ਕਮਲ ਮੰਦਿਰ
ਕਮਲ ਮੰਦਿਰ (english : lotus Temple) ਦਿੱਲੀ ਵਿੱਚ ਸਥਿਤ ਹੈ, ਇਸ ਨੂੰ ਬਹਾ'ਈ ਮੰਦਿਰ ਵੀ ਕਹਿੰਦੇ ਹਨ, ਜੋ ਕਿ 1986 ਵਿੱਚ ਬਣ ਕੇ ਪੂਰਾ ਹੋਇਆ। ਇਹ ਆਪਣੇ ਫੁੱਲ ਵਰਗੇ ਆਕਾਰ ਕਰਕੇ ਹਰ ਕਿਸੇ ਦਾ ਧਿਆਨ ਖਿਚਦਾ ਹੈ। ਆਪਣੀ ਵਿਸ਼ੇਸ਼ ਬਣਤਰ ਕਰਕੇ ਇਸ ਨੂੰ ਅਨੇਕ ਪੁਰਸਕਾਰ ਮਿਲੇ ਅਤੇ ਇਸ ਬਾਰੇ ਸੌਆਂ ਦੀ ਗਿਣਤੀ ਵਿੱਚ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਿਆ।[1] ਸਾਰੇ ਬਹਾ'ਈ ਮੰਦਿਰਾਂ ਦੀ ਤਰ੍ਹਾਂ ਇਹ ਮੰਦਿਰ ਵੀ ਸਾਰੇ ਧਰਮਾਂ ਦੇ ਲਈ ਸਾਂਝਾ ਹੈ। ਇਹ ਇਮਾਰਤ ਬਿਨਾ ਕਿਸੇ ਬਾਹਰੀ ਸਹਾਰੇ ਖੜੀਆਂ ਸੰਗਮਰਮਰ ਦੀਆਂ 27 ਪੱਤੀਆਂ ਦੇ ਰੂਪ ਵਿੱਚ ਬਣੀ ਹੈ।[2] ਇਸ ਇਮਾਰਤ ਦੇ 9 ਮੁੱਖ ਦਰਵਾਜੇ ਹਨ ਅਤੇ ਇਸਦੀ ਉਚਾਈ 40 ਮੀਟਰ ਹੈ।[3] ਇਸ ਵਿੱਚ 2500 ਲੋਕਾਂ ਲਈ ਇਕ ਸਮੇਂ ਬੈਠਣ ਦੀ ਥਾਂ ਹੈ।[4]
Lotus Temple Bahá'í House of Worship | |
---|---|
ਆਮ ਜਾਣਕਾਰੀ | |
ਕਿਸਮ | House of Worship |
ਆਰਕੀਟੈਕਚਰ ਸ਼ੈਲੀ | Expressionist |
ਜਗ੍ਹਾ | New Delhi, India |
ਮੁਕੰਮਲ | 13 November 1986 |
ਖੁੱਲਿਆ | 24 December 1986 |
ਉਚਾਈ | 34.27 metres (112.4 ft) |
ਆਕਾਰ | |
ਵਿਆਸ | 70 metres (230 ft) |
ਤਕਨੀਕੀ ਜਾਣਕਾਰੀ | |
ਢਾਂਚਾਗਤ ਪ੍ਰਣਾਲੀ | Concrete frame and precast concrete ribbed roof |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Fariborz Sahba |
ਸਟ੍ਰਕਚਰਲ ਇੰਜੀਨੀਅਰ | Flint & Neill |
ਹੋਰ ਜਾਣਕਾਰੀ | |
ਬੈਠਣ ਦੀ ਸਮਰੱਥਾ | 1,300 |
Notes
ਸੋਧੋ- ↑ "Bahá'í Houses of Worship, India; The Lotus of Bahapur" Archived 7 May 2016[Date mismatch] at the Wayback Machine..
- ↑ "Architecture of the Bahá'í House of Worship".
- ↑ "Bahá'í Houses of Worship".
- ↑ Galloway, Lindsey.