ਕਚੂਰ
ਕਚੂਰ ਦਾ ਬੂਟਾ ਹਲਦੀ ਦੇ ਬੂਟੇ ਵਰਗਾ ਹੀ ਢਾਈ ਫੁੱਟ ਉੱਚਾ ਹੁੰਦਾ ਹੈ। ਇਹ ਪੂਰਬੀ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿੱਚ ਮੁੱਖ ਰੂਪ ਵਿੱਚ ਹੁੰਦਾ ਹੈ ਪਰ ਅੱਜ ਕੱਲ੍ਹ ਇਸ ਦੀ ਖੇਤੀ ਹਰ ਥਾਂ ਹੀ ਹੋਣ ਲੱਗ ਪਈ ਹੈ।[1]
ਲਾਭ
ਸੋਧੋਕਚੂਰ ਹਲਕਾ, ਕੌੜਾ ਅਤੇ ਗਰਮ ਤਸੀਰ ਵਾਲਾ ਹੁੰਦਾ ਹੈ ਅਤੇ ਕਫ਼ ਅਤੇ ਵਾਈ ਨੂੰ ਖ਼ਤਮ ਕਰਦਾ ਹੈ। ਇਹ ਦਰਦ ਅਤੇ ਸੋਜ਼ ਨੂੰ ਘਟਾਉਣ ਵਾਲਾ ਅਤੇ ਚਮੜੀ ਦੇ ਰੋਗਾਂ ਵਿੱਚ ਵੀ ਲਾਭਵੰਦ ਸਾਬਤ ਹੁੰਦਾ ਹੈ। ਕੁੜੱਤਣ ਅਤੇ ਗਰਮ ਹੋਣ ਕਰ ਕੇ ਇਹ ਭੁੱਖ ਵਧਾਉਂਦਾ ਹੈ, ਵਾਈ ਦੂਰ ਕਰਦਾ ਹੈ ਅਤੇ ਜਿਗਰ ਨੂੰ ਤਾਕਤ ਦਿੰਦਾ ਹੈ। ਖੰਘ, ਜ਼ੁਕਾਮ ਦੇ ਨਾਲ ਬੁਖ਼ਾਰ, ਲਕੋਰੀਏ ਦੀ ਬੀਮਾਰੀ, ਪੇਟ ਖਰਾਬ, ਉਲਟੀਆਂ ਜਾਂ ਦਸਤ, ਪੇਟ ਵਿੱਚ ਭਾਰੀਪਣ, ਅਫ਼ਾਰਾ, ਬਦਹਜ਼ਮੀ, ਪੇਟ ਵਿੱਚ ਕੀੜੇ, ਭੋਜਨ ਹਜ਼ਮ ਨਾ ਹੋਇਆ ਹੋਵੇ ਅਤੇ ਜੀ ਕੱਚਾ ਹੋਵੇ, ਜੇਕਰ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੋਵੇ ਜਾਂ ਜਲਣ ਨਾਲ ਆਉਂਦਾ ਹੋਵੇ, ਸੱਟ ਲੱਗਣ ਸਿਰ ‘ਤੇ ਲਾਉਣ ਨਾਲ ਜੂੰਆਂ ਆਦਿ ਬਿਮਾਰੀਆਂ ਦਾ ਇਲਾਜ ਇਸ ਨਾਲ ਹੋ ਜਾਂਦਾ ਹੈ।
ਹਵਾਲੇ
ਸੋਧੋ- ↑ A Curcuminoid and Sesquiterpenes as Inhibitors of Macrophage TNF-α Release from Curcuma zedoaria. Mi Kyung Jang, Dong Hwan Sohn and Jae-Ha Ryu, Planta Med., 2001, volume 67, issue 6, pages 550-552, doi:10.1055/s-2001-16482