ਕਰਨਾਕ
ਕਰਨਾਕ ਮੰਦਿਰ ਕੰਪਲੈਕਸ ਜਾਂ ਕਰਨਾਕ (/ˈkɑːr.næk/[1]) ਪ੍ਰਾਚੀਨ ਮਿਸਰ ਦੇ ਮੰਦਿਰਾਂ, ਸਤੰਭਾਂ ਅਤੇ ਹੋਰ ਦੂਜੇ ਸਮਾਰਕਾਂ ਤੋਂ ਮਿਲ ਕੇ ਬਣਿਆ ਕੰਪਲੈਕਸ ਹੈ। ਇਸ ਦੀ ਨੀਂਹ ਮੱਧ ਸਾਮਰਾਜ ਦੇ ਫੈਰੋ ਸੇਨੁਸਰਤ ਪਹਿਲੇ ਨੇ ਰੱਖੀ ਸੀ ਅਤੇ ਤੋਲੇਮਿਕ ਕਾਲ ਤੱਕ ਇੱਥੇ ਇਮਾਰਤਾਂ ਬਣਦੀਆਂ ਰਹੀਆਂ, ਪਰ ਇਸ ਕੰਪਲੈਕਸ ਵਿੱਚ ਜਿਆਦਾਤਰ ਸਮਾਰਕ ਨਵਿਨ ਸਾਮਰਾਜ ਦੇ ਕਾਲ ਦੇ ਹਨ। ਕਰਨਾਕ ਦੇ ਨੇੜੇ ਤੇੜੇ ਦਾ ਖੇਤਰ ਹੀ ਪ੍ਰਾਚੀਨ ਮਿਸਰ ਦਾ ਇਪਟ-ਇਸੁਤ ਹੈ ਅਤੇ ਅਠਾਰਹਵੇਂ ਰਾਜਵੰਸ਼ ਦਾ ਮੁੱਖ ਪੂਜਾ ਸਥਾਨ ਜਿਥੇ ਦੇਵਤਾ ਅਮੁਨ ਦੀ ਪੂਜਾ ਹੁੰਦੀ ਸੀ।
ਕਰਨਾਕ | |
---|---|
ਟਿਕਾਣਾ | ਅਲ-ਕਰਨਾਕ, Luxor Governorate, ਮਿਸਰ |
ਇਲਾਕਾ | ਅੱਪਰ ਮਿਸਰ |
ਗੁਣਕ | 25°43′7″N 32°39′31″E / 25.71861°N 32.65861°E |
ਕਿਸਮ | Sanctuary |
ਕਿਸ ਦਾ ਹਿੱਸਾ | ਥੇਬਸ |
ਅਤੀਤ | |
ਉਸਰੱਈਆ | ਸੇਨੁਸਰਤ I |
ਸਥਾਪਨਾ | 3200 BC |
ਕਾਲ | ਮੱਧ ਸਾਮਰਾਜ ਤੋਂ ਤੋਲੇਮਿਕ |
ਦਫ਼ਤਰੀ ਨਾਂ: Ancient Thebes with its Necropolis | |
ਕਿਸਮ | ਸੱਭਿਆਚਾਰਕ |
ਮਾਪਦੰਡ | i, iii, vi |
ਅਹੁਦਾ-ਨਿਵਾਜੀ | 1979 (ਤੀਜਾ ਸੈਸ਼ਨ) |
ਹਵਾਲਾ ਨੰਬਰ | 87 |
ਖੇਤਰ | ਅਰਬ ਦੇਸ਼ |
ਇਹ ਪ੍ਰਾਚੀਨ ਨਗਰ ਥੇਬਸ ਦਾ ਹੀ ਇੱਕ ਭਾਗ ਹੈ। ਕਰਨਾਕ ਕੰਪਲੈਕਸ ਦੇ ਨਾਮ ਤੇ ਕੋਲ ਹੀ ਇੱਕ ਪਿੰਡ ਏਲ-ਕਰਨਾਕ ਦਾ ਨਾਮ ਪਿਆ ਜੋ ਦੀ ਲਕਸਰ ਦੇ 2.5 ਕਿਲੋਮੀਟਰ ਉੱਤਰ ਵਿੱਚ ਹੈ।