਦੇ ਨਾਲ ਵਿੰਨ੍ਹ ਕੇ ਸਮੇਂ ਦੇ ਜਬਰ ਜੁਲਮ ਦੀ ਖਿੱਲੀ ਉੜਾਈ ਹੈ। ਇਹ ਨਾਵਲ 1830ਵਿਆਂ ਦੇ ਉਸ ਜਮਾਨੇ ਵਿੱਚ ਖੂਬ ਪ੍ਰਚਲਿਤ ਰਾਬਰਟ ਬਲਿਨਕੋ ਦੀ ਇੱਕ ਕਹਾਣੀ ਤੋਂ ਪ੍ਰੇਰਿਤ ਹੋ ਸਕਦਾ ਹੈ, ਜਿਸ ਵਿੱਚ ਕਪਾਹ ਮਿਲ ਵਿੱਚ ਬਾਲ ਮਜ਼ਦੂਰੀ ਕਰਦੇ ਇੱਕ ਯਤੀਮ ਬਾਲ ਮਜ਼ਦੂਰ ਦੀਆਂ ਕਠਿਨਾਈਆਂ ਦਾ ਬਿਰਤਾਂਤ ਸੀ। ਸ਼ਾਇਦ ਇਸ ਕਹਾਣੀ ਦੇ ਨਿਰਮਾਣ ਵਿੱਚ ਡਿਕਨਜ ਦੇ ਆਪਣੇ ਜਵਾਨੀ ਦੇ ਸਮੇਂ ਦੇ (ਜਦੋਂ ਉਹ ਮਾਸੂਮ ਅਤੇ ਬਾਲ ਮਜਦੂਰ ਸੀ) ਅਨੁਭਵਾਂ ਦਾ ਵੀ ਯੋਗਦਾਨ ਹੈ।
ਪ੍ਰਕਾਸ਼ਨਾਵਾਂ
ਸੋਧੋਇਹ ਕਿਤਾਬ ਮੂਲ ਤੌਰ ਤੇ ਬੇਂਟਲੇ ਮਿਸਲੈਨੀ ਵਿੱਚ ਸੀਰੀਅਲ ਵਜੋਂ ਮਾਸਿਕ ਕਿਸਤਾਂ ਵਿੱਚ ਪ੍ਰਕਾਸ਼ਿਤ ਹੋਈ ਸੀ ਜੋ 1839 ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਸ਼ੁਰੂ ਹੋਈ ਅਤੇ 1837 ਦੀ ਫਰਵਰੀ ਤੱਕ ਜਾਰੀ ਰਹੀ। ਮੂਲ ਤੌਰ ਤੇ ਇਸਨੂੰ ਡਿਕਨਜ ਦੇ ਸੀਰੀਅਲ ਦ ਮਡਫੋਗ ਪੇਪਰਜ ਦਾ ਇੱਕ ਭਾਗ ਬਣਾਉਣ ਦਾ ਮਨਸ਼ਾ ਸੀ। 1846 ਤੱਕ ਇਹ ਉਸਦੇ ਮਾਸਿਕ ਧਾਰਾਵਾਹਿਕ ਵਜੋਂ ਜ਼ਾਹਰ ਨਹੀਂ ਹੋਇਆ ਸੀ। ਜਾਰਜ ਕਰਿਊਕਸ਼ੈਂਕ ਹਰ ਇੱਕ ਕਿਸਤ ਦਾ ਵਰਣਨ ਕਰਨ ਲਈ ਪ੍ਰਤੀ ਮਹੀਨਾ ਇੱਕ ਇਸਪਾਤ ਨੱਕਾਸ਼ੀ ਪ੍ਰਦਾਨ ਕਰਦਾ ਸੀ। ਪਹਿਲਾ ਕਿਤਾਬੀ ਪ੍ਰਕਾਸ਼ਨ ਧਾਰਾਵਾਹੀ ਪ੍ਰਕਾਸ਼ਨ ਦੇ ਪੂਰੇ ਹੋਣ ਦੇ ਛੇ ਮਹੀਨੇ ਪਹਿਲਾਂ ਹੋਇਆ ਸੀ। ਇਸਨੂੰ ਬੇਂਟਲੇ ਮਿਸਲੈਨੀ ਦੇ ਮਾਲਿਕ, ਰਿਚਰਡ ਬੇਂਟਲੇ ਨੇ ਤਿੰਨ ਖੰਡਾਂ ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਵਿੱਚ ਲੇਖਕ ਦਾ ਫ਼ਰਜ਼ੀ ਨਾਮ ਬੋਜ ਰੱਖਿਆ ਗਿਆ ਹੈ ਅਤੇ ਇਸ ਵਿੱਚ ਕਰਿਊਕਸ਼ੈਂਕ ਦੀਆਂ ਬਣਾਈਆਂ 24 ਇਸਪਾਤ ਨੱਕਾਸ਼ੀ ਪਲੇਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਪਾਤਰ
ਸੋਧੋ
|
* ਸ਼੍ਰੀ ਗਿਲਸ - ਸ਼੍ਰੀਮਤੀ ਮੇਲੀ ਦੀ ਬਟਲਰ * ਸ਼੍ਰੀ ਬ੍ਰਿਟਲਜ - ਸ਼੍ਰੀਮਤੀ ਮੇਲੀ ਦੀ ਅਪ੍ਰੇਂਟਿਸ * ਸ਼੍ਰੀਮਤੀ ਮਾਨ - ਓਲੀਵਰ ਕਰਮਸ਼ਾਲਾ ਪ੍ਰਧਾਨ * ਸ਼੍ਰੀ ਗੇਮਫ਼ੀਲਡ - ਇੱਕ ਚਿਮਨੀ ਸਵੀਪ * ਬੈੱਟ - ਇੱਕ ਵੇਸ਼ਵਾ * ਸ਼੍ਰੀ ਫੇਂਗ - ਇੱਕ ਮਜਿਸਟਰੇਟ * ਬਾਰਨੀ - ਫੇਗਿਨ ਦਾ ਇੱਕ ਯਹੂਦੀ ਆਪਰਾਧੀ ਸਾਥੀ * ਡੱਫ਼ ਅਤੇ ਬਲਾਥਰ - ਦੋ ਨਿਕੰਮੇ ਪੁਲਸਕਰਮੀ * ਟਾਮ ਚਿਟਲਿੰਗ - ਫੇਗਿਨ ਦੇ ਗਰੋਹ ਮੈਬਰਾਂ ਵਿੱਚੋਂ ਇੱਕ
|
ਹਵਾਲੇ
ਸੋਧੋ- ↑ Donovan, Frank. The Children of Charles Dickens. London: Leslie Frewin, 1968, pp. 61–62.
- ↑ Dunn, Richard J.. Oliver Twist: Whole Heart and Soul (Twayne's Masterwork Series No. 118). New York: Macmillan, p. 37.