ਕਰਜ਼ਇਸਤੋਫ ਗਰਵਾਤੋਵਸਕੀ
ਕਰਜ਼ਇਸਤੋਫ ਬੋਗਦਨ ਗਰਵਾਤੋਵਸਕੀ, (ਜਨਮ 2 ਸਤੰਬਰ 1967) - ਪੋਲਿਸ਼ ਐਲ.ਜੀ.ਬੀ.ਟੀ ਕਾਰਕੁੰਨ, ਪੱਤਰਕਾਰ ਅਤੇ ਪੋਰਨ ਰਸਾਲਿਆਂ ਦਾ ਪ੍ਰਕਾਸ਼ਕ ਹੈ।
ਕਰਜ਼ਇਸਤੋਫ ਗਰਵਾਤੋਵਸਕੀ | |
---|---|
ਜਨਮ | ਵਲੋਲਵੇਕ | ਸਤੰਬਰ 2, 1967
ਪੇਸ਼ਾ | ਐਲ.ਜੀ.ਬੀ.ਟੀ ਕਾਰਕੁੰਨ, ਪੱਤਰਕਾਰ, ਅਧਿਆਪਕ |
ਐਲ.ਜੀ.ਬੀ.ਟੀ. ਸਰਗਰਮਤਾ
ਸੋਧੋਗਰਵਾਤੋਵਸਕੀ ਦਾ ਜਨਮ ਵਲੋਲਵੇਕ, ਪੋਲੈਂਡ ਵਿੱਚ ਹੋਇਆ ਸੀ। 1984 ਤੋਂ ਉਹ ਗੈਰ-ਕੈਥੋਲਿਕ ਪੋਲਿਸ਼ ਸਕਾਊਟਿੰਗ ਅਤੇ ਗਾਈਡਿੰਗ ਐਸੋਸੀਏਸ਼ਨ ਵਿੱਚ ਸਰਗਰਮ ਸੀ। ਵਾਰਸਾ ਯੂਨੀਵਰਸਿਟੀ ਆਫ ਟੈਕਨਾਲੋਜੀ ਵਿੱਚ ਵਿਦਿਆਰਥੀ ਹੋਣ ਵਜੋਂ ਉਸਨੇ ਵਾਰਸਾ ਗੇਅ ਅੰਦੋਲਨ ਦੀ ਸਹਿ-ਸਥਾਪਨਾ ਕੀਤੀ।[1] ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ 1989 ਤੋਂ 1997 ਤੱਕ ਵਾਰਸਾ ਵਿੱਚ ਗਣਿਤ ਅਤੇ ਭੌਤਿਕ ਵਿਗਿਆਨ ਦਾ ਅਧਿਆਪਕ ਰਿਹਾ। ਉਹ ਵਾਰਸਾ ਵਿੱਚ "ਸਟੋਵਰਜ਼ੈਸਨੀ ਗਰੂਪ ਲਾਂਬਡਾ" ( en : ਐਸੋਸੀਏਸ਼ਨ ਆਫ ਲਾਂਬਡਾ ਗਰੁੱਪਸ ) ਵਿੱਚ ਐਲ.ਜੀ.ਬੀ.ਟੀ. ਅਧਿਕਾਰਾਂ ਲਈ ਸਰਗਰਮ ਸੀ। ਸਾਲ 1998–2004 ਵਿੱਚ ਉਹ ਪੋਲਿਸ਼ ਐਲ.ਜੀ.ਬੀ.ਟੀ. ਕੀਮਤ "ਟੈਕਜ਼ੋਈ ਲੌਰ" (en: ਰੇਨਬੋ ਲੌਰੇਲਸ) ਦਾ ਚੈਪਟਰ ਸੈਕਟਰੀ ਸੀ, ਜੋ ਇਸ ਦੇਸ਼ ਵਿੱਚ ਐਲ.ਜੀ.ਬੀ.ਟੀ/ ਘੱਟ ਗਿਣਤੀਆਂ ਪ੍ਰਤੀ ਸਹਿਣਸ਼ੀਲਤਾ ਦੇ ਸਮਰਥਨ ਲਈ ਪੋਲੈਂਡ ਵਿੱਚ ਵੀ.ਆਈ.ਪੀ.ਜ਼ ਨੂੰ ਦਿੱਤਾ ਗਿਆ ਸੀ।
ਪੋਰਨ ਪ੍ਰਕਾਸ਼ਨਾ
ਸੋਧੋ1990 ਵਿੱਚ ਉਹ ਪੋਲੈਂਡ ਵਿੱਚ ਇੱਕ ਪ੍ਰਮੁੱਖ ਪੋਰਨ ਪ੍ਰਕਾਸ਼ਕ ਬਣਿਆ। ਉਹ ਪਬਲਿਸ਼ਿੰਗ ਹਾਊਸ ਦਾ ਸਹਿ-ਸੰਸਥਾਪਕ ਸੀ: ਇਹ ਪਿੰਕ ਪ੍ਰੈਸ ਅਤੇ ਪਿੰਕ ਸਰਵਿਸ, ਗੇਅ / ਵਿਪਰੀਤ ਪੋਰਨ ਰਸਾਲਿਆਂ ਅਤੇ ਡੀ.ਵੀ.ਡੀ. ਤੇ ਫ਼ਿਲਮਾਂ ਲਈ ਵਿਸ਼ੇਸ਼ ਸੀ। 1990 ਤੋਂ 2004 ਦਰਮਿਆਨ ਪਿੰਕ ਪ੍ਰੈਸ ਨੇ ਪੋਲੈਂਡ ਵਿੱਚ 60% ਪੋਰਨ ਮੈਗਜ਼ੀਨਾਂ ਅਤੇ 80% ਪੋਰਨ ਫ਼ਿਲਮਾਂ ਪ੍ਰਕਾਸ਼ਤ ਕੀਤੀਆਂ। [2] ਜਿਨ੍ਹਾਂ ਵਿੱਚ ਗਰਵਾਤੋਵਸਕੀ ਦੀ ਭੂਮਿਕਾ ਸੀ:
- 1990-1992 - ਗੇਅਮੈਗਜ਼ੀਨ "ਓਕੇ" ਵਿਖੇ ਸੰਪਾਦਕ ਸਕੱਤਰ ਸੀ।
- 1997-2004 - ਗੇਅਮੈਗਜ਼ੀਨ "ਨੋਏ ਮੈਨ" ਦੇ ਸੰਪਾਦਕ ਸਲਓਮੀਰ ਸਟਾਰੋਸਟਾ ਨਾਲ ਕੰਮ ਕੀਤਾ।
- 1998-2004 - ਗੇਅ-ਵੈਬਸਾਈਟ "ਗੇਅ.ਪੀ.ਐਲ." ਦਾ ਸੰਪਾਦਕ ਮੈਨੇਜਰ ਸੀ।
- 1999-2000 ਅਤੇ 2005 ਅੱਜ ਤੱਕ - ਗੇਅਮੈਗਜ਼ੀਨ "ਗੇਜ਼ਰ" ਵਿੱਚ ਸਹਿ-ਪ੍ਰਬੰਧਕ ਸੀ।
- 1997 ਤੋਂ ਪਬਲਿਸ਼ਿੰਗ ਹਾਊਸ "ਪਿੰਕ ਪ੍ਰੈਸ" ਵਿਖੇ ਮੈਨੇਜਮੈਂਟ ਦਾ ਮੈਂਬਰ ਸੀ।[3][4]
ਉਹ ਸਾਲ 2002 ਅਤੇ 2004 ਵਿੱਚ ਪੋਲਿਸ਼ “ਇਰੋਟਿਕਨ ਫੇਅਰ ਐਂਡ ਫੈਸਟੀਵਲ” ਦੇ ਵਾਰਸਾ ਵਿੱਚ ਸੰਸਥਾਪਕ ਅਤੇ ਪ੍ਰਬੰਧਕ ਸੀ। [2][5][6]
ਹਵਾਲੇ
ਸੋਧੋ- ↑ Kostrzewa, Yga; Minałto, Michał; Pietras, Marcin; Szot, Wojciech; Teodorczyk, Marcin; Tomasik, Krzysztof; Zabłocki, Krzysztof; Pietras, Marcin (2010). QueerWarsaw. Historical and cultural guide to Warsaw (whole issue). Translated by Urban, Mateusz; et al. Warsaw: Stowarzyszenie Lambda Warszawa. pp. 201–204. ISBN 978-83-926968-1-0. Retrieved 18 December 2013. (pages 201-204) Archived 2016-08-17 at the Wayback Machine.
- ↑ 2.0 2.1 "Eroticon festival in Warsaw". Daze Reader. 8 October 2004. Archived from the original on 19 December 2013. Retrieved 18 December 2013.
- ↑ Vadim Makarenko (28 March 2008). "Świerszczyki przegrywają z porno w internecie" (in ਪੋਲੈਂਡੀ). Gazeta.pl. Retrieved 18 December 2013.
- ↑ "Porno po warszawsku" (in ਪੋਲੈਂਡੀ). Życie Warszawy. 9 January 2003. Retrieved 18 December 2013.
- ↑ Marcin Klimkowski (12 February 2002). "Teraz Polka!" (in ਪੋਲੈਂਡੀ). Polityka. Retrieved 18 December 2013.
- ↑ Vadim Makarenko (10 October 2004). "Seksrekord odwołany" (in ਪੋਲੈਂਡੀ). Życie Warszawy. Retrieved 18 December 2013.