ਓਸਾਮਾ ਬਿਨ ਲਾਦੇਨ ਦੀ ਮੌਤ

ਓਸਾਮਾ ਬਿਨ ਲਾਦੇਨ, ਜੋ ਕਿ ਇਸਲਾਮੀ ਸਮੂਹ ਅਲ-ਕਾਇਦਾ ਦਾ ਸੰਸਥਾਪਕ ਅਤੇ ਪਹਿਲਾ ਲੀਡਰ ਸੀ, ਨੂੰ ਪਾਕਿਸਤਾਨ ਵਿੱਚ 2 ਮਈ, 2011 ਨੂੰ ਪਾਕਿਸਤਾਨ ਦੇ ਮਿਆਰੀ ਸਮੇਂ ਅਨੁਸਾਰ ਰਾਤ ਦੇ ਇੱਕ ਵਜੇ ਤੋਂ ਥੋੜ੍ਹੀ ਦੇਰ ਬਾਅਦ ਅਮਰੀਕਾ ਦੀ ਨੇਵੀ ਸੀਲਜ਼ ਦੁਆਰਾ ਮਾਰ ਦਿੱਤਾ ਗਿਆ ਸੀ।[1][1][2][3] ਇਸ ਓਪਰੇਸ਼ਨ ਦਾ ਕੋਡ ਨਾਮ, ਓਪਰੇਸ਼ਨ ਨੈਪਚਿਊਨ ਸਪੀਅਰ ਸੀ ਅਤੇ ਇਸਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ.ਆਈ.ਏ.) ਵੱਲੋਂ ਜੌਇੰਟ ਸਪੈਸ਼ਲ ਓਪਰੇਸ਼ਨਜ਼ ਕਮਾਂਡ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ। ਉਸ ਤੋਂ ਇਲਾਵਾ ਇਹਨਾਂ ਦੀ ਸਹਾਇਤਾ ਕੁਝ ਹੋਰ ਅਮਰੀਕੀ ਏਜੰਸੀਆਂ ਨੇ ਵੀ ਕੀਤੀ ਸੀ, ਜਿਹਨਾਂ ਦੇ ਨਾਮ ਯੂ.ਐਸ. ਨਵਲ ਸਪੈਸ਼ਲ ਵਾਰਫ਼ੇਅਰ ਡਿਵੈਲਪਮੈਂਟ ਗਰੁੱਪ, 160ਵੀਂ ਸਪੈਸ਼ਲ ਓਪਰੇਸ਼ਨਜ਼ ਏਵੀਏਸ਼ਨ ਰੈਜੀਮੈਂਟ (ਏਅਰਬੌਰਨ) ਅਤੇ ਮਰੀਨ ਟੈਕਟੀਕਲ ਵਾਰਫ਼ੇਅਰ ਸਕੁਆਡ੍ਰੋਨ 4 ਹਨ। ਇਸ ਕਾਰਵਾਈ ਨਾਲ ਅਮਰੀਕਾ ਦੀ ਦਸ ਸਾਲਾਂ ਦੀ ਖੋਜ ਦਾ ਅੰਤ ਹੋ ਗਿਆ ਜਿਹੜਾ ਕਿ 11 ਸਿਤੰਬਰ ਦੇ ਹਮਲੇ ਦੇ ਦੋਸ਼ੀ ਓਸਾਮਾ ਬਿਨ ਲਾਦੇਨ ਨੂੰ ਲੱਭ ਰਿਹਾ ਸੀ।

ਓਸਾਮਾ ਬਿਨ ਲਾਦੇਨ ਦੀ ਮੌਤ
ਮਿਤੀਮਈ 2, 2011 (2011-05-02) ਪੀਕੇਟੀ
ਟਿਕਾਣਾਬਿਲਾਲ ਕਸਬੇ, ਐਬਟਾਬਾਦ, ਪਾਕਿਸਤਾਨ ਵਿੱਚ ਓਮਾਮਾ ਬਿਲ ਲਾਦੇਨ ਦਾ ਅੱਡਾ
ਭਾਗੀਦਾਰਸੈਂਟਰਲ ਇੰਟੈਲੀਜੈਂਸ ਏਜੰਸੀ ਸਪੈਸ਼ਲ ਐਕਟੀਵਿਟੀਜ਼ ਡਿਵੀਜ਼ਨ
ਯੂ.ਐਸ. ਨਵਲ ਸਪੈਸ਼ਲ ਵਾਰਫ਼ੇਅਰ ਡਿਵੈਲਪਮੈਂਟ ਗਰੁੱਪ
160ਵੀਂ ਸਪੈਸ਼ਲ ਓਪਰੇਸ਼ਨਜ਼ ਏਵੀਏਸ਼ਨ ਰੈਜੀਮੈਂਟ (ਏਅਰਬੌਰਨ)
ਮਰੀਨ ਟੈਕਟੀਕਲ ਵਾਰਫ਼ੇਅਰ ਸਕੁਆਡ੍ਰੋਨ 4
ਨਤੀਜਾਉੱਤਰੀ ਅਰਬ ਸਾਗਰ ਵਿੱਚ ਓਸਾਮਾ ਬਿਨ ਲਾਦੇਨ ਨੂੰ ਵਹਾਇਆ।
ਮੌਤਓਸਾਮਾ ਬਿਲ ਲਾਦੇਨ (54)
ਖ਼ਾਲਿਦ ਬਿਨ ਲਾਦੇਨ (23)
ਅਬੂ ਅਹਿਮਦ ਅਲ-ਕੁਵੈਤੀ (33)
ਅਬੂ ਅਹਿਮਦ ਅਲ-ਕੁਵੈਤੀ ਦਾ ਭਰਾ, ਅਬਰਾਰ (30)
ਬੁਸ਼ਰਾ, ਅਬਰਾਰ ਦੀ ਪਤਨੀ (ਉਮਰ ਦਾ ਪਤਾ ਨਹੀਂ)

ਐਬਟਾਬਾਦ, ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਉੱਪਰ ਮਾਰੀ ਗਈ ਰੇਡ ਨੂੰ ਅਫ਼ਗ਼ਾਨਿਸਤਾਨ ਤੋਂ ਸ਼ੁਰੂ ਕੀਤਾ ਗਿਆ ਸੀ।[4]

ਅਮਰੀਕੀ ਮਿਲਟਰੀ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸੰਗਠਨ ਸ਼ਨਾਖ਼ਤ ਕਰਨ ਲਈ ਲਾਦੇਨ ਦੇ ਸਰੀਰ ਨੂੰ ਅਫ਼ਗਾਨਿਸਤਾਨ ਲੈ ਗਏ ਸਨ ਅਤੇ ਉਸ ਪਿੱਛੋਂ ਉਸਨੂੰ ਇਸਲਾਮੀ ਰਵਾਇਤਾਂ ਦੇ ਅਨੁਸਾਰ ਮੌਤ ਦੇ 24 ਘੰਟਿਆਂ ਦੇ ਅੰਦਰ ਅਰਬ ਸਾਗਰ ਵਿੱਚ ਵਹਾ ਦਿੱਤਾ ਗਿਆ ਸੀ।[5][5][6]

ਅਲ-ਕਾਇਦਾ ਨੇ ਉਸਦੀ ਮੌਤ ਦੀ ਪੁਸ਼ਟੀ 6 ਮਈ ਨੂੰ ਕਈ ਅੱਤਵਾਦੀ ਵੈਬਸਾਈਟਾਂ ਉੱਪਰ ਕੀਤੀ ਸੀ ਅਤੇ ਉਹਨਾਂ ਨੇ ਉਸਦੀ ਮੌਤ ਦਾ ਬਦਲਾ ਲੈਣ ਦੀ ਸੌਂਹ ਵੀ ਖਾਧੀ ਸੀ।[7] ਕਈ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੇ ਜਿਹਨਾਂ ਵਿੱਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਵੀ ਸ਼ਾਮਿਲ ਸੀ, ਸੌਂਹ ਖਾਧੀ ਕਿ ਉਹ ਇਸਦੀ ਅਮਰੀਕਾ ਨੂੰ ਜਵਾਬੀ ਕਾਰਵਾਈ ਰਾਹੀਂ ਜਵਾਬ ਦੇਣਗੇ ਅਤੇ ਉਹਨਾਂ ਨੇ ਪਾਕਿਸਤਾਨ ਤੋਂ ਵੀ ਬਦਲਾ ਲੈਣ ਦੀ ਸੌਂਹ ਖਾਧੀ ਜਿਸਨੇ ਇਹ ਕਾਰਵਾਈ ਨਹੀਂ ਰੋਕੀ।[8] ਇਸ ਰੇਡ ਦਾ ਅਮਰੀਕਾ ਦੀ 90% ਜਨਤਾ ਵੱਲੋਂ ਸਮਰਥਨ ਕੀਤਾ ਗਿਆ ਸੀ,[9][10] ਅਤੇ ਸੰਯੁਕਤ ਰਾਜ, ਨੇਟੋ, ਯੂਰਪੀ ਯੂਨੀਅਨ ਅਤੇ ਬਹੁਤ ਸਾਰੀਆਂ ਸਰਕਾਰਾਂ ਵੱਲੋਂ ਇਸਦੀ ਸਰਾਹਨਾ ਕੀਤੀ ਗਈ ਸੀ।[11][11] ਪਰ ਹੋਰਾਂ ਨੇ ਇਸਦੀ ਨਿੰਦਾ ਵੀ ਕੀਤੀ ਸੀ ਜਿਸ ਵਿੱਚ ਪਾਕਿਸਤਾਨ ਦੀ ਦੋ-ਤਿਹਾਈ ਜਨਤਾ ਸ਼ਾਮਿਲ ਸੀ।[12]

ਉਸਦੀ ਮੌਤ ਦੇ ਨਤੀਜੇ ਵੱਜੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਸੀਨੀਅਰ ਜਸਟਿਸ ਜਾਵੇਦ ਇਕਬਾਲ ਦੀ ਅਗਵਾਈ ਹੇਠਾਂ ਇੱਕ ਕਮੀਸ਼ਨ ਸਥਾਪਿਤ ਕੀਤਾ ਜਿਹੜਾ ਕਿ ਹਮਲੇ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਸਮੀਖਿਆ ਕਰ ਸਕੇ।[13] ਐਬਟਾਬਾਦ ਕਮੀਸ਼ਨ ਰਿਪੋਰਟ ਨੇ ਇਹ ਸਿੱਟਾ ਕੱਢਿਆ ਕਿ ਪਾਕਿਸਤਾਨ ਦੀ ਮਿਲਟਰੀ ਅਤੇ ਇੰਟੈਲੀਜੈਂਸ ਅਥਾਰਟੀਆਂ ਦੀ ਮਿਲੀ-ਜੁਲੀ ਅਸਫ਼ਲਤਾ ਕਾਰਨ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ 9 ਸਾਲਾਂ ਤੱਕ ਲੁਕਿਆ ਰਿਹਾ ਅਤੇ ਅਲ ਜਜ਼ੀਰਾ ਨੂੰ ਇਸਦਾ ਪਤਾ 8 ਜੁਲਾਈ, 2013 ਨੂੰ ਲੱਗਿਆ।[14]

ਹਵਾਲੇ

ਸੋਧੋ
  1. 1.0 1.1 Miller, Greg (May 5, 2011). "CIA spied on bin Laden from safe house". The Washington Post. Retrieved May 6, 2011.
  2. Cooper, Helene (May 1, 2011). "Obama Announces Killing of Osama bin Laden". The New York Times. Archived from the original on May 2, 2011. Retrieved May 1, 2011. {{cite news}}: Unknown parameter |deadurl= ignored (|url-status= suggested) (help)
  3. Gal Perl Finkel, "A New Strategy Against ISIS", The Jerusalem Post, March 7, 2017.
  4. Fair, C. Christine (May 4, 2011). "The bin Laden aftermath: The U.S. shouldn't hold Pakistan's military against Pakistan's civilians". Foreign Policy. Archived from the original on ਜੂਨ 12, 2012. Retrieved May 10, 2011. {{cite web}}: Unknown parameter |dead-url= ignored (|url-status= suggested) (help)
  5. 5.0 5.1 Rubin, Adam (May 2, 2011). "Phillies crowd erupts in 'U-S-A' cheers". ESPN New York. Retrieved May 2, 2011.
  6. Kaduk, Kevin (May 2, 2011). "Video: Phillies fans chant 'U-S-A!' after Osama bin Laden news". Yahoo! Sports. Retrieved September 14, 2011.
  7. Dodds, Paisley; Baldor, Lolita C. (May 6, 2011). "Al-Qaida vows revenge for Osama bin Laden's death". Fox News. Associated Press. Retrieved April 25, 2014.
  8. Varun Vira and Anthony Cordesman, "Pakistan: Violence versus Stability", Center for Strategic and International Studies, July 25, 2011.
  9. "Public 'Relieved' By bin Laden's Death, Obama's Job Approval Rises". Pew Research Center. 2011. Archived from the original on ਮਈ 11, 2012. Retrieved May 19, 2011.
  10. Newport, Frank (2011). "Americans Back Bin Laden Mission; Credit Military, CIA Most". Gallup. Retrieved May 19, 2011.
  11. 11.0 11.1 UN chief Ban hails bin Laden death as "watershed" Archived 2015-09-24 at the Wayback Machine., Reuters May 2, 2011
  12. Pakistanis Criticize U.S. Action That Killed Osama Bin Laden Gallup. May 18, 2011,
  13. Staff (September 12, 2012). "Abbottabad Commission given 30 days to submit report". Daily Times, Pakistan. Retrieved June 28, 2013.[permanent dead link]
  14. HAshim, Asad (July 8, 2013). "Leaked report shows Bin Laden's 'hidden life'". Al Jazeera English. Retrieved July 8, 2013.

ਬਾਹਰਲੇ ਲਿੰਕ

ਸੋਧੋ