ਕਣਕ ਦੀ ਬੱਲੀ ਬਲਵੰਤ ਗਾਰਗੀ ਦਾ 1955 ਵਿੱਚ ਲਿਖਿਆ ਇਕ ਪ੍ਰਤੀਕ-ਪ੍ਰਧਾਨ ਨਾਟਕ ਹੈ। ਇਸਦਾ ਗੀਤ ਸਾਰੇ ਨਾਟਕ ਵਿਚ ਵਾਰ ਵਾਰ ਗੂੰਜਦਾ ਹੈ। ਫ਼ਸਲਾਂ ਉਗਦੀਆਂ ਹਨ, ਸੁਨਹਿਰੀ ਬੱਲੀਆਂ ਝੂਮਦੀਆਂ ਹਨ, ਪਰ ਇਹਨਾਂ ਨੂੰ ਖਾਂਦਾ ਕੌਣ ਹੈ? ਕੌਣ ਮਿਹਨਤ ਕਰਦਾ ਹੈ ਤੇ ਕੌਣ ਨੋਚ ਕੇ ਲੈ ਜਾਂਦਾ ਹੈ? ਕਈ ਵਾਰ ਇਸੇ ਖੋਹਾ-ਖਿੰਝੀ ਵਿਚ ਬੱਲੀ ਲਿਤਾੜੀ ਜਾਂਦੀ ਹੈ। ਨਾਟਕ ਇੱਕ ਨੌਜਵਾਨ ਕੁੜੀ, ਤਾਰੋ ਦੇ ਪਿਆਰ ਦੀ ਕਹਾਣੀ ਹੈ।

ਪਾਤਰ

ਸੋਧੋ
 1. ਬਚਨਾ: ਚੂੜੀਆਂ ਵੇਚਣ ਵਾਲਾ
 2. ਤਾਰੋ: ਇਕ ਸੁਹਣੀ ਕੁੜੀ
 3. ਤਾਬਾਂ: ਫਫੇਕੁੱਟਣੀ
 4. ਝੰਡੂ: ਮੱਘਰ ਦਾ ਨੌਕਰ
 5. ਨਿਹਾਲੀ: ਬਚਨੇ ਦੀ ਮਾਂ
 6. ਮੱਘਰ: ਵਿਗੜਿਆ ਹੋਇਆ ਜ਼ਿਮੀਂਦਾਰ
 7. ਠਾਕਰੀ: ਉਸ ਦੀ ਪਤਨੀ
 8. ਨਰਾਇਣਾ: ਬੁੱਢਾ ਪੈਨਸ਼ਨੀਆਂ
 9. ਮਾੜੂ: ਤਾਰੋ ਦਾ ਸ਼ਰਾਬੀ ਮਾਮਾ
 10. ਦੇ ਖਚਰੀਆਂ ਬੁੱਢੀਆਂ
 11. ਸ਼ੇਰਾ ਤੇ ਕਿਰਪਾ: ਮੱਘਰ ਦੇ ਦੋ ਬੁਰਛੇ ਜੱਟ
 12. ਕੁੜੀਆਂ, ਬਰਾਤੀ ਤੇ ਹੋਰ ਲੋਕ