ਵਿਕੀਪੀਡੀਆ:ਕਮਿਉਨਟੀ ਐਡਵੋਕੇਟ ਦੀ ਚੋਣ
ਕਿਰਪਾ ਕਰਕੇ ਇਸ ਸਫ਼ੇ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ। ਜੇ ਕੋਈ ਸਵਾਲ ਜਾਂ ਸੁਝਾਅ ਹੈ ਤਾਂ ਗੱਲਬਾਤ ਸਫ਼ੇ ਤੇ ਵਿਚਾਰ-ਚਰਚਾ ਸ਼ੁਰੂ ਕੀਤੀ ਜਾਵੇ |
ਸਤਿਕਾਰਯੋਗ ਪੰਜਾਬੀ ਵਿਕੀਮੀਡੀਅਨਜ਼...!
CIS-A2K ਦੇ ਨਾਲ ਵਿਚਾਰ ਚਰਚਾ ਅਤੇ ਸਹਿਮਤੀ ਦੇ ਅਧਾਰ ‘ਤੇ ਅਸੀਂ ਪੰਜਾਬੀ ਵਿਕੀਸੋਰਸ ਪ੍ਰਾਜੈਕਟ ਤੇ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ ਹੈ। CIS-A2K ਨੇ ਆਪਣੇ ਸਾਲਾਨਾ ਕੰਮ ਯੋਜਨਾ (ਜੁਲਾਈ 2018 ਤੋਂ ਜੂਨ 2019) ਵਿੱਚ ਪੰਜਾਬੀ ਵਿਕੀਸੋਰਸ ਨੂੰ 'ਫੋਕਸਡ ਪ੍ਰੋਜੈਕਟ ਏਰੀਆ' ਵਜੋਂ ਜੋੜਿਆ, ਜਿਸ ਨੂੰ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਮਨਜ਼ੂਰ ਕੀਤਾ ਗਿਆ ਹੈ।
ਦੋਸਤੋ ਅਸੀਂ (ਪੰਜਾਬੀ ਵਿਕੀਮੀਡੀਅਨਜ਼) ਸੋਚਦੇ ਸੀ ਕੇ ਕਮਿਉਨਟੀ ਐਡਵੋਕੇਟ ਪੰਜਾਬੀ ਵਿਕੀਮੀਡੀਅਨਜ਼ ਵਿਚੋਂ ਹੀ ਹੋਵੇ। ਆਪਣੇ ਭਾਈਚਾਰੇ ਵਿਚੋਂ ਹੋਣ ਨਾਲ ਕਮਿਉਨਟੀ ਐਡਵੋਕੇਟ ਨਾਲ ਮਿਲ ਕੇ ਕੰਮ ਕਰਨ ਵਿਚ ਅਸਾਨੀ ਹੋਵੇਗੀ ਅਤੇ ਉਸ ਨੂੰ ਵਿਕੀਮੀਡੀਆ ਫਾਉਡਨੇਸ਼ਨ ਦੇ ਪਰੋਟੋਕੋਲ ਬਾਰੇ ਇੱਕ ਅਨਜਾਣ ਵਿਅਕਤੀ ਨਾਲੋਂ ਵੱਧ ਪਤਾ ਹੋਵੇਗਾ।
ਕਮਿਉਨਟੀ ਐਡਵੋਕੇਟ ਮੁੱਖ ਤੌਰ ‘ਤੇ ਪੰਜਾਬੀ ਵਿਕੀਸੋਰਸ ਲਈ ਕੰਮ ਕਰੇਗਾ ਅਤੇ ਪੰਜਾਬੀ ਵਿਕੀਮੀਡੀਅਨਜ਼ ਦੇ ਹੋਰ ਆਨ ਲਾਇਨ ਅਤੇ ਆਫ ਲਾਇਨ ਕੰਮਾਂ ਵਿਚ ਵੀ ਮਦਦ ਕਰੇਗਾ।
ਨੋਟ: ਔਰਤ ਪੰਜਾਬੀ ਵਿਕੀਮੀਡੀਅਨਜ਼ ਨੂੰ ਤਰਜੀਹ ਦਿੱਤੀ ਜਾਵੇਗੀ।
ਕਮਿਉਨਟੀ ਐਡਵੋਕੇਟ ਦੀਆਂ ਜ਼ਿੰਮੇਵਾਰੀਆਂ
ਸੋਧੋ- ਹਰ ਮਹੀਨੇ 2000 ਪੇਜ਼ (ਕਨਟੈਂਟ) ਸਕੈਨ ਕਰਨਾ ਹੋਵੇਗਾ। ਸਕੈਨਿੰਗ ਦਾ ਇਹ ਕੰਮ ਪੂਰੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਜਾ ਕੇ ਕਰਨਾ ਪੈ ਸਕਦਾ ਹੈ। ਸਕੈਨ ਹੋਣ ਵਾਲੇ ਸੋਰਸ ਕੋਲ ਪਹੁੰਚਣਾ ਕਮਿਉਨਟੀ ਐਡਵੋਕੇਟ ਦੀ ਜ਼ਿੰਮੇਵਾਰੀ ਹੋਵੇਗੀ।
- ਸਕੈਨ ਕੀਤੇ ਕਨਟੈਂਟ ਨੂੰ ਐਡਿਟ ਕਰਨਾ, ਪੀ ਡੀ ਐਫ ਫਾਇਲ ਤਿਆਰ ਕਰਨੀ, ਕਾਮਨਜ਼ ‘ਤੇ ਅਪਲੋਡ ਕਰਨਾ, ਮੈਟਾ ਪੇਜ਼ ‘ਤੇ ਡਾਕੂਮੈਨਟੇਸ਼ਨ ਕਰਨੀ ਆਦਿ ਕੰਮ ਦੀ ਜ਼ਿੰਮੇਵਾਰੀ ਕਮਿਉਨਟੀ ਐਡਵੋਕੇਟ ਦੀ ਹੋਵੇਗੀ।
- ਸਕੈਨ ਹੋਣ ਵਾਲੇ ਕਨਟੈਂਟ ਦੇ ਲਾਈਲੰਸਾਂ ਦਾ ਧਿਆਨ ਰੱਖਣਾ ਵੀ ਕਮਿਉਨਟੀ ਐਡਵੋਕੇਟ ਦੀ ਜ਼ਿੰਮੇਵਾਰੀ ਹੋਵੇਗੀ।
- ਸਕੈਨਿੰਗ ਤੋਂ ਬਾਅਦ ਕਾਮਨਜ਼ ‘ਤੇ ਅਪਲੋਡ ਹੋਏ ਕਨਟੈਂਟ ਨੂੰ ਪੰਜਾਬੀ ਵਿਕੀਸੋਰਸ ਨਾਲ ਇੰਟੀਗਰੇਟ ਕਰਨ ਦਾ ਕੰਮ ਕਮਿਉਨਟੀ ਐਡਵੋਕੇਟ ਦਾ ਹੋਵੇਗਾ।
- ਪੰਜਾਬੀ ਵਿਕੀਸੋਰਸ ਲੲੀ ਇੰਨਡੈਕਸ ਪੇਸ ਬਣਾਉਣ ਦਾ ਕੰਮ ਕਮਿਉਨਟੀ ਐਡਵੋਕੇਟ ਹੋਵੇਗਾ।
- ਹਰ ਮਹੀਨੇ ਇਕ ਵਿਕੀਸੋਰਸ meetup ਕਮਿਉਨਟੀ ਐਡਵੋਕੇਟ ਕਰਵਾਵੇਗਾ ।
- ਵਿਕੀਸੋਰਸ ਨਾਲ ਸਬੰਧਿਤ ਆਫਲਾਇਨ ਕੰਮਾ ਨੂੰ ਮੈਨੇਜ਼ ਕਰਨ ਦਾ ਕੰਮ ਕਮਿਉਨਟੀ ਐਡਵੋਕੇਟ ਹੋਵੇਗਾ।
- ਪੰਜਾਬੀ ਵਿਕੀਸੋਰਸ ਲਈ ਵੱਖ ਵੱਖ ਸੰਸਥਾਵਾਂ ਨਾਲ ਕਲੱਬਰੇਸ਼ਨ ਕਰਨ ਦਾ ਕੰਮ ਕਮਿਉਨਟੀ ਐਡਵੋਕੇਟ ਹੋਵੇਗਾ।
- ਕੰਮ ਸਮਾਂ ਫਿਕਸ ਨਹੀਂ ਹੈ। 24 ਘੰਟਿਆਂ ਵਿਚੋਂ ਕੰਮ ਦੀ ਲੋੜ ਅਨੁਸਾਰ ਕਦੇ ਵੀ ਕੰਮ ਕਰਨਾ ਪੈ ਸਕਦਾ ਹੈ।
ਇਹਨਾਂ ਸਾਰੇ ਕੰਮਾਂ ਵਿਚ ਸਮੁੱਚਾ ਪੰਜਾਬੀ ਭਾਈਚਾਰਾ (ਪੰਜਾਬੀ ਵਿਕੀਮੀਡੀਅਨਜ਼) ਕਮਿਉਨਟੀ ਐਡਵੋਕੇਟ ਦੀ ਮਦਦ ਕਰੇਗਾ।
ਕਮਿਉਨਟੀ ਐਡਵੋਕੇਟ ਲੋੜੀਂਦੇ ਹੁਨਰ
ਸੋਧੋ- ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿਚ ਕੰਮ ਕਾਜ ਬਾਰੇ ਗਿਆਨ ਹੋਣਾ ਲਾਜ਼ਮੀ ਹੈ।
ਇਸ ਤੋਂ ਬਿਨਾਂ
- ਡਿਜੀਟਾਈਜ਼ੇਸ਼ਨ ਅਤੇ ਵਿਕੀਸੋਰਸ ਨਾਲ ਸੰਬੰਧਿਤ ਗਤੀਵਿਧੀਆਂ ਦਾ ਤਜਰਬਾ ਹੋਵੇ।
- ਵਿਕੀਮੀਡੀਆ ਕਾਮਨਜ਼ ‘ਤੇ ਫਾਇਲਾਂ ਨੂੰ ਅਪਲੋਡ ਕਰਨ ਦਾ ਅਨੁਭਵ ਹੋਵੇ।
- ਇਸ ਨੌਕਰੀ ਲਈ ਵੱਧ ਤੋਂ ਵੱਧ ਸਮਾਂ ਦੇ ਸਕਦਾ ਹੋਵੇ।
ਸਲਾਹਕਾਰ ਕਮੇਟੀ
ਸੋਧੋ5 ਮੈਂਬਰਾਂ ਦੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਵਿਕੀਪੀਡੀਆ ਲਈ ਡਿਜੀਟਲੀਜ ਹੋਣ ਦੇ ਯੋਗ ਸਮੱਗਰੀ ਨੂੰ ਚੁਣਨ ਵਿਚ ਕਮਿਊਨਿਟੀ ਐਡਵੋਕੇਟ ਨੂੰ ਸਲਾਹ ਦੇਵੇਗੀ।
ਰੀਵੀਉ ਕਮੇਟੀ
ਸੋਧੋਕਮਿਉਨਟੀ ਐਡਵੋਕੇਟ ਦੇ ਕੰਮ-ਕਾਰ ਦਾ ਧਿਆਨ ਰੱਖਣ ਲਈ ਪੰਜਾਬੀ ਭਾਈਚਾਰੇ (ਪੰਜਾਬੀ ਵਿਕੀਮੀਡੀਅਨਜ਼) ਵਿਚੋਂ ਹੀ ਇਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਕਮਿਉਨਟੀ ਐਡਵੋਕੇਟ ਦੇ ਕੰਮ ਦਾ ਹਰ ਮਹੀਨੇ ਰੀਵੀਉ ਕਰੇਗੀ ਅਤੇ ਹਰ ਮਹੀਨੇ ਆਪਣਾ ਰੀਵੀਉ CIS-A2K ਨੂੰ ਭੇਜੇਗੀ। ਇਸ ਕਮੇਟੀ ਦੇ ਅਧਾਰ ‘ਤੇ ਹੀ ਕਮਿਉਨਟੀ ਐਡਵੋਕੇਟ ਦੀ ਨੌਕਰੀ ਹਰ ਤਿੰਨ ਮਹੀਨੇ ਬਾਅਦ ਵਧਾਈ ਜਾਵੇਗੀ।
ਕਮਿਉਨਟੀ ਐਡਵੋਕੇਟ ਦੀ ਚੋਣ ਦਾ ਤਰੀਕਾ
ਸੋਧੋਕਮਿਉਨਟੀ ਐਡਵੋਕੇਟ ਦੀ ਚੋਣ CIS-A2K ਵੱਲੋਂ ਇੰਟਰਵਿਉ ਰਾਹੀਂ ਕੀਤੀ ਜਾਵੇਗੀ।
ਅਪਲਾਈ
ਸੋਧੋਜਿਹੜਾ ਵੀ ਪੰਜਾਬੀ ਵਿਕੀਮੀਡੀਅਨ ਇਸ ਨੌਕਰੀ ਵਿਚ ਦਿਲਚਸਪੀ ਰੱਖਦਾ ਹੈ। ਕਿਰਪਾ ਕਰਕੇ ਆਪਣਾ Bio Data/ਅਰਜ਼ੀ ਇਸ ਨੌਕਰੀ ਦੀ ਲੋੜ ਅਨੁਸਾਰ ਤਿਆਰ ਕਰਕੇ ਇੱਕ ਜੁਲਾਈ, 2018 (01-07-2018) 11.59 ਸ਼ਾਮ ਤੱਕ ਇਸ ਈ-ਮੇਲ Stalindod@gmail.com ਤੇ ਭੇਜਣ ਦੀ ਖੇਚਲ ਕਰੋ।
ਨੋਟ: ਅਰਜ਼ੀ (Bio Data) ਪੰਜਾਬੀ ਜਾਂ ਅੰਗਰੇਜ਼ੀ ਵਿਚ ਭੇਜੀ ਜਾ ਸਕਦੀ ਹੈ। ਪਰ ਜੇ ਅੰਗਰੇਜ਼ੀ ਲਿਖਣੀ ਸੰਭਵ ਹੈ ਤਾਂ ਅਰਜ਼ੀ (Bio Data) ਅੰਗਰੇਜ਼ੀ ਵਿਚ ਹੀ ਲਿਖੀ ਜਾਵੇ ਕਿਉਂਕਿ ਇਹ ਅਰਜ਼ੀ CIS-A2K ਦੀ ਸਿਲੈਕਸ਼ਨ ਟੀਮ ਨੇ ਪੜ੍ਹਨੀ ਹੈ।
ਵਿਸ਼ੇਸ਼ ਨੋਟ: ਅਰਜ਼ੀ ਦੀ ਭਾਸ਼ਾ ਦਾ ਸਿਲੈਕਸ਼ਨ 'ਤੇ ਕੋਈ ਅਸਰ ਨਹੀਂ ਪੈਣਾ।