ਔਨਲਾਈਨ ਸਕੂਲ
ਇੱਕ ਔਨਲਾਈਨ ਸਕੂਲ ਜਾਂ ਈ-ਸਕੂਲ ਜਾਂ ਵਰਚੁਅਲ ਸਕੂਲ ਜਾਂ ਸਾਈਬਰ-ਸਕੂਲ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਜਾਂ ਮੁੱਖ ਤੌਰ ਤੇ ਔਨਲਾਈਨ ਜਾਂ ਇੰਟਰਨੈਟ ਦੁਆਰਾ ਸਿਖਾਉਂਦਾ ਹੈ। ਸੌਖੇ ਸ਼ਬਦਾ ਵਿੱਚ ਇਸ ਨੂੰ ਔਨਲਾਈਨ ਸਿੱਖਿਆ ਵੀ ਕਿਹਾ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ, "ਸਿੱਖਿਅਕ ਤੋਂ ਦੂਰ ਰਹਿੰਦੇ ਵਿਦਿਆਰਥੀਆਂ ਦੀ ਅਜਿਹੀ ਸਿੱਖਿਆ ਜੋ ਵਿਦਿਆਰਥੀਆਂ ਨੂੰ ਹਿਦਾਇਤਾਂ ਪ੍ਰਦਾਨ ਕਰਨ ਲਈ ਇੱਕ ਜਾਂ ਵੱਧ ਤਕਨੀਕਾਂ ਦੀ ਵਰਤੋਂ ਕਰਦੀ ਹੈ ਅਤੇ ਉਹਨਾਂ ਵਿਚਕਾਰ ਨਿਯਮਤ ਅਤੇ ਠੋਸ ਸੰਵਾਦ ਦਾ ਸਮਰਥਨ ਕਰਦੀ ਹੈ।[1] ਔਨਲਾਈਨ ਸਿੱਖਿਆ ਸਾਰੇ ਵਿਸ਼ਵ ਵਿੱਚ ਮੌਜੂਦ ਹੈ ਅਤੇ ਸਿੱਖਿਆ ਦੇ ਸਾਰੇ ਪੱਧਰਾਂ (ਕੇ -12, ਕਾਲਜ, ਜਾਂ ਗ੍ਰੈਜੂਏਟ ਸਕੂਲ) ਲਈ ਵਰਤੀ ਜਾਂਦੀ ਹੈ। ਇਸ ਕਿਸਮ ਦੀ ਸਿਖਲਾਈ ਵਿਅਕਤੀਆਂ ਨੂੰ ਤਬਾਦਲੇਯੋਗ ਕ੍ਰੈਡਿਟ ਕਮਾਉਣ, ਮਾਨਤਾ ਪ੍ਰਾਪਤ ਇਮਤਿਹਾਨ ਦੇਣ ਦੇ ਯੋਗ ਬਣਾਉਂਦੀ ਹੈ।
ਔਨਲਾਈਨ ਸਿੱਖਿਆ ਦੀ ਪ੍ਰਕਿਰਿਆ
ਸੋਧੋਜਦੋਂ ਵਿਦਿਆਰਥੀ ਕਲਾਸ ਰੂਮ ਅੰਦਰ ਬੈਠ ਕੇ ਆਪਣੇ ਅਧਿਆਪਕ ਤੋਂ ਵਿਸ਼ੇ ਨਾਲ ਸਬੰਧਤ ਪਾਠਕ੍ਰਮ ਅਨੁਸਾਰ ਪੜ੍ਹਾਈ ਕਰਨ ਦੀ ਥਾਂ ਆਪਣੇ ਘਰ ਬੈਠਿਆਂ ਹੀ ਰੇਡੀਓ, ਮੋਬਾਇਲ ਫ਼ੋਨ ਜਾਂ ਲੈਪਟਾਪ ਦੀ ਸਹਾਇਤਾ ਨਾਲ ਲੈਕਚਰ ਸੁਣਦੇ ਹਨ, ਇਸ ਨੂੰ ਅਸੀਂ ਆਨਲਾਈਨ ਪੜ੍ਹਾਈ ਕਹਿ ਲੈਂਦੇ ਹਾਂ।[2]
ਔਨਲਾਈਨ ਸਕੂਲਾਂ ਤਕ ਪਹੁੰਚ ਦੇ ਅੰਕੜੇ
ਸੋਧੋਔਨਲਾਈਨ ਸਿੱਖਿਆ ਸਭ ਤੋਂ ਵੱਧ ਆਮ ਤੌਰ ਤੇ ਹਾਈ ਸਕੂਲ ਜਾਂ ਕਾਲਜ ਦੇ ਪੱਧਰ ਤੇ ਵਰਤੀ ਜਾਂਦੀ ਹੈ।ਜਿਆਦਾਤਰ ਉਹ ਵਿਦਿਆਰਥੀ ਜੋ 30 ਜਾਂ ਇਸ ਤੋਂ ਵੱਧ ਉਮਰ ਦੇ ਹਨ, ਔਨਲਾਈਨ ਪ੍ਰੋਗਰਾਮਾਂ' ਤੇ ਅਧਿਐਨ ਕਰਨ ਲਈ ਰੁਝਾਨ ਦਿਖਾਉਂਦੇ ਹਨ। ਇਹ ਸਮੂਹ ਔਨਲਾਈਨ ਵਿੱਦਿਅਕ ਅਬਾਦੀ ਦੇ 41% ਨੂੰ ਦਰਸਾਉਂਦਾ ਹੈ, ਜਦੋਂ ਕਿ 24-29 ਸਾਲ ਦੀ ਉਮਰ ਦੇ 35.5% ਵਿਦਿਆਰਥੀ ਅਤੇ 15-25 ਸਾਲ ਦੀ ਉਮਰ ਦੇ 24.5% ਵਿਦਿਆਰਥੀ ਵਰਚੁਅਲ ਸਿੱਖਿਆ ਵਿੱਚ ਹਿੱਸਾ ਲੈਂਦੇ ਹਨ।[3]
ਔਨਲਾਈਨ ਸਿੱਖਿਆ ਵਿਸ਼ਵ ਭਰ ਵਿੱਚ ਵਰਤੀ ਜਾ ਰਹੀ ਹੈ। ਇਸ ਸਮੇਂ ਇੱਥੇ 4,700 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਔਨਲਾਈਨ ਕੋਰਸ ਪ੍ਰਦਾਨ ਕਰਦੇ ਹਨ।[4] 2015 ਵਿੱਚ, 6 ਮਿਲੀਅਨ ਤੋਂ ਵੱਧ ਵਿਦਿਆਰਥੀ ਘੱਟੋ ਘੱਟ ਇੱਕ ਕੋਰਸ ਔਨਲਾਈਨ ਲੈ ਰਹੇ ਸਨ, ਇਹ ਗਿਣਤੀ ਪਿਛਲੇ ਸਾਲ ਨਾਲੋਂ 3.9% ਵਧੀ ਹੈ। ਸਾਰੇ ਉੱਚ ਸਿੱਖਿਆ ਵਾਲੇ 29.7% ਵਿਦਿਆਰਥੀ ਘੱਟ ਤੋਂ ਘੱਟ ਇੱਕ ਦੂਰੀ ਦਾ ਕੋਰਸ ਕਰ ਰਹੇ ਹਨ। ਇੱਕ ਕੈਂਪਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਸਾਲ 2012 ਅਤੇ 2015 ਦੇ ਵਿੱਚ ਵਿਸ਼ੇਸ਼ ਤੌਰ ‘ਤੇ 931,317 ਲੋਕਾਂ ਨੇ ਘਟੀ ਹੈ।[1] ਮਾਹਰ ਕਹਿੰਦੇ ਹਨ ਕਿ ਕਿਉਂਕਿ ਕਾਲਜ ਪੱਧਰ ਤੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ, ਇਸ ਲਈ ਦੂਰਵਰਤੀ ਸਿੱਖਿਆ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।[3]
ਫਾਇਦੇ
ਸੋਧੋ- ਇਸ ਦੇ ਹੱਕ ਵਿੱਚ ਤਰਕ ਦਿੱਤਾ ਜਾਂਦਾ ਹੈ ਕਿ ਇਸ ਵਿਧੀ ਨਾਲ ਪੜ੍ਹਦੇ ਹੋਏ ਬੱਚੇ ਨੂੰ 25 ਤੋਂ 60% ਵਧੇਰੇ ਗਿਆਨ ਪ੍ਰਾਪਤੀ ਹੁੰਦੀ ਹੈ ਅਤੇ ਸਮਾਂ ਵੀ ਘੱਟ ਲਗਦਾ ਹੈ। ਅਧਿਆਪਕ ਨਵੇਂ ਅਤੇ ਆਧੁਨਿਕ ਤਰੀਕਿਆਂ ਦੀ ਸਹਾਇਤਾ ਨਾਲ ਪੜ੍ਹਾਉਂਦੇ ਹਨ। ਕਲਾਸ ਵਿੱਚ ਵੱਧ ਤੋਂ ਵੱਧ 40-50 ਬੱਚੇ ਹੋਣਗੇ, ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ ਜਾ ਸਕਦਾ ਹੈ।[2]
- ਭਾਰਤ ਵਰਗੇ ਦੇਸ਼ਾਂ ਦੀ ਆਬਾਦੀ ਨੂੰ ਦੇਖਦੇ ਹੋਏ ਉੱਚ ਸਿੱਖਿਆ ਸੰਸਥਾਵਾਂ ਸਾਡੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਦੀਆਂ, ਕਿਉਂਕੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਵਿਦਿਅਕ ਢਾਂਚੇ ਦੀ ਵੀ ਘਾਟ ਹੁੰਦੀ ਹੈ। ਇਸ ਲਈ ਉਸ ਸਮੇਂ ਇਕੋ ਹੱਲ ਹੈ ਕਿ ਸਿੱਖਿਆ ਵਰਚੁਅਲ ਪਲੇਟਫਾਰਮ ’ਤੇ ਦਿੱਤੀ ਜਾਵੇ, ਜੋ ਕਿ ਇੱਕ ‘ਗੈਰ-ਸੰਪਰਕ ਪ੍ਰੋਗਰਾਮ’ ਹੈ, ਇਸ ਵਿੱਚ ਵਿਦਿਆਰਥੀਆਂ ਅਤੇ ਟੀਚਰ ਨੂੰ ਕਲਾਸ ਦੇ ਵਿੱਚ ਇਕੱਠੇ ਹੋਣ ਦੀ ਲੋੜ ਨਹੀਂ, ਫਿਰ ਵੀ ਸਾਰਾ ਅਧਿਆਪਨ ਦਾ ਕਾਰਜ ਕੀਤਾ ਜਾ ਸਕਦਾ ਹੈ।[5]
ਨੁਕਸਾਨ
ਸੋਧੋ- ਔਨਲਾਈਨ ਸਿੱਖਿਆ ਦੇ ਵਿਰੁੱਧ ਇਹ ਤਰਕ ਦਿੱਤਾ ਜਾਂਦਾ ਹੈ ਕਿ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾ ਕੇ ਵਿਦਿਆਰਥੀ ਕੇਵਲ ਪੜ੍ਹਾਈ ਹੀ ਨਹੀਂ ਕਰਦਾ, ਹੋਰ ਵੀ ਬਹੁਤ ਕੁਝ ਸਿੱਖਦਾ ਹੈ ਜੋ ਉਸ ਨੂੰ ਸਮਾਜ ਅਤੇ ਭਵਿੱਖ ਦੀ ਜ਼ਿੰਦਗੀ ਵਿੱਚ ਸੁਚੱਜੇ ਢੰਗ ਨਾਲ ਵਿਚਰਨ ਲਈ ਤਿਆਰ ਕਰਦਾ ਹੈ। ਸੀਮਤ ਸਾਧਨਾਂ ਨੂੰ ਆਪਸ ਵਿੱਚ ਵੰਡ ਕੇ ਸਦਉਪਯੋਗ ਕਰਨਾ, ਸਮੇਂ ਦੀ ਕਦਰ ਕਰਨੀ, ਬੋਲ-ਬਾਣੀ ਵਿੱਚ ਤਹਿਜ਼ੀਬ, ਆਪਸੀ ਮੇਲ ਮਿਲਾਪ, ਇੱਕ ਦੂਜੇ ਦੀ ਕਦਰ ਕਰਨੀ ਆਦਿ ਮੁਢਲੀਆਂ ਕਦਰਾਂ ਕੀਮਤਾਂ ਹਨ ਜਿਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਵਿਚਰਦਿਆਂ ਹੀ ਸਿੱਖਿਆ ਜਾ ਸਕਦਾ ਹੈ। ਕਲਾਸ ਵਿੱਚ ਵਿਦਿਆਰਥੀ ਦਾ ਆਪਣੇ ਅਧਿਆਪਕ ਨਾਲ ਸਿਧਾ ਸੰਪਰਕ ਹੁੰਦਾ ਹੈ। ਉਥੇ ਭਾਵੇਂ ਬਲੈਕ ਬੋਰਡ ਦੀ ਵਰਤੋਂ ਹੋ ਰਹੀ ਹੋਵੇ ਜਾਂ ਲੈਪਟਾਪ ਦੁਆਰਾ ਰੇਖਾ ਚਿੱਤਰ ਜਾਂ ਹੋਰ ਕੋਈ ਸਾਰਨੀਆਂ ਆਦਿ ਦੀ ਸਹਾਇਤਾ ਨਾਲ ਲੈਕਚਰ ਚੱਲ ਰਿਹਾ ਹੋਵੇ, ਆਨਲਾਈਨ ਅਧਿਆਪਨ ਦੇ ਮੁਕਾਬਲੇ ਇਹ ਤਰੀਕਾ ਨਿਸਚੇ ਹੀ ਬਿਹਤਰ ਗਿਣਿਆ ਜਾਵੇਗਾ। ਹੁਣ ਛੋਟੀਆਂ, ਸਕੂਲ ਪੱਧਰ ਦੀਆਂ ਕਲਾਸਾਂ ਟੀਵੀ/ਰੇਡੀਓ ਉਪਰ ਚੱਲ ਰਹੀਆਂ ਹਨ। ਇਹ ਸਿਲੇਬਸ ਪੂਰਾ ਕਰਨ ਦਾ ਇੱਕ ਪਾਸੜ ਜ਼ਰੀਆ ਹੈ।[2]
ਹਵਾਲੇ
ਸੋਧੋ- ↑ 1.0 1.1 1.2 1.3 Allen, Elaine (May 2017). "Distance Education Enrollment Report 2017" (PDF). Digital Learning Compass.
- ↑ 2.0 2.1 2.2 ਕੰਵਲਜੀਤ ਕੌਰ ਗਿੱਲ, Tribune News. "ਆਨਲਾਈਨ ਪੜ੍ਹਾਈ ਦਾ ਰੁਝਾਨ: ਮੁਸ਼ਕਿਲਾਂ ਤੇ ਮਸਲੇ". Tribuneindia News Service. Retrieved 2020-06-22.
- ↑ 3.0 3.1 "25 Surprising Or Little Known Facts About Online Education". Online Schools Center (in ਅੰਗਰੇਜ਼ੀ (ਅਮਰੀਕੀ)). 2017-10-21. Retrieved 2018-10-28.
- ↑ Friedman, Jordan (January 11, 2018). "Studey: More Students are Enrolling in Online Courses". U.S News.
- ↑ ਸੱਭਰਵਾਲ, ਅਰਵਿੰਦ. "ਸਾਡੀ ਸਿੱਖਿਆ ਦਾ ਬਦਲਦਾ ਦ੍ਰਿਸ਼". Tribuneindia News Service. Retrieved 2020-06-23.