ਕਥਾਰਸਿਸ (ਯੂਨਾਨੀ: κάθαρσις) ਇੱਕ ਯੂਨਾਨੀ ਸ਼ਬਦ ਹੈ ਜਿਹੜਾ ਯੂਨਾਨੀ ਕਿਰਿਆ 'ਕਥਾਰੇਨ' (καθαίρειν) ਅਤੇ ਵਿਸ਼ੇਸ਼ਣ 'ਕਥਾਰੋਸ' (katharos) ਨਾਲ ਜੁੜਿਆ ਹੈ ਅਤੇ ਇਸ ਦੇ ਮਾਹਨੇ ਵਿਰੇਚਨ, ਸ਼ੁੱਧੀਕਰਨ ਅਤੇ ਸਫ਼ਾਈ ਹਨ ਅਤੇ ਇਸ ਸੰਕਲਪ ਦੇ ਵੱਖ ਵੱਖ ਉਪ-ਸਿਰਲੇਖਾਂ ਨੂੰ ਦਰਸਾਉਂਦੇ ਅਨੇਕ ਪਹਿਲੂਆਂ ਨੂੰ ਪ੍ਰਗਟਾਉਂਦੇ ਹਨ।[1]

ਨਾਟਕ ਕਲਾ ਵਿੱਚ

ਸੋਧੋ

ਨਾਟਕ ਕਲਾ ਵਿੱਚ ਕਥਾਰਸਿਸ ਦਾ ਸੰਕਲਪ ਤਰਾਸਦੀ (ਜਾਂ ਕਾਮੇਡੀ ਅਤੇ ਸਗੋਂ ਹੋਰ ਕਲਾਤਮਕ ਰੂਪਾਂ) ਵਲੋਂ ਮੁੱਖ ਤੌਰ 'ਤੇ ਦਰਸ਼ਕਾਂ ਉੱਤੇ (ਹਾਲਾਂਕਿ ਕੁੱਝ ਵਿਦਵਾਨ ਡਰਾਮੇ ਵਿੱਚ ਕੰਮ ਕਰਦੇ ਅਦਾਕਾਰਾਂ ਨੂੰ ਵੀ ਸ਼ਾਮਲ ਕਰਦੇ ਹਨ) ਉੱਤੇ ਪ੍ਰਭਾਵ ਦਾ ਵਰਣਨ ਕਰਦਾ ਹੈ। ਅਰਸਤੂ ਨੇ ਇਸ ਸਿਧਾਂਤ ਰਾਹੀਂ ਕਵਿਤਾ ਦੇ ਉਦੇਸ਼ ਅਤੇ ਪ੍ਰਭਾਵ ਦੀ ਵਿਆਖਿਆ ਪੇਸ਼ ਕੀਤੀ। ਉਸ ਦੇ ਅਨੁਸਾਰ ਤਰਾਸਦੀ ਮੂਲ ਭਾਵਾਂ ਨੂੰ ਉਭਾਰ ਕੇ ਮਨੁੱਖੀ ਮਨ ਨੂੰ ਤਣਾਉ-ਮੁਕਤ ਕਰ ਦਿੰਦੀ ਹੈ, ਜਿਵੇਂ ਵਿਰੇਚਨ ਨਾਲ ਸਰੀਰ ਦੀ ਸ਼ੁੱਧੀ ਹੁੰਦੀ ਹੈ। ਮੂਲ ਤੌਰ 'ਤੇ ਚਿਕਿਤਸਾ ਸ਼ਾਸਤਰ ਦੇ ਇਸ ਸ਼ਬਦ ਨੂੰ ਅਰਸਤੂ ਨੇ ਦ੍ਰਿਸ਼ਟਾਂਤ ਵਜੋਂ ਸਾਹਿਤ ਉੱਤੇ ਲਾਗੂ ਕੀਤਾ ਹੈ। ਅਰਸਤੂ ਨੇ ਲਿਖਿਆ ਕਿ ਦਇਆ ਅਤੇ ਡਰ ਦੇ ਭਾਵ ਸਾਡੇ ਮਨ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ ਤਾਂ ਉਹ ਨੁਕਸਾਨਦਾਇਕ ਹੁੰਦੇ ਹਨ। ਤਰਾਸਦੀ ਸਾਡੀਆਂ ਦਇਆ ਅਤੇ ਡਰ ਦੀਆਂ ਭਾਵਨਾਵਾਂ ਦੇ ਨਿਕਾਸ ਦੁਆਰਾ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕਰ ਦਿੰਦੀ ਹੈ।[2][3] ਇਸ ਉੱਪਰੰਤ ਇੱਕ ਪ੍ਰਕਾਰ ਦਾ ਮਾਨਸਿਕ ਸੁਖ ਮਿਲਦਾ ਹੈ। ਅਰਸਤੂ ਕਥਾਰਸਿਸ ਦੇ ਅਰਥ ਦੀ ਕਿਤੇ ਵੀ ਵਿਆਖਿਆ ਨਹੀਂ ਕਰਦਾ। ਪਰ ਉਹ ਕਾਵਿ-ਸ਼ਾਸਤਰ ਵਿੱਚ ਤਰਾਸਦੀ ਦੀ ਪਰਿਭਾਸ਼ਾ ਕਰਦਿਆਂ ਇਸ ਸ਼ਬਦ ਦੀ ਵਰਤੋ ਕਰਦਾ ਹੈ। ਇਸ ਕਾਰਨ ਇਸ ਸ਼ਬਦ ਦੀਆਂ ਅਨੇਕ ਵੱਖ ਵੱਖ ਵਿਆਖਿਆਵਾਂ ਸਾਹਮਣੇ ਆਈਆਂ ਹਨ। ਡੀ. ਡਬਲਿਊ ਲੁਕਾਸ (ਅਰਸਤੂ: ਕਾਵਿ-ਸ਼ਾਸਤਰ, ਆਕਸਫੋਰਡ, 1968) ਕਾਵਿ-ਸ਼ਾਸਤਰ ਦੇ ਇੱਕ ਸਟੀਕ ਅਡੀਸ਼ਨ ਵਿੱਚ ਇਸ ਸ਼ਬਦ ਦੇ ਅਰਥ ਵਿੱਚ ਸ਼ਾਮਲ ਵੱਖ ਵੱਖ ਬਾਰੀਕੀਆਂ ਬਾਰੇ, "ਦਇਆ, ਡਰ, ਅਤੇ ਕਥਾਰਸਿਸ" ਨੂੰ ਸਮਰਪਤ ਜ਼ਮੀਮੇ ਵਿੱਚ, ਸਰਬੰਗੀ ਤੌਰ 'ਤੇ ਚਰਚਾ ਕਰਦਾ ਹੈ।

ਹਵਾਲੇ

ਸੋਧੋ