ਇਹ ਫ਼ਲਸਤੀਨ, ਜਾਰਡਨ ਤੇ ਭੂ-ਮੱਧ ਸਾਗਰ ਦੇ ਵਿਚਕਾਰਲੇ ਖੇਤਰ ਦਾ ਪ੍ਰਾਚੀਨ ਨਾਂ ਸੀ। ਇਸ ਨੂੰ ‘ਲੈਂਡ ਆਫ਼ ਪਰਪਲ’ ਵੀ ਆਖਦੇ ਸਨ ਕਿਉਂਕਿ ਇਸ ਇਲਾਕੇ ਦੀ ਮੁੱਖ ਵਸਤੂ ਗੂੜ੍ਹਾ ਜਾਮਨੀ ਰੰਗ ਸੀ। ਸ਼ੁਰੂ ਵਿੱਚ ਸਿਰਫ਼ ਆਕਾਰ ਤੋਂ ਉੱਤਰ ਵੱਲ ਦੀ ਹੀ ਸਾਰਨੀ ਪੱਟੀ ਦਾ ਹੀ ਇਹ ਨਾਂ ਸੀ। ਬਾਅਦ ਵਿੱਚ ਇਹ ਨਾਂ ਲਗਭਗ ਸਾਰੇ ਫ਼ਲਸਤੀਨ ਲਈ ਵੀ ਵਰਤਿਆ ਜਾਣ ਲਗ ਪਿਆ। ਇੱਕ ਸਮੇਂ ਕਨਾਨਾਈਟ ਸ਼ਬਦ ਨਿਸ਼ਚਿਤ ਆਬਾਦੀ ਦੇ ਇੱਕ ਹਿੱਸੇ ਨੂੰ ਦਰਸਾਉਂਦਾ ਸੀ।
ਕਨਾਨ ਸਭਿਅਤਾ ਬਾਰੇ ਪ੍ਰਾਚੀਨ ਤੇ ਮੱਧ ਪੱਥਰ ਯੁੱਗ ਤੱਕ ਹੀ ਪਤਾ ਲਗ ਸਕਿਆ ਹੈ। ਲੋਕ ਸਥਾਈ ਪਿੰਡਾਂ ਅਤੇ ਕਸਬਿਆਂ ਵਿੱਚ ਰਹਿੰਦੇ ਸਨ। ਇਨ੍ਹਾਂ ਪਿੰਡਾਂ ਤੇ ਕਸਬਿਆਂ ਦੀ ਹੋਂਦ ਨਵ-ਪੱਥਰ ਯੁੱਗ ਤੱਕ ਨਹੀਂ ਸੀ। ਬਾਅਦ ਵਿੱਚ ਕਾਲਕੋਲਿਥਿਕ ਯੁੱਗ (ਲਗਭਗ-4000 ਈ.ਪੂ.,) ਦੀ ਵਿਲੱਖਣਤਾ ਚੀਨੀ ਦੇ ਬਰਤਨ ਤੇ ਤਾਂਬੇ ਦੀ ਵਰਤੋਂ ਅਤੇ ਅਨਘੜਤ ਪੱਥਰਾਂ ਦੇ ਘਰਾਂ ਦੁਆਰਾ ਹੁੰਦੀ ਹੈ। ਕਾਂਸ਼ੀ ਯੁੱਗ (3000-2000 ਈ.ਪੂ.) ਵਿੱਚ ਧਾਤਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ। ਮੱਧ ਕਾਂਸੀ ਯੁੱਗ (ਲਗਭਗ 2000-1550 ਈ. ਪੂ.) ਤੋਂ ਇਤਿਹਾਸ ਲਿਖਤੀ ਰੂਪ ਵਿੱਚ ਸ਼ੁਰੂ ਹੋ ਗਿਆ। ਸ਼ਾਮੀ ਉਮਰਾਂ ਨੇ ਜੋ ਉੱਤਰ-ਪੂਰਬ ਵਲੋਂ ਕਨਾਨ ਵਿੱਚ ਦਾਖਲ ਹੋਏ ਸਨ, ਆਬਾਦੀ ਦਾ ਚੌਥਾ ਹਿੱਸਾ ਮਲ ਲਿਆ। ਦੂਜੇ ਹਮਲਾਵਰਾਂ ਵਿੱਚ ਮਿਸਰੀ, ਹਾਈਕਸਸ ਤੇ ਹੂਰੀਪਨਜ਼ ਸ਼ਾਮਲ ਹਨ। ਕਾਂਸੀ ਯੁੱਗ ਦੇ ਪਿਛੋਕੜ ਵਿੱਚ ਇਥੇ ਮੁੱਖ ਤੌਰ 'ਤੇ ਮਿਸਰੀਆਂ ਦਾ ਕਬਜ਼ਾ ਸੀ। ਕਾਂਸੀ ਯੁੱਗ ਦੇ ਅਖੀਰ ਤੇ ਆਰੰਭਕ ਲੋਹ ਯੁੱਗ ਦੇ ਦੌਰਾਨ ਕਨਾਨ ਵਿੱਚ ਇਸਰਾਈਲੀ ਦਾਖ਼ਲ ਹੋ ਗਏ। ਇਸ ਤੋਂ ਅਗਲੀ ਸਦੀ ਵਿੱਚ ਕਨਾਨ ਨੂੰ ਫ਼ਲਸਤੀਨੀਆਂ ਹੱਥੋਂ ਕਾਫ਼ੀ ਨੁਕਸਾਨ ਉਠਾਉਣਾ ਪਿਆ ਪਰ ਜਲਦੀ ਹੀ ਬਾਅਦ ਵਿੱਚ ਇਸਰਾਈਲੀਆਂ ਨੇ ਫ਼ਲਸਤੀਨੀ ਤਾਕਤ ਖ਼ਤਮ ਕਰ ਦਿੱਤੀ ਅਤੇ ਉਸ ਸਮੇਂ ਉਥੋਂ ਦੇ ਵਸਨੀਕ ਕਨਾਨੀਆਂ ਨੂੰ ਵੀ ਹਰਾ ਦਿੱਤਾ। ਇਸ ਤੋਂ ਪਿੱਛੋਂ ਕਨਾਨ ਇਸਰਾਈਲ ਦੀ ਧਰਤੀ ਬਣ ਗਿਆ।
ਕਨਾਨ ਵਿੱਚ ਬਹੁਤ ਸਾਰੀਆਂ ਸਭਿਆਤਾਵਾਂ ਦੇ ਪ੍ਰਵੇਸ਼ ਕਰਨ ਨਾਲ ਕਨਾਨ ਸਭਿਅਤਾ, ਉਹਨਾਂ ਸਾਰੀਆਂ ਸਭਿਅਤਾਵਾਂ ਦਾ ਮਿਸ਼ਰਣ ਬਣ ਕੇ ਰਹਿ ਗਈ। ਇਨ੍ਹਾਂ ਦੇ ਧਾਰਮਕ ਦੇਵੀ ਦੇਵਤਿਆਂ ਵਿਚੋਂ ਸਭ ਤੋਂ ਮੁੱਖ ਐਲ ਸੀ ਪਰ ਵਰਖਾ ਤੇ ਉਪਜਾਊ ਸ਼ਕਤੀ ਦਾ ਦੇਵਤਾ ਬਾਲ ਜਾਂ ਹਾਦਾਦ ਸਨ। ਦੂਜੇ ਮੁੱਖ ਦੇਵਤੇ ਰੈਸੈੱਫ ਪਲੇਗ ਦਾ ਲਾਰਡ ਅਤੇ ਕੋਥਾਰ ਆਦਿ ਸਨ। ਕਨਾਨੀ ਭਾਸ਼ਾ ਹੀਬ੍ਰਿਊ ਦਾ ਮੂਲ ਰੂਪ ਸੀ। ਕਿਹਾ ਜਾਂਦਾ ਹੈ ਕਿ ਕਨਾਨੀ ਪਹਿਲੇ ਲੋਕ ਸਨ ਜਿਹਨਾਂ ਨੇ ਵਰਣਮਾਲਾ ਦੀ ਵਰਤੋਂ ਕੀਤੀ।

ਕਨਾਨ
ਖੇਤਰ
A 1692 depiction of Canaan, by Philip Lea
Polities and peoples
ਕਨਾਨੀ ਭਾਸ਼ਾਵਾਂ

ਹਵਾਲੇਸੋਧੋ

[1][2][3][4]

  1. PUNJABIPEDIA
  2. PUNJABIAPPS
  3. GURMUKHIFONTCONVERTER
  4. PUNJABIGYAN