ਕਢਾਈ
ਕਢਾਈ ਇੱਕ ਕਲਾ ਰੂਪ ਹੈ ਜਿਸ ਵਿੱਚ ਕਲਾਕਾਰ ਦੀ ਸਿਰਜਨਾ ਦੀ ਪੇਸ਼ਕਰੀ ਹੁੰਦੀ ਹੈ।[1]
ਕਢਾਈ ਦੀਆਂ ਕਿਸਮਾਂ
ਸੋਧੋਕਾਂਗੜੇ ਦੀ ਚਿੱਤਰਕਾਰੀ
ਸੋਧੋਪੰਜਾਬ ਵਿੱਚ ਕਸੀਦਾਕਾਰੀ ਦੀ ਕਲਾ ਕੇਵਲ ਫੁਲਕਾਰੀ ਦੀ ਕਢਾਈ ਤੱਕ ਸੀਮਤ ਨਹੀਂ ਸੀ। ਫੁਲਕਾਰੀ ਦੇ ਪ੍ਰਭਾਵ ਸਦਕਾ ਕਢਾਈ ਦੇ ਹੋਰ ਵੀ ਪ੍ਰਚਲਿਤ ਰਹੇ ਹਨ, ਜਿਹੜੇ ਕਲਾਕਾਰੀ ਦੇ ਪੱਖ ਤੋਂ ਵੱਖਰੇ ਤੌਰ `ਤੇ ਵਿਚਾਰ ਚਰਚਾ ਦੀ ਮੰਗ ਕਰਦੇ ਹਨ।
ਕਾਂਗੜੇ ਦਾ ਰੁਮਾਲ
ਸੋਧੋਪੁਰਾਣੇ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦਾ ਇਲਾਕਾ ਵੀ ਸ਼ਾਮਿਲ ਹੁੰਦਾ ਸੀ। ਕਾਂਗੜਾ ਘਰਾਣਾ ਕਢਾਈ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਰਿਹਾ ਹੈ। ਕਢਾਈ ਦੇ ਖੇਤਰ ਵਿੱਚ ਕਾਂਗੜੇ ਦਾ ਰੁਮਾਲ ਵਧੇਰੇ ਪ੍ਰਸਿੱਧ ਰਿਹਾ ਹੈ। ਕਾਂਗੜੇ ਦੇ ਰੁਮਾਲ ਦਾ ਰੰਗ ਚਿੱਟਾ ਜਾਂ ਮਲਾਈ ਰੰਗ ਹੰੁਦਾ ਹੈ। ਪਰੰਤੂ ਰੰਗ ਅਕਸਰ ਭੜਕੀਲੇ ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਕਢਾਈ ਲਈ ਕੱਪੜਾ ਰੇਸ਼ਮ ਜਾਂ ਟਸਰ ਦਾ ਹੰੁਦਾ ਹੈ। ਰੇਸ਼ਮੀ ਧਾਗੇ ਨਾਲ ਜਦੋਂ ਰੁਮਾਲ ਉੱਤੇ ਮਿਥਿਹਾਸਿਕ ਚਿੱਤਰ ਵਿਸ਼ੇਸ਼ ਕਰਕੇ ਰਮਾਇਣ ਅਤੇ ਮਹਾਂਭਾਰਤ ਦੇ ਦ੍ਰਿਸ਼ ਚਿੱਤਰੇ ਜਾਂਦੇ ਹਨ ਤਾਂ ਕਢਾਈ ਦੀ ਕਲਾ ਖ਼ੁਦ ਮੂੰਹੋਂ ਬੋਲ ਉਠਦੀ ਹੈ। ਦੇਖਣ ਵਾਲਾ ਕਲਾ ਦੀ ਸੁੰਦਰਤਾ ਦੇ ਇਸ ਅਜੀਬ ਕ੍ਰਿਸ਼ਮੇ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ,ਇਹ ਉਚ-ਦਰਜੇ ਦੀ ਕਲਾ ਕਿਰਤ ਆਪਣੀਆਂ ਉਚਤਮ ਸਿਖਰਾਂ ਪ੍ਰਾਪਤ ਕਰ ਚੁੱਕੀ ਹੈ।
ਕਾਂਗੜੇ ਦੇ ਰੁਮਾਲ ਦੀ ਕਢਾਈ ਦਾ ਸੰਬੰਧ ਪਹਾੜੀ ਲੋਕਾਂ ਦੇ ਸਮਾਜਕ ਜੀਵਨ ਨਾਲ ਸੰਬੰਧ ਰੱਖਦਾ ਹੈ। ਵਿਆਹ ਸ਼ਾਦੀ ਸਮੇਂ ਇਸ ਕਿਸਮ ਦੇ ਰੁਮਾਲ ਸੁਗਾਤ ਵਜੋਂ ਭੇਟ ਕੀਤੇ ਜਾਂਦੇ ਹਨ। ਇਹ ਰੁਮਾਲ ਪਰਿਵਾਰ ਦੀਆਂ ਇਸਤਰੀਆਂ ਕੱਢਦੀਆਂ ਹਨ। ਵਿਆਹ ਦੀ ਰਸਮ ਸਮੇਂ ਕੁੜੀ ਦੇ ਰਿਸ਼ਤੇਦਾਰ ਮੁੰਡੇ ਨੂੰ ਅਤੇ ਮੁੰਡੇ ਦੇ ਰਿਸ਼ਤੇਦਾਰ ਕੁੜੀ ਨੂੰ ਇਹ ਭੇਂਟ ਕਰਦੇ ਹਨ। ਇਸੇ ਰਸਮ ਸਦਕਾ ਇਹ ਕਲਾ ਅੱਜ ਤੱਕ ਜਿਊਂਦੀ ਰਹੀ ਹੈ। ਇਹ ਰੁਮਾਲ ਕਿਉਂਕਿ ਵਿਆਹ ਸ਼ਾਦੀ ਸਮੇਂ ਢੋਇਆ ਜਾਂਦਾ ਇਸ ਲਈ ਇਸ ਦਾ ਮਹੱਤਵ ਚੋਪ ਵਾਂਗ ਸ਼ਗਨਾਂ ਦੇ ਕਾਰਜ ਨਾਲ ਜੁੜ ਜਾਂਦਾ ਹੈ। ਫੁਲਕਾਰੀ ਵਾਂਗ ਰੁਮਾਲ ਦੀ ਕਢਾਈ ਸਾਲਾਂ ਬੱਦੀ ਹੁੰਦੀ ਰਹਿੰਦੀ ਸੀ। ਇਸ ਕਿਸਮ ਦੀ ਕਲਾ ਦਾ ਹੁਨਰ ਮੋਰ ਦੇ ਪੁੱਜਦੇ ਘਰਾਂ ਤੱਕ ਹੀ ਸੀਮਿਤ ਰਿਹਾ ਹੈ। ਗ਼ਰੀਬ ਲੋਕਾਂ ਪਾਸ ਵਿਹਲ ਨਾ ਹੋਣ ਕਾਰਣ ਇਸ ਕਲਾ ਨਾਲ ਜੁੜਨ ਦੀ ਫੁਰਸਤ ਨਹੀਂ ਸੀ।
ਜਦੋਂ ਕਿਸੇ ਦੇਵੀ ਦੇਵਤੇ ਦੀ ਪੂਜਾ ਪ੍ਰਤਿਸ਼ਠਾ ਹੁੰਦੀ ਸੀ ਤਾਂ ਵੀ ਇਸ ਰੁਮਾਲ ਦਾ ਪ੍ਰਯੋਗ ਪਰਦੇ ਦੇ ਰੂਪ ਵਿੱਚ ਹੁੰਦਾ ਰਿਹਾ ਹੈ। ਪਿੰਡ ਵਿੱਚ ਕਿਸੇ ਪਾਵਨ ਪਵਿੱਤਰ ਤਿਉਹਾਰ ਸਮੇਂ ਉੱਚੇ ਸਰਕਾਰੀ ਰੁਤਬੇ ਦਾ ਕੋਈ ਅਫ਼ਸਰ ਜਾਂ ਮੰਤਰੀ ਆਉਂਦਾ ਸੀ ਤਾਂ ਵੀ ਇਹ ਰੁਮਾਲ ਨਜ਼ਰਾਨੇ ਵਜੋਂ ਭੇਟ ਕੀਤਾ ਜਾਂਦਾ ਸੀ ਪਰ ਮੁੱਖ ਰੂਪ ਵਿੱਚ ਇਹ ਲੜਕੀ ਦੇ ਦਾਜ ਦਾ ਹੀ ਭਾਗ ਰਿਹਾ ਹੈ। ਇਸਤਰੀ ਪੁਰਸ਼ ਤਿਉਹਾਰ ਦੇ ਸਮੇਂ ਵੀ ਇਸ ਦਾ ਪ੍ਰਯੋਗ ਕਰਦੇ ਰਹੇ ਹਨ।ਉਤਰ-ਪੂਰਬੀ ਪੰਜਾਬ ਦੇ ਹਿਮਾਲਾ ਪਰਬਤ `ਤੇ ਵਸੀ ਕਾਂਗੜੇ ਦੀ ਸੁੰਦਰ ਵਾਦੀ ਨੇ ਪੰਜਾਬ ਦੀ ਸੂਖਮ ਲੋਕ-ਕਲਾ ਨੂੰ ਵਿਕਸਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਲੁਧਿਆਣੇ ਅਤੇ ਅੰਮ੍ਰਿਤਸਰ ਦੀ ਕਢਾਈ
ਸੋਧੋਲੁਧਿਆਣਾ ਤੇ ਅੰਮ੍ਰਿਤਸਰ ਸ਼ਹਿਰ ਕਲਾ ਕੇਂਦਰ ਹੋਣ ਦਾ ਮਾਣ ਰੱਖਦੇ ਹਨ। ਕੋਈ ਸਮਾਂ ਸੀ ਜਦੋਂ ਸਰਕਾਰੀ, ਗੈਰ-ਸਰਕਾਰੀ ਸਮਾਗਮਾਂ `ਤੇ ਲੋਕੀ ਖੂਬਸੂਰਤ ਚੋਗੇ ਤੇ ਉੱਚੇ ਕਾਲਰ ਵਾਲੀਆਂ ਬਾਜੂ ਰਹਿਤ ਵਾਸਕਟਾਂ ਪਹਿਨਦੇ ਸਨ। ਇਹ ਵਾਸਕਟਾਂ ਨਹਿਰੂ ਜਾਕਟ ਤੋਂ ਵੱਖਰੀ ਕਿਸਮ ਦੀਆਂ ਸਨ। ਇਨ੍ਹਾਂ ਉੱਤੇ ਹੱਥਾਂ ਨਾਲ ਕੀਤੀ ਗਈ ਖੂਬਸੂਰਤ ਕਢਾਈ ਇਨ੍ਹਾਂ ਨੂੰ ਅਨਮੋਲ ਕਲਾਕ੍ਰਿਤ ਹੋਣ ਦਾ ਮਾਣ ਪ੍ਰਦਾਨ ਕਰਦੀ ਸੀ। ਇਸ ਵੰਨਗੀ ਦੀ ਕਢਾਈ ਲਈ ਇਸਤਰੀ ਪੁਰਸ਼ ਦੋਵੇ ਹੀ ਨਿਪੁੰਨ ਹੁੰਦੇ ਸਨ। ਚਾਂਟੀ ਚਿੱਟਾ ਅਤੇ ਸੁਨਹਿਰੀ ਸਿਲਮਾਂ ਅਤਿਅੰਤ ਖੂਬਸੂਰਤੀ ਲਾਲ ਕੱਢਿਆ ਜਾਂਦਾ ਸੀ। ਕਾਸ- ਉਹ ਕਲਾ ਅੱਜ ਵੀ ਜਿਊਂਦੀ ਹੁੰਦੀ। ਇਹ ਪਹਿਰਾਵਾ ਸਿੱਖ ਰਾਜ ਤੇ ਮੁਗਲ ਕਾਲ ਤੱਕ ਜੀਵਨ ਰਿਹਾ ਹੈ।ਉਸ ਸਮੇਂ ਤਾਂ ਸਗੋਂ ਇਹ ਰਸਮੀ ਦਰਬਾਰੀ ਲਿਬਾਸ ਹੁੰਦਾ ਸੀ। ਰਾਜੇ ਰਾਣੀਆਂ ਦੇ ਦਰਬਾਰੀ ਲੋਕ ਕਲਕਾਰਾਂ ਲਈ ਸਦਾ ਖੁੱਲ੍ਹੇ ਰਹਿੰਦੇ ਸਨ। ਉਸ ਸਮੇਂ ਹੁਨਰ ਦੀ ਕਦਰ ਵੀ ਹੁੰਦੀ ਸੀ। ਪੁਰਾਣੇ ਰਾਜੇ ਲੱਖਾਂ ਔਗੁਣਾਂ ਦੇ ਬਾਵਜੂਦ ਵੀ ਕਲਾ ਪ੍ਰੇਮੀ ਰਹੇ ਹਨ।ਉਹ ਕਲਾਕਾਰਾਂ ਦੇ ਸਪ੍ਰਸਤ ਹੋਣ ਵਿੱਚ ਮਾਣ ਮਹਿਸੂਸ ਕਰਦੇ ਸਨ।
ਕੋਇਟਾ ਅਤੇ ਲਾਸ ਬੇਲਾ ਦੇ ਵਿਚਕਾਰਲੇ ਪਹਾੜੀ ਪ੍ਰਦੇਸ਼ ਵੱਸਣ ਵਾਲੇ ਬਰਾਹੂਈ ਨਾਂ ਦੇ ਖਾਨ ਬਦੋਸ਼, ਕਬੀਲੇ ਦੀ ਲੋਕ-ਕਲਾ ਬਾਰੇ ਵੀ ਵਿਦਵਾਨਾਂ ਨੇ ਪ੍ਰਸੰਸਾਮਈ ਟਿੱਪਣੀਆਂ ਕੀਤੀਆਂ ਹਨ। ਕਿਹਾ ਜਾਂਦਾ ਹੈ ਕਿ ਬਰਾਹੂਈ ਕਬੀਲੇ ਦੀਆਂ ਇਸਤਰੀਆਂ ਨੇ ਇੱਕ ਵੱਖਰੇ ਢੰੰਗ ਦੀ ਕਢਾਈ ਦਾ ਰੂਪ ਵਿਕਸਤ ਕੀਤਾ ਹੈ। ਇਹ ਕਢਾਈ ਫੁਲਕਾਰੀ ਦੀ ਕਢਾਈ ਨਾਲੋਂ ਵਧੇਰੇ ਦਿਲਕਸ਼ ਤੇ ਪ੍ਰਭਾਵਸ਼ਾਲੀ ਜਾਪਦੀ ਹੈ। ਰੰਗਾਂ ਦੇ ਪੱਖ ਤੋਂ ਇਹ ਕਲਾ ਫੁਲਕਾਰੀ ਨਾਲ ਹੀ ਮੇਲ ਖਾਂਦੀ ਹੈ। ਰੰਗ ਸਜੀਵ ਤੇ ਭੜਕੀਲੇ ਹਨ।ਚਿੱਤਰਾਂ ਵਿੱਚ ਸਮਾਨਤਾ ਹੈ। ਦੋਹਾਂ ਵਿੱਚ ਜਾਮਿਤੀ ਆਕਾਰ ਤੇ ਕਾਮਦਾਨੀ ਰੂਪ ਕੱਢੇ ਹੁੰਦੇ ਹਨ।ਬਰਾਹੂਈ ਕਬੀਲੇ ਦੀਆਂ ਇਸਤਰੀਆਂ ਵਿਹਲੇ ਸਮੇਂ ਦੌਰਾਨ ਮਰਦਾਂ ਦੇ ਕੱਪੜਿਆਂ ਕਫਾਂ ਕੁੜਤਿਆਂ ਦੇ ਮੂਹਰਲੇ ਹਿੱਸੇ ਉੱਤੇ ਅਤੇ ਬਾਹਾਂ ਉੱਤੇ ਇੱਕ ਐਮਰਨ-ਸਮਾਨ ਕੱਪੜੇ ਉੱਤੇ ਕਢਾਈ ਕਰਦੀਆਂ ਹਨ। ਸਭ ਤੋਂ ਸ੍ਰੇਸ਼ਟ ਕਢਾਈ ਦਾ ਨਾਮ ਮੌਸਮ ਹੈ।ਇਸ ਉਪਰੰਤ ‘ਪਰਵਾਜ਼` ਦੇ ਪਰਿਵਾਰ ਦੀ ਕਢਾਈ ਮੰਨੀ ਜਾਂਦੀ ਹੈ। ਇਹ ਕਢਾਈ ਮੌਸਮ ਵਰਗੀ ਦਿਲਕਸ਼ ਨਹੀਂ ਹੈ ਬਰਾਹੂਈ ਕਢਾਈ ਬੜੀ ਹੀ ਕਲਾ-ਪੂਰਤ ਹੈ ਅਤੇ ਕਈ ਵੰਨਗੀਆਂ ਵਿੱਚ ਪ੍ਰਾਪਤ ਹੁੰਦੀ ਹੈ।
ਸਿੰਧੀ ਕਢਾਈ ਦੇ ਨਮੂਨੇ ਵੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਹਨ। ਸਿੰਧੀ ਕਢਾਈ ਦੇ ਚਿੱਤਰ ਨਮੂਨੇ ਪੰਜਾਬੀ ਤੇ ਬਰਾਹੂਈ ਕਢਾਈ ਨਾਲ ਮਿਲਦੇ ਹਨ। ਸਿੰਧੇ ਕਲਾਕਾਰ ਕਢਾਈ ਸਮੇਂ ਨਿੱਕੇ ਨਿੱਕੇ ਸ਼ੀਸ਼ੇ ਜੜਦੇ ਹਨ ਤੇ ਕਢਾਈ ਖੂਬਸੂਰਤ ਲੱਗਦੀ ਹੈ। ਸਿੰਧੀ ਪੁਰਸ਼ ਸਿਰ ਦਾ ਪਟਕਾ ਤੇੜ ਦੀ ਚਾਦਰ, ਕਢਾਈ ਵਾਲੀ ਪ੍ਰਯੋਗ ਕਰਦੇ ਹਨ। ਸਿੰਧੀ ਪੁਰਸ਼ਾਂ ਦੇ ਪਟਕਿਆਂ ਅਤੇ ਧੋਤੀਆਂ ਦੀ ਕਢਾਈ ਫੁਲਕਾਰੀ ਦੀ ਕਢਾਈ ਨਾਲ ਇੰਨ-ਬਿਨ ਮਿਲਦੀ ਹੈ। ਸਿੰਧ ਅਤੇ ਪੰਜਾਬ ਦੀ ਸਭਿਅਤਾ ਦੇ ਹੋਰ ਅਨੇਕ ਪੱਖ ਪੰਜਾਬ ਨਾਲ ਮੇਲ ਖਾਦੇਂ ਹਨ।
ਕਸ਼ਮੀਰੀ ਕਢਾਈ
ਸੋਧੋਕਸ਼ਮੀਰੀ ਕਢਾਈ ਦੇ ਨਮੂਨੇ ਵੀ ਕਸੀਦਾਕਾਰੀ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਕਸ਼ਮੀਰੀ ਕਾਰੀਗਰ, ਸ਼ਾਲ, ਚਾਦਰਾਂ, ਫਿਰਨ, ਗਲੀਚੇ ਉੱਤੇ ਕਢਾਈ ਕਰਦੇ ਹਨ। ਇਹ ਕਢਾਈ ਹੱਦ ਤੱਕ ਕਾਂਗੜੇ ਦੇ ਰੁਮਾਲ ਨਾਲ ਮਿਲਦੀ ਹੈ। ਸ਼ਾਲ ਦੀਆਂ ਕੰਨੀਆਂ, ਵਿਸ਼ੇਸ਼ ਤੋਰ ਤੇ ਕੱਢੀਆਂ ਜਾਂਦੀਆਂ ਹਨ। ਵਾਡਰ ਉਚੇਚਾ ਤਿਆਰ ਕੀਤਾ ਜਾਂਦਾ ਹੈ। ਕਿਤੇ ਕਿਤੇ ਵਿਚਕਾਰ ਬੂਟੀ ਜਾਂ ਨਮੂਨਾ ਪਾਉਣ ਦਾ ਰਿਵਾਜ ਵੀ ਪ੍ਰਚੱਲਿਤ ਰਿਹਾ ਹੈ।ਫਿਰਨ ਦੇ ਗਲੇ ਦੁਆਲੇ ਮੋਢੇ ਤੇ ਵਾਡਰ ਵਿਸ਼ੇਸ਼ ਤੌਰ `ਤੇ ਕੱਢਿਆ ਜਾਂਦਾ ਹੈ। ਕਸ਼ਮੀਰੀ ਪਸ਼ਮੀਨੇ ਦੇ ਸ਼ਾਲ ਅੱਜ ਤੱਕ ਕਢਾਈ ਦੇ ਖੇਤਰ ਵਿੱਚ ਆਪਣਾ ਪ੍ਰਭਾਵ ਰੱਖਦੇ ਹਨ। ਕਸ਼ਮੀਰੀ ਗਲੀਚੇ ਵਰਗਾ ਗਲੀਚਾ ਵੀ ਕੋਈ ਹੋਰ ਧਿਰ ਤਿਆਰ ਨਹੀਂ ਕਰ ਸਕੀ। ਕਸ਼ਮੀਰੀ ਔਰਤਾਂ ਲਗਾਤਾਰ ਕਸੀਦਾਕਾਰੀ ਵਿੱਚ ਜੁੱਟੀਆਂ ਰਹਿੰਦੀਆਂ ਹਨ। ਕੱਪੜੇ ਦੀ ਰੰਗਾਈ ਤੇ ਛਪਾਈ ਦਾ ਕੰਮ ਵੀ ਕਰਦੀਆਂ ਹਨ। ਇਹ ਕੀਮਤੀ ਅਦਭੁਤ ਵਿਰਸਾ ਮਸ਼ੀਨੀ ਯੁੱਗ ਨਾਲ ਲਗਾਤਾਰ ਅਲੋਪ ਹੋ ਰਿਹਾ ਹੈ। ਇਨ੍ਹਾਂ ਪੁਰਾਤਨ ਕਲਾ ਕਿਰਤਾਂ ਨੂੰ ਪੁਨਰ-ਸਿਰਜ ਕਰਨ ਦੀ ਲੋੜ ਹੈ। ਕਸ਼ਮੀਰੀ ਗਲੀਚੇ ਵਿੱਚ ਪ੍ਰਕਿਰਤਕ ਸੁੰਦਰਤਾ ਜੀਵਤ ਹੋਈ ਮਿਲਦੀ ਹੈ। ਕਸ਼ਮੀਰੀ ਲੋਕ ਮੁੱਢ ਕਦੀਮ ਤੋਂ ਹੀ ਕਸਬ ਨਾਲ ਜੁੜੇ ਰਹੇ ਹਨ। ਕਸ਼ਮੀਰੀ ਗਲੀਚੇ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰ ਲੋਕ-ਕਲਾ ਦੇ ਉਸਤਾਦ ਕਲਾਕਾਰ ਰਹੇ ਹਨ।
ਹਵਾਲੇ
ਸੋਧੋ- ↑ Coatsworth, Elizabeth: "Stitches in Time: Establishing a History of Anglo-Saxon Embroidery", in Netherton and Owen-Crocker 2005, p. 2