ਔਰਤਾਂ ਦੇ ਬਰਾਬਰੀ ਦੇ ਹੱਕ ਤੇ ਗੁਰਦਵਾਰਾ ਲਹਿਰ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਅਕਾਲੀ ਅਖਬਾਰ,ਜੋ ਕਿ ੨੧ ਮਈ ੧੯੨੦ ਨੂੰ ਸ਼ੁਰੂ ਹੋਇਆ ਸੀ, ਨੇ ਆਪਣੀ ਨੀਤੀ ਦਾ ਐਲਾਨ ਕਰਦੇ ਹੋਏ ਇਹ ਸਾਫ਼ ਕਰ ਦਿੱਤਾ ਸੀ ਕਿ ਉਹਨਾਂ ਦਾ ਨਿਸ਼ਾਨਾ ਗੁਰਦਵਾਰੇ ਮਹੰਤਾਂ ਤੇ ਸਰਕਾਰੀ ਦਖਲੰਦਾਜ਼ੀ ਤੌਂ ਅਜ਼ਾਦ ਕਰਾ ਕੇ ਉਹਨਾਂ ਦਾ ਕੰਮ-ਕਾਰ ਜਮਹੂਰੀ ਤੋਰ ਤਰੀਕਿਆਂ ਰਾਹੀਂ ਸਾਰੇ ਸਿੱਖਾਂ ਦ੍ਵਾਰਾ ਹੀ ਚਲਾਇਆ ਜਾਵੇਗਾ|ਯਾਦ ਰਹੇ ਕਿ ਅਕਾਲੀ ਪਾਰਟੀ ਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਦਾ ਜਨਮ ਇਸੇ ਸੋਚ ਵਿਚੋਂ ਹੀ ਹੋਇਆ ਹੈ|ਗੁਰੂਆਂ ਨੇ ਜਿਥੇ ਔਰਤਾਂ ਨੂੰ ਹਮੇਸ਼ਾ ਮਰਦਾਂ ਦੇ ਬਰਾਬਰ ਸਮਝਣ ਦੇ ਆਦੇਸ਼ ਦਿੱਤੇ ਉਸ ਦੇ ਵਿਪਰੀਤ ਸਿੱਖ ਆਗੂਆਂ ਨੇ ਜਗੀਰੂ ਜਮਾਤੀ ਸੋਚ ਅਧੀਨ ਇਹਨਾਂ ਉਪਦੇਸ਼ਾਂ ਤੇ ਹੁਕਮਾਂ ਦੀ ਅਕਸਰ ਅਣਦੇਖੀ ਵੀ ਕੀਤੀ|੨੩ ਫਰਵਰੀ ੧੯੨੧ ਨੂੰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਤੇਜਾਕਲਾਂ ਗੁਰਦਵਾਰੇ ਦਾ ਪ੍ਰਬੰਧ ਮਹੰਤ ਨੂੰ ਹਟਾ ਕੇ ਆਪਣੇ ਕਬਜੇ ਵਿੱਚ ਲਿਆ|ਇਹ ਕਾਰਜ ਰਾਮਦਾਸ ਅਕਾਲੀ ਜਥੇ ਨੇ ਸਿਰੇ ਚਾੜਿਆ ਸੀ ਜੋ ਕਿ ਅੰਮ੍ਰਿਤਸਰ ਜ਼ਿਲੇ ਦੀ ਅਜਨਾਲਾ ਤਹਿਸੀਲ ਤੇ ਪੂਰੇ ਗੁਰਦਾਸ੍ਪੁਰ ਜ਼ਿਲੇ ਦੀ ਮੁੱਖ ਜਥੇਬੰਦੀ ਸੀ|ਰਾਮਦਾਸ ਅਕਾਲੀ ਜੱਥੇ ਨੇ ਮਾਰਚ ੧੯੨੧ ਦੇ ਦੂਜੇ ਹਫਤੇ ਆਪਣੇ ਸੰਵਿਧਾਨ ਬਾਰੇ ਚਰਚਾ ਕੀਤੀ,ਮੋਟੀਆਂ ਗੱਲਾਂ ਤੇ ਤਾਂ ਆਮ ਸਹਿਮਤੀ ਸੀ ਪਰ ਔਰਤਾਂ ਦੀ ਬਰਾਬਰੀ ਦੇ ਹੱਕਾਂ ਬਾਰੇ ਸਿੱਖ ਆਗੂਆਂ ਨੇ ਦਕਿਆਨੂਸੀ ਸੋਚ ਦਾ ਹੀ ਪ੍ਰਗਟਾਵਾ ਕੀਤਾ|ਸਮਾਜ ਦੀਆਂ ਭੈੜੀਆਂ ਲਾਹਨਤਾਂ ਨੂੰ ਦੂਰ ਕਰਣ ਲਈ ਕੁੱਝ ਚੰਗੇ ਨਿਯਮ ਵੀ ਬਣਾਏ,ਜਿਵੇਂ ਕਿ ਸਾਦੇ ਵਿਵਾਹ,ਦਾਜ ਦੀ ਮਨਾਹੀ,ਵਿਵਾਹ ਸਮੇਂ ਘੁੰਡ ਕੱਢਣ ਦੀ ਮਨਾਹੀ,ਗਹਿਣੇ-ਗੱਟੇ ਪਹਿਨਣ ਦਾ ਵਿਰੋਧ,ਮੁੰਡੇ ਜਾਂ ਕੁੜੀ ਦੇ ਪਰਿਵਾਰ ਵਲੋਂ ਬੈੰਡ-ਵਾਜੇ ਤੇ ਰੋਸ਼ਨੀਆਂ ਦੀ ਮਨਾਹੀ ਆਦਿ|ਪਰ ਇਸੇ ਹੀ ਮੀਟਿੰਗ ਔਰਤਾਂ ਦੀ ਆਜ਼ਾਦੀ ਤੇ ਬਰਾਬਰੀ ਦੇ ਹੱਕ ਖੋਹਣ ਵਾਲੇ ਬੜੇ ਮਾੜੇ ਨਿਯਮ ਵੀ ਬਣਾਏ|(ਓ)-ਜੇ ਮਰਦ-ਔਰਤ ਚੋਂ ਇੱਕ ਜਣਾ ਅਮ੍ਰਿਤ-ਧਾਰੀ ਹੋਣ ਲਈ ਤਿਆਰ ਹੈ ਤੇ ਦੂਜਾ ਨਹੀਂ ਤਾਂ ਉਹਨਾਂ ਦੋਹਾਂ ਵਿੱਚ ਸਰੀਰਕ ਤੇ ਸਮਾਜਿਕ ਸਬੰਧ ਫੌਰੀ ਤੌਰ ਤੇ ਖਤਮ ਸਮਝੇ ਜਾਣਗੇ,ਜਿਸ ਦਾ ਮਤਲਬ ਵਿਵਾਹਿਕ ਜੀਵਣ ਦਾ ਅੰਤ ਹੀ ਹੋਵੇਗਾ|(ਅ)--ਜੇ ਔਰਤ ਅਮ੍ਰਿਤ ਛਕਦੀ ਹੈ ਤਾਂ ਉਸ ਲਈ ਜਰੂਰੀ ਹੈ ਕਿ ਉਹ ਹਮੇਸ਼ਾ ਹੀ ਪਗੜੀ ਬੰਨੇ ਤੇ ਕਿਰਪਾਨ ਪਾਵੇ|(ਇ)--ਕਿਸੇ ਵੀ ਕੁੜੀ ਦੀ ਮੰਗਣੀ ਜਾਂ ਵਿਵਾਹ ਪੰਜ-ਪਿਆਰਿਆਂ ਦੀ ਮਨਜੂਰੀ ਬਗੈਰ ਨਹੀਂ ਹੋ ਸਕੇਗਾ|(ਸ)--ਜੇ ਕਿਸੇ ਸਿੱਖ ਦੀ ਪਤਨੀ ਅਨਪੜ ਹੈ ਤੇ ਸਵੇਰੇ ਤੇ ਸ਼ਾਮ ਵੇਲੇ ਦਾ ਪਾਠ ਨਹੀਂ ਕਰਦੀ ਤਾਂ ਉਹ ਸਿੱਖ ਕਿਸੇ ਹੋਰ ਨੂੰ ਅਮ੍ਰਿਤ ਛਕਾਉਣ ਦੀ ਰਸਮ ਵਿੱਚ ਸ਼ਾਮਲ ਨਹੀਂ ਹੋਵੇਗਾ|(ਹ)--ਔਰਤ ਨੂੰ ਕਦੇ ਵੀ ਅਮ੍ਰਿਤ ਛਕਾਉਣ ਵਾਲੇ ਪੰਜ-ਪਿਆਰਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ,ਕਿਓਂਕਿ ਜੇ ਉਸਨੂਂ ਇਸ ਪ੍ਰਕਿਰਿਆ ਦੋਰਾਣ ਮਾਹਵਾਰੀ ਆ ਗਈ ਤਾਂ ਅਮ੍ਰਿਤ ਛਕਾਉਣ ਦੀ ਸਾਰੀ ਕਾਰਵਾਈ ਹੀ ਅਪਵਿੱਤਰ ਹੋ ਜਾਵੇਗੀ|ਜਥੇਦਾਰ ਸੋਹਨ ਸਿੰਘ ਜੋਸ਼ ਇੱਕਲੇ ਹੀ ਉਹ ਸਿੱਖ ਆਗੂ ਸਨ ਜਿਹਨਾਂ ਨੇ ਪੂਰੇ ਜੋਰ ਨਾਲ ਇਹਨਾਂ ਔਰਤ ਵਿਰੋਧੀ ਨਿਯਮਾਂ ਦੀ ਵਿਰੋਧਤਾ ਕੀਤੀ|ਫਰਮਾ:Ref--My Tryst With Secularism,An Autobiography by Sohan Singh Josh,pages-18-32-33