ਕਠਾਣੀਆ
ਕਠਾਣੀਆਂ ਨੂੰ ਲਾਹੌਰ ਦੇ ਪਿੰਡ ਕਾਹਨਾ ਕਾਲਾ ਕਾਸ਼ਾ ਤੋਂ ਆਏ ਭਰਾਵਾਂ ਨੇ ਵਸਾਇਆ ਸੀ। ਪਿੰਡ ਦੀਆਂ ਦੋ ਪੱਤੀਆਂ ਬੇਨੂ ਅਤੇ ਬੇਗੂ ਹਨ। 1977 ਵਿੱਚ ਫ਼ੌਜੀ ਛਾਉਣੀ ਬਣਨ ਕਾਰਨ ਕਠਾਣੀਆਂ ਦੇ ਲੋਕਾਂ ਨੂੰ ਪਿੰਡੋਂ ਉਠਣਾ ਪਿਆ ਤੇ ਇੱਕ ਛੋਟੇ ਜਿਹੇ ਹਿੱਸੇ ਨੇ ਪੁਰਾਣੇ ਪਿੰਡ ਕਠਾਣੀਆਂ ਦੇ ਸਾਹਮਣੇ ਜੀ.ਟੀ ਰੋਡ ‘ਤੇ ਨਿਊ ਕਠਾਣੀਆਂ ਪਿੰਡ ਵਸਾ ਲਿਆ। ਇਹ ਪਿੰਡ ਛੇਹਰਟਾ ਤੋਂ ਤਿੰਨ ਕਿਲੋਮੀਟਰ ਦੂਰ ਅਟਾਰੀ ਰੋਡ ‘ਤੇ ਹੈ। ਇਸ ਪਿੰਡ ਵਿੱਚ ਚੱਲ ਰਿਹਾ ਸਰਕਾਰੀ ਹਾਈ ਸਕੂਲ ਵੀ ਬਾਸਰਕੇ ਗਿੱਲਾਂ ਵਿਖੇ ਤਬਦੀਲ ਹੋ ਗਿਆ। 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਅਬਾਦੀ 10,679 ਹੈ। ਇਸ ਵਿੱਚੋਂ 7,160 ਪੁਰਸ਼ ਅਤੇ 3,519 ਮਹਿਲਾਵਾਂ ਹਨ।ਫ਼ੌਜੀ ਛਾਉਣੀ ਵਿੱਚ ਗੁਰਦੁਆਰਾ ਤਪ ਅਸਥਾਨ ਬਾਬਾ ਫਤਹਿ ਸਿੰਘ ਹੈ। ਕਵੀ ਪ੍ਰਤਾਪ ਕਠਾਣੀਆਂ ਨੇ ਪੰਜਾਬੀ ਕਵਿਤਾਵਾਂ ਲਿਖ ਕੇ ਮਾਂ ਬੋਲੀ ਦੀ ਸੇਵਾ ਕੀਤੀ ਹੈ। ਇਸ ਦੇ ਗੁਆਢੀ ਪਿੰਡ ਧੌਲ ਕਲਾਂ, ਬਲੱਗਣ, ਬੋਪਾਰਾਏ ਕਲਾਂ, ਰੰਗੜ, ਭਕਨਾ ਕਲਾਂ ਹਨ।
ਕਠਾਣੀਆਂ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਛੇਹਰਟਾ |