ਕਮਲ ਕੁਮਾਰ ਮਜੂਮਦਾਰ

ਕਮਲ ਕੁਮਾਰ ਮਜੂਮਦਾਰ (ਬੰਗਾਲੀ: কমলকুমার মজুমদার) ਬੰਗਾਲੀ ਭਾਸ਼ਾ[1] ਦਾ ਇੱਕ ਵੱਡਾ ਗਲਪ ਲੇਖਕ ਰਿਹਾ ਹੈ। ਅੰਤਰਜਲੀ ਜਾਤ੍ਰਾ ਇਸ ਦੀ ਇੱਕ ਬਹੁਤ ਹੀ ਯਾਦਗਾਰ ਰਚਨਾ ਹੈ।[2]

ਕਮਲ ਕੁਮਾਰ ਮਜੂਮਦਾਰ
ਜਨਮ17 ਨਵੰਬਰ 1914
ਮੌਤ9 ਫ਼ਰਵਰੀ 1979
ਪੇਸ਼ਾਅਧਿਆਪਕ
ਨਾਵਲਕਾਰ
ਸੰਪਾਦਨ
ਜੀਵਨ ਸਾਥੀਦਯਾਮਾਈ ਮਜੂਮਦਾਰ

ਮੁਢੱਲਾ ਜੀਵਨ ਸੋਧੋ

ਕਮਲ ਕੁਮਾਰ ਦਾ ਜਨਮ 17 ਨਵੰਬਰ 1914 ਵਿੱਚ ਪ੍ਰਫ਼ੁਲਚੰਦਰ ਮਜੂਮਦਾਰ ਅਤੇ ਰੇਨੁਕਾਮੋਈ ਮਜੂਮਦਾਰ ਦੇ ਘਰ ਹੋਇਆ।ਇਸ ਦਾ ਪਿਤਾ ਪ੍ਰਫੁਲਚੰਦਰ ਪੁਲਿਸ ਵਿਭਾਗ ਵਿੱਚ ਕੰਮ ਕਰਦਾ ਸੀ। ਇਸ ਦੀ ਮਾਤਾ ਰੇਨੁਕਾਮੋਈ ਵਿੱਚ ਸਾਹਿਤਿਕ ਰੁਚੀ ਵਿਦਮਾਨ ਸੀ ਜਿਸ ਕਾਰਨ ਕਮਲ ਕੁਮਾਰ ਤੇ ਵੀ ਸਾਹਿਤਿਕ ਵਿਚਾਰਾਂ ਦਾ ਪ੍ਰਭਾਵ ਵਧੇਰੇ ਸੀ।

ਇਸ ਦੇ ਮਾਤਾ-ਪਿਤਾ ਮੁੱਖ ਤੌਰ 'ਤੇ ਤਾਕੀ (ਭਾਰਤ) ਤੋਂ ਸਨ, ਜੋ ਪਰਗਨਿਆਂ ਵਿਚੋਂ ਹੈ, ਬਾਅਦ ਵਿੱਚ ਇਸ ਦਾ ਪਰਿਵਾਰ ਰਿਖਿਆ ਚਲਾ ਗਿਆ। ਕਮਲ ਕੁਮਾਰ ਨੇ ਆਪਣਾ ਬਚਪਨ ਕੋਲਕਾਤਾ ਭਾਰਤ ਵਿੱਚ ਬਿਤਾਇਆ।

ਰਚਨਾਵਾਂ ਸੋਧੋ

ਕਹਾਣੀਆ ਸੋਧੋ

  • ਜਲ
  • ਮਧੂ
  • ਲਾਲ ਜੂਤੋ
  • ਮਲਿਕਾ ਬਹਾਰ
  • ਤਹਾਦੇਰ ਕਥਾ
  • ਤੇਇਸ
  • ਫੌਜੀ ਬੰਦੂਕ
  • ਲੁਪਤ ਪੂਜਾਬਿਧੀ
  • ਖੇਲਾਰ ਦ੍ਰਿਸ਼ਯਾਬਾਲੀ
  • ਖੇਲਾਰ ਅਰੋਮਵੋ
  • ਪ੍ਰਿੰਸਿਜ਼ (ਰਾਜਕੁਮਾਰੀ)
  • ਬਾਬੂ
  • ਆਰ ਚੋਖੇ ਜੋਲ

ਨਾਵਲ ਸੋਧੋ

  • ਅੰਤਰਜਲੀ ਜਾਤ੍ਰਾ
  • ਗੋਲਾਪ ਸਨਧੋਰੀ
  • ਅਨਿਲਾ ਸਮੋਰੋਨੇ

ਹਵਾਲੇ ਸੋਧੋ

  1. Krishna Dutta, Anita Desai (2003). Calcutta: A Cultural and Literary History. Signal Books. p. 47. ISBN 1-902669-59-2. Retrieved 2009-01-10.
  2. Sisir Kumar Das, various (1995). History of Indian Literature: [2].1911-1956, struggle for freedom: triumph and tragedy. Sahitya Akademi. p. 504. ISBN 81-7201-798-7. Retrieved 2009-01-10.