ਕਠ ਉਪਨਿਸ਼ਦ
ਕਠ ਉਪਨਿਸ਼ਦ (ਸੰਸਕ੍ਰਿਤ: कठ उपनिषद्) ਜਾਂ ਕਠੋਪਨਿਸ਼ਦ (कठोपनिषद)[1] ਉਹਨਾਂ ਮੁੱਖ ਉਪਨਿਸ਼ਦਾਂ ਵਿੱਚ ਇੱਕ ਹੈ ਜਿਹਨਾਂ ਦਾ ਸ਼ੰਕਰ ਨੇ ਟੀਕਾ ਕੀਤਾ ਹੈ। ਇਹ ਕ੍ਰਿਸ਼ਣ ਯਜੁਰਵੇਦੀ ਸ਼ਾਖਾ ਦੇ ਅੰਤਰਗਤ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਇੱਕ ਉਪਨਿਸ਼ਦ ਹੈ। ਇਸ ਦੇ ਰਚਿਅਤਾ ਵੈਦਿਕ ਕਾਲ ਦੇ ਰਿਸ਼ੀਆਂ ਨੂੰ ਮੰਨਿਆ ਜਾਂਦਾ ਹੈ ਪਰ ਮੁੱਖ ਤੌਰ 'ਤੇ ਵੇਦਵਿਆਸ ਜੀ ਨੂੰ ਕਈ ਉਪਨਿਸ਼ਦਾਂ ਦਾ ਲੇਖਕ ਮੰਨਿਆ ਜਾਂਦਾ ਹੈ।